ਰੱਖਿਆ ਮੰਤਰਾਲਾ
ਭਾਰਤੀ ਵਾਯੂ ਸੈਨਾ ਦੇ ਅਪਾਚੇ ਹੈਲੀਕੌਪਟਰ ਦੁਆਰਾ ਸਤਰਕਤਾਪੂਰਨ ਲੈਂਡਿੰਗ
प्रविष्टि तिथि:
17 APR 2020 2:50PM by PIB Chandigarh
17 ਅਪ੍ਰੈਲ, 2020 ਨੂੰ, ਭਾਰਤੀ ਵਾਯੂ ਸੈਨਾ ਦੇ ਇੱਕ ਅਪਾਚੇ ਹੈਲੀਕੌਪਟਰ ਨੇ ਪਠਾਨਕੋਟ ਏਅਰਬੇਸ ਤੋਂ ਉਡਾਨ ਭਰੀ। ਉਡਾਨ ਭਰਨ ਦੇ ਲਗਭਗ 1 ਘੰਟੇ ਤੋਂ ਬਾਅਦ ਹੈਲੀਕੌਪਟਰ ਵਿੱਚ ਕਿਸੇ ਨੁਕਸ ਦੇ ਗੰਭੀਰ ਸੰਕੇਤ ਮਿਲੇ ਅਤੇ ਇਸ ਨੇ ਪੰਜਾਬ ਦੇ ਇੰਦੌਰਾ ਦੇ ਪੱਛਮ ਵਿੱਚ ਇੱਕ ਸੁਰੱਖਿਅਤ ਲੈਂਡਿੰਗ ਕੀਤੀ। ਜਹਾਜ਼ ਦੇ ਕੈਪਟਨ ਨੇ ਹੈਲੀਕੌਪਟਰ ਨੂੰ ਸੁਰੱਖਿਅਤ ਢੰਗ ਨਾਲ ਰਿਕਵਰ ਕਰਨ ਲਈ ਸਹੀ ਅਤੇ ਤੁਰੰਤ ਕਾਰਵਾਈ ਕੀਤੀ। ਹੈਲੀਕੌਪਟਰ ਵਿੱਚ ਸਵਾਰ ਚਾਲਕ ਦਲ (crew) ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਕਿਸੇ ਵੀ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਲੋੜੀਂਦੇ ਸੁਧਾਰ ਤੋਂ ਬਾਅਦ ਜਹਾਜ਼ ਮੁੜ ਉਡਾਨ ਭਰੇਗਾ।
****
ਆਈਐੱਨ/ ਬੀਐੱਸਕੇ
(रिलीज़ आईडी: 1615443)
आगंतुक पटल : 162