ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
Posted On:
23 NOV 2026 1:05PM by PIB Chandigarh
ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਨਵੀਂ ਦਿੱਲੀ ਵਿਖੇ ਰਾਸ਼ਟਰੀ ਜੰਗਲੀ ਜੀਵ ਬੋਰਡ ਦੀ ਸਥਾਈ ਕਮੇਟੀ (ਐੱਸਸੀ-ਐੱਨਬੀਡਬਲਿਊਐੱਲ) ਦੀ 92ਵੀਂ ਬੈਠਕ ਦੀ ਪ੍ਰਧਾਨਗੀ ਕੀਤੀ।

ਨੀਤੀਗਤ ਏਜੰਡੇ ਤਹਿਤ, ਸਥਾਈ ਕਮੇਟੀ ਨੇ ਜੰਗਲੀ ਜੀਵ ਸਪਤਾਹ 2026 ਬਾਰੇ ਪੇਸ਼ ਰਿਪੋਰਟ ‘ਤੇ ਵਿਚਾਰ-ਵਟਾਂਦਰਾ ਕੀਤਾ। ਜੰਗਲੀ ਜੀਵ ਸਪਤਾਹ 2026 ਦਾ ਆਯੋਜਨ 'ਆਵਾਸਾਂ ਨੂੰ ਜੋੜਨਾ, ਜੰਗਲੀ ਜੀਵਾਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਵਧਾਉਣਾ' ਵਿਸ਼ੇ ਦੇ ਤਹਿਤ ਕੀਤਾ ਗਿਆ ਸੀ। ਸ਼੍ਰੀ ਭੂਪੇਂਦਰ ਯਾਦਵ ਨੇ ਜੰਗਲੀ ਜੀਵ ਸਪਤਾਹ 2026 ਦੌਰਾਨ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਨੂੰ ਰੇਖਾਂਕਿਤ ਕੀਤਾ। ਇਨ੍ਹਾਂ ਵਿੱਚ ਬਕਸਾ ਵਿਖੇ ਟਾਈਗਰਸ ਦਾ ਮੁੜ-ਪ੍ਰਵੇਸ਼, ਰਾਜਸਥਾਨ ਵਿੱਚ ਗ੍ਰੇਟ ਇੰਡੀਅਨ ਬਸਟਰਡ ਨੂੰ ਕੁਦਰਤੀ ਆਵਾਸ ਵਿੱਚ ਛੱਡਿਆ ਜਾਣਾ ਅਤੇ ਪ੍ਰੋਜੈਕਟ ਚੀਤਾ ਦਾ ਤੀਜੇ ਸਥਾਨ ਤੱਕ ਵਿਸਥਾਰ ਜਿਹੀਆਂ ਪਹਿਲਕਦਮੀਆਂ ਧਰਤੀ ‘ਤੇ ਠੋਸ ਅਤੇ ਵਿਗਿਆਨਕ ਦ੍ਰਿਸ਼ਟੀਕੋਣ ‘ਤੇ ਅਧਾਰਿਤ ਜੰਗਲੀ ਜੀਵ ਸੰਭਾਲ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
ਇਸ ਤੋਂ ਇਲਾਵਾ, ਸ਼੍ਰੀ ਯਾਦਵ ਨੇ ਜੰਗਲੀ ਜੀਵ ਸਪਤਾਹ ਦੌਰਾਨ ਚੁਣੇ ਹੋਏ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੰਗਲੀ ਜੀਵ ਸੰਭਾਲ ਦੇ ਖੇਤਰ ਵਿੱਚ ਫਰੰਟ ਲਾਈਨ ਸਟਾਫ ਅਤੇ ਸਥਾਨਕ ਭਾਈਚਾਰਾ ਭਾਰਤ ਦੇ ਜੰਗਲੀ ਜੀਵ ਸੰਭਾਲ ਯਤਨਾਂ ਦਾ ਅਧਾਰ ਹਨ। ਮੰਤਰੀ ਮਹੋਦਯ ਨੇ ਜੰਗਲੀ ਜੀਵ ਸੰਭਾਲ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਹੇਠ ਲਿਖੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ:
-
ਫਰੰਟ ਲਾਈਨ ਸਟਾਫ – ਸੁਰੱਖਿਆ ਅਤੇ ਅਵੈਧ ਸ਼ਿਕਾਰ ਦੀ ਰੋਕਥਾਮ : ਸਵਰਗੀ ਸ਼੍ਰੀ ਬਨੋਥ ਨਵੀਨ (ਤੇਲੰਗਾਨਾ), ਸ਼੍ਰੀ ਹੁਕਾਈ ਐੱਚ. ਝਿਮੋ (ਨਾਗਾਲੈਂਡ), ਤਿਰੁ ਵੀ. ਕੁਮਾਰੇਸ਼ਨ (ਤਮਿਲ ਨਾਡੂ)।
-
ਫਰੰਟ ਲਾਈਨ ਸਟਾਫ –ਜੰਗਲੀ ਜੀਵ ਨਿਗਰਾਨੀ ਅਤੇ ਵਿਸ਼ੇਸ਼ ਹੁਨਰ : ਸ਼੍ਰੀ ਉਮੇਸ਼ ਭਆਰਤ ਕਲਸਰਪੇ (ਮਹਾਰਾਸ਼ਟਰ), ਸ਼੍ਰੀ ਅਸ਼ਵਿਨ ਸਿੰਘ ਕਿਰਿਤ ਸਿੰਘ ਜਡੇਜਾ (AshwinsinhKiritsinhJadeja) (ਗੁਜਰਾਤ), ਬਹਿਰਾਈਚ ਮਨੁੱਖੀ-ਜੰਗਲੀ ਜੀਵ ਟਕਰਾਅ ਪ੍ਰਬੰਧਨ ਸਮੂਹ (ਹਿਊਮਨ-ਵਾਈਲਡਲਾਈਫ ਕਨਫਲਿਕਟ ਮੈਨੇਜਮੈਂਟ ਗਰੁੱਪ) (ਉੱਤਰ ਪ੍ਰਦੇਸ਼)।
-
ਕਮਿਊਨਿਟੀ ਕੰਜ਼ਰਵੇਸ਼ਨ ਅਵਾਰਡ: ਵਹੇਲ ਸ਼ਾਰਕ ਸੁਰੱਖਿਆ ਵਿੱਚ ਉੱਤਮ ਯੋਗਦਾਨ ਦੇ ਲਈ ਸ਼੍ਰੀ ਮਹਾਵੀਰ ਮੱਛੀਮਾਰ ਸਹਿਕਾਰੀ ਮੰਡਲੀ ਲਿਮਿਟੇਡ, ਮੰਗਰੋਲ (ਗੁਜਰਾਤ), ਪੋਨੁਰੂਵੀ ਈਕੋ-ਟੂਰਿਜ਼ਮ ਮੈਨੇਜਮੈਂਟ ਕਮੇਟੀ, ਸਿਰੂਮਲਾਈ ਪਹਾੜੀਆਂ (ਤਮਿਲ ਨਾਡੂ)।
ਇਸ ਤੋਂ ਇਲਾਵਾ, ਅਸਾਮ ਦੇ ਨਾਮੇਰੀ ਟਾਈਗਰ ਰਿਜ਼ਰਵ ਨੂੰ ਕੰਜ਼ਰਵੇਸ਼ਨ ਐਸ਼ਯੋਰਡ । ਟਾਈਗਰ ਸਟੈਂਡਰਡਜ਼ ਅਧੀਨ ਮਾਨਤਾ ਪ੍ਰਦਾਨ ਕੀਤੀ ਗਈ।

ਐੱਸਸੀ-ਐੱਨਡਬਲਿਊਐੱਲ ਦੀ 92ਵੀਂ ਬੈਠਕ ਦਾ ਮੁੱਖ ਵਿਸ਼ਾ ‘ਸਮੁੰਦਰੀ ਸੁਰੱਖਿਆ’ ਸੀ। ਸਥਲੀ ਅਤੇ ਸਮੁੰਦਰੀ, ਦੋਵੇਂ ਤਰ੍ਹਾਂ ਦੇ ਜੰਗਲੀ ਜੀਵਾਂ ਦੀ ਸੰਭਾਲ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਭਾਰਤੀ ਜੰਗਲੀ ਜੀਵ ਸੰਸਥਾਨ ਦੇ ਵਿਗਿਆਨੀਆਂ ਦੁਆਰਾ ਤਟਵਰਤੀ ਅਤੇ ਸਮੁੰਦਰੀ ਸੁਰੱਖਿਅਤ ਖੇਤਰਾਂ ਦਾ ਪ੍ਰਬੰਧਨ ਪ੍ਰਭਾਵਸ਼ੀਲਤਾ ਮੁਲਾਂਕਣ-ਇਨ੍ਹਾਂ ਸੁਰੱਖਿਅਤ ਖੇਤਰਾਂ ਦੇ ਪ੍ਰਬੰਧਨ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ, ਦੇਸ਼ ਭਰ ਦੇ ਸਮੁੰਦਰੀ ਕੱਛੂਆਂ ਦੀ ਪੈਨ-ਇੰਡੀਆ ਅਸੈੱਸਮੈਂਟ ਐਂਡ ਮੌਨੀਟਰਿੰਗ, ਭਾਰਤ ਵਿੱਚ ਡੁਗੋਂਗ (Dugongs) ਅਤੇ ਉਨ੍ਹਾਂ ਦੇ ਆਵਾਸਾਂ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਹੋਈ ਤਰੱਕੀ (2016-2026) ਅਤੇ ਜੰਗਲੀ ਜੀਵਾਂ ‘ਤੇ ਰੇਖਿਕ ਬੁਨਿਆਦੀ ਢਾਂਚੇ ਦੇ ਪ੍ਰਭਾਵਾਂ ਨੂੰ ਘਟਾਉਣ ਵਰਗੇ ਵਿਸ਼ਿਆਂ ਬਾਰੇ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਇਨ੍ਹਾਂ ਪੇਸ਼ਕਾਰੀਆਂ ਵਿੱਚ ਜੰਗਲੀ ਜੀਵ ਸੰਭਾਲ ਦੀ ਮੌਜੂਦਾ ਸਥਿਤੀ ਅਤੇ ਇਸ ਖੇਤਰ ਵਿੱਚ ਹਾਸਲ ਕੀਤੀ ਗਈਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਵਿਸ਼ੇਸ਼ ਤੌਰ ‘ਤੇ ਸਮੁੰਦਰੀ ਸੰਭਾਲ ਖੇਤਰਾਂ ਦੀ ਪ੍ਰਬੰਧਨ ਪ੍ਰਭਾਵਸ਼ੀਲਤਾ, ਸਮੁੰਦਰੀ ਕੱਛੂਆਂ ਦੀ ਸੰਭਾਲ ਅਤੇ ਡੁਗੋਂਗ ਦੀ ਸੰਭਾਲ ਨਾਲ ਸਬੰਧਿਤ ਯਤਨਾਂ ‘ਤੇ ਚਾਨਣਾ ਪਾਇਆ ਗਿਆ। ਜੰਗਲੀ ਜੀਵਾਂ ‘ਤੇ ਰੇਖਿਕ ਬੁਨਿਆਦੀ ਢਾਂਚੇ ਦੇ ਪ੍ਰਭਾਵਾਂ ਨੂੰ ਘਟਾਉਣ ਨਾਲ ਸਬੰਧਿਤ ਪੇਸ਼ਕਾਰੀ ਵਿੱਚ ਜੰਗਲੀ ਜੀਵਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੇ ਹੱਲ ‘ਤੇ ਜ਼ੋਰ ਦਿੰਦੇ ਹੋਏ ਵੱਖ-ਵੱਖ ਹਿੱਸੇਦਾਰਾਂ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਦੱਸੀ ਗਈ। ਇਨ੍ਹਾਂ ਹਿੱਸੇਦਾਰਾਂ ਵਿੱਚ ਬੁਨਿਆਦੀ ਢਾਂਚਾਗਤ ਯੋਜਨਾਕਾਰ, ਨਿਰਮਾਣਕਰਤਾ, ਵਾਤਾਵਰਣ-ਸਲਾਹਕਾਰ, ਜੰਗਲੀ ਜੀਵ ਪ੍ਰਬੰਧਕ, ਰੈਗੂਲੇਟਰੀ ਸੰਸਥਾਵਾਂ, ਨੀਤੀ ਨਿਰਮਾਤਾ ਅਤੇ ਵਿਸ਼ਲੇਸ਼ਕ ਸ਼ਾਮਲ ਹਨ।

ਸਮੁੰਦਰੀ ਜੰਗਲੀ ਜੀਵ ਸੰਭਾਲ ਦੇ ਵਿਸ਼ੇ ਮੁਤਾਬਕ, ਬੈਠਕ ਦੌਰਾਨ ਕਈ ਮਹੱਤਵਪੂਰਨ ਪ੍ਰਕਾਸ਼ਨਾਂ ਨੂੰ ਰਿਲੀਜ਼ ਕੀਤਾ ਗਿਆ। ਇਨ੍ਹਾਂ ਪ੍ਰਕਾਸ਼ਨਾਂ ਵਿੱਚ ਸਮੁੰਦਰੀ ਜੈਵ ਵਿਭਿੰਨਤਾ ਦੀ ਸੰਭਾਲ ਨਾਲ ਸਬੰਧਿਤ ਮੰਤਰਾਲੇ ਦੀਆਂ ਵੱਖ-ਵੱਖ ਪਹਿਲਕਦਮੀਆਂ ਅਤੇ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਹੇਠ ਲਿਖੇ ਸ਼ਾਮਲ ਹਨ:
1. ਤਟਵਰਤੀ ਅਤੇ ਸਮੁੰਦਰੀ ਸੁਰੱਖਿਅਤ ਖੇਤਰਾਂ ਦਾ ਪ੍ਰਬੰਧਨ ਪ੍ਰਭਾਵਸ਼ੀਲਤਾ ਮੁਲਾਂਕਣ: ਇਸ ਵਿੱਚ ਸਾਲ 2024-26 ਦੌਰਾਨ ਕੀਤੇ ਗਏ 108 ਤਟਵਰਤੀ ਅਤੇ ਸਮੁੰਦਰੀ ਸੁਰੱਖਿਅਤ ਖੇਤਰਾਂ ਦੇ ਮੁਲਾਂਕਣ ਤੋਂ ਪ੍ਰਾਪਤ ਨਤੀਜੇ ਪੇਸ਼ ਕੀਤੇ ਗਏ ਹਨ। ਇਸ ਵਿੱਚ ਇਨ੍ਹਾਂ ਖੇਤਰਾਂ ਦੀ ਪ੍ਰਬੰਧਨ ਕਾਰਜ ਕੁਸ਼ਲਤਾ, ਅਪਣਾਏ ਗਏ ਸਭ ਤੋਂ ਵਧੀਆ ਅਭਿਆਸਾਂ ਅਤੇ ਸੰਭਾਲ ਨੂੰ ਹੋਰ ਮਜ਼ਬੂਤ ਕਰਨ ਲਈ ਤਰਜੀਹੀ ਖੇਤਰਾਂ ਨੂੰ ਉਜਾਗਰ ਕੀਤਾ ਗਿਆ ਹੈ।
2. ਸਮੁੰਦਰੀ ਕੱਛੂਆਂ ਦੀ ਪੈਨ-ਇੰਡੀਆ ਅਸੈੱਸਮੈਂਟ ਐਂਡ ਮੌਨੀਟਰਿੰਗ: ਇਹ ਮੁਲਾਂਕਣ ਮੰਤਰਾਲੇ ਦੀ ਜੰਗਲੀ ਜੀਵ ਆਵਾਸ ਵਿਕਾਸ ਯੋਜਨਾ ਦੇ ਤਹਿਤ ਭਾਰਤ ਦੇ ਭਾਰਤੀ ਜੰਗਲੀ ਜੀਵ ਸੰਸਥਾਨ ਦੁਆਰਾ ਕੀਤਾ ਗਿਆ ਸੀ। ਇਸ ਅਧਿਐਨ ਵਿੱਚ ਸਾਲ 2022-25 ਦੌਰਾਨ ਤਿੰਨ ਪ੍ਰਜਨਨ ਮੌਸਮਾਂ ਦੌਰਾਨ ਸਮੁੰਦਰੀ ਕੱਛੂਆਂ ਦੀਆਂ ਚਾਰ ਕਿਸਮਾਂ ਦੇ ਅੰਡੇ ਦੇਣ ਅਤੇ ਪ੍ਰਜਨਨ ਸਥਿਤੀ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹੋਏ ਲਗਭਗ 1,300 ਕਿਲੋਮੀਟਰ ਤਟਵਰਤੀ ਅਤੇ ਸਮੁੰਦਰੀ ਤਟ ਦੇ 360 ਹਿੱਸਿਆਂ ਨੂੰ ਕਵਰ ਕੀਤਾ ਗਿਆ ਹੈ।
3. ਭਾਰਤ ਵਿੱਚ ਡੁਗੋਂਗਸ ਅਤੇ ਉਨ੍ਹਾਂ ਦੇ ਆਵਾਸਾਂ ਦੀ ਸੰਭਾਲ ਵਿੱਚ ਪ੍ਰਾਪਤੀਆਂ (2016–2026): ਇਸ ਵਿੱਚ CAMPA-ਫੰਡ ਪ੍ਰਾਪਤ ਪ੍ਰੋਗਰਾਮ ਦੇ ਤਹਿਤ ਵਾਈਲਡਲਾਈਫ ਇੰਸਟੀਟਿਊਟ ਆਫ਼ ਇੰਡੀਆ ਦੁਆਰਾ ਕੀਤੇ ਗਏ ਇੱਕ ਦਹਾਕੇ ਦੇ ਸੰਭਾਲ ਯਤਨਾਂ ਦਾ ਦਸਤਾਵੇਜ਼ੀਕਰਣ ਕੀਤਾ ਗਿਆ ਹੈ। ਇਸ ਵਿੱਚ ਤਮਿਲ ਨਾਡੂ ਵਿੱਚ ਪਹਿਲੀ ਵਾਰ ਡਰੋਨ-ਅਧਾਰਿਤ ਤਕਨੀ ਨਾਲ ਡੁਗੋਂਗ ਆਬਾਦੀ ਦੇ ਮੁਲਾਂਕਣ ਵਿੱਚ ਇਸ ਦੀ ਅਨੁਮਾਨਿਤ ਸੰਖਿਆ 270 ± 16, ਸਮੁੰਦਰੀ ਘਾਹ ਦੇ ਆਵਾਸਾਂ ਦੀ ਪਛਾਣ ਪਾਕਿ ਖਾੜ੍ਹੀ ਵਿੱਚ ਭਾਰਤ ਦੇ ਪਹਿਲੇ ਡੁਗੋਂਗ ਸੰਭਾਲ ਰਿਜ਼ਰਵ ਨੂੰ ਸੂਚਿਤ ਕੀਤਾ ਗਿਆ ਹੈ।
4. ਭਾਰਤ ਵਿੱਚ ਅਰਬ ਸਾਗਰ ਦੇ ਹੰਪਬੈਕ ਵ੍ਹੇਲ ਦੀ ਸਥਿਤੀ: WII ਦੇ 2022–25 ਦੇ ਮੁਲਾਂਕਣ ਦੇ ਨਤੀਜਿਆਂ ਨੂੰ ਪੇਸ਼ ਕਰਦੇ ਹੋਏ, ਸੱਤ ਸੰਭਾਵੀ ਸਾਈਟਿੰਗ ਹੌਟਸਪੌਟਾਂ ਦੀ ਪਛਾਣ ਕੀਤੀ ਗਈ ਹੈ ਅਤੇ ਖ਼ਤਰਿਆਂ, ਖਾਸ ਤੌਰ 'ਤੇ ਮੱਛੀ ਫੜਨ ਵਾਲੇ ਗੀਅਰ ਵਿੱਚ ਉਲਝਣ ਦਾ ਜ਼ਿਕਰ ਕੀਤਾ ਗਿਆ ਹੈ, ਤਾਂ ਜੋ ਭਵਿੱਖ ਦੇ ਸੰਭਾਲ ਅਤੇ ਨਿਰਦੇਸ਼ਨ ਦਿੱਤਾ ਜਾ ਸਕੇ।
5. ਸਮੁੰਦਰੀ ਕੱਛੂਆਂ ਨਾਲ ਸਬੰਧਿਤ ਗਿਆਨ ਉਤਪਾਦ: ਸਮੁੰਦਰੀ ਕੱਛੂਆਂ ਦੀ ਨਿਸ਼ਾਨਦੇਹੀ ਲਈ ਤਕਨੀਕੀ ਪ੍ਰੋਟੋਕੋਲ, ਭਾਰਤੀ ਜਲ ਵਿੱਚ ਸਮੁੰਦਰੀ ਕੱਛੂਆਂ ਦੀ ਨਿਗਰਾਨੀ ਅਤੇ ਭਾਰਤ ਦੇ ਸਮੁੰਦਰੀ ਕੱਛੂ, ਨਾਮ ਦੇ ਤਿੰਨ ਪ੍ਰਕਾਸ਼ਨਾਂ ਨੂੰ ਸਮੁੰਦਰੀ ਕੱਛੂਆਂ ਦੀ ਕਾਰਵਾਈ ਯੋਜਨਾ (2021-2026) ਦੇ ਨਤੀਜਿਆਂ ਵਜੋਂ ਜਾਰੀ ਕੀਤੇ ਗਏ ਹਨ। ਇਹ ਪ੍ਰਕਾਸ਼ਨ ਸਮੁੰਦਰੀ ਕੱਛੂਆਂ ਦੀ ਨਿਗਰਾਨੀ, ਵਿਗਿਆਨਕ ਖੋਜ ਅਤੇ ਸੰਭਾਲ ਲਈ ਜ਼ਰੂਰੀ ਵਿਗਿਆਨਕ ਮਾਰਗਦਰਸ਼ਨ ਪ੍ਰਦਾਨ ਕਰਨਗੇ।

ਉਪਰੋਕਤ ਪ੍ਰਕਾਸ਼ਨਾਂ ਤੋਂ ਇਲਾਵਾ, ਸ਼੍ਰੀ ਭੂਪੇਂਦਰ ਯਾਦਵ ਨੇ ਛੋਟੀਆਂ ਜੰਗਲੀ ਬਿੱਲੀਆਂ ਦੀ ਸੰਭਾਲ ਨਾਲ ਸਬੰਧਿਤ ਇੱਕ ਮਹੱਤਵਪੂਰਨ ਦਸਤਾਵੇਜ਼ "ਫੀਲਡ ਮੈਨੂਅਲ ਔਨ ਸਮੌਲ ਕੈਟਸ" ਵੀ ਜਾਰੀ ਕੀਤਾ ਹੈ। ਇਸ ਬੁੱਕਲੇਟ ਵਿੱਚ ਭਾਰਤ ਵਿੱਚ ਪਾਈਆਂ ਜਾਣ ਵਾਲੀਆਂ ਛੋਟੀਆਂ ਜੰਗਲੀ ਬਿੱਲੀਆਂ ਦੀਆਂ ਨੌਂ ਕਿਸਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਇਸ ਵਿੱਚ ਇਨ੍ਹਾਂ ਪ੍ਰਜਾਤੀਆਂ ਦੀ ਪਛਾਣ, ਫੀਲਡ ਸਰਵੇ ਅਤੇ ਨਿਗਰਾਨੀ ਲਈ ਵਿਵਹਾਰਕ ਦਿਸ਼ਾ-ਨਿਰਦੇਸ਼ ਪ੍ਰਦਾਨ ਕੀਤੇ ਗਏ ਹਨ। ਇਹ ਬੁੱਕਲੇਟ ਭਾਰਤ ਸਰਕਾਰ-GEF ਸਮੌਲ ਵਾਈਲਡ ਕੈਟ ਕੰਜ਼ਰਵੇਸ਼ਨ ਪ੍ਰੋਜੈਕਟ ਦੇ ਤਹਿਤ ਤਿਆਰ ਕੀਤੀ ਗਈ ਸੀ। ਇਸ ਪ੍ਰੋਜੈਕਟ ਦਾ ਲਾਗੂਕਰਨ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਅਰੁਣਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਰਾਜਾਂ ਦੇ ਨਾਲ-ਨਾਲ UNDP ਅਤੇ ਗਲੋਬਲ ਟਾਈਗਰ ਫੋਰਮ ਦੇ ਸਹਿਯੋਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ, ਸਥਾਈ ਕਮੇਟੀ ਨੇ ਦੇਸ਼ ਭਰ ਤੋਂ ਪ੍ਰਾਪਤ 133 ਪ੍ਰਸਤਾਵਾਂ 'ਤੇ ਵਿਚਾਰ-ਵਟਾਂਦਰਾ ਕੀਤਾ। ਇਨ੍ਹਾਂ ਪ੍ਰਸਤਾਵਾਂ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਉਪਬੰਧਾਂ ਦੇ ਤਹਿਤ ਜੰਗਲੀ ਜੀਵ ਸਬੰਧੀ ਮਨਜ਼ੂਰੀ ਦੀ ਜ਼ਰੂਰਤ ਦੇ ਨਾਲ-ਨਾਲ ਸੜਕ ਨਿਰਮਾਣ, ਰੱਖਿਆ ਬੁਨਿਆਦੀ ਢਾਂਚਾ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਹੋਰ ਜ਼ਰੂਰੀ ਵਿਕਾਸ ਕਾਰਜ ਸ਼ਾਮਲ ਸਨ। ਇਨ੍ਹਾਂ ਪ੍ਰਸਤਾਵਾਂ ਦਾ ਮੁਲਾਂਕਣ ਪ੍ਰਸਤਾਵਿਤ ਪ੍ਰੋਜੈਕਟਾਂ ਦੇ ਵਾਤਾਵਰਣ ਪ੍ਰਭਾਵ, ਜਨਤਕ ਭਲਾਈ ਅਤੇ ਰਾਸ਼ਟਰੀ ਵਿਕਾਸ ਲਈ ਉਨ੍ਹਾਂ ਦੀ ਮਹੱਤਤਾ ਅਤੇ ਜੰਗਲੀ ਜੀਵਾਂ ਅਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਪ੍ਰਸਤਾਵਿਤ ਘਟਾਉਣ ਦੇ ਉਪਾਵਾਂ ਦੀ ਉਚਿਤਤਾ ਵਰਗੇ ਮੁੱਖ ਮਾਪਦੰਡਾਂ ਦੇ ਅਧਾਰ 'ਤੇ ਕੀਤਾ ਗਿਆ। ਨਾਲ ਹੀ, ਉਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਦੇ ਗ੍ਰੀਨ ਗ੍ਰੋਥ ਦੇ ਟੀਚੇ ਨੂੰ ਯਕੀਨੀ ਬਣਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ।

*****
ਵੀਐੱਮ/ਏਕੇ