ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਏਐੱਸਐੱਸਟੀ ਦੇ ਇੰਸਪਾਇਰ ਫੈਲੋ ਪਾਣੀ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਹਟਾਉਣ ਲਈ ਪਲਾਸਮੋਨਿਕ ਸੈਮੀਕੰਡਕਟਰ ਨੈਨੋਮੈਟੀਰੀਅਲਸ ਨੂੰ ਵਿਕਸਿਤ ਕਰਨ ਲਈ ਯਤਨ

Posted On: 16 APR 2020 6:41PM by PIB Chandigarh

ਪ੍ਰੋ.  ਬਿਸਵਜੀਤ ਚੌਧਰੀ  ਇੰਸਟੀਟਿਊਟ  ਆਵ੍ ਅਡਵਾਂਸਡ ਸਟਡੀ ਇਨ ਸਾਇੰਸ ਐਂਡ ਟੈਕਨੋਲੋਜੀਅਸਾਮ ਵਿੱਚ ਇੱਕ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਕੰਮ ਕਰ ਰਹੇ ਹਨ।  ਉਹ ਪਾਣੀ ਤੋਂ ਜ਼ਹਿਰੀਲੇ ਕਾਰਬਨਿਕ ਯੌਗਿਕ ਨੂੰ ਹਟਾਉਣ ਲਈ ਸੌਰ ਪ੍ਰਕਾਸ਼ ਦਾ ਉਪਯੋਗ ਕਰਕੇ ਪਲਾਸਮੋਨਿਕ ਸੈਮੀਕੰਡਕਟਰ ਨੈਨੋਮੈਟੀਰੀਅਲਸ  (ਇਹ ਧਾਤੂ ਵਰਗੀ ਸਮੱਗਰੀ ਹੈਜਿਸ ਦੀ ਸਤ੍ਹਾ ਉੱਤੇ ਮੁਕਤ ਇਲੈਕਟ੍ਰੌਨ ਹੁੰਦੇ ਹਨ ਜੋ ਪ੍ਰਕਾਸ਼ ਦੇ ਪੈਣ ਉੱਤੇ ਸਮੂਹਿਕ ਰੂਪ ਨਾਲ ਦੋਲਨ ਕਰਦੇ ਹਨ) ਨੂੰ ਵਿਕਸਿਤ ਕਰਨ  ਦੇ ਤਰੀਕਿਆਂ ਦੀ ਖੋਜ ਕਰ ਰਹੇ ਹਨ।  ਉਹ ਨੈਨੋਮੈਟੀਰੀਅਲਸ ਦੀ ਫੋਟੋਕੈਟਲਿਟਿਕ ਯੋਗਤਾ ਨੂੰ ਵਧਾਉਣ ਲਈ ਸੌਰ ਪ੍ਰਕਾਸ਼ ਦਾ ਉਪਯੋਗ ਕਰ ਰਹੇ ਹਨ।  ਉਹ  ਸੌਰ ਪ੍ਰਕਾਸ਼ ਦਾ ਉਪਯੋਗ ਕਰ ਰਹੇ ਹਨ ਤਾਕਿ ਪ੍ਰਦੂਸ਼ਨ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ ਅਤੇ ਨਾਲ ਹੀ ਨਵੀਨੀਕਰਨਯੋਗ ਹਾਈਡ੍ਰੋਜਨ ਉਤਪੰਨ ਕੀਤੀ ਜਾ ਸਕੇ ।

ਡਾ ਚੌਧਰੀਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਸ਼ੁਰੂ ਕੀਤੀ ਗਈ ਇੰਸਪਾਇਰ   ਫੈਕਲਟੀ ਯੋਜਨਾ  ਦੇ ਪ੍ਰਾਪਤਕਰਤਾ ਹਨ।  ਇਸ ਉਦੇਸ਼ ਲਈ ਉਹ ਪਲਾਸਮੋਨਿਕ ਮੈਟੀਰੀਅਲਸ ਦੁਆਰਾ ਫੋਟੌਨ ਦੇ ਇਕੱਠਾ ਕਰਨ ਅਤੇ ਪ੍ਰਕਾਸ਼  ਦੇ ਪ੍ਰਵਰਧਨ(ਪ੍ਰਸਾਰ) ਦੇ ਪਿੱਛੇ ਦੇ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ।  ਡਾ. ਚੌਧਰੀ ਭੌਤਿਕ ਵਿਗਿਆਨ , ਰਸਾਇਣ ਵਿਗਿਆਨ ਅਤੇ ਨੈਨੋਟੈਕਨੋਲੋਜੀ ਵਿਸ਼ਿਆਂ ਨੂੰ ਮਿਲਾਕੇ ਅਧਿਐਨ ਕਰ ਰਹੇ ਹਨ।  ਇਸ ਵਿਸ਼ੇ ਉੱਤੇ ਉਨ੍ਹਾਂ ਦੇ ਦੋ ਸ਼ੋਧ ਪੱਤਰ ਪ੍ਰਕਾਸ਼ਿਤ ਹੋਏ ਹਨ :  ਸੋਲਰ ਐਨਰਜੀ ਮੈਟੀਰੀਅਲਸ ਐਂਡ ਸੋਲਰ ਸੇਲਸ  (2019,  201, 110053)  https://doi.org/10.1016/j/solmat .2019.110053 ਅਤੇ ਏਸੀਐੱਸ ਸਸਟੇਨੇਬਲ ਕੈਮਿਸਟ੍ਰੀ ਐਂਡ ਇੰਜੀਨੀਅਰਿੰਗ  (2019, 7, 23,19295-19302)  https://doi.org/10.1021/acssuschemeng.9b05823  ਇਹ ਦੋਵੇਂ ਸ਼ੋਧ ਪੱਤਰ ਪਾਣੀ ਤੋਂ ਜ਼ਹਿਰੀਲੇ ਕਾਰਬਨਿਕ ਯੌਗਿਕ ਨੂੰ ਹਟਾਉਣ ਲਈ ਸੌਰ ਪ੍ਰਕਾਸ਼ ਦਾ ਉਪਯੋਗ ਕਰਕੇ ਪਲਾਸਮੋਨਿਕ ਸੈਮੀਕੰਡਕਟਰ ਨੈਨੋਮੈਟੀਰੀਅਲਸ  ਦੇ ਉਪਯੋਗ ਕਰਨ  ਦੇ ਵਿਸ਼ੇ ਉੱਤੇ ਅਧਾਰਿਤ ਹੈ ।

ਡਾ. ਚੌਧਰੀ ਅਜਿਹੇ ਮੈਟੀਰੀਅਲ ਵਿਕਸਿਤ ਕਰ ਰਹੇ ਹਨਜੋ ਆਰਸੈਨਿਕ ਅਤੇ ਫਲੋਰਾਈਡ ਜਿਹੇ ਜ਼ਹਿਰੀਲੇ ਆਇਨਾਂ ਨੂੰ ਪਾਣੀ ਤੋਂ ਅਸਾਨੀ ਨਾਲ ਸੋਖ ਸਕਦੇ ਹਨ ਅਤੇ ਸੂਰਜ ਦੇ ਪ੍ਰਕਾਸ਼  ਦੇ ਸੰਪਰਕ ਵਿੱਚ ਆਉਣ ਉੱਤੇ ਇਸ ਨੂੰ ਗ਼ੈਰ ਜ਼ਹਿਰੀਲੇ ਰੂਪਾਂ ਵਿੱਚ ਪਰਿਵਰਤਿਤ ਕਰ ਸਕਦੇ ਹਨ।  ਆਰਸੈਨਿਕ ਅਤੇ ਫਲੋਰਾਇਡ ਉੱਤਰ-ਪੂਰਬ ਭਾਰਤ ਵਿੱਚ ਪਾਣੀ ਵਿੱਚ ਅਕਸਰ ਪਾਏ ਜਾਂਦੇ ਹਨ।

 

ਇਸ ਕੰਮ ਦਾ ਇੱਕ ਹੋਰ ਵਿਸਤਾਰ, ਪਾਣੀ ਤੋਂ ਹਾਈਡ੍ਰੋਜਨ (ਐੱਚ 2)  ਬਾਲਣ ਦਾ ਉਤਪਾਦਨ ਹੈਜੋ ਗ੍ਰੀਨਹਾਊਸ ਗੈਸ ਉਤਸਰਜਕ ਜੀਵਾਸ਼ਮ ਬਾਲਣ  ਦੇ ਉਪਯੋਗ ਨੂੰ ਘੱਟ ਕਰ ਸਕਦਾ ਹੈ।  ਉਹ ਹਾਈਡ੍ਰੋਜਨ ਊਰਜਾ ਉਤਪਾਦਨ ਲਈ ਪਲਾਸਮੋਨਿਕ ਨੈਨੋਮੈਟੀਰੀਅਲਸ  ਦਾ ਉਪਯੋਗ ਕਰ ਰਹੇ ਹਨ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਨੇ ਦ੍ਰਿਸ਼ (ਵਿਜੀਬਲ) ਅਤੇ ਇਨਫ੍ਰਾ - ਰੈੱਡ ਪ੍ਰਕਾਸ਼  ਤਹਿਤ ਹਾਈਡ੍ਰੋਜਨ ਰੂਪਾਂਤਰਣ ਦਕਸ਼ਤਾ ਲਈ ਉੱਚ ਫੋਟੌਨ ਦਿਖਾਇਆ ਹੈ।

ਫੈਲੋਸ਼ਿਪ ਗ੍ਰਾਂਟ ਉਨ੍ਹਾਂ ਨੂੰ ਪ੍ਰਯੋਗਸ਼ਾਲਾ ਪੱਧਰ ਉੱਤੇ ਉਤਪ੍ਰੇਰਕਾਂ ਦੀ ਫੋਟੋਕੈਟਲਿਟਿਕ  ਦਕਸ਼ਤਾ ਦੀ ਟੈਸਟਿੰਗ ਕਰਨ ਲਈ ਇੱਕ ਫੋਟੋਕੈਟਲਿਟਿਕ  ਡਿਜ਼ਾਈਨ  ਸਥਾਪਿਤ ਕਰਨ ਵਿੱਚ ਮਦਦ ਕਰ ਰਿਹਾ ਹੈ।  ਉਹ ਆਸ-ਪਾਸ  ਦੇ ਕਈ ਸਥਾਨਾਂ ਤੋਂ ਪ੍ਰਦੂਸ਼ਿਤ ਪਾਣੀ ਇਕੱਠਾ ਕਰ ਰਹੇ ਹਨ ਅਤੇ ਪਾਣੀ ਨੂੰ ਪੀਣ ਲਾਇਕ ਬਣਾਉਣ ਲਈ ਪਾਣੀ ਤੋਂ ਜ਼ਹਿਰੀਲੀ  ਸਮੱਗਰੀ ਨੂੰ ਹਟਾਉਣ ਦੀ ਟੈਸਟਿੰਗ ਕਰ ਰਹੇ ਹਨ।

 

 

https://ci4.googleusercontent.com/proxy/DFeW2lo3S8bd2QSnKAHTDuvDKkJQieNvoSWJMobbkUssm8PYyCbteDXoNygN_35Z0BjyEQiiAWNbemyJngOM5FoYQy5HrqTL2ON0Nuql5qS1g8hQZwDU=s0-d-e1-ft#https://static.pib.gov.in/WriteReadData/userfiles/image/image001GAWI.jpg

ਪ੍ਰੋ. ਬਿਸਵਜੀਤ ਚੌਧਰੀ ਆਪਣੇ ਵਿਦਿਆਰਥੀਆਂ ਨਾਲ ਆਪਣੀ ਪ੍ਰਯੋਗਸ਼ਾਲਾ ਵਿੱਚ

 

 

 

****

ਕੇਜੀਐੱਸ/ (ਡੀਐੱਸਟੀ)
 



(Release ID: 1615318) Visitor Counter : 97