ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੰਵਿਧਾਨ ਨੂੰ ਸਮਾਜਿਕ ਨਿਆਂ ਅਤੇ ਵਿਕਸਿਤ ਭਾਰਤ ਦੀ ਪ੍ਰਾਪਤੀ ਦਾ ਸਦੀਵੀ ਮਾਰਗਦਰਸ਼ਕ ਦਰਸਾਉਂਦਾ ਲੇਖ ਸਾਂਝਾ ਕੀਤਾ


Posted On: 26 NOV 2026 2:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਉਜਾਗਰ ਕੀਤਾ ਗਿਆ ਹੈ ਕਿ ਸੰਵਿਧਾਨ ਸਮਾਜਿਕ ਨਿਆਂ ਅਤੇ ਵਿਕਸਿਤ ਭਾਰਤ ਵੱਲ ਸਾਡੀ ਅਗਵਾਈ ਕਰਨ ਵਾਲਾ ਸਦੀਵੀ ਮਾਰਗਦਰਸ਼ਕ ਬਣਿਆ ਹੋਇਆ ਹੈ।

ਸ਼੍ਰੀ ਮੇਘਵਾਲ ਨੇ ਭਲਾਈ ਪਹਿਲਕਦਮੀਆਂ ਅਤੇ ਸੰਵਿਧਾਨ ਦੀਆਂ ਇਤਿਹਾਸਕ ਵਿਵਸਥਾਵਾਂ ਨੂੰ ਉਜਾਗਰ ਕੀਤਾ, ਜੋ ਦੇਸ਼ ਨੂੰ ਭਾਰਤ ਲਈ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ  ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਹੋਰ ਨੇੜੇ ਲਿਜਾ ਰਹੀਆਂ ਹਨ। ਇਸ ਵਿੱਚ ਪੱਛੜੀਆਂ ਸ਼੍ਰੇਣੀਆਂ, ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਅਤੇ ਮਹਿਲਾਵਾਂ ਲਈ ਕੀਤੇ ਗਏ ਉਪਰਾਲਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ 'ਤੇ ਪੋਸਟ ਕੀਤਾ:

“ਸੰਵਿਧਾਨ ਸਮਾਜਿਕ ਨਿਆਂ ਅਤੇ ਵਿਕਸਿਤ ਭਾਰਤ ਵੱਲ ਸਾਡੀ ਅਗਵਾਈ ਕਰਨ ਵਾਲਾ ਸਾਡਾ ਸਦੀਵੀ ਮਾਰਗਦਰਸ਼ਕ ਬਣਿਆ ਹੋਇਆ ਹੈ।

ਕੇਂਦਰੀ ਰਾਜ ਮੰਤਰੀ ਸ਼੍ਰੀ @arjunrammeghwal ਨੇ ਭਲਾਈ ਪਹਿਲਕਦਮੀਆਂ ਅਤੇ ਸੰਵਿਧਾਨ ਦੀਆਂ ਉਨ੍ਹਾਂ ਇਤਿਹਾਸਕ ਵਿਵਸਥਾਵਾਂ ਬਾਰੇ ਲਿਖਿਆ ਹੈ, ਜੋ ਦੇਸ਼ ਨੂੰ ਭਾਰਤ ਲਈ ਬਾਬਾ ਸਾਹਿਬ ਅੰਬੇਦਕਰ  ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਹੋਰ ਨੇੜੇ ਲਿਜਾ ਰਹੀਆਂ ਹਨ।

ਉਨ੍ਹਾਂ ਨੇ ਪੱਛੜੀਆਂ ਸ਼੍ਰੇਣੀਆਂ, ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਅਤੇ ਔਰਤਾਂ ਲਈ ਕੀਤੇ ਗਏ ਉਪਰਾਲਿਆਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ ਹੈ।”

*****

ਐੱਨਕੇਆਰਐੱਮ/ਐੱਸਐੱਸ/ਐੱਸਐੱਸ


(Release ID: 2342077) ਵਿਜ਼ੀਟਰ ਕਾਊਂਟਰ : 2