Posted On:
25 NOV 2026 3:27PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਦੀ ਆਰਥਿਕ ਮਾਮਲੇ ਕਮੇਟੀ (ਸੀਸੀਈਏ) ਨੇ ਏਅਰਪੋਰਟਸ ਅਥਾਰਿਟੀ ਆਫ ਇੰਡੀਆ (ਏਏਆਈ) ਦੁਆਰਾ ਅਸਾਮ ਦੇ ਸਿਲਚਰ ਦੇ ਡੋਲੂ ਵਿਖੇ 2,014 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਨਵਾਂ ਗ੍ਰੀਨਫੀਲਡ ਏਅਰਪੋਰਟ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ। ਸਿਲਚਰ ਏਅਰਪੋਰਟ ‘ਤੇ ਮੌਜੂਦਾ ਡਿਫੈਂਸ ਲੈਂਡਲੌਕਡ ਸਿਵਿਲ ਐਨਕਲੇਵ ਦੀ ਗੰਭੀਰ ਆਪ੍ਰੇਸ਼ਨਲ ਅਤੇ ਜਗ੍ਹਾਂ ਦੀਆਂ ਦਿੱਕਤਾਂ ਨੂੰ ਦੂਰ ਕਰਨ ਅਤੇ ਲਗਾਤਾਰ ਪੈਸੇਂਜਰ ਗ੍ਰੋਥ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ।
ਅਸਾਮ ਦੇ ਕੱਛਾਰ ਜ਼ਿਲ੍ਹੇ ਵਿੱਚ ਸਥਿਤ ਡੋਲੂ, ਬਰਾਕ ਘਾਟੀ ਦਾ ਸ੍ਰਟੈਟੇਜਿਕ ਸੈਂਟਰ ਹੈ। ਇਹ ਇਲਾਕਾ ਆਪਣੇ ਵੱਡੇ ਚਾਹ ਦੇ ਬਾਗਾਂ, ਖੇਤੀਬਾੜੀ ਨਾਲ ਜੁੜੇ ਉਦਯੋਗਾਂ ਅਤੇ ਈਕੋ ਅਤੇ ਕਲਚਰਲ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਲਈ ਪ੍ਰਸਿੱਧ ਹੈ।
ਪ੍ਰਸਤਾਵਿਤ ਟਰਮੀਨਲ ਬਿਲਡਿੰਗ ਕੁੱਲ 12,351 sqm ਖੇਤਰ ਵਿੱਚ ਫੈਲੀ ਹੋਵੇਗੀ, ਜਿਸ ਵਿੱਚ ਪੀਕ ਆਵਰ ਵਿੱਚ 800 ਪੈਸੇਂਜਰਾਂ ਨੂੰ ਸੰਭਾਲਣ ਦੀ ਸਮਰੱਥਾ ਹੋਵੇਗੀ। ਇਸ ਨੂੰ ਆਧੁਨਿਕ ਯਾਤਰੀ ਸਹੂਲਤਾਂ, ਸਸਟੇਨੇਬਰ ਗ੍ਰੀਨ ਬਿਲਡਿੰਗ ਸਿਧਾਂਤਾਂ ਅਤੇ ਮੌਡਿਊਲਰ ਵਿਸਥਾਰ ਸੁਵਿਧਾ ਨਾਲ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਇਸ ਪ੍ਰੋਜੈਕਟ ਵਿੱਚ A-320 ਏਅਰਕ੍ਰਾਫਟ ਆਪ੍ਰੇਸ਼ਨਲ ਲਈ ਸਹੀ 2,705m x 45m, ਕੋਡ -4C ਕੰਪਲਾਇੰਟ ਰਨਵੇਅ ਦਾ ਵਿਕਾਸ ਅਤੇ ਇਸ ਦੇ ਨਾਲ ਹੀ 6 A-320 ਏਅਰਕ੍ਰਾਫਟ ਪਾਰਕ ਕਰਨ ਦੀ ਸਮਰੱਥਾ ਵਾਲਾ ਨਵਾਂ ਐਪਰਨ ਅਤੇ ਸਮਰਪਿਤ ਆਈਸੋਲੇਸ਼ਨ ਵੇਅ ਦਾ ਨਿਰਮਾਣ ਸ਼ਾਮਲ ਹੈ।
ਬਹੁਤ ਜ਼ਿਆਦਾ ਰਣਨੀਤਕ ਮਹੱਤਤਾ ਵਾਲੇ ਪ੍ਰੋਜੈਕਟ ਵਜੋਂ, ਡੋਲੂ ਗ੍ਰੀਨ ਫੀਲਡ ਏਅਰਪੋਰਟ ਦੱਖਣੀ ਅਸਾਮ ਅਤੇ ਗੁਆਂਢੀ ਰਾਜਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਏਅਰ ਟ੍ਰੈਫਿਕ ਦੀ ਤੇਜ਼ੀ ਨਾਲ ਵਧ ਰਹੀਆਂ ਮੰਗਾਂ ਨੂੰ ਪੂਰਾ ਕਰੇਗਾ। ਇਹ ਮੌਜੂਦਾ ਬੁਨਿਆਦੀ ਢਾਂਚੇ ‘ਤੇ ਭੀੜ ਨੂੰ ਕਾਫੀ ਘੱਟ ਕਰੇਗਾ, ਵਪਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਦੇ ਕੇ ਖੇਤਰੀ ਆਰਥਿਕ ਸੰਭਾਵਨਾਵਾਂ ਨੂੰ ਅਣਲੌਕ ਕਰੇਗਾ ਅਤੇ ਉੱਤਰ-ਪੂਰਬੀ ਭਾਰਤ ਨੂੰ ਵੱਡੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗ੍ਰੋਥ ਕੌਰੀਡੋਰ ਦੇ ਨਾਲ ਜੋੜਨ ਵਾਲਾ ਵਿਸ਼ਵ ਪੱਧਰੀ ਮਾਰਗ ਉਪਲਬਧ ਕਰਵਾਏਗਾ।
****
ਐੱਮਜੇਪੀਐੱਸ/ਏਕੇ