ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਵੱਲੋਂ ‘ਦੇਖੋ ਅਪਨਾ ਦੇਸ਼’ ਵੈਬੀਨਾਰ ਲੜੀ ਦਾ 7ਵਾਂ ਵੈਬੀਨਾਰ – ‘ਫ਼ੋਟੋਵਾਕਿੰਗ® ਵਾਰਾਣਸੀ: ਏ ਵਿਜ਼ੁਅਲ ਟ੍ਰੀਟ, ਵਿਰਾਸਤ, ਸੰਸਕ੍ਰਿਤੀ ਅਤੇ ਵਯੰਜਨ (विरासत, संस्कृति और व्यंजन’)

Posted On: 23 APR 2020 4:40PM by PIB Chandigarh

ਇਹ ਦੁਨੀਆ ਇਸ ਵੇਲੇ ਕੁਝ ਅਣਕਿਆਸੇ ਸਮਿਆਂ ਚੋਂ ਲੰਘ ਰਹੀ ਹੈ ਅਤੇ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਯਾਤਰਾ ਉਦਯੋਗ ਦੇ ਨਾਲਨਾਲ ਵਿਅਕਤੀਆਂ ਦੇ ਮਨਾਂ ਨੂੰ ਪੁਨਰਸੁਰਜੀਤੀ ਵੱਲ ਲਾਇਆ ਜਾਵੇ। ਭਾਰਤ ਚ ਸੈਰਸਪਾਟੇ ਦੇ ਅਤੇ ਵਿਭਿੰਨ ਸੱਭਿਆਚਾਰਕ ਭੂਦ੍ਰਿਸ਼ਾਂ ਦੇ ਜਸ਼ਨ ਮਨਾਉਣ ਦੀ ਪਹਿਲਕਦਮੀ ਵਜੋਂ ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ਪਹਿਲੀ ਵਾਰ ਦੇਖੋ ਅਪਨਾ ਦੇਸ਼ਦੇ ਸਮੁੱਚੇ ਥੀਮ ਤਹਿਤ ਵੈਬੀਨਾਰਾਂ ਦੀ ਇੱਕ ਲੜੀ ਦਾ ਆਯੋਜਨ ਕਰ ਰਿਹਾ ਹੈ। ਇਹ ਮੰਚ ਸੈਰਸਪਾਟੇ ਦੇ ਵੱਡੀ ਗਿਣਤੀ ਚ ਉਤਸ਼ਾਹੀ ਲੋਕਾਂ ਨੂੰ ਆਪਸ ਚ ਜੋੜਦਾ ਹੈ ਤੇ ਉਨ੍ਹਾਂ ਨੂੰ ਮਾਹਿਰਾਂ ਦੇ ਆਪੋਆਪਣੇ ਖੇਤਰਾਂ, ਸ਼ਹਿਰ, ਰਵਾਇਤਾਂ, ਸੱਭਿਆਚਾਰ, ਵਿਰਾਸਤ ਤੇ ਇਤਿਹਾਸ ਬਾਰੇ ਵਿਚਾਰ ਸੁਣਨ ਤੇ ਵੇਖਣ ਦਾ ਮੌਕਾ ਮਿਲਦਾ ਹੈ। ਇਸ ਲੜੀ , ਟੂਰਿਜ਼ਮ ਮੰਤਰਾਲੇ ਨੇ 23 ਅਪ੍ਰੈਲ, 2020 ਨੂੰ ਫ਼ੋਟੋਵਾਕਿੰਗ® ਵਾਰਾਣਸੀ: ਏ ਵਿਜ਼ੁਅਲ ਟ੍ਰੀਟ, विरासत, संस्कृति और व्यंजनਵਿਸ਼ੇ ਤੇ 7ਵਾਂ ਵੈਬੀਨਾਰ ਪੇਸ਼ ਕੀਤਾ।

ਇਸ ਵੈਬੀਨਾਰ ਨੂੰ ਸਿਟੀ ਐਕਸਪਲੋਰਰਜ਼ ਪ੍ਰਾਈਵੇਟ ਲਿਮਿਟਿਡਦੀ ਟੀਮ ਨੇ ਪੇਸ਼ ਕੀਤਾ ਸੀ; ਇਹ ਉਹ ਪ੍ਰਮੁੱਖ ਸੰਗਠਨ ਹੈ, ਜਿਸ ਤਹਿਤ ਵਿਸ਼ੇਸ਼ ਨਗਰ ਬ੍ਰਾਂਡ ਵਾਰਾਣਸੀ ਹੈਰਿਟੇਜ ਵਾਕਸ’ (ਵਾਰਾਣਸੀ ਵਿਰਾਸਤ ਯਾਤਰਾਵਾਂ) ਨੇ ਵਾਰਾਣਸੀ ਦੀ ਵਿਭਿੰਨਤਾ, ਰਹੱਸਵਾਦ, ਅਧਿਆਤਮਵਾਦ, ਸੱਭਿਆਚਾਰਕ ਸਾਖਰਤਾ, ਜੀਵਨਅਨੁਭਵ ਤੇ ਨਿਜੀ ਯਾਦਾਂ ਦੀ ਸ਼ੁਰੂਆਤ ਕੀਤੀ ਸੀ। ਇਸ ਸੈਸ਼ਨ ਦੇ ਪੈਨਲ ਤੇ ਡਾ. ਸਚਿਨ ਬੰਸਲ ਮੁੱਖ ਖੋਜੀ (ਬਾਨੀ, ਸਿਟੀ ਐਕਸਲੋਰਰਜ਼ ਪ੍ਰਾਈਵੇਟ ਲਿਮਿਟਿਡ), ਸ਼੍ਰੀ ਸ਼੍ਰਵਣ ਚਿੰਚਵਾਡਕਰ (ਕਲਚਰ ਇਨਸਾਈਡਰ, ਵਾਰਾਣਸੀ) ਅਤੇ ਸ਼੍ਰੀ ਸ਼ਸ਼ਾਂਕ ਸ਼ਰਮਾ (ਗਾਈਡ) ਸਨ।

ਇਸ ਵੈਬੀਨਾਰ ਵਿੱਚ ਵਾਰਾਣਸੀ ਨੂੰ ਵਿਸ਼ਵ ਦੇ ਸਭ ਤੋਂ ਪੁਰਾਣੇ ਤੇ ਲਗਾਤਾਰ ਵੱਸੇ ਹੋਏ ਸ਼ਹਿਰਾਂ ਵਿੱਚੋਂ ਇੱਕ ਦੱਸਿਆ ਗਿਆ ਹੈ, ਜਿਸ ਦੀਆਂ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਦੰਦਕਥਾਵਾਂ, ਸੁਆਦੀ ਖਾਣੇ ਤੇ ਹਰੇਕ ਕੋਣੇ ਤੇ ਸਜੀਵ ਰਵਾਇਤਾਂ ਮੌਜੂਦ ਹਨ ਅਤੇ ਇਹ ਭਾਰਤ ਚ ਦਰਿਆਵਾਂ ਕੰਢੇ ਵੱਸੇ ਹੋਏ ਸਭ ਤੋਂ ਸੁੰਦਰ ਸਥਾਨਾਂ ਵਿੱਚੋਂ ਵੀ ਇੱਕ ਹੈ। ਮੀਲਾਂ ਲੰਮੇ ਘਾਟਾਂ, ਅਣਗਿਣਤ ਧਾਰਮਿਕ ਸਥਾਨਾਂ, ਕਰੋੜਾਂ ਦੇਵੀਦੇਵਤਿਆਂ ਨਾਲ ਇਹ ਸ਼ਹਿਰ ਹਰੇਕ ਵਿਅਕਤੀ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਦਿੰਦਾ ਹੈ। ਇਸ ਵੈਬੀਨਾਰ ਵਿੱਚ ਵਾਰਾਣਸੀ ਦੇ ਪ੍ਰਾਚੀਨ ਇਤਿਹਾਸ, ਸੱਭਿਆਚਾਰਕ ਵਿਰਾਸਤ, ਇਸ ਦੇ ਅਧਿਆਤਮਕ ਨਾਤੇ, ਹਰੇਕ ਸਥਾਨ ਤੇ ਸੁਆਦੀ ਵਿਅੰਜਨਾਂ ਦੇ ਬਦਲਦੇ ਰੰਗ ਵੇਖਣ ਨੂੰ ਮਿਲੇ।

ਇਸ ਵੈਬੀਨਾਰ ਦੀ ਸ਼ੁਰੂਆਤ ਇੱਕ ਜਾਣਕਾਰੀਭਰਪੂਰ ਪਰਿਪੇਖ ਨਾਲ ਹੋਈ ਕਿ ਵਾਰਾਣਸੀ ਦਾ ਕਿਹੋ ਜਿਹਾ ਜੀਵਨ ਯਾਤਰੂਆਂ ਨੂੰ ਖਿੱਚ ਕੇ ਲਿਆਉਂਦਾ ਹੈ। ਵਾਰਾਣਸੀ ਨੂੰ ਪੂਰੀ ਤਰ੍ਹਾਂ ਗੜੁੱਚ ਹੋ ਕੇ ਵੇਖਣ ਦਾ ਅਨੁਭਵ ਖਾਸ ਤੌਰ ਤੇ ਤਿਆਰ ਕੀਤੇ ਗਏ ਥੀਮੈਟਿਕ ਵਾਕਸ; ਜਿਵੇਂ – ‘ਦਿ ਵੇਕਿੰਗ ਆਵ੍ ਵਾਰਾਣਸੀ’, ‘ਦਿ ਡਿਵਾਈਨ ਐਂਡ ਡਿਵਿਨਿਟੀਅਤੇ ਫ਼ੂਡ ਆਵ੍ ਦਿ ਐਨਸ਼ੀਐਂਟ ਸਿਟੀਰਾਹੀਂ ਕਵਰ ਕੀਤਾ ਗਿਆ ਸੀ। ਤੜਕੇ ਪਹੁਫੁਟਾਲੇ ਵੇਲੇ ਦੀ ਮਿਸ਼ਰਤ ਵਿਰਾਸਤ ਤੇ ਸੱਭਿਆਚਾਰ ਦੇ ਅਨੁਭਵਾਂ ਤੋਂ ਸ਼ੁਰੂਆਤ ਕਰਦਿਆਂ ਵੇਕਿੰਗ ਆਵ੍ ਵਾਰਾਣਸੀਨੇ ਸ਼ਹਿਰ ਦੀ ਸ਼ਾਂਤੀ ਨੂੰ ਉਘਾੜਿਆ। ਦਿ ਡਿਵਾਈਨ ਐਂਡ ਡਿਵਿਨਿਟੀਵਾਕ ਨੇ ਫੁੱਲ ਬਾਜ਼ਾਰ ਤੇ ਵਿਸ਼ਵਨਾਥ ਦਰਸ਼ਨ ਜਿਹੇ ਪਵਿੱਤਰ ਪਥ ਤੋਂ ਲੈ ਕੇ ਦਸ਼ਅਸ਼ਵਮੇਧ ਘਾਟ ਤੇ ਸ਼ਾਮ ਦੀ ਪ੍ਰਸਿੱਧ ਆਰਤੀ ਤੱਕ ਨੂੰ ਕਵਰ ਕੀਤਾ। ਉਸ ਤੋਂ ਬਾਅਦ ਦੋ ਵਾਕਸ ਹੋਰ ਪੇਸ਼ ਹੋਏ ਅਤੇ ਫਿਰ ਫ਼ੂਡ ਆਵ੍ ਐਨਸ਼ੀਐਂਟ ਸਿਟੀਰਾਹੀਂ ਦਰ਼ਸਕਾਂ ਨੂੰ ਇੱਥੋਂ ਦੇ ਵਿਭਿੰਨ ਵਿਅੰਜਨਾਂ ਦੀ ਜਾਣਕਾਰੀ ਦਿੱਤੀ ਗਈ। ਪਲੇਟ ਤੇ ਗੁੰਜਾਇਮਾਨ ਰੰਗ ਅਤੇ ਕਚੌਰੀ ਸਬਜ਼ੀ, ਮਲਾਈਓ, ਲੱਸੀ, ਜਲੇਬੀਦਹੀਂ, ਟਮਾਟਰ ਚਾਟ, ਪਾਲਕ ਪੱਤਾ ਚਾਟ ਤੇ ਬਨਾਰਸੀ ਪਾਨ ਦੇ ਸੁਆਦਲੇ ਬਡਜ਼ ਦੇ ਵਿਸਫ਼ੋਟ ਵੇਖਦਿਆਂ ਹੀ ਬਣਦੇ ਸਨ। ਭੋਜਨ ਦਾ ਇਹ ਰੂਟ ਇੱਕ ਤੋਂ ਦੂਜੇ ਠਹਿਰਾਅ ਰਾਮ ਭੰਡਾਰ, ਬਲੂ ਲੱਸੀ, ਦੀਪਕ ਤਾਂਬੁਲ ਭੰਡਾਰ ਤੋਂ ਰਾਜੇਸ਼ ਚੌਰਸੀਆ ਪਾਨ ਵਾਲਾ (ਚੌਕ ਖੇਤਰ), ਬਾਬਾ ਠੰਢਾਈ, ਭਾਰਤੇਂਦੂ ਭਵਨ, ਦੀਨਾ ਚਾਟ ਭੰਡਾਰ ਤੇ ਕਾਸ਼ੀ ਚਾਟ ਭੰਡਾਰ ਤੱਕ ਟੇਢੀਆਂਮੇਢੀਆਂ ਤੰਗ ਗਲੀਆਂ ਵਿੱਚੋਂ ਦੀ ਗਿਆ; ਇਹ ਸਾਰੀਆਂ ਥਾਵਾਂ ਆਪਣੇ ਰਵਾਇਤੀ ਕਿਸਮ ਦੇ ਖਾਸ ਖਾਣਿਆਂ ਲਈ ਪ੍ਰਸਿੱਧ ਹਨ! ਅੰਤ , ਇਸ ਵਾਕ ਦਾ ਹੈਰਾਨਕੁੰਨ ਭਾਗ ਵਾਰਾਣਸੀ ਦੇ ਅਮੀਰ ਤਿਉਹਾਰਾਂ ਦੀ ਪੇਸ਼ਕਾਰੀ ਸੀ; ਜਿਨ੍ਹਾਂ ਚੋਂ ਹਰੇਕ ਨਾਕਕਟੱਈਆ, ਨਾਗ ਨਥੱਈਆ, ਭਸਮ ਹੋਲੀ ਅਤੇ ਦੇਵ ਦੀਪਾਵਲੀ ਨਾਲ ਦੰਦਕਥਾਵਾਂ ਜੁੜੀਆਂ ਹੋਈਆਂ ਹਨ। ਇਸ ਵੈਬੀਨਾਰ ਦੀ ਸਮਾਪਤੀ ਕਰਦਿਆਂ ਡਾ. ਸਚਿਨ ਬੰਸਲ ਨੇ ਇਸ ਸ਼ਹਿਰ ਦੀ ਬੁਣਕਰਾਂ ਦੀ ਰਵਾਇਤ ਤੇ ਸੰਗੀਤਕ ਘਰਾਣਿਆਂ ਦੇ ਛਿਪੇ ਹੋਏ ਹੀਰੇ ਲਿਆਂਦੇ; ਜਿਨ੍ਹਾਂ ਨਾਲ ਸਥਾਨਕ ਪ੍ਰਤੀਨਿਧਾਂ ਨੇ ਗੱਲਬਾਤ ਕੀਤੀ।

ਇਸ ਵੈਬੀਨਾਰ ਬਾਰੇ ਭਾਗੀਦਾਰਾਂ/ਦਰਸ਼ਕਾਂ ਦੇ ਬਹੁਤ ਵਧੀਆ ਵਿਚਾਰ ਦੇਖਣ ਤੇ ਸੁਣਨ ਨੂੰ ਮਿਲੇ। ਇੱਥੇ ਵਿਦੇਸ਼ ਤੋਂ ਵੀ ਲੋਕ ਪੁੱਜੇ ਹੋਏ ਸਨ।

*****

ਐੱਨਬੀ/ਏਕੇਜੇ/ਓਏ


(Release ID: 1617573) Visitor Counter : 176