ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਅੱਜ ਤੋਂ ਆਪਣੀ "ਦੇਖੋ ਅਪਨਾ ਦੇਸ਼" ("DekhoApnaDesh") ਵੈਬੀਨਾਰ ਸੀਰੀਜ਼ ਸ਼ੁਰੂ ਕੀਤੀ

ਅੱਜ ਵੈਬੀਨਾਰ ਦੀ ਪਹਿਲੀ ਸੀਰੀਜ਼ ਵਿੱਚ 'ਸਿਟੀ ਆਵ੍ ਸਿਟੀਜ਼-ਦਿੱਲੀ'ਜ਼ ਪਰਸਨਲ ਡਾਇਰੀ' ਸੀ
"ਦੇਖੋ ਅਪਨਾ ਦੇਸ਼" ਵੈਬੀਨਾਰ ਸੀਰੀਜ਼ ਜਾਰੀ ਰਹੇਗੀ ਅਤੇ ਮੰਤਰਾਲਾ ਭਾਰਤ ਦੇ ਵਿਭਿੰਨ ਅਤੇ ਕਮਾਲ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਦਿਖਾਉਣ ਲਈ ਕੰਮ ਕਰੇਗਾ : ਸ਼੍ਰੀ ਪਟੇਲ

Posted On: 14 APR 2020 4:20PM by PIB Chandigarh

ਕੋਵਿਡ-19 ਦਾ ਨਾ ਸਿਰਫ ਭਾਰਤ ਵਿੱਚ, ਬਲਕਿ ਵਿਸ਼ਵ ਪੱਧਰ 'ਤੇ ਸਾਰੇ ਮਨੁੱਖੀ ਜੀਵਨ 'ਤੇ ਵੱਡਾ ਪ੍ਰਭਾਵ ਪਿਆ ਹੈ। ਟੂਰਿਜ਼ਮ ਖੇਤਰ ਕੁਦਰਤੀ ਤੌਰ 'ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਜਿਸ ਨਾਲ ਅੰਦਰੂਨੀ ਅਤੇ ਸਰਹੱਦੋਂ ਪਾਰ ਤੋਂ ਕੋਈ ਵੀ ਆਵਗਮਨ ਨਹੀਂ ਹੁੰਦਾ। ਪਰ ਟੈਕਨੋਲੋਜੀ ਦੇ ਕਾਰਨ ਸੰਭਵ ਹੈ ਕਿ ਸਥਾਨਾਂ ਤੇ ਮੰਜ਼ਿਲਾਂ ਦਾ ਲਗਭਗ ਦੌਰਾ ਕੀਤਾ ਜਾਵੇ ਅਤੇ ਬਾਅਦ ਦੀਆਂ ਮਿਤੀਆਂ ਲਈ ਸਾਡੀਆਂ ਯਾਤਰਾਵਾਂ ਦੀ ਯੋਜਨਾ ਬਣਾਈ ਜਾ ਸਕੇ। ਇਨ੍ਹਾਂ ਅਨੋਖੇ ਸਮਿਆਂ ਵਿੱਚ ਮਨੁੱਖੀ ਸੰਪਰਕ ਬਣਾਈ ਰੱਖਣ ਲਈ ਟੈਕਨੋਲੋਜੀ ਕੰਮ ਆਉਂਦੀ ਹੈ ਅਤੇ ਇਹ ਵਿਸ਼ਵਾਸ ਕਰਵਾਉਂਦੀ ਹੈ ਕਿ ਛੇਤੀ ਹੀ ਦੁਬਾਰਾ ਯਾਤਰਾ ਕਰਨ ਦੇ ਯੋਗ ਹੋਣ ਲਈ ਚੰਗਾ ਸਮਾਂ ਆਵੇਗਾ।

ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਟੂਰਿਜ਼ਮ ਮੰਤਰਾਲੇ ਨੇ ਅੱਜ ਤੋਂ ਆਪਣੇ ਅਤੁਲਯ ਭਾਰਤ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਵਿਸ਼ਾਲ ਡੂੰਘਾਈ ਅਤੇ ਵਿਸਤਾਰ ਬਾਰੇ ਜਾਣਕਾਰੀ ਪ੍ਰਦਾਨ ਲਈ ਆਪਣੀ "ਦੇਖੋ ਅਪਨਾ ਦੇਸ਼" ਵੈਬੀਨਾਰ ਸੀਰੀਜ਼ ਸ਼ੁਰੂ ਕੀਤੀ ਹੈ। ਪਹਿਲਾ ਵੈਬੀਨਾਰ ਜੋ ਕਿ ਇੱਕ ਸੀਰੀਜ਼ ਦਾ ਹਿੱਸਾ ਸੀ, ਜਿਸ ਨੇ ਦਿੱਲੀ ਦੇ ਲੰਬੇ ਇਤਿਹਾਸ ਨੂੰ ਛੂਹਿਆ ਕਿਉਂਕਿ ਇਹ 8 ਸ਼ਹਿਰਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਹਰ ਇੱਕ ਆਪਣੇ ਚਰਿੱਤਰ ਵਿੱਚ ਵਿਲੱਖਣ ਹੈ ਅਤੇ ਆਪਣੀਆਂ ਪੈੜਾਂ ਛੱਡ ਰਿਹਾ ਹੈ ਜੋ ਕਿ ਮੌਜੂਦਾ ਦਿੱਲੀ ਨੂੰ ਇੱਕ ਸ਼ਾਨਦਾਰ ਸ਼ਹਿਰ ਬਣਾਉਂਦਾ ਹੈ, ਦਾ ਖੁਲਾਸਾ ਕਰਦਾ ਹੈ। ਵੈਬੀਨਾਰ ਦਾ ਸਿਰਲੇਖ 'ਸਿਟੀ ਆਵ੍ ਸਿਟੀਜ਼-ਦਿੱਲੀ'ਜ਼ ਪਰਸਨਲ ਡਾਇਰੀ' ਸੀ।

ਕੇਂਦਰੀ ਟੂਰਿਜ਼ਮ ਅਤੇ ਸੱਭਿਆਚਾਰ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਵੈਬੀਨਾਰ ਦੀ ਸੀਰੀਜ਼ ਇੱਕ ਚਲ ਰਿਹਾ ਫੀਚਰ ਹੋਵੇਗਾ ਅਤੇ ਮੰਤਰਾਲੀ ਇਸ ਰਾਹੀਂ ਸਮਾਰਕਾਂ,ਖਾਨ-ਪਾਨ,ਕਲਾ, ਨ੍ਰਿਤ,ਕੁਦਰਤੀ ਲੈਂਡਸਕੇਪ,ਤਿਓਹਾਰ ਅਤੇ ਅਮੀਰ ਸੱਭਿਅਤਾ ਦੇ ਕਈ ਹੋਰ ਪਹਿਲੂਆਂ ਸਮੇਤ ਭਾਰਤ ਦੇ ਵਿਭਿੰਨ ਅਤੇ ਕਮਾਲ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਲਈ ਕੰਮ ਕਰੇਗਾ।

ਸੈਸ਼ਨ ਦਾ ਮੁੱਖ ਭਾਗ ਟੂਰਿਜ਼ਮ ਜਾਗਰੂਕਤਾ ਬਾਰੇ ਸਮਾਜਿਕ ਇਤਿਹਾਸ 'ਤੇ ਅਧਾਰਿਤ ਹੈ। ਦਿਲਚਸਪ ਕਿੱਸਿਆਂ ਨਾਲ ਲੈਸ ਇਸ ਸੈਸ਼ਨ ਵਿੱਚ ਜੋ ਕਿ ਟੂਰਿਜ਼ਮ ਮੰਤਰਾਲੇ ਦੁਆਰਾ ਭਾਰਤ ਦੇ ਸ਼ਹਿਰਾ ਲਈ ਆਯੋਜਿਤ ਕੀਤਾ ਗਿਆ ਸੀ, ਵਿੱਚ 5546 ਵਿਅਕਤੀਆ ਨੇ ਰਜਿਸਟਰ ਹੋ ਕੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਜਿਸ ਵਿੱਚ ਬਹੁਤ ਸਾਰੇ ਦਿਲਚਸਪ ਸਵਾਲ ਉੱਠੇ ਸਨ ਜੋ ਕਿ ਭਾਗੀਦਾਰਾਂ ਦੀ ਰੁਚੀ ਨੂੰ ਦਰਸਾਉਂਦੇ ਹਨ। ਵੈਬੀਨਾਰ ਛੇਤੀ ਹੀ ਪਬਲਿਕ ਡੋਮੇਨ ਵਿੱਚ ਉਪਲੱਬਧ ਹੋ ਜਾਵੇਗਾ।ਇਹ ਮੰਤਰਾਲੇ ਦੇ ਸੋਸ਼ਲ ਮੀਡੀਆ 'ਤੇ ਹੈਂਡਲ-ਇਨਕ੍ਰੈਡੀਬਲ ਇੰਡੀਆ (handles- IncredibleIndia) ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਉਪਲੱਬਧ ਹੋਵੇਗਾ।

ਅਗਲਾ ਵੈਬੀਨਾਰ 16 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ ਅਤੇ ਸੈਲਾਨੀਆਂ ਨੂੰ ਚਮਤਕਾਰੀ ਸ਼ਹਿਰ ਕੋਲਕਾਤਾ ਲੈ ਜਾਵੇਗਾ।

                                                    *******

ਐੱਨਬੀ/ਏਕੇਜੇ/ਓਏ



(Release ID: 1614593) Visitor Counter : 118