Posted On:
23 NOV 2026 1:02PM by PIB Chandigarh
ਭਾਰਤ ਦੀ ਹੱਥ-ਲਿਖਤ ਵਿਰਾਸਤ ਵਿੱਚ ਸ਼ਾਸਨ ਵਿਵਸਥਾ, ਅਰਥਵਿਵਸਥਾ, ਮੈਡੀਕਲ, ਗਣਿਤ, ਖਗੋਲ ਵਿਗਿਆਨ, ਖੇਤੀਬਾੜੀ ਅਤੇ ਟਿਕਾਊ ਜੀਵਨ ਸ਼ੈਲੀ ਨਾਲ ਸਬੰਧਿਤ ਗਿਆਨ ਸ਼ਾਮਲ ਹੈ। ਇਹ ਸਮ੍ਰਿੱਧ ਸੱਭਿਅਤਾਗਤ ਯਾਤਰਾ ਨੂੰ ਦਰਸਾਉਂਦੀ ਹੈ, ਜਿਸ ਵਿੱਚ ਲਿਪੀ, ਭਾਸ਼ਾ ਅਤੇ ਗਿਆਨ ਰਾਹੀਂ ਵੱਖ-ਵੱਖ ਖੇਤਰਾਂ ਦਰਮਿਆਨ ਗਿਆਨ ਦਾ ਅਦਾਨ-ਪ੍ਰਦਾਨ ਹੁੰਦਾ ਰਿਹਾ ਹੈ।
ਰਿਗਵੇਦ ਦੀ ਪ੍ਰਾਰਥਨਾ “आ नो भद्राः क्रतवो यन्तु विश्वतः” (ਸਾਡੇ ਕੋਲ ਸਾਰੀਆਂ ਦਿਸ਼ਾਵਾਂ ਤੋਂ ਸ਼ੁਭ ਵਿਚਾਰ ਆਉਣ) ਦੀ ਭਾਵਨਾ ਵਿੱਚ ਸ਼ਾਮਲ ਇਸ ਸਾਂਝੀ ਵਿਰਾਸਤ ‘ਤੇ 22 ਨਵੰਬਰ 2026 ਨੂੰ ਨਵੀਂ ਦਿੱਲੀ ਦੇ ਪੁਰਾਣਾ ਕਿਲ੍ਹਾ ਵਿੱਚ ਸੱਭਿਆਚਾਰ ਮੰਤਰਾਲੇ ਵੱਲੋਂ ਗਿਆਨ ਭਾਰਤਮ ਮਿਸ਼ਨ ਦੇ ਤਹਿਤ ਆਯੋਜਿਤ ਚੌਥੇ ਸੈਸ਼ਨ ਵਿੱਚ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ ਗਈ। ‘ਭਾਸ਼ਾ, ਸਾਹਿਤ, ਲਿਪੀ ਅਤੇ ਹੱਥ-ਲਿਖਤ ਪਰੰਪਰਾਵਾਂ’ ਵਿਸ਼ੇ ‘ਤੇ ਆਯੋਜਿਤ ਇਸ ਸੈਸ਼ਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੈਂਬਰ ਦੇਸ਼ਾਂ ਅਤੇ ਸੰਵਾਦ ਸਾਂਝੇਦਾਰਾਂ ਦੇ ਪ੍ਰਸਿੱਧ ਵਿਦਵਾਨਾਂ, ਮਾਹਰਾਂ ਅਤੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਦੌਰਾਨ ਸਾਂਝੀ ਹੱਥ-ਲਿਖਤ ਵਿਰਾਸਤ ਅਤੇ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਸੈਸ਼ਨ 20 ਤੋਂ 22 ਨਵੰਬਰ 2026 ਤੱਕ ਆਯੋਜਿਤ ਪਹਿਲੇ ਐੱਸਸੀਓ ਸੱਭਿਅਤਾ ਸੰਵਾਦ ਮੰਚ ਦਾ ਹਿੱਸਾ ਸੀ। ਇਸ ਮੰਚ ਦਾ ਉਦਘਾਟਨ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੀਤਾ ਸੀ।

ਸੱਭਿਆਚਾਰ ਮੰਤਰਾਲੇ ਦੇ ਸੰਯੁਕਤ ਸਕੱਤਰ ਅਤੇ ਗਿਆਨ ਭਾਰਤਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਇੰਦਰਜੀਤ ਸਿੰਘ, ਨੇ ਐੱਸਸੀਓ ਦੇਸ਼ਾਂ ਦੇ ਭਾਗੀਦਾਰਾਂ ਨੂੰ ਗਿਆਨ ਭਾਰਤਮ ਮਿਸ਼ਨ ਅਤੇ ਇਸ ਦੇ ਤਹਿਤ ਸੰਚਾਲਿਤ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਿਸ਼ਨ ਦੇ ਤਹਿਤ ਐੱਸਸੀਓ ਦੇਸ਼ਾਂ ਦੀ ਭਾਗੀਦਾਰੀ ਨਾਲ ਜੁੜੀਆਂ ਪ੍ਰਮੁੱਖ ਗਤੀਵਿਧੀਆਂ ਬਾਰੇ ਦੱਸਿਆ। ਇਨ੍ਹਾਂ ਵਿੱਚ ਸਰਵੇਖਣ ਅਤੇ ਸੂਚੀਕਰਣ, ਸੰਭਾਲ ਅਤੇ ਸਮਰੱਥਾ ਵਿਕਾਸ ਤਕਨਾਲੋਜੀ ਅਤੇ ਡਿਜੀਟਾਈਜ਼ੇਸ਼ਨ, ਭਾਸ਼ਾ ਵਿਗਿਆਨ ਅਤੇ ਅਨੁਵਾਦ ਅਤੇ ਖੋਜ, ਪ੍ਰਕਾਸ਼ਨ ਅਤੇ ਜਨ ਸੰਪਰਕ ਸ਼ਾਮਲ ਹਨ।
ਉਨ੍ਹਾਂ ਨੇ ਏਆਈ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਅਤੇ ਇਸ ਦੀਆਂ ਏਕੀਕ੍ਰਿਤ ਐਪਲੀਕੇਸ਼ਨਾਂ –ਗਿਆਨ ਮਿਤ੍ਰਮ ਏਆਈ, ਹੱਥ-ਲਿਖਤ ਦਰਪਣ ਅਤੇ ਭਾਰਤੀ ਜੀਪੀਟੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰਾਸ਼ਟਰੀ ਹੱਥ-ਲਿਖਤ ਸਰਵੇਖਣ ਰਾਹੀਂ 1.26 ਕਰੋੜ ਤੋਂ ਵੱਧ ਹੱਥ-ਲਿਖਤਾਂ ਦੀ ਜਾਣਕਾਰੀ ਪ੍ਰਾਪਤ ਹੋਣ ਦੀ ਉਪਲਬਧੀ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਨੇ ਮਿਸ਼ਨ ਦੀ ਸਹਿਯੋਗਾਤਮਕ ਪਹੁੰਚ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਗਿਆਨ ਭਾਰਤਮ ਮਿਸ਼ਨ ਲਈ ਇਹ ਇੱਕ ਜ਼ਿੰਮੇਵਾਰੀ ਵੀ ਹੈ ਅਤੇ ਮਿਲ ਕੇ ਕੰਮ ਕਰਨ ਦੀ ਮੰਗ ਵੀ।” ਉਨ੍ਹਾਂ ਨੇ ਐੱਸਸੀਓ ਖੇਤਰ ਵਿੱਚ ਭਾਰਤੀ ਲਿਪੀਆਂ ਦੇ ਮਹੱਤਵ ਅਤੇ ਗਲੋਬਲ ਸੰਵਾਦ ਨੂੰ ਹੁਲਾਰਾ ਦੇਣ ਅਤੇ ਗਿਆਨ ਦਾ ਇੱਕ ਗਲੋਬਲ ਡਿਜੀਟਲ ਭੰਡਾਰ ਤਿਆਰ ਕਰਨ ਵਿੱਚ ਹੱਥ-ਲਿਖਤਾਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ।
ਸੱਭਿਆਚਾਰ ਮੰਤਰਾਲੇ ਵਿੱਚ ਗਿਆਨ ਭਾਰਤਮ ਦੇ ਪ੍ਰੋਜੈਕਟ ਡਾਇਰੈਕਟਰ ਪ੍ਰੋਫੈਸਰ ਅਨਿਰਬਾਨ ਦਾਸ ਨੇ ਭਾਗੀਦਾਰਾਂ ਦਾ ਸੁਆਗਤ ਕੀਤਾ ਅਤੇ ਸੈਸ਼ਨ ਦਾ ਸੰਚਾਲਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਸ਼ਾ ਸਾਡੇ ਵਿਚਾਰਾਂ ਨੂੰ ਪ੍ਰਗਟਾਵਾ ਦਿੰਦੀ ਹੈ, ਸਾਹਿਤ ਉਨ੍ਹਾਂ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਇਹ ਹੱਥ-ਲਿਖਤਾਂ ਸਮੇਂ ਅਤੇ ਸਥਾਨ ਦੀਆਂ ਸੀਮਾਵਾਂ ਤੋਂ ਪਰੇ ਗਿਆਨ ਨੂੰ ਅੱਗੇ ਵਧਾਉਂਦੀਆਂ ਹਨ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਕਿਸ ਤਰ੍ਹਾਂ ਗਿਆਨ ਨੇ ਪਰਬਤਾਂ ਅਤੇ ਸਮੁੰਦਰਾਂ ਨੂੰ ਪਾਰ ਕਰਦੇ ਹੋਏ ਵੱਖ-ਵੱਖ ਖੇਤਰਾਂ ਦੀ ਯਾਤਰਾ ਕੀਤੀ, ਅਨੁਵਾਦ ਅਤੇ ਅਨੁਕੂਲ ਦੀਆਂ ਪ੍ਰਕਿਰਿਆਵਾਂ ਤੋਂ ਲੰਘਿਆ ਅਤੇ ਵੱਖ-ਵੱਖ ਸਮਾਜਾਂ ਦੇ ਬੌਧਿਕ ਜੀਵਨ ਦਾ ਹਿੱਸਾ ਬਣਿਆ।

ਸੈਸ਼ਨ ਵਿੱਚ ਚਾਰ ਪ੍ਰਮੁੱਖ ਵਿਸ਼ਿਆਂ ‘ ਕਈ ਭਾਸ਼ਾਵਾਂ, ਕਈ ਲਿਪੀਆਂ: ਭਾਰਤ ਦੀ ਭਾਸ਼ਾਈ ਅਤੇ ਲਿਪੀਗਤ ਵਿਰਾਸਤ ਅਤੇ ਏਸ਼ਿਆਈ ਭਾਸ਼ਾਵਾਂ ‘ਤੇ ਇਸ ਦਾ ਪ੍ਰਭਾਵ’, ਗਤੀਸ਼ੀਲ ਸਾਹਿਤ: ਏਸ਼ੀਆ ਵਿੱਚ ਭਾਰਤੀ ਗ੍ਰੰਥਾਂ ਦਾ ਪ੍ਰਸਾਰ, ਅਨੁਵਾਦ ਅਤੇ ਸਥਾਨਕੀਕਰਣ’, ਸਰਹੱਦਾਂ ਤੋਂ ਪਰੇ ਹੱਥ-ਲਿਖਤਾਂ: ਭਾਰਤ ਦੀ ਹੱਥ-ਲਿਖਤਾਂ ਵਿਰਾਸਤ ਦੀ ਗਲੋਬਲ ਮੌਜੂਦਗੀ ਅਤੇ ਵੱਖ-ਵੱਖ ਖੇਤਰਾਂ ਵਿੱਚ ਇਸ ਦਾ ਪ੍ਰਸਾਰ’, ਅਤੇ ‘ਬਿਖਰੇ ਹੋਏ ਗਿਆਨ ਨੂੰ ਮੁੜ ਤੋਂ ਜੋੜਨਾ: ਗਿਆਨ ਭਾਰਤਮ ਅਤੇ ਹੱਥ-ਲਿਖਤ ਵਿਰਾਸਤ ਦਾ ਡਿਜੀਟਲ ਭਵਿੱਖ’ ‘ਤੇ ਚਰਚਾ ਹੋਈ।
ਜਵਾਹਰਲਾਲ ਨੇਹਿਰੂ ਯੂਨੀਵਰਸਿਟੀ ਦੇ ਐੱਸਐੱਸਆਈਐੱਸ ਦੇ ਪ੍ਰੋਫੈਸਰ ਪ੍ਰੋਫੈਸਰ. ਰਜਨੀਸ਼ ਕੁਮਾਰ ਮਿਸ਼ਰਾ ਨੇ ਭਾਰਤ ਦੀ ਸਮ੍ਰਿੱਧ ਭਾਸ਼ਾਈ ਅਤੇ ਲਿਪੀਗਤ ਵਿਰਾਸਤ ਅਤੇ ਏਸ਼ਿਆਈ ਭਾਸ਼ਾਵਾਂ ‘ਤੇ ਇਸ ਦੇ ਪ੍ਰਭਾਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਸਾਡੇ ਮਹਾਨ ਰਿਸ਼ੀਆਂ ਦੇ ਸੰਵਾਦਾਂ ਅਤੇ ਲੇਖਨ ਰਾਹੀਂ ਵਿਸ਼ਵ ਭਰ ਵਿੱਚ ਫੈਲੀ ਵਿਭਿੰਨ ਕੁਦਰਤੀ, ਧਾਰਨਾਵਾਂ ਅਤੇ ਪ੍ਰਗਟਾਵੇ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਸੱਭਿਆਚਾਰ ਦਾ ਪ੍ਰਸਾਰ ਸਿਲਕ ਰੂਟ ਰਾਹੀਂ ਸਮੁੰਦਰ ਪਾਰ ਦੇ ਖੇਤਰਾਂ ਤੱਕ ਵੀ ਹੋਇਆ। ਉਨ੍ਹਾਂ ਨੇ ਸ਼ੰਕਰਾਚਾਰਿਆ, ਰਾਮਸ਼ੇਖਰ, ਆਚਾਰਿਆ ਅਭਿਨਵ ਗੁਪਤ ਸਮੇਤ ਹੋਰ ਵਿਦਵਾਨਾਂ ਅਤੇ ਵੱਖ-ਵੱਖ ਖੇਤਰੀ ਹੱਥ-ਲਿਖਤ ਪਰੰਪਰਾਵਾਂ ਅਤੇ ਮੰਦੀ ਦਾ ਵੀ ਜ਼ਿਕਰ ਕੀਤਾ।
ਕਲਕੱਤਾ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ਦੇ ਮੁਖੀ ਅਤੇ ਐਸੋਸੀਏਟ ਪ੍ਰੋਫੈਸਰ ਪ੍ਰੋ.ਕੇ.ਕੇ. ਮਿਸ਼ਰਾ ਨੇ ਡਿਜੀਟਾਈਜ਼ੇਸ਼ਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ, ਵੱਧ ਭਾਸ਼ਾਵਾਂ ਵਿੱਚ ਅਨੁਵਾਦ, ਏਆਈ ਦੇ ਵਿਭਿੰਨ ਉਪਯੋਗਾਂ ਅਤੇ ਐੱਨਡੀਆਰ ਦੀ ਸਥਾਪਨਾ ਰਾਹੀਂ ਗਲੋਬਲ ਪੱਧਰ ‘ਤੇ ਗਿਆਨ ਦੀ ਪਹੁੰਚਯੋਗਤਾ ਵਧਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਫਰਾਂਸ ਦੀ ਨੈਸ਼ਨਲ ਲਾਇਬ੍ਰੇਰੀ (ਬੀਐੱਨਐੱਫ), ਥਾਈਲੈਂਡ, ਵੀਅਤਨਾਮ, ਮੰਗੋਲੀਆ ਅਤੇ ਰੂਸ, ਗੂਗਲ ਆਰਟਸ ਐਂਡ ਕਲਚਰ ਅਤੇ ਦੁਵੱਲੇ ਅਤੇ ਪੁਰਾਲੇਖ ਸਬੰਧਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅਨੁਵਾਦਕਾਂ, ਤੀਰਥਯਾਤਰੀਆਂ ਅਤੇ ਨਾਲੰਦਾ ਨਾਲ ਜੁੜੇ ਪਹਿਲੂਆਂ ‘ਤੇ ਵੀ ਚਰਚਾ ਕੀਤੀ।
ਟੀਕੇਡੀਐੱਲ ਯੂਨਿਟ ਦੀ ਪ੍ਰਮੁੱਖ ਡਾ. ਵਿਸ਼ਵਜਨਨੀ ਜੇ. ਸੱਤੀਗੇਰੀ ਨੇ ਗਿਆਨ ਭਾਰਤਮ ਅਤੇ ਹੱਥ-ਲਿਖਤ ਵਿਰਾਸਤ ਦੇ ਡਿਜੀਟਲ ਭਵਿੱਖ ‘ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਸਾਡੀ ਰਵਾਇਤੀ ਗਿਆਨ ਸੰਪਦਾ ਨੂੰ ਚੋਰੀ ਅਤੇ ਦੁਰਵਰਤੋਂ ਤੋਂ ਬਚਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਵਾਇਤੀ ਗਿਆਨ ਦੇ ਪ੍ਰਕਾਸ਼ਿਤ ਸਰੂਪ, ਬੌਧਿਕ ਸੰਪਦਾ ਅਧਿਕਾਰ (ਆਈਪੀਆਰ), ਪੇਟੈਂਟ ਕੋਡ, ਡੇਟਾਬੇਸ ਵਿੱਚ ਕੋਡੀਫਾਈਡ ਮੇਟਾਡੇਟਾ ਅਤੇ ਡੁਪਲੀਕੇਸ਼ਨ ਅਤੇ ਅਣਉੱਚਿਤ ਵਰਤੋਂ ਨੂੰ ਰੋਕਣ ਲਈ ਨਿਯੰਤਰਿਤ ਪਹੁੰਚ ਦੀ ਵਿਵਸਥਾ ਦੇ ਮਹੱਤਵ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਇਸ ਸੰਦਰਭ ਵਿੱਚ ਰਵਾਇਤੀ ਗਿਆਨ ਡਿਜੀਟਲ ਲਾਈਬ੍ਰੇਰੀ (ਟੀਕੇਡੀਐੱਲ) ਦੀ ਉਦਾਹਰਣ ਵੀ ਦਿੱਤੀ।
ਆਈਆਈਟੀ ਬੰਬੇ ਦੇ ਪ੍ਰੋਫੈਸਰ ਕੇ.ਰਾਮ ਸੁਬਰਾਮਣਯਮ ਨੇ ਹੱਥ-ਲਿਖਤਾਂ ਅਤੇ ਕਿਸੇ ਵਿਸ਼ੇ ਨੂੰ ਸਹੀ ਵਿਆਖਿਆ ਵਿੱਚ ਸਮਝਣ ਵਿੱਚ ਉਨ੍ਹਾਂ ਦੀ ਮਹੱਤਤਾ ‘ਤੇ ਚਾਣਨਾ ਪਾਇਆ। ਉਨ੍ਹਾਂ ਨੇ ਕਿਹਾ ਕਿ ਹੱਥ-ਲਿਖਤਾਂ ਸਾਡੇ ਵਿਚਾਰਾਂ, ਪ੍ਰਗਟਾਵੇ ਅਤੇ ਮਾਨਸਿਕਤਾ ਨੂੰ ਆਕਾਰ ਦਿੰਦੀਆਂ ਹਨ। ਪੰਚਤੰਤਰ ਦੀ ਉਦਾਹਰਣ ਦਿੰਦੇ ਹੋਏ, ਜਿਸ ਦਾ ਅਰਬੀ, ਫਾਰਸੀ ਸਮੇਤ 50 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ, ਉਨ੍ਹਾਂ ਨੇ ਅਨੁਵਾਦ ਵਿੱਚ ਮੂਲ ਸਮੱਗਰੀ ਨੂੰ ਕਿਸੇ ਵੀ ਪ੍ਰਕਾਰ ਦੀ ਪੱਖਪਾਤੀ ਵਿਆਖਿਆ ਤੋਂ ਮੁਕਤ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗਿਆਨ ਦਾ ਸ਼੍ਰੇਅ ਹੋਣਾ ਸੁਭਾਵਿਕ ਹੈ, ਇਸ ਦੀ ਉਸ ਦੀ ਸੰਭਾਲ ਜ਼ਰੂਰੀ ਹੈ। ਸੈਕੜਿਆਂ ਵਰ੍ਹਾਂ ਤੱਕ ਸੁਰੱਖਿਅਤ ਰੱਖੀ ਗਈ ਕੋਈ ਹੱਥ-ਲਿਖਤ ਸਿਰਫ਼ ਆਪਣੀ ਥੀਮ ਲਈ ਹੀ ਨਹੀਂ, ਸਗੋਂ ਆਪਣੇ ਨਾਲ ਸਮੇਂ ਅਤੇ ਪਰੰਪਰਾਵਾਂ ਦੀ ਯਾਤਰਾ ਨੂੰ ਸੰਜੋਏ ਰੱਖਣ ਦੇ ਕਾਰਨ ਵੀ ਅਨਮੋਲ ਹੁੰਦੀ ਹੈ।

ਈਰਾਨ, ਕਿਰਗਿਸਤਾਨ, ਪਾਕਿਸਤਾਨ, ਕੰਬੋਡੀਆ, ਉਜ਼ਬੇਕਿਸਤਾਨ, ਲਾਓਸ ਅਤੇ ਨੇਪਾਲ ਸਮੇਤ ਕਈ ਐੱਸਸੀਓ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਚਰਚਾ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ। ਉਨ੍ਹਾਂ ਨੇ ਆਪਣੇ-ਆਪਣੇ ਦੇਸ਼ਾਂ ਵਿੱਚ ਹੱਥ-ਲਿਖਤਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਅਤੇ ਪਹਿਲਕਦਮੀਆਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਹੱਥ-ਲਿਖਤਾਂ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਵਿੱਚ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਗਿਆਨ ਭਾਰਤਮ ਮਿਸ਼ਨ ਦੇ ਨਾਲ ਸਹਿਯੋਗ ਕਰਨ ਵਿੱਚ ਦਿਲਚਸਪੀ ਵਿਅਕਤ ਕੀਤੀ।
ਸੈਸ਼ਨ ਦੀ ਸਮਾਪਤੀ ਹੱਥ-ਲਿਖਤ ਸੰਭਾਲ, ਲਿਪੀ ਸਿਖਲਾਈ, ਤੁਲਨਾਤਮਕ ਸਾਹਿਤਕ ਅਧਿਐਨ, ਖੋਜ ਅਤੇ ਅਨੁਵਾਦ, ਸੂਚੀਕਰਣ, ਵਿਦਿਅਕ ਅਦਾਨ-ਪ੍ਰਦਾਨ, ਅਧਿਕਾਰਤ ਡਿਜੀਟਲ ਪਹੁੰਚ ਅਤੇ ਸੰਯੁਕਤ ਖੋਜ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਸਾਂਝੀ ਵਚਨਬੱਧਤਾ ਦੇ ਨਾਲ ਹੋਈ। ਇਸ ਸੈਸ਼ਨ ਦੌਰਾਨ ਸਾਂਝੀ ਵਿਰਾਸਤ ਅਤੇ ਗਿਆਨ ਪਰੰਪਰਾਵਾਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ ਗਿਆ, ਜੋ ਐੱਸਸੀਓ ਖੇਤਰ ਵਿੱਚ ਸੱਭਿਆਚਾਰਕ ਸਮਝ ਅਤੇ ਆਪਸੀ ਸਹਿਯੋਗ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀਆਂ ਹਨ।
***********
ਐੱਮ ਅੰਨਾਦੁਰਾਈ/ਏਕੇ