ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਦੀ ਕਿਰਤ ਸ਼ਕਤੀ ਲਈ ਸਮਾਜਿਕ ਸੁਰੱਖਿਆ ਕਵਰੇਜ ਦੇ ਵਿਸਥਾਰ ਨੂੰ ਉਜਾਗਰ ਕਰਨ ਵਾਲਾ ਲੇਖ ਸਾਂਝਾ ਕੀਤਾ

Posted On: 25 NOV 2026 2:32PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਤੀ ਆਯੋਗ ਦੇ ਉਪ-ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਲਾਹਿੜੀ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਭਾਰਤ ਦੀ ਕਿਰਤ ਸ਼ਕਤੀ ਲਈ ਸਮਾਜਿਕ ਸੁਰੱਖਿਆ ਕਵਰੇਜ ਦੇ ਵਿਸਥਾਰ ਨੂੰ ਉਜਾਗਰ ਕੀਤਾ ਗਿਆ ਹੈ।

ਸ਼੍ਰੀ ਲਾਹਿੜੀ ਨੇ ਈਪੀਐੱਫ ਵੇਤਨ ਹੱਦ ਵਿੱਚ ਵਾਧੇ ਅਤੇ ਵਧੇਰੇ ਕਾਮਿਆਂ ਨੂੰ ਭਵਿੱਖ ਨਿਧੀ, ਪੈਨਸ਼ਨ ਅਤੇ ਬੀਮਾ ਸੁਰੱਖਿਆ ਦੇ ਦਾਇਰੇ ਵਿੱਚ ਲਿਆਉਣ ਵਿੱਚ ਇਸ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਚਰਚਾ ਕੀਤੀ ਕਿ ਕਿਵੇਂ ਵਿਆਪਕ ਕਵਰੇਜ ਕਰਮਚਾਰੀਆਂ ਨੂੰ ਨੌਕਰੀ ਵਿੱਚ ਬਣਾਈ ਰੱਖਣ, ਕਿਰਤ ਸ਼ਕਤੀ ਦੀ ਸਥਿਰਤਾ ਅਤੇ ਰੁਜ਼ਗਾਰ ਦੇ ਵਧੇਰੇ ਰਸਮੀਕਰਨ ਵਿੱਚ ਸਹਾਇਤਾ ਕਰੇਗੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ 'ਤੇ ਪੋਸਟ ਕੀਤਾ:

“ਭਾਰਤ ਦੀ ਕਿਰਤ ਸ਼ਕਤੀ ਲਈ ਸਮਾਜਿਕ ਸੁਰੱਖਿਆ ਕਵਰੇਜ ਦਾ ਵਿਸਥਾਰ।

ਨੀਤੀ ਆਯੋਗ ਦੇ ਉਪ-ਚੇਅਰਮੈਨ ਸ਼੍ਰੀ ਅਸ਼ੋਕ ਕੁਮਾਰ ਲਾਹਿੜੀ ਨੇ ਈਪੀਐੱਫ ਵੇਤਨ ਹੱਦ ਵਿੱਚ ਵਾਧੇ ਅਤੇ ਵਧੇਰੇ ਕਾਮਿਆਂ ਨੂੰ ਭਵਿੱਖ ਨਿਧੀ, ਪੈਨਸ਼ਨ ਅਤੇ ਬੀਮਾ ਸੁਰੱਖਿਆ ਦੇ ਦਾਇਰੇ ਵਿੱਚ ਲਿਆਉਣ ਵਿੱਚ ਇਸ ਦੀ ਭੂਮਿਕਾ ਬਾਰੇ ਲਿਖਿਆ ਹੈ।

ਉਹ ਚਰਚਾ ਕੀਤੀ ਹੈ ਕਿ ਕਿਵੇਂ ਵਿਆਪਕ ਕਵਰੇਜ ਕਰਮਚਾਰੀਆਂ ਨੂੰ ਨੌਕਰੀ ਵਿੱਚ ਬਣਾਈ ਰੱਖਣ, ਕਿਰਤ ਸ਼ਕਤੀ ਦੀ ਸਥਿਰਤਾ ਅਤੇ ਰੁਜ਼ਗਾਰ ਦੇ ਵਧੇਰੇ ਰਸਮੀਕਰਨ ਵਿੱਚ ਸਹਾਇਤਾ ਕਰੇਗੀ।

https://www.livemint.com/opinion/online-views/epfo-wage-ceiling-hike-25000-workers-social-security-benefits-11795167904065.html 

"ਨਮੋ ਐਪ ਰਾਹੀਂ”

 

*****

ਐਮਜੇਪੀਐਸ/ਐਸਐਸ/ਐਸਐਸ 


(Release ID: 2341723) ਵਿਜ਼ੀਟਰ ਕਾਊਂਟਰ : 9