ਸੱਭਿਆਚਾਰ ਮੰਤਰਾਲਾ

ਲਾਲ ਕਿਲਾ, ਕੁਤਬ ਮਿਨਾਰ ਅਤੇ ਹੁਮਾਯੂੰ ਦਾ ਮਕਬਰਾ ਕਰੋਨਾ ਜੋਧਿਆਂ ਦੇ ਸਨਮਾਨ ਵਿੱਚ ਵਿਸ਼ੇਸ ਢੰਗ ਨਾਲ ਪ੍ਰਕਾਸ਼ਮਾਨ ਕੀਤੇ ਗਏ

ਭਾਰਤੀ ਪੁਰਾਤੱਤਵ ਸਰਵੇਖਣ ਦੇ ਦਿੱਲੀ ਸਰਕਲ ਨੇ ਵਿਸ਼ਵ ਵਿਰਾਸਤ ਦਿਵਸ ਦੇ ਮੌਕੇ 'ਤੇ ਵਿਸ਼ੇਸ ਪ੍ਰੋਗਰਾਮਾਂ ਦਾ ਆਯੋਜਨ ਕੀਤਾ

Posted On: 18 APR 2020 9:30PM by PIB Chandigarh

ਭਾਰਤੀ ਪੁਰਾਤੱਤਵ ਸਰਵੇਖਣ ਦੇ ਦਿੱਲੀ ਸਰਕਲ ਨੇ ਨਵੀਂ ਦਿੱਲੀ ਵਿੱਚ ਵਿਸ਼ਵ ਵਿਰਾਸਤ ਦਿਵਸ ਦੇ ਮੌਕੇ 'ਤੇ ਇੱਕ ਵਿਸ਼ੇਸ ਢੰਗ ਨਾਲ ਲਾਲ ਕਿਲਾ,ਕੁਤਬ ਮਿਨਾਰ ਅਤੇ ਹੁਮਾਯੂੰ  ਦੇ ਮਕਬਰੇ ਜਿਹੇ ਇਤਿਹਾਸਕ ਸਥਾਨਾਂ ਨੂੰ ਪ੍ਰਕਾਸ਼ਮਾਨ ਕਰਦੇ ਹੋਏ ਕਰੋਨਾ ਜੋਧਿਆਂ ਦਾ ਧੰਨਵਾਦ ਕੀਤਾ।ਇਸ ਦੇ ਨਾਲ ਹੀ ਭਾਰਤੀ ਪੁਰਾਤੱਤਵ ਸਰਵੇਖਣ ਦੇ ਦਿੱਲੀ ਸਰਕਲ ਨੇ ਸਮਾਰਕਾਂ ਅਤੇ ਉਨ੍ਹਾਂ ਦੇ ਵਿਰਾਸਤ ਦੀ ਰਾਖੀ ਅਤੇ ਸਤਿਕਾਰ ਲਈ ਵੀਡੀਓ ਕਾਨਫਰੰਸਿੰਗ ਜ਼ਰੀਏ ਵਿਦਿਆਰਥੀਆਂ ਨੂੰ ਸਹੁੰ ਚੁਕਾਈ।

 

 

ਇਸ ਵੀਡੀਓ ਕਾਨਫਰੰਸ ਵਿੱਚ ਸੀਐੱਸਐੱਚਪੀ ਪਬਲਿਕ ਸਕੂਲ,ਪ੍ਰਤਾਪ ਵਿਹਾਰ, ਗ਼ਾਜ਼ੀਆਬਾਦ ਅਤੇ ਏਐੱਸਪੀਏਐੱਮ ਸਕੌਟਿਸ਼ ਸਕੂਲ ਨੌਇਡਾ ਦੇ ਬੱਚਿਆਂ ਨੇ ਆਪਣੇ ਅਧਿਆਪਕਾਂ ਸਣੇ ਸਹੁੰ ਚੁੱਕੀ ਹੈ। ਕੁੱਲ 60 ਅਧਿਆਪਕਾਂ ਅਤੇ 247 ਬੱਚਿਆਂ ਨੇ ਸਹੁੰ ਚੁੱਕੀ। ਸੀਐੱਸਐੱਚਪੀ ਪਬਲਿਕ ਸਕੂਲ,ਪ੍ਰਤਾਪ ਵਿਹਾਰ, ਗ਼ਾਜ਼ੀਆਬਾਦ  ਦੇ 9ਵੀਂ, 10ਵੀਂ ਅਤੇ 11ਵੀਂ ਦੇ ਵਿਦਿਆਰਥੀ ਅਤੇ ਏਐੱਸਪੀਏਐੱਮ ਸਕੌਟਿਸ਼ ਸਕੂਲ ਨੌਇਡਾ ਦੇ ਕਲਾਸ 1ਏ ਅਤੇ 1ਬੀ ਦੇ ਵਿਦਿਆਰਥੀਆਂ ਨੇ ਔਨਲਾਈਨ ਸਹੁੰ ਚੁੱਕੀ।

 

ਮਾਨਵਤਾ ਪ੍ਰਤੀ ਨਿਰਸੁਆਰਥ ਸੇਵਾਵਾਂ ਲਈ ਕਰੋਨਾ ਜੋਧਿਆਂ ਦਾ ਧੰਨਵਾਦ ਕਰਨ ਲਈ, ਸ਼ਾਮ ਨੂੰ ਭਾਰਤੀ ਪੁਰਾਤੱਤਵ ਸਰਵੇਖਣ ਦੇ ਦਿੱਲੀ ਸਰਕਲ ਨੇ ਤਿੰਨੇ ਸਮਾਰਕਾਂ ਨੂੰ ਵਿਸ਼ੇਸ ਢੰਗ ਨਾਲ ਪ੍ਰਕਾਸ਼ਮਾਨ ਕੀਤਾ। ਲਾਲ ਕਿਲ੍ਹੇ 'ਤੇ ਮੋਮਬੱਤੀਆਂ (ਦੀਵੇ) ਭਾਰਤ ਦੇ ਨਕਸ਼ੇ ਦੀ ਸ਼ਕਲ ਵਿੱਚ ਇੱਕ ਸੰਦੇਸ਼ 'ਹਮ ਜੀਤੇਂਗੇ' ਨਾਲ ਸਜਾਈਆਂ ਗਈਆਂ ਸਨ।

ਕੁਤਬ ਮਿਨਾਰ ਵਿਖੇ ਮੋਮਬੱਤੀਆਂ (ਦੀਵੇ) ਇੱਕ ਸੰਦੇਸ਼ 'ਸਟੇਅ ਹੋਮ, ਸਟੇਅ ਸੇਫ' ਦੇ ਨਾਲ ਘਰ ਦੀ ਸ਼ਕਲ ਵਿੱਚ ਲਗਾਈਆਂ ਗਈਆਂ ਸਨ।

 

ਹੁਮਾਯੂੰ  ਦੇ ਮਕਬਰੇ ਵਿਖੇ, ਆਮ ਪ੍ਰਕਾਸ਼ ਤੋਂ ਇਲਾਵਾ 41 ਮੋਮਬੱਤੀਆਂ ਜਗਾਈਆਂ ਗਈਆਂ ਸਨ। ਇਹ ਕਰੋਨਾ ਦੇ ਪ੍ਰਕੋਪ ਖ਼ਿਲਾਫ਼ ਸਾਡੀ ਲੜਾਈ ਦਾ ਪ੍ਰਤੀਕ ਹੈ ਜਿਸ ਲਈ 41 ਦਿਨ ਦਾ ਲੌਕਡਾਊਨ ਕੀਤਾ ਗਿਆ ਹੈ।

 

                                                *******

ਐੱਨਬੀ/ਏਕੇਜੇ/ਓਏ


(Release ID: 1616153) Visitor Counter : 146