ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ-19 ਬਾਰੇ ਜਾਗਰੂਕਤਾ ਫੈਲਾਉਣ ਲਈ ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ (ਟੀਆਈਐੱਫਆਰ) ਦੀ ਪਹਿਲ

ਇਸ ਪਹਿਲ ਨੂੰ ਸ਼ੁਰੂ ਕਰਨ ਦਾ ਉਦੇਸ਼ ਸਹੀ ਸੂਚਨਾ ਨੂੰ ਪ੍ਰਸਾਰਿਤ ਕਰਨਾ ਅਤੇ ਵਿਭਿੰਨ ਮਿਥਕਾਂ ਨੂੰ ਦੂਰ ਕਰਨ ਵਿੱਚ ਮਦਦ ਕਰਨਾ ਹੈ
ਵਿਆਪਕ ਪਹੁੰਚ ਲਈ ਸੂਚਨਾ ਸਮਝਣ ‘ਚ ਅਸਾਨ ਅਤੇ ਖੇਤਰੀ ਭਾਸ਼ਾਵਾਂ ਵਿੱਚ ਦਿੱਤੀ ਗਈ ਹੈ

Posted On: 01 APR 2020 11:36AM by PIB Chandigarh

ਚੀਨ ਦੇ ਸ਼ਹਿਰ ਵੁਹਾਨ ਤੋਂ ਪੈਦਾ ਹੋਏ ਕੋਵਿਡ-19 ਦੇ ਪ੍ਰਕੋਪ ਨੇ ਹੁਣ ਸਾਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ ਮਹਾਮਾਰੀ ਐਲਾਨੀ ਗਈ ਇਹ ਬਿਮਾਰੀ ਹੁਣ ਦੁਨੀਆ ਦੇ 204 ਦੇਸ਼ਾਂ ਚ ਫੈਲ ਗਈ ਹੈ । ਕਿਸੇ ਵੀ ਮਹਾਮਾਰੀ ਦੇ ਫੈਲਣ ਤੋਂ ਬਾਅਦ ਉਸ ਨਾਲ ਜੁੜੇ ਖ਼ਦਸ਼ਿਆਂ , ਅੰਧਵਿਸ਼ਵਾਸ ਅਤੇ ਡਰ ਵੀ ਲੋਕਾਂ ਵਿੱਚ ਤੇਜ਼ੀ ਨਾਲ ਫੈਲਣ ਲਗਦਾ ਹੈ । ਕੋਵਿਡ-19 ਦੇ ਮਾਮਲੇ ਵਿੱਚ ਇੱਕ ਮਹੱਤਵਪੂਰਨ ਚੁਣੌਤੀ ਇਹ ਹੈ ਕਿ ਵੱਖਰੇ ਰਹਿਣ , ਕੁਆਰੰਟੀਨ ਅਤੇ ਲੌਕਡਾਊਨ ਜਿਹੇ ਅਹਿਮ ਉਪਾਵਾਂ ਦੀ ਸਮਝ ਕਿਸ ਤਰ੍ਹਾਂ ਨਾਲ ਵਿਕਸਿਤ ਕੀਤੀ ਜਾਵੇ! ਅਤੇ ਲੋਕਾਂ ਨੂੰ ਇਹ ਕਿਸ ਤਰ੍ਹਾਂ ਨਾਲ ਸਮਝਾਇਆ ਜਾਵੇ ਕਿ ਅਜਿਹੀ ਸਥਿਤੀ ਵਿੱਚ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ ਕਿਉਂ ਜ਼ਰੂਰੀ ਹੈ ?

ਮਿਥਕਾਂ ਨੂੰ ਦੂਰ ਕਰਨ ਅਤੇ ਮਹਾਮਾਰੀ ਨਾਲ ਨਜਿੱਠਣ ਲਈ ਅਪਣਾਈ ਜਾ ਰਹੀ ਜਨਤਕ ਸਿਹਤ ਨਾਲ ਜੁੜੀ ਬੁਨਿਆਦੀ ਵਿਗਿਆਨਕ ਸਮਝ ਵਿਕਸਿਤ ਕਰਨ ਲਈ ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ (ਟੀਆਈਐੱਫਆਰ) ਦੁਆਰਾ ਸੰਚਾਰ ਸਮੱਗਰੀ ਦਾ ਇੱਕ ਪੈਕੇਜ ਤਿਆਰ ਕੀਤਾ ਗਿਆ ਹੈ । ਟੀਆਈਐੱਫਆਰ ਦੇ ਸੋਧਕਰਤਾਵਾਂ ਨੇ ਬਹੁਭਾਸ਼ੀ ਢੰਗ ਤਰੀਕਿਆਂ (ਯੂ ਟਿਊਬ) ਦਾ ਇੱਕ ਸੈੱਟ ਤਿਆਰ ਕੀਤਾ ਹੈ , ਜਿਸ ਵਿੱਚ ਦੱਸਿਆ ਗਿਆ ਹੈ ਕਿ ਕੋਵਿਡ-19 ਜਿਹੇ ਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਸਮਾਜਿਕ ਦੂਰੀ ਬਣਾਈ ਰੱਖਣਾ ਕਿਉਂ ਜ਼ਰੂਰੀ ਹੈ । 

ਕੋਵਿਡ-19 ਬਾਰੇ ਜਾਗਰੂਕਤਾ ਦੇ ਪ੍ਰਸਾਰ ਲਈ ਤਿਆਰ ਕੀਤੀ ਗਈ ਇਹ ਸਮੱਗਰੀ ਵਾਸ਼ਿੰਗਟਨ ਪੋਸਟ ਵਿੱਚ ਹੈਰੀ ਸਟੀਵਨਸ (Harry Stevens) ਦੁਆਰਾ ਪ੍ਰਕਾਸ਼ਿਤ ਮੂਲ ਸਿਮੁਲੇਸ਼ਨ ਉੱਪਰ ਅਧਾਰਿਤ ਹੈ। ਟੀਆਈਐੱਫਆਰ ਦੁਆਰਾ ਸ਼ੁਰੂ ਕੀਤੀ ਗਈ ਇਸ ਜਨਤਕ ਆਊਟਰੀਚ ਪਹਿਲ ਨੂੰ ਚਾਏ ਐਂਡ ਵਾਏ” (‘Chai and Why?’) ਦਾ ਨਾਮ ਦਿੱਤਾ ਗਿਆ ਹੈ। ਇਹ ਇੱਕ ਅਜਿਹਾ ਮੰਚ ਹੈ, ਜਿਸ ਰਾਹੀਂ ਵਿਗਿਆਨੀ ਸੋਸ਼ਲ ਮੀਡੀਆ ਦੀ ਮਦਦ ਨਾਲ ਲੋਕਾਂ ਨਾਲ ਸੰਵਾਦ ਕਰਦੇ ਹਨ ਅਤੇ ਗਲਤ ਸੂਚਨਾਵਾਂ ਦੀ ਹਕੀਕਤ ਨੂੰ ਸਪਸ਼ਟ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਵਾਇਰਸ ਦੀ ਸਾਇੰਟਿਫਿਕ ਵਿਆਖਿਆ ਵੀ ਕਰਦੇ ਹਨ। 

ਟੀਆਈਐੱਫਆਰ ਦੇ ਵਿਗਿਆਨੀ ਪ੍ਰੋਫੈਸਰ ਅਰਨਬ ਭੱਟਾਚਾਰੀਆ ਨੇ ਦੱਸਿਆ ਕਿ ਫੈਕਲਟੀ , ਵਿਦਿਆਰਥੀਆਂ ਅਤੇ ਪਰਿਵਾਰਾਂ ਦੁਆਰਾ ਆਪਣੀ ਇੱਛਾ ਨਾਲ ਕੀਤੇ ਗਏ ਯਤਨਾਂ ਨਾਲ 9 ਭਾਸ਼ਾਵਾਂ - ਅੰਗਰੇਜ਼ੀ , ਹਿੰਦੀ , ਬੰਗਾਲੀ, ਕੋਂਕਣੀ , ਮਰਾਠੀ , ਮਲਿਆਲਮ , ਉੜੀਆ , ਤਮਿਲ ਅਤੇ ਤੇਲੁਗੂ ਵਿੱਚ ਜਾਗਰੂਕਤਾ ਪ੍ਰਸਾਰ ਦੀ ਇਹ ਪਹਿਲ ਸ਼ੁਰੂ ਕੀਤੀ ਗਈ ਹੈ। ਛੇਤੀ ਹੀ ਇਸ ਦੀ ਪ੍ਰਚਾਰ ਸਮੱਗਰੀ ਗੁਜਰਾਤੀ, ਪੰਜਾਬੀ , ਹਰਿਆਣਵੀ ਅਤੇ ਅਸਾਮੀ (Assamese) ਵਿੱਚ ਵੀ ਜਾਰੀ ਕੀਤੀ ਜਾਵੇਗੀ ।

ਇਸ ਪਹਿਲ ਨੂੰ ਸ਼ੁਰੂ ਕਰਨ ਦਾ ਉਦੇਸ਼ ਸਹੀ ਸੂਚਨਾ ਨੂੰ ਪ੍ਰਸਾਰਿਤ ਕਰਨਾ ਅਤੇ ਵੱਖ-ਵੱਖ ਮਿਥਕਾਂ ਨੂੰ ਦੂਰ ਕਰਨ ਵਿੱਚ ਮਦਦ ਕਰਨਾ ਹੈ। ਇਸ ਤਹਿਤ ਸੂਚਨਾ ਕੁਝ ਇਸ ਤਰ੍ਹਾਂ ਨਾਲ ਪੇਸ਼ ਕੀਤੀ ਜਾਂਦੀ ਹੈ, ਜਿਸ ਨਾਲ ਉਸ ਨੂੰ ਅਸਾਨੀ ਨਾਲ ਸਮਝਿਆ ਜਾ ਸਕੇ। ਡਾਕਟਰ ਭੱਟਾਚਾਰੀਆ ਨੇ ਕਿਹਾ, “ਇਹ ਬਿਮਾਰੀ ਵਿਦੇਸ਼ਾਂ ਵਿੱਚ ਉੱਭਰੀ ਹੈ, ਲੇਕਿਨ ਸਾਨੂੰ ਆਪਣੇ ਨਾਗਰਿਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਹੈ, ਤਾਂ ਸਥਾਨਕ ਭਾਸ਼ਾ ਅਤੇ ਜ਼ਰੂਰਤਾਂ ਅਨੁਸਾਰ ਸੰਚਾਰ ਸਮੱਗਰੀ ਵਿਕਸਿਤ ਕਰਨਾ ਮਹੱਤਵਪੂਰਨ ਹੋ ਸਕਦਾ ਹੈ ।

ਇਸ ਪਹਿਲ ਦੇ ਅਗਲੇ ਪੜਾਅ ਵਿੱਚ ਟੀਆਈਐੱਫਆਰ ਦੀ ਟੀਮ ਘਰੇਲੂ ਸਮੱਗਰੀ ਨਾਲ ਮਾਸਕ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਪੋਸਟਰ ਅਤੇ ਵੀਡੀਓ ਛੇਤੀ ਹੀ ਜਾਰੀ ਕੀਤੇ ਜਾਣਗੇ।

 

*****

ਕੇਜੀਐੱਸ(ਡੀਐੱਸਟੀ/ਡੀਬੀਟੀ- (ਇੰਡੀਆ ਸਾਇੰਸ ਵਾਇਰ) )



(Release ID: 1610005) Visitor Counter : 125