ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਡਾ. ਬੀ.ਆਰ.ਅੰਬੇਡਕਰ ਦੀ ਜਯੰਤੀ ਦੀ ਪੂਰਵ ਸੰਧਿਆ ‘ਤੇ ਵਧਾਈਆਂ ਦਿੱਤੀਆਂ

Posted On: 13 APR 2020 3:30PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਡਾ.ਬੀ.ਆਰ.ਅੰਬੇਡਕਰ ਦੀ ਜਯੰਤੀ ਦੀ ਪੂਰਵ ਸੰਧਿਆ ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ,ਭਾਰਤੀ ਸੰਵਿਧਾਨ ਦੇ ਸ਼ਿਲਪਕਾਰ ਡਾ: ਭੀਮ ਰਾਓ ਰਾਮਜੀ ਅੰਬੇਡਕਰ ਦੀ ਜਨਮ ਵਰ੍ਹੇਗੰਢ ਦੇ ਅਵਸਰ'ਤੇ ਮੈਂ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।ਡਾ. ਅੰਬੇਡਕਰ ਨੇ ਇੱਕ ਸਮਾਜ ਸੁਧਾਰਕ, ਸਿੱਖਿਆ ਸ਼ਾਸਤਰੀ, ਨਿਆਂ ਸ਼ਾਸਤਰੀ, ਅਰਥਸ਼ਾਸਤਰੀ, ਸਿਆਸਤਦਾਨ ਅਤੇ ਕਾਨੂੰਨੀ ਮਾਹਿਰ ਦੇ ਰੂਪ ਵਿੱਚ ਦੇਸ਼ ਅਤੇ ਸਮਾਜ ਦੀ ਭਲਾਈ ਲਈ ਨਿਰੰਤਰ ਸੰਘਰਸ਼ ਕੀਤਾ

ਡਾ. ਅੰਬੇਡਕਰ ਨੇ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ, ਜਿਸ ਵਿੱਚ ਸਮਾਜਿਕ ਸਦਭਾਵਨਾ ਅਤੇ  ਸਮਾਨਤਾ ਦਾ ਵਾਤਾਵਰਣ ਹੋਵੇ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਨੇ ਆਪਣਾ ਪੂਰਾ ਜੀਵਨ, ਸਮਾਜ ਅਤੇ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ। ਡਾ. ਅੰਬੇਡਕਰ ਨੇ ਭਾਰਤ ਲਈ ਇੱਕ ਅਜਿਹੇ ਪ੍ਰਗਤੀਸ਼ੀਲ ਅਤੇ ਸਰਬ-ਸਮਾਵੇਸ਼ੀ ਸੰਵਿਧਾਨ ਦੀ ਰਚਨਾ ਕੀਤੀ, ਜੋ ਪਿਛਲੇ ਕਈ ਦਹਾਕਿਆਂ ਤੋਂ ਲੋਕਤੰਤਰ ਵਿੱਚ ਦੇਸ਼ਵਾਸੀਆਂ ਦੀ ਆਸਥਾ ਨੂੰ ਵਧਾਉਂਦਾ ਅਤੇ ਮਜ਼ਬੂਤ ਕਰਦਾ ਆਇਆ ਹੈ।

ਅੰਬੇਡਕਰ ਜਯੰਤੀ ਦੇ ਅਵਸਰ ਤੇ,ਆਓ ਅਸੀਂ ਸਾਰੇ ਡਾ. ਅੰਬੇਡਕਰ ਦੇ ਮਹਾਨ ਵਿਅਕਤਿੱਤਵ, ਸੰਘਰਸ਼ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ  ਤੋਂ ਪ੍ਰੇਰਣਾ ਲੈਂਦੇ ਹੋਏ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਆਰਦਸ਼ਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਦਾ ਸੰਕਲਪ ਲੇਈਏ ਅਤੇ ਇੱਕ ਮਜ਼ਬੂਤਤੇ ਸਮ੍ਰਿੱਧ ਭਾਰਤ ਬਣਾਉਣ ਵਿੱਚ ਆਪਣਾ ਯੋਗਦਾਨ ਦੇਈਏਨਾਲ ਹੀ, ਕੋਵਿਡ-19 ਨਾਮਕ ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੇ ਦੇਸ਼ਵਾਸੀ ਸੋਸ਼ਲ ਡਿਸਟੈਂਸਿੰਗਨਾਲ ਡਾ. ਅੰਬੇਡਕਰ ਜਯੰਤੀ ਨੂੰ ਘਰ ਵਿੱਚ ਰਹਿੰਦੇ ਹੋਏ ਆਪਣੇ ਪਰਿਵਾਰ ਨਾਲ ਮਨਾਈਏ।

 

Click here to see President's Message in Hindi

*****

ਵੀਆਰਆਰਕੇ/ਵੀਜੇ


(Release ID: 1614074) ਵਿਜ਼ੀਟਰ ਕਾਊਂਟਰ : 146