ਸੱਭਿਆਚਾਰ ਮੰਤਰਾਲਾ

ਕੇਂਦਰੀ ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨਵੀਂ ਦਿੱਲੀ ਵਿਖੇ ਭਾਰਤ ਦੇ ਅਮੂਰਤ ਸੱਭਿਆਚਾਰਕ ਵਿਰਸੇ (ਆਈਸੀਐੱਚ) ਦੀ ਰਾਸ਼ਟਰੀ ਲਿਸਟ ਜਾਰੀ ਕੀਤੀ

ਇਸ ਦਾ ਉਦੇਸ਼ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਅਮੂਰਤ ਸੱਭਿਆਚਾਰਕ ਵਿਰਸਾ ਤੱਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ - ਸ਼੍ਰੀ ਪ੍ਰਹਲਾਦ ਸਿੰਘ ਪਟੇਲ

Posted On: 18 APR 2020 2:59PM by PIB Chandigarh

ਕੇਂਦਰੀ ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨਵੀਂ ਦਿੱਲੀ ਵਿਖੇ ਭਾਰਤ ਦੇ ਅਮੂਰਤ ਸੱਭਿਆਚਾਰਕ ਵਿਰਸੇ (ਆਈਸੀਐੱਚ) ਦੀ ਰਾਸ਼ਟਰੀ ਲਿਸਟ ਜਾਰੀ ਕੀਤੀ ਸ਼੍ਰੀ ਪਟੇਲ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਭਾਰਤ ਵਿੱਚ ਅਨੋਖੇ ਅਮੂਰਤ ਸੱਭਿਆਚਾਰਕ ਵਿਰਸੇ (ਆਈਸੀਐੱਚ) ਦੀਆਂ ਰਵਾਇਤਾਂ  ਸਾਂਭੀਆਂ ਪਈਆਂ ਹਨ ਇਨ੍ਹਾਂ ਵਿੱਚੋਂ 13 ਨੂੰ ਯੂਨੈਸਕੋ ਨੇ ਮਨੁੱਖਤਾ ਦੇ ਅਮੂਰਤ ਸੱਭਿਆਚਾਰਕ ਵਿਰਸੇ ਵਜੋਂ ਮਾਨਤਾ ਦਿੱਤੀ ਹੋਈ ਹੈ ਰਾਸ਼ਟਰੀ ਆਈਸੀਐੱਚ ਲਿਸਟ ਭਾਰਤੀ ਸੱਭਿਆਚਾਰ ਦੀ ਵਿਭਿੰਨਤਾ ਨੂੰ ਮਾਨਤਾ ਦੇਣ ਦੀ ਇੱਕ ਕੋਸ਼ਿਸ਼ ਹੈ ਜੋ ਕਿ ਅਮੂਰਤ ਰੂਪ ਵਿੱਚ ਸਾਡੇ ਕੋਲ ਮੌਜੂਦ ਹੈ ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਅਮੂਰਤ ਸੱਭਿਆਚਾਰਕ ਵਿਰਸਾ ਤੱਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਦੀ ਰਾਖੀ ਕਰਨਾ ਹੈ ਇਹ ਪਹਿਲਕਦਮੀ ਸੱਭਿਆਚਾਰਕ ਮੰਤਰਾਲਾ ਦੇ ਵਿਜ਼ਨ 2024 ਦਾ ਇਕ ਹਿੱਸਾ ਹੈ

 

ਯੂਨੈਸਕੋ ਦੀ 2003 ਦੀ ਅਮੂਰਤ ਸੱਭਿਆਚਾਰਕ ਵਿਰਸੇ ਦੀ ਸੁਰੱਖਿਆ ਬਾਰੇ ਕਨਵੈਨਸ਼ਨ ਤੋਂ ਬਾਅਦ ਇਸ ਲਿਸਟ ਨੂੰ 5 ਪ੍ਰਮੁੱਖ ਖੇਤਰਾਂ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਵਿੱਚ ਕਿ ਅਮੂਰਤ ਸੱਭਿਆਚਾਰਕ ਵਿਰਸਾ ਨਜ਼ਰ ਆਉਂਦਾ ਹੈ

 

•          ਜ਼ੁਬਾਨੀ ਰਵਾਇਤਾਂ ਅਤੇ ਪ੍ਰਗਟਾਵੇ, ਜਿਨ੍ਹਾਂ ਵਿੱਚ ਭਾਸ਼ਾ ਅਮੂਰਤ ਸੱਭਿਆਚਾਰਕ ਵਿਰਸੇ ਦਾ ਇੱਕ ਵਾਹਨ ਹੈ,

 

•          ਕਲਾ ਪ੍ਰਦਰਸ਼ਨ

 

•          ਸਮਾਜਿਕ ਪ੍ਰਥਾਵਾਂ, ਰਸਮਾਂ ਅਤੇ ਤਿਉਹਾਰਾਂ ਦੇ ਪ੍ਰੋਗਰਾਮ

 

•          ਕੁਦਰਤ ਅਤੇ ਬ੍ਰਹਿਮੰਡ ਬਾਰੇ ਗਿਆਨ ਅਤੇ ਅਭਿਆਸ

 

•          ਰਵਾਇਤੀ ਕਾਰੀਗਰੀ

 

ਇਸ ਲਿਸਟ ਵਿੱਚ ਜੋ ਮੱਦਾਂ ਦਰਸਾਈਆਂ ਗਈਆਂ ਹਨ ਉਹ ਸਕੀਮ ਤਹਿਤ "ਭਾਰਤ ਦੇ ਅਮੂਰਤ ਸੱਭਿਆਚਾਰਕ ਵਿਰਸੇ ਅਤੇ ਵਿਭਿੰਨ ਸੱਭਿਆਚਾਰਕ ਰਵਾਇਤਾਂ ਦੀ ਰਾਖੀ ਕਰਨ" ਦੇ ਪ੍ਰਵਾਨਿਤ ਪ੍ਰੋਜੈਕਟਾਂ ਤੋਂ ਲਈਆਂ ਗਈਆਂ ਹਨ, ਜੋ ਕਿ ਸੱਭਿਆਚਾਰਕ ਮੰਤਰਾਲਾ ਦੁਆਰਾ 2013 ਵਿੱਚ ਤਿਆਰ ਕੀਤਾ ਗਿਆ ਸੀ ਹੁਣ ਤੱਕ ਲਿਸਟ ਵਿੱਚ 100 ਤੋਂ ਵੱਧ ਤੱਤ ਸ਼ਾਮਲ ਹਨ ਇਸ ਵਿੱਚ ਭਾਰਤ ਦੇ ਉਹ 13 ਤੱਤ ਵੀ ਸ਼ਾਮਲ ਹੈ ਜੋ ਕਿ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਸੇ ਦੀ ਪ੍ਰਤੀਨਿਧ ਲਿਸਟ ਵਿੱਚ ਸ਼ਾਮਲ ਹਨ

 

ਰਾਸ਼ਟਰੀ ਲਿਸਟ ਅਜੇ ਤਿਆਰ ਹੋ ਰਹੀ ਹੈ ਅਤੇ ਇਸ ਨੂੰ ਇੱਕ ਖਰੜਾ ਲਿਸਟ ਕਿਹਾ ਜਾ ਸਕਦਾ ਹੈ ਸੱਭਿਆਚਾਰ ਮੰਤਰਾਲਾ ਦੀ ਕੋਸ਼ਿਸ਼ ਇਸ ਨੂੰ ਰੈਗੂਲਰ ਤੌਰ ਤੇ ਅੱਪਡੇਟ ਕਰਨ ਦੀ ਹੈ ਇਸ ਤਰ੍ਹਾਂ ਇਸ ਦੁਆਰਾ ਮੌਜੂਦਾ ਸਮੱਗਰੀ ਵਿੱਚ ਪ੍ਰਤੀਭਾਗੀਆਂ ਅਤੇ   ਸਬੰਧਿਤ ਮਾਹਿਰਾਂ ਦੁਆਰਾ ਦਿੱਤੇ ਗਏ ਸੁਝਾਵਾਂ/ ਯੋਗਦਾਨ /ਸੋਧਾਂ ਦਾ ਸੁਆਗਤ ਕੀਤਾ ਜਾਂਦਾ ਹੈ ਇਸ ਬਾਰੇ ਕਿ ਸੱਭਿਆਚਾਰ ਮੰਤਰਾਲਾ ਨਾਲ ਇਸ ਕੰਮ ਲਈ ਕਿਵੇਂ ਸੰਪਰਕ ਕੀਤਾ ਜਾਵੇ, ਬਾਰੇ ਜਾਣਕਾਰੀ ਇਸ ਦੀ ਵੈੱਬਸਾਈਟ https://www.indiaculture.nic.in/national-list-intangible-cultural-heritage-ich

ਤੋਂ ਹਾਸਲ ਕੀਤੀ ਜਾ ਸਕਦੀ ਹੈ

 

ਇਸ ਗੱਲ ਦੀ ਆਸ ਹੈ ਕਿ ਮਾਹਿਰਾਂ ਅਤੇ ਹੋਰ ਪ੍ਰਤੀਭਾਗੀਆਂਹੋਰ  ਜਿਵੇਂ ਕਿ ਯੂਨੈਸਕੋ ਦੀ ਮਦਦ ਨਾਲ ਲਿਸਟ ਨੂੰ ਅਤੇ ਆਈਸੀਐੱਚ ਇਨਵੈਂਟਰੀ ਆਵ੍ ਇੰਡੀਆ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਲਿਸਟ ਯੂਨੈਸਕੋ ਦੀ ਕਿਸੇ ਅਮੂਰਤ ਸੱਭਿਆਚਾਰਕ ਵਿਰਸੇ ਦੀ ਸੰਭਾਵਤ ਲਿਸਟ ਵਜੋਂ ਕੰਮ ਕਰ ਰਹੀ ਹੈ

 

ਸੰਗੀਤ ਨਾਟਕ ਅਕਾਦਮੀ (ਐਸਐੱਨਏ) ਅਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦਿ ਆਰਟਸ (ਆਈਜੀਐੱਨਸੀਏ) ਦੁਆਰਾ ਲਿਸਟ ਨੂੰ ਤਿਆਰ ਕਰਨ ਲਈ ਜੋ ਸਹਿਯੋਗ ਦਿੱਤਾ ਜਾ ਰਿਹਾ ਹੈ ਸੱਭਿਆਚਾਰ ਮੰਤਰਾਲਾ ਉਸ ਦਾ ਧੰਨਵਾਦ ਕਰਦਾ ਹੈ ਉਹ ਉਨ੍ਹਾਂ ਖੋਜਕਾਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜੋ "ਭਾਰਤ ਦੇ ਅਮੂਰਤ ਸੱਭਿਆਚਾਰਕ ਵਿਰਸੇ ਅਤੇ ਵਿਭਿੰਨ ਸੱਭਿਆਚਾਰਕ ਰਵਾਇਤਾਂ ਦੀ ਰਾਖੀ ਕਰਦਾ ਹੈ", ਜਿਸ ਦੇ ਕੰਮਾਂ ਨੇ ਇਸ ਲਿਸਟ ਦੀ ਤਿਆਰੀ ਵਿੱਚ ਵੱਡਾ ਯੋਗਦਾਨ ਪਾਇਆ ਹੈ

 

 

*****

 

ਐੱਨਬੀ/ਏਕੇਜੇ/ਓਏ


(Release ID: 1615739) Visitor Counter : 130