ਲੋਕ ਸਭਾ ਸਕੱਤਰੇਤ
azadi ka amrit mahotsav

ਲੋਕ ਸਭਾ ਸਪੀਕਰ ਨੇ ਸ਼੍ਰੀ ਰਬੀ ਰਾਏ ਨੂੰ ਸ਼ਰਧਾਂਜਲੀ ਅਰਪਿਤ ਕੀਤੀ

Posted On: 26 NOV 2026 1:46PM by PIB Chandigarh

ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਸੰਵਿਧਾਨ ਸਦਨ ਦੇ ਸੈਂਟਰਲ ਹਾਲ ਵਿੱਚ ਲੋਕ ਸਭਾ ਦੇ ਸਾਬਕਾ ਸਪੀਕਰ ਸ਼੍ਰੀ ਰਬੀ ਰਾਏ ਦੀ ਜਯੰਤੀ ਦੇ ਮੌਕੇ ‘ਤੇ ਉਨ੍ਹਾਂ ਦੇ ਚਿੱਤਰ ‘ਤੇ ਪੁਸ਼ਪਾਂਜਲੀ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ।

ਇਸ ਮੌਕੇ ‘ਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰਿਵੰਸ਼, ਸੰਸਦ ਮੈਂਬਰਾਂ ਅਤੇ ਸਾਬਕਾਂ ਸੰਸਦ ਮੈਂਬਰਾਂ ਨੇ ਵੀ ਸ਼੍ਰੀ ਰਾਏ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਲੋਕ ਸਭਾ ਦੇ ਸਕੱਤਰ ਜਨਰਲ ਸ਼੍ਰੀ ਉਤਪਲ ਕੁਮਾਰ ਸਿੰਘ ਅਤੇ ਰਾਜ ਸਭਾ ਦੇ ਸਕੱਤਰ ਜਨਰਲ ਸ਼੍ਰੀ ਪੀ.ਸੀ. ਮੋਦੀ ਨੇ ਵੀ ਸ਼੍ਰੀ ਰਬੀ ਰਾਏ ਦੇ ਚਿੱਤਰ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ।

ਸ਼੍ਰੀ ਰਬੀ ਰਾਏ ਦਾ ਜਨਮ 26 ਨਵੰਬਰ, 1926 ਨੂੰ ਓਡੀਸ਼ਾ (ਤਤਕਾਲ ਓਡੀਸ਼ਾ) ਦੇ ਪੁਰੀ ਜ਼ਿਲ੍ਹੇ ਦੇ ਭਾਨਰਾਗੜ੍ਹ ਪਿੰਡ ਵਿੱਚ ਹੋਇਆ ਸੀ। ਉਹ ਪਹਿਲੀ ਵਾਰ ਸਾਲ 1967 ਵਿੱਚ ਚੌਥੀ ਵਾਰ ਲੋਕ ਸਭਾ ਲਈ ਚੁਣੇ ਗਏ ਸਨ। ਸ਼੍ਰੀ ਰਾਏ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੇ ਰੂਪ ਵਿੱਚ ਵੀ ਕੰਮ ਕੀਤਾ. ਉਨ੍ਹਾਂ ਨੇ 9ਵੀਂ ਲੋਕ ਸਭਾ ਦੇ ਸਪੀਕਰ ਦੇ ਰੂਪ ਵਿੱਚ 19 ਦਸੰਬਰ, 1989 ਤੋਂ 9 ਜੁਲਾਈ, 1991 ਤੱਕ ਅਹੁੰਦਾ ਸੰਭਾਲਿਆ।

ਸ਼੍ਰੀ ਰਬੀ ਰਾਏ ਦਾ ਚਿੱਤਰ ਸੰਵਿਧਾਨ ਸਦਨ ਦੀ ਬਾਹਰੀ ਲੌਬੀ ਵਿੱਚ ਸਥਾਪਿਤ ਹੈ। ਇਸ ਚਿੱਤਰ ਦਾ ਉਦਘਾਟਨ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ 10 ਫਰਵਰੀ, 2014 ਨੂੰ ਕੀਤਾ ਸੀ।

  

***********

ਏਐੱਮ/ਸ਼ੀਨਮ


(Release ID: 2342040) ਵਿਜ਼ੀਟਰ ਕਾਊਂਟਰ : 5