ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਲੌਕਡਾਊਨ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਉੱਤਰ ਪੂਰਬੀ ਖੇਤਰ ਦੀ ਅੰਤਰਰਾਸ਼ਟਰੀ ਸੀਮਾ (ਕਰੀਬ 5500 ਕਿਲੋਮੀਟਰ) ਨੂੰ ਬੰਦ ਕੀਤਾ ਗਿਆ : ਡਾ. ਜਿਤੇਂਦਰ ਸਿੰਘ
Posted On:
03 APR 2020 3:42PM by PIB Chandigarh
ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਮਹਾਮਾਰੀ ਫੈਲਣ ਅਤੇ ਉੱਤਰ ਪੂਰਬੀ ਖੇਤਰ ਵਿੱਚ ਇਸ ਨਾਲ ਮੁਕਾਬਲਾ ਕਰਨ ਦੇ ਮੱਦੇਨਜ਼ਰ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾਈ ਰੱਖਣ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ, ਵੀਡੀਓ ਕਾਨਫਰੰਸ ਦੇ ਜ਼ਰੀਏ ਮੰਤਰਾਲੇ, ਉੱਤਰ ਪੂਰਬੀ ਪਰਿਸ਼ਦ (ਐੱਨਈਸੀ) ਅਤੇ ਐੱਨਈਡੀਐੱਫਆਈ ਦੇ ਅਧਿਕਾਰੀਆਂ ਦੇ ਨਾਲ ਵਿਸਤ੍ਰਿਤ ਸਮੀਖਿਆ ਬੈਠਕ ਕੀਤੀ। ਬੈਠਕ ਵਿੱਚ ਮੰਤਰਾਲੇ ਦੇ ਸਕੱਤਰ, ਐਡੀਸ਼ਨਲ ਸਕੱਤਰ, ਐੱਨਈਸੀ ਵਿੱਚ ਸਕੱਤਰ, ਉੱਤਰ ਪੂਰਬੀ ਖੇਤਰ ਵਿਕਾਸ ਵਿੱਤ ਨਿਗਮ ਲਿਮਿਟਿਡ (ਐੱਨਈਡੀਐੱਫਆਈ) ਦੇ ਚੀਫ਼ ਮੈਨੇਜਿੰਗ ਡਾਇਰੈਕਟਰ, ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਅਤੇ ਐੱਨਈਸੀ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ । ਸ਼ੁਰੂਆਤ ਵਿੱਚ ਮਾਣਯੋਗ ਮੰਤਰੀ ਨੂੰ ਸੂਚਿਤ ਕੀਤਾ ਗਿਆ ਕਿ ਮੰਤਰਾਲੇ ਦਾ 100 % ਕੰਮ ਈ-ਆਫਿਸ ’ਤੇ ਹੈ, ਜਿਸ ਨਾਲ ਸਰਕਾਰ ਦੇ ਘਰ ਤੋਂ ਕੰਮ ਕਰਨ ਦੇ ਨਿਰਦੇਸ਼ਾਂ ਦਾ ਪਾਲਣ ਹੋ ਰਿਹਾ ਹੈ ।
ਉੱਤਰ ਪੂਰਬੀ ਖੇਤਰ (ਐੱਨਈਆਰ) ਦੇ ਰਾਜਾਂ ਵਿੱਚ ਲੌਕਡਾਊਨ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਐੱਨਈਆਰ ਦੀ ਲੰਬੀ ਅੰਤਰਰਾਸ਼ਟਰੀ ਸੀਮਾ (ਲਗਭਗ 5500 ਕਿਲੋਮੀਟਰ) ਪ੍ਰਭਾਵੀ ਰੂਪ ਨਾਲ ਬੰਦ ਕਰ ਦਿੱਤੀ ਗਈ ਹੈ।
ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਅਤੇ ਉਸ ਦੇ ਸੰਗਠਨਾਂ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਜਿਵੇਂ ਐੱਨਈਸੀ, ਐੱਨਈਡੀਐੱਫਆਈ, ਐੱਨਈਐੱਚਐੱਚਸੀ, ਐੱਨਈਆਰਏਐੱਮਏਸੀ, ਸੀਬੀਟੀਸੀ ਅਤੇ ਐੱਨਈਆਰਸੀਓਐੱਮਪੀ ਦੇ ਸਾਰੇ ਅਧਿਕਾਰੀਆਂ ਅਤੇ ਸਟਾਫ ਨੇ ਪ੍ਰਧਾਨ ਮੰਤਰੀ ਕੇਅਰਸ ਫੰਡ ਵਿੱਚ ਇੱਕ ਦਿਨ ਦੀ ਤਨਖ਼ਾਹ ਦਾ ਯੋਗਦਾਨ ਦਿੱਤਾ ਹੈ।
ਐੱਨਈਡੀਐੱਫਆਈ ਆਪਣੇ ਸੀਐੱਸਆਰ ਫੰਡ ਤੋਂ ਪ੍ਰਧਾਨ ਮੰਤਰੀ ਕੇਅਰਸ ਫੰਡ ਵਿੱਚ ਦੋ ਕਰੋੜ ਰੁਪਏ ਦਾ ਯੋਗਦਾਨ ਦੇਵੇਗਾ।
ਜਿਵੇਂ ਕਿ ਪਹਿਲਾਂ ਹੀ ਤੈਅ ਕਰ ਲਿਆ ਗਿਆ ਸੀ ਕਿ ਮੰਤਰਾਲਾ/ਐੱਨਈਸੀ ਉੱਤਰ ਪੂਰਬੀ ਰਾਜਾਂ ਨੂੰ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਲੜਨ ਲਈ ਪਹਿਲਾਂ ਹੀ 25 ਕਰੋੜ ਰੁਪਏ ਮਨਜ਼ੂਰ ਕਰ ਚੁੱਕਿਆ ਹੈ। ਇਹ ਫੰਡ ਅਨਟਾਈਡ ਫੰਡ (untied funds) ਦੀ ਪ੍ਰਕਿਰਤੀ ਵਿੱਚ ਹੋਵੇਗਾ, ਜਿਸ ਦੀ ਵਰਤੋਂ ਕੋਵਿਡ-19 ਮਹਾਮਾਰੀ ਨਾਲ ਸਬੰਧਿਤ ਕਿਸੇ ਵੀ ਗਤੀਵਿਧੀ ’ਤੇ ਕੀਤੀ ਜਾ ਸਕਦੀ ਹੈ, ਅਤੇ ਮੌਜੂਦਾ ਕੇਂਦਰੀ ਪੈਕੇਜਾਂ ਦੇ ਤਹਿਤ ਕਵਰ ਨਹੀਂ ਕੀਤਾ ਜਾਵੇਗਾ। ਇਹ ਅਨਟਾਈਡ ਫੰਡ (untied funds) ਦੀ ਰਕਮ ਹੋਵੇਗੀ ਜਿਸ ਨਾਲ ਰਾਜ ਜਲਦੀ ਰਿਸਪਾਂਸ ਦੇਣ ਦੇ ਸਮਰੱਥ ਹੋਣਗੇ। ਇਹ ਧਨ ਮੌਜੂਦਾ ਯੋਜਨਾਵਾਂ ਦੇ ਤਹਿਤ ਉੱਤਰ ਪੂਰਬੀ ਰਾਜਾਂ ਨੂੰ ਉੱਤਰ ਪੂਰਬੀ ਵਿਕਾਸ ਮੰਤਰਾਲੇ/ਐੱਨਈਸੀ ਮੰਤਰਾਲੇ ਦੁਆਰਾ ਵੰਡੇ ਧਨ ਦੇ ਇਲਾਵਾ ਹੋਵੇਗਾ। ਫੰਡਾਂ ਦੀ ਰਾਜ ਅਨੁਸਾਰ ਵੰਡ ਇਸ ਤਰ੍ਹਾਂ ਹੈ :
ਸੀਰੀਅਲ ਨੰਬਰ
ਰਾਜ ਪ੍ਰਵਾਨ ਫੰਡ (ਕਰੋੜ ਰੁਪਏ ਵਿੱਚ)
1 ਅਰੁਣਾਚਲ ਪ੍ਰਦੇਸ਼ 3.25
2 ਅਸਾਮ 5.00
3 ਮਣੀਪੁਰ 3.00
4 ਮੇਘਾਲਿਆ 3.00
5 ਮਿਜ਼ੋਰਮ 3.00
6 ਨਾਗਾਲੈਂਡ 3.00
7 ਸਿੱਕਿਮ 1.75
8 ਤ੍ਰਿਪੁਰਾ 3.00
ਮੰਤਰਾਲੇ ਨੇ ਆਪਣੇ ਪ੍ਰਮੁੱਖ ਪ੍ਰੋਗਰਾਮ ਐੱਨਈਐੱਸਆਈਡੀਐੱਸ ਦੇ ਤਹਿਤ ਉੱਤਰ ਪੂਰਬੀ ਰਾਜਾਂ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪ੍ਰੋਜੈਕਟਾਂ ਦੀ ਮੰਗ ਕੀਤੀ ਹੈ। ਰਾਜਾਂ ਨੂੰ 6 ਅਪ੍ਰੈਲ ਤੱਕ ਆਪਣੇ ਪ੍ਰਸਤਾਵ ਦੇਣ ਨੂੰ ਕਿਹਾ ਗਿਆ ਹੈ। ਸਿਹਤ ਖੇਤਰ ਦੇ ਪ੍ਰੋਜੈਕਟਾਂ ਨੂੰ ਸਰਬਉੱਚ ਪ੍ਰਾਥਮਿਕਤਾ ਦੇ ਅਧਾਰ ’ਤੇ ਮਨਜ਼ੂਰੀ ਦਿੱਤੀ ਜਾਵੇਗੀ।
********
ਵੀਜੀ/ਐੱਸਐੱਨਸੀ
(Release ID: 1610754)
Visitor Counter : 113