Posted On:
27 NOV 2026 5:07PM by PIB Chandigarh
ਆਯੁਸ਼ ਮੰਤਰਾਲੇ ਨੂੰ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐੱਫ) 2026 ਦੇ 45ਵੇਂ ਐਡੀਸ਼ਨ ਵਿੱਚ ‘ਜਨ ਸੰਚਾਰ ਅਤੇ ਜਨ ਸੰਪਰਕ’ ਸ਼੍ਰੇਣੀ ਵਿੱਚ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੇਲੇ ਦੀ ਸਮਾਪਤੀ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਈ। ਇਹ ਪੁਰਸਕਾਰ ਭਾਰਤ ਦੀਆਂ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਇਸ ਮੰਤਰਾਲੇ ਦੇ ਉਨ੍ਹਾਂ ਯਤਨਾਂ ਨੂੰ ਮਾਨਤਾ ਪ੍ਰਦਾਨ ਕਰਦਾ ਹੈ, ਜਿਨ੍ਹਾਂ ਤਹਿਤ ਆਕਰਸ਼ਕ, ਸੰਵਾਦਪੂਰਨ ਅਤੇ ਵਿਜ਼ਿਟਰ-ਕੇਂਦ੍ਰਿਤ ਪਵੇਲੀਅਨ ਦਾ ਆਯੋਜਨ ਕੀਤਾ ਗਿਆ।

‘ਆਯੁਸ਼ ਦੀ ਵਿਰਾਸਤ ਤੋਂ ਸਿਹਤਮੰਦ ਭਾਰਤ ਦਾ ਵਿਕਾਸ’ ਵਿਸ਼ੇ ‘ਤੇ ਅਧਾਰਿਤ ਆਯੁਸ਼ ਪਵੇਲੀਅਨ ਨੇ ‘ਵਿਕਾਸ ਅਤੇ ਵਿਰਾਸਤ’ ਦੀ ਕਲਪਨਾ ਨੂੰ ਦਰਸਾਇਆ। ਇਸ ਵਿੱਚ ਸਿਹਤ, ਆਰੋਗਯ ਅਤੇ ਜਨ-ਜਾਗਰੂਕਤਾ ਦੇ ਖੇਤਰ ਵਿੱਚ ਭਾਰਤ ਦੀਆਂ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਗਿਆ। ਆਯੁਸ਼ ਪਵੇਲੀਅਨ ਵਿੱਚ ਸੰਵਾਦਪੂਰਨ ਪ੍ਰਦਰਸ਼ਨਾਂ, ਪ੍ਰਦਰਸ਼ਨੀਆਂ ਅਤੇ ਲਾਈਵ ਪੇਸ਼ਕਾਰੀਆਂ ਰਾਹੀਂ ਆਯੁਰਵੇਦ, ਯੋਗ, ਕੁਦਰਤੀ ਚਿਕਿਤਸਾ, ਯੂਨਾਨੀ, ਸਿੱਧ, ਸੋਵਾ-ਰਿਗਪਾ ਅਤੇ ਹੋਮਿਓਪੈਥੀ ਨੂੰ ਪ੍ਰਦਰਸ਼ਿਤ ਕੀਤਾ ਗਿਆ।
ਆਯੁਸ਼ ਮੰਤਰਾਲੇ ਦੇ ਅਧੀਨ ਵੱਖ-ਵੱਖ ਸੰਸਥਾਵਾਂ, ਜਿਨ੍ਹਾਂ ਵਿੱਚ ਸੀਸੀਆਰਏਐੱਸ(CCRAS), ਸੀਸੀਆਰਯੂਐੱਮ, ਸੀਸੀਆਰਐੱਸ, ਸੀਸੀਆਰਐੱਚ, ਸੀਸੀਆਰਵਾਈਐੱਨ, ਐੱਨਆਈਏ(NIA), ਐੱਨਆਈਯੂਐੱਮ, ਐੱਨਆਈਐੱਸ, ਐੱਨਆਈਐੱਚ, ਏਆਈਆਈਏ, ਐੱਮਡੀਐੱਨਆਈਵਾਈ (MDNIY), ਐੱਨਐੱਮਪੀਬੀ, ਪੀਸੀਆਈਐੱਮਐਂਡਐੱਚ (PCIM&H) ਅਤੇ ਆਰਏਵੀ (RA.V) ਸ਼ਾਮਲ ਹਨ, ਦੀ ਭਾਗੀਦਾਰੀ ਨਾਲ ਇੱਕੋ ਮੰਚ ‘ਤੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ, ਖੋਜ ਪਹਿਲਕਦਮੀਆਂ ਅਤੇ ਅਨੁਭਵੀ ਗਤੀਵਿਧੀਆਂ ਨੂੰ ਪੇਸ਼ ਕੀਤਾ ਗਿਆ।
15 ਦਿਨਾਂ ਦੇ ਮੇਲੇ ਦੌਰਾਨ ਆਯੁਸ਼ ਪਵੇਲੀਅਨ ਵਿੱਚ ਵਿਜ਼ਿਟਰਾਂ ਅਤੇ ਹਿੱਸੇਦਾਰਾਂ ਦੀ ਉਤਸ਼ਾਹਜਨਕ ਭਾਗੀਦਾਰੀ ਦੇਖਣ ਨੂੰ ਮਿਲੀ। ਇਸ ਦੀਆਂ ਸੰਵਾਦਪੂਰਨ ਪ੍ਰਦਰਸ਼ਨੀਆਂ ਅਤੇ ਨਵੀਨਤਾਕਾਰੀ ਸੰਚਾਰ ਮਾਧਿਅਮਾਂ ਨੇ ਵੱਖ-ਵੱਖ ਉਮਰ ਵਰਗਾਂ ਦੇ ਲੋਕਾਂ ਲਈ ਆਯੁਸ਼ ਚਿਕਿਤਸਾ ਪ੍ਰਣਾਲੀਆਂ ਨਾਲ ਸਬੰਧਿਤ ਜਾਣਕਾਰੀ ਨੂੰ ਸੌਖਾ ਅਤੇ ਦਿਲਚਸਪ ਬਣਾਉਣ ਵਿੱਚ ਮਦਦ ਕੀਤੀ। ਇਹ ਗੋਲਡ ਮੈਡਲ ਇਨ੍ਹਾਂ ਯਤਨਾਂ ਨੂੰ ਮਾਨਤਾ ਦਿੰਦਾ ਹੈ ਅਤੇ ਪ੍ਰਭਾਵਸ਼ਾਲੀ ਸੰਚਾਰ ਅਤੇ ਜਨ ਸੰਪਰਕ ਰਾਹੀਂ ਜਨ-ਜਾਗਰੂਕਤਾ ਨੂੰ ਮਜ਼ਬੂਤ ਕਰਨ ਦੇ ਮੰਤਰਾਲੇ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦਾ ਹੈ।

***************
ਐੱਸਆਰ/ਏਕੇ/ਐੱਸਜੀ/ਏਕੇ