ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਮਹਾਵੀਰ ਜਯੰਤੀ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 05 APR 2020 3:45PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਮਹਾਵੀਰ ਜਯੰਤੀ ਦੀ ਪੂਰਵ ਸੰਧਿਆ ਉੱਤੇ ਲੋਕਾਂ ਨੂੰ ਸ਼ਭਕਾਮਨਾਵਾਂ ਦਿੱਤੀਆਂ ਹਨ।  ਇੱਕ ਸੰਦੇਸ਼ ਵਿੱਚਉਨ੍ਹਾਂ ਨੇ ਲੋਕਾਂ ਨੂੰ ਕੋਵਿਡ-19  ਦੇ ਕਾਰਨ ਪੈਦਾ ਹੋਏ ਸੰਕਟ ਦੇ ਇਸ ਸਮੇਂ ਵਿੱਚ ਭਗਵਾਨ ਮਹਾਵੀਰ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਕਿਹਾ। ਆਪਣੇ ਸੰਦੇਸ਼ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ:

 

ਮਹਾਵੀਰ ਜਯੰਤੀ ਦੇ ਪਾਵਨ ਅਵਸਰ ਤੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਭਗਵਾਨ ਮਹਾਵੀਰ, ਇਸ ਸੰਸਾਰ ਵਿੱਚ ਜਨਮ ਲੈਣ ਵਾਲੇ ਸਭ ਤੋਂ ਤੇਜਸਵੀ ਅਤੇ ਪ੍ਰਭਾਵਸ਼ਾਲੀ ਅਧਿਆਤਮਿਕ ਲੀਡਰਾਂ ਵਿੱਚੋਂ ਸਨ। ਸਾਰਿਆਂ ਪ੍ਰਤੀ ਕਰੁਣਾ (ਦਇਆ) ਤੋਂ ਪ੍ਰੇਰਿਤ, ਅਹਿੰਸਾਸੱਚਨਿਸ਼ਠਾਨਿਰਸੁਆਰਥ ਅਤੇ ਤਿਆਗ ਦਾਉਨ੍ਹਾਂ ਦਾ ਅਕਾਲ ਸੰਦੇਸ਼ ਸਦੀਵੀ ਹੈ। ਉਨ੍ਹਾਂ ਨੇ ਸਰਬ ਵਿਆਪਕ ਸਨੇਹ ਦਾ ਮੰਤਰ ਦਿੱਤਾ ਅਤੇ ਦੱਸਿਆ ਕਿ ਸਾਰੇ ਪ੍ਰਾਣੀ ਮਾਤਰ, ਚਾਹੇ ਉਹ ਪਸ਼ੂ ਹੋਣ ਜਾਂ ਬਨਸਪਤੀਸਭ ਬਰਾਬਰ ਹਨ ਅਤੇ ਆਦਰ ਤੇ ਕਰੁਣਾਮਈ ਸਨੇਹ ਦੇ ਅਧਿਕਾਰੀ ਹਨ।

 

ਅੱਜ ਜਦੋਂ ਮਾਨਵਤਾ ਕੋਵਿਡ 19 ਸੰਕ੍ਰਮਣ ਦੀ ਭਿਆਨਕਤਾ ਦਾ ਸਾਹਮਣਾ ਕਰ ਰਹੀਵਿਸ਼ੇਸ਼ ਕਰਕੇ ਤਦਸਾਨੂੰ ਭਗਵਾਨ ਮਹਾਵੀਰ ਦੇ ਜੀਵਨਉਨ੍ਹਾਂ ਦੀ ਤਪੱਸਿਆ, ਨਿਰਲੇਪਤਾਜੀਵਨ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਰੱਖਣ  ਦੇ ਉਨ੍ਹਾਂ ਦੇ ਸੱਦੇਸਨੇਹਸ਼ਾਂਤੀ ਅਤੇ ਸਹਿਨਸ਼ੀਲਤਾ ਦੇ ਉਨ੍ਹਾਂ ਦੇ ਸੰਦੇਸ਼ ਤੋਂ ਸਿੱਖਿਆ ਅਤੇ ਪ੍ਰੇਰਣਾ ਲੈਣੀ ਚਾਹੀਦੀ ਹੈ।

 

ਇਸ ਭਿਆਨਕ ਚੁਣੌਤੀ ਦੇ ਸਾਹਮਣੇ ਅਸੀਂ ਇੱਕ ਰਹੀਏ ਅਤੇ ਨਾ ਸਿਰਫ ਖੁਦ ਆਪਣੀ ਬਲਕਿ ਸੰਪੂਰਨ ਵਿਸ਼ਵ ਦੀ ਰੱਖਿਆ ਕਰੀਏਉਸ ਨੂੰ ਸੁਰੱਖਿਅਤ ਬਣਾਈਏ।

 

ਆਓ ਅਸੀਂ ਇਸ ਸੰਕਟ ਦੇ ਦੁਰਪ੍ਰਭਾਵਾਂ ਤੋਂ ਬਚਣ ਅਤੇ ਉੱਭਰਣ ਵਿੱਚਉਨ੍ਹਾਂ ਲੋਕਾਂ ਦੀ ਸੇਵਾ ਸਹਾਇਤਾ ਕਰੀਏ ਜੋ ਸਾਡੇ ਤੋਂ ਘੱਟ ਭਾਗਸ਼ਾਲੀ ਰਹੇ ਹਨ। ਆਓ ਅਸੀਂ ਭਾਈਚਾਰੇ ਅਤੇ ਮਾਨਵਤਾ ਦਾ ਸੰਦੇਸ਼ ਫੈਲਾਈਏ। ਦਇਆ ਅਤੇ ਕਰੁਣਾ ਦੁਆਰਾ ਭਗਵਾਨ ਮਹਾਵੀਰ ਪ੍ਰਤੀ ਆਪਣੀ ਸੱਚੀ ਸ਼ਰਧਾ ਅਤੇ ਆਸਥਾ ਪ੍ਰਗਟਾਈਏ।

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਆਰਕੇ


(Release ID: 1611401) ਵਿਜ਼ੀਟਰ ਕਾਊਂਟਰ : 119