ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੇਂਦਰੀ ਬਜਟ 2027-28 ਲਈ ਵਿਆਪਕ ਪ੍ਰੀ-ਬਜਟ ਮਸ਼ਵਰੇ ਸੰਪੰਨ ਕੀਤੇ


ਪ੍ਰੀ-ਬਜਟ ਮਸ਼ਵਰੇ ਵਿੱਚ 13 ਖੇਤਰਾਂ ਅਤੇ ਹਿਤਧਾਰਕ ਸਮੂਹਾਂ ਦੀ ਪ੍ਰਤੀਨਿਧਤਾ ਕਰਨ ਵਾਲੇ 200 ਤੋਂ ਵੱਧ ਹਿਤਧਾਰਕਾਂ ਨੇ ਹਿੱਸਾ ਲਿਆ


Posted On: 26 NOV 2026 7:43PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੇਂਦਰੀ ਬਜਟ 2027-28 ਦੀ ਤਿਆਰੀ ਲਈ 16 ਤੋਂ 26 ਨਵੰਬਰ, 2026 ਦੇ ਵਿਚਕਾਰ ਪ੍ਰੀ-ਬਜਟ ਮਸ਼ਵਰਾ ਬੈਠਕਾਂ ਦੀ ਇੱਕ ਲੜੀ ਦੀ ਪ੍ਰਧਾਨਗੀ ਕੀਤੀ।

https://static.pib.gov.in/WriteReadData/userfiles/image/2026/nov/image001_20261126194530_0e668d.jpg

ਕੇਂਦਰੀ ਵਿੱਤ ਅਤੇ ਕਾਰਪੋਰੇਟ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਆਉਣ ਵਾਲੇ ਕੇਂਦਰੀ ਬਜਟ 2027-28 ਲਈ ਨੌਜਵਾਨਾਂ ਦੇ ਨਾਲ 13ਵੇਂ ਅਤੇ ਅੰਤਿਮ ਪ੍ਰੀ-ਬਜਟ ਮਸ਼ਵਰੇ ਦੀ ਪ੍ਰਧਾਨਗੀ ਕੀਤੀ।

ਇਨ੍ਹਾਂ ਮਸ਼ਵਰਿਆਂ ਵਿੱਚ 13 ਖੇਤਰਾਂ ਅਤੇ ਹਿਤਧਾਰਕ ਸਮੂਹਾਂ ਦੀ ਪ੍ਰਤੀਨਿਧਤਾ ਕਰਨ ਵਾਲੇ 200 ਤੋਂ ਵੱਧ ਹਿਤਧਾਰਕਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਉਦਯੋਗ ਐਸੋਸੀਏਸ਼ਨਾਂ, ਸਬੰਧਿਤ ਖੇਤਰਾਂ ਦੇ ਮਾਹਰਾਂ, ਭਾਰਤੀ ਉਦਯੋਗ ਜਗਤ ਦੇ ਪ੍ਰਮੁੱਖਾਂ, ਅਕਾਦਮਿਕਾਂ, ਨੌਜਵਾਨ ਪ੍ਰਤੀਨਿਧੀਆਂ ਅਤੇ ਖੇਤੀਬਾੜੀ ਅਤੇ ਪੇਂਡੂ ਵਿਕਾਸ, ਮੈਨੂਫੈਕਚਰਿੰਗ, ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਅਤੇ ਸਟਾਰਟਅੱਪਸ, ਪੂੰਜੀ ਬਜ਼ਾਰ ਅਤੇ ਬੈਂਕਿੰਗ, ਵਿੱਤੀ ਸੇਵਾਵਾਂ ਅਤੇ ਬੀਮਾ (ਬੀਐੱਫਐੱਸਆਈ), ਸੂਚਨਾ ਤਕਨਾਲੋਜੀ, ਬੁਨਿਆਦੀ ਢਾਂਚਾ, ਊਰਜਾ ਅਤੇ ਟਿਕਾਊ ਵਿਕਾਸ, ਰੁਜ਼ਗਾਰ ਅਤੇ ਕਿਰਤ, ਆਵਾਸ, ਸ਼ਹਿਰੀਕਰਣ ਅਤੇ ਸੱਭਿਆਚਾਰ, ਸਿਹਤ ਅਤੇ ਸਮਾਜਿਕ ਮੁੱਦਿਆਂ, ਖੋਜ ਅਤੇ ਵਿਕਾਸ ਅਤੇ ਉੱਚ ਸਿੱਖਿਆ, ਸਕੂਲੀ ਸਿੱਖਿਆ, ਵੋਕੇਸ਼ਨਲ ਐਜੂਕੇਸ਼ਨ, ਹੁਨਰ ਵਿਕਾਸ ਅਤੇ ਖੇਡਾਂ, ਯੁਵਾ ਮਾਮਲਿਆਂ ਅਤੇ ਅਰਥਸ਼ਾਸਤਰ ਦੇ ਖੇਤਰ ਨਾਲ ਜੁੜੇ ਮਾਹਰ ਅਤੇ ਕਾਰਜਕਰਤਾ ਸ਼ਾਮਲ ਸਨ। ਇਸ ਸਾਲ ਯੁਵਾ ਪ੍ਰਤੀਨਿਧੀਆਂ ਨਾਲ ਮਸ਼ਵਰਾ ਬੈਠਕ ਇੱਕ ਨਵੀਂ ਪਹਿਲਕਦਮੀ ਸੀ।

ਆਰਥਿਕ ਮਾਮਲੇ ਵਿਭਾਗ ਦੀ ਸਕੱਤਰ ਸੁਸ਼੍ਰੀ ਅਨੁਰਾਧਾ ਠਾਕੁਰ, ਮੁੱਖ ਆਰਥਿਕ ਸਲਾਹਕਾਰ, ਡਾ. ਵੀ. ਅਨੰਤ ਨਾਗੇਸ਼ਵਰਨ, ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ, ਅਤੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨੇ ਵੀ ਵਿਚਾਰ-ਚਰਚਾ ਵਿੱਚ ਹਿੱਸਾ ਲਿਆ। ਇਨ੍ਹਾਂ ਮਸ਼ਵਰਿਆਂ ਨਾਲ ਭਾਰਤ ਦੀ ਮਾਨਵ ਪੂੰਜੀ, ਇਨੋਵੇਸ਼ਨ ਈਕੋਸਿਸਟਮ, ਮੈਨੂਫੈਕਚਰਿੰਗ ਸੈਕਟਰ ਦੀ ਮੁਕਾਬਲੇਬਾਜ਼ੀ, ਖੇਤੀਬਾੜੀ ਉਤਪਾਦਕਤਾ, ਆਵਾਸ ਸੁਰੱਖਿਆ ਅਤੇ ਵਿਦਿਅਕ ਨਤੀਜਿਆਂ ਨੂੰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਦੂਰਦਰਸ਼ੀ ਸਿਫਾਰਸ਼ਾਂ ਦੀ ਇੱਕ ਵਿਸਤ੍ਰਿਤ ਲੜੀ ਸਾਹਮਣੇ ਆਈ। ਹਿਤਧਾਰਕਾਂ ਨੇ ਅਜਿਹੇ ਸੁਧਾਰਾਂ ਦੀ ਲੋੜ ‘ਤੇ ਜ਼ੋਰ ਦਿੱਤਾ, ਜੋ ਵਿਆਪਕ ਅਤੇ ਸਮਾਵੇਸ਼ੀ ਵਿਕਾਸ ਨੂੰ ਯਕੀਨੀ ਬਣਾਉਂਦੇ ਹੋਏ ਆਰਥਿਕ ਵਾਧੇ ਨੂੰ ਹੋਰ ਗਤੀ ਪ੍ਰਦਾਨ ਕਰ ਸਕਣ।

ਪ੍ਰਾਪਤ ਮੁੱਖ ਸੁਝਾਵਾਂ ਵਿੱਚ ਜੈਵਿਕ ਖਾਦਾਂ ਅਤੇ ਉੱਨਤ ਜੈਵਿਕ ਤਕਨਾਲੋਜੀ-ਅਧਾਰਿਤ ਖੇਤੀਬਾੜੀ ਇਨਪੁਟਸ ਦੀ ਘਰੇਲੂ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਦੇ ਉਪਾਅ; ਸਥਾਨਕ ਪੱਧਰ ‘ਤੇ, ਉਪਲਬਧ ਹਾਰਡਵੇਅਰ ਲਈ ਅਨੁਕੂਲਿਤ ਖੇਤਰ-ਵਿਸ਼ੇਸ਼ ਏਆਈ ਮਾਡਲ ਵਿਕਸਿਤ ਕਰਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਭਾਰਤ ਦੀ ਮੁਕਾਬਲੇਬਾਜ਼ੀ ਵਧਾਉਣ ਦੀ ਪਹਿਲ, ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਅਤੇ ਛੋਟੀਆਂ ਵਿੱਤੀ ਸੰਸਥਾਵਾਂ ਵਿੱਚ ਸਾਈਬਰ ਸਵੱਛਤਾ ਪ੍ਰਤੀ ਜਾਗਰੂਕਤਾ ਵਧਾਉਣ ਦੇ ਪ੍ਰੋਗਰਾਮ, ਅਤੇ ਗ੍ਰਾਮੀਣ ਨੌਜਵਾਨਾਂ ਅਤੇ ਕਾਮਿਆਂ ਦੇ ਉਤਪਾਦਕ ਗੈਰ-ਖੇਤੀਬਾੜੀ ਰੁਜ਼ਗਾਰ ਅਤੇ ਟਿਕਾਊ ਉੱਦਮਾਂ ਵੱਲ ਬਦਲਾਅ ਵਿੱਚ ਮਦਦ ਕਰਨ ਲਈ ਟੀਚਾਬੱਧ ਉਪਾਅ ਸ਼ਾਮਲ ਸਨ।

ਭਾਗੀਦਾਰਾਂ ਨੇ ਇਹ ਯਕੀਨੀ ਬਣਾਉਣ ਲਈ ਦੇਸ਼ਵਿਆਪੀ ਰੀਡਿੰਗ ਮੂਵਮੈਂਟ ਸ਼ੁਰੂ ਕਰਨ ਦਾ ਵੀ ਸੁਝਾਅ ਦਿੱਤਾ ਕਿ ਹਰੇਕ ਬੱਚਾ ਕਲਾਸ 5 ਦੇ ਅੰਤ ਤੱਕ ਸਮਾਚਾਰ ਪੱਤਰ ਪੜ੍ਹੇ ਅਤੇ ਉਸ ਨੂੰ ਸਮਝਣ ਵਿੱਚ ਸਮਰੱਥ ਹੋ ਜਾਵੇ। ਆਵਾਸ  ਖੇਤਰ ਵਿੱਚ, ਹਿਤਧਾਰਕਾਂ ਨੇ ਸ਼ਹਿਰੀ ਖੇਤਰਾਂ ਵਿੱਚ ਕਿਫਾਇਤੀ ਆਵਾਸ ਦਾ ਵਿਸਥਾਰ ਕਰਨ ਦੇ ਇੱਕ ਮਹੱਤਵਪੂਰਨ ਜ਼ਰੀਏ ਵਜੋਂ ਕਿਰਾਏ ਦੇ ਆਵਾਸ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਨੌਜਵਾਨਾਂ ਨੂੰ ਸਿੱਖਿਆ ਤੋਂ ਰੁਜ਼ਗਾਰ ਅਤੇ ਉੱਦਮਤਾ ਵੱਲ ਵਧਣ ਵਿੱਚ ਸਹਾਇਤਾ ਦੇਣ ਲਈ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੇ ਸੁਝਾਅ ਵੀ ਦਿੱਤੇ ਗਏ।

ਸਾਂਝੇ ਤੌਰ ‘ਤੇ ਇਨ੍ਹਾਂ ਸਿਫਾਰਸ਼ਾਂ ਵਿੱਚ ਨਵੀਨਤਾ-ਅਧਾਰਿਤ ਵਿਕਾਸ ਨੂੰ ਹੁਲਾਰਾ ਦੇਣ, ਰੁਜ਼ਗਾਰ ਦੇ ਮੌਕਿਆਂ ਦਾ ਵਿਸਥਾਰ ਕਰਨ, ਸਮਾਜਿਕ ਅਤੇ ਆਰਥਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਵਧੇਰੇ ਮਜ਼ਬੂਤ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਅਰਥਵਿਵਸਥਾ ਦੇ ਨਿਰਮਾਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਪ੍ਰੀ-ਬਜਟ ਮਸ਼ਵਰੇ, ਬਜਟ ਨਿਰਮਾਣ ਦੀ ਪ੍ਰਕਿਰਿਆ ਵਿੱਚ ਸਰਕਾਰ ਦੇ ਸਹਿਭਾਗੀ ਅਤੇ ਮਸ਼ਵਰੇ-ਪੂਰਨ ਦ੍ਰਿਸ਼ਟੀਕੋਣ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਨ੍ਹਾਂ ਰਾਹੀਂ ਵੱਖ-ਵੱਖ ਹਿਤਧਾਰਕਾਂ ਨੂੰ ਭਾਰਤ ਦੀਆਂ ਵਿਕਾਸ ਤਰਜੀਹਾਂ ਅਤੇ ਵਿਕਾਸ ਏਜੰਡੇ ਨੂੰ ਆਕਾਰ ਦੇਣ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਦਾ ਹੈ।

>

****

ਕੇਟੀ/ਕੇਐੱਮਐੱਨ/ਬਲਜੀਤ ਸਿੰਘ


(Release ID: 2342589) ਵਿਜ਼ੀਟਰ ਕਾਊਂਟਰ : 12