ਵਿੱਤ ਮੰਤਰਾਲਾ
azadi ka amrit mahotsav

ਸੈਂਟਰਲ ਬਿਊਰੋ ਆਫ ਨਾਰਕੋਟਿਕਸ (ਸੀਬੀਐੱਨ) ਦੀ ਰਾਜਸਥਾਨ ਯੂਨਿਟ ਨੇ ਕੋਟਾ ਵਿਖੇ ਕਾਰ ਵਿੱਚ ਲੁਕਾਈ ਗਈ 16.43 ਕਿਲੋਗ੍ਰਾਮ ਗੈਰ-ਕਾਨੂੰਨੀ ਅਫੀਮ ਜ਼ਬਤ ਕੀਤੀ; ਦੋ ਸ਼ੱਕੀ ਗ੍ਰਿਫਤਾਰ

Posted On: 19 NOV 2026 5:06PM by PIB Chandigarh

ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (ਸੀਬੀਐੱਨ) ਦੀ ਰਾਜਸਥਾਨ ਯੂਨਿਟ ਨੇ 18 ਨਵੰਬਰ 2026 ਨੂੰ ਰਾਜਸਥਾਨ ਦੇ ਕੋਟਾ ਸਥਿਤ ਹੈਂਗਿੰਗ ਬ੍ਰਿਜ ਟੋਲ ਪਲਾਜ਼ਾ ਵਿਖੇ ਮਾਰੂਤੀ ਸੁਜ਼ੂਕੀ ਬ੍ਰੇਜ਼ਾ ਕਾਰ ਦੇ ਸਪੇਅਰ ਵ੍ਹੀਲ (ਸਟੈਪਨੀ) ਵਿੱਚ ਲੁਕਾ ਕੇ ਰੱਖੀ ਗਈ 16.43 ਕਿਲੋਗ੍ਰਾਮ ਗੈਰ-ਕਾਨੂੰਨੀ ਅਫੀਮ ਜ਼ਬਤ ਕੀਤੀ। ਇਸ ਨਸ਼ੀਲੇ ਪਦਾਰਥ ਦੀ ਢੋਆ-ਢੁਆਈ ਵਿੱਚ ਸ਼ਾਮਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਢੋਆ-ਢੁਆਈ ਲਈ ਵਰਤੀ ਗਈ ਗੱਡੀ ਨੂੰ ਵੀ ਜ਼ਬਤ ਕਰ ਲਿਆ ਗਿਆ।

 

ਗੈਰ-ਕਾਨੂੰਨੀ ਅਫੀਮ ਦੀ ਤਸਕਰੀ ਲਈ ਵਰਤੀ ਗਈ ਕਾਰ

 ਝਾਲਾਵਾੜ ਤੋਂ ਜੈਪੁਰ ਤੱਕ ਰਾਜਸਥਾਨ ਵਿੱਚ ਰਜਿਸਟਰਡ ਬ੍ਰੇਜ਼ਾ ਕਾਰ ਵਿੱਚ ਅਫੀਮ ਦੀ ਇੱਕ ਵੱਡੀ ਖੇਪ ਦੀ ਢੋਆ-ਢੁਆਈ ਦੇ ਸਬੰਧ ਵਿੱਚ ਮਿਲੀ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (ਸੀਬੀਐੱਨ) ਦੀ ਰਾਜਸਥਾਨ ਯੂਨਿਟ ਨੇ 18 ਨਵੰਬਰ 2026 ਦੀ ਸਵੇਰ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਟੀਮ ਨੇ ਸ਼ੱਕੀ ਮਾਰਗ ‘ਤੇ ਰਣਨੀਤੀ ਦੇ ਤਹਿਤ ਨਿਗਰਾਨੀ ਰੱਖੀ ਅਤੇ ਗੱਡੀ ਦੀਆਂ ਗਤੀਵਿਧੀਆਂ ‘ਤੇ ਸਖਤ ਨਜ਼ਰ ਰੱਖੀ। ਸ਼ੱਕੀ ਕਾਰ ਦੀ ਪਛਾਣ ਹੋਣ ‘ਤੇ, ਅਧਿਕਾਰੀਆਂ ਨੇ ਕੋਟਾ ਬਾਈਪਾਸ ਦੇ ਕੋਲ ਨੈਸ਼ਨਲ ਹਾਈਵੇਅ 27 ‘ਤੇ ਉਸ ਨੂੰ ਅਤੇ ਉਸ ਵਿੱਚ ਸਵਾਰ ਦੋਵਾਂ ਲੋਕਾਂ ਨੂੰ ਸਫ਼ਲਤਾਪੂਰਵਕ ਰੋਕ ਲਿਆ।

ਨੌਂ ਪੈਕੇਟਾਂ ਵਿੱਚ ਜ਼ਬਤ ਕੀਤੀ ਗਈ 16.43 ਕਿਲੋਗ੍ਰਾਮ ਗੈਰ-ਕਾਨੂੰਨੀ ਅਫੀਮ

ਗੱਡੀ ਦੀ ਬਾਰੀਕੀ ਨਾਲ ਤਲਾਸ਼ੀ ਲੈਣ ਤੋਂ ਬਾਅਦ, ਕਾਰ ਦੇ ਸਪੇਅਰ ਵ੍ਹੀਲ (ਸਟੈਪਨੀ) ਦੇ ਅੰਦਰ ਚਾਲਾਕੀ ਨਾਲ ਲੁਕਾਈ ਗਏ 16.43 ਕਿਲੋਗ੍ਰਾਮ ਗੈਰ-ਕਾਨੂੰਨੀ ਅਫੀਮ ਦੇ ਨੌਂ ਪੈਕੇਟ ਬਰਾਮਦ ਕੀਤੇ ਗਏ। ਜ਼ਰੂਰੀ ਕਾਨੂੰਨੀ ਰਸਮਾਂ ਪੂਰੀ ਕਰਨ ਤੋਂ ਬਾਅਦ, ਬਰਾਮਦ ਕੀਤੀ ਗਈ ਨਸ਼ੀਲੀ ਸਮੱਗਰੀ ਅਤੇ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਅਤੇ ਦੋਵਾਂ ਸਵਾਰਾਂ ਨੂੰ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨਡੀਪੀਐੱਸ) ਐਕਟ, 1985 ਦੀਆਂ ਸਬੰਧਿਤ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ।

ਗੈਰ-ਕਾਨੂੰਨੀ ਅਫੀਮ ਦੀ ਤਸਕਰੀ ਲਈ ਇਸਤੇਮਾਲ ਕੀਤੀ ਜਾਣ ਵਾਲੀ ਕਾਰਜ ਪ੍ਰਣਾਲੀ

 

ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੇ ਸਰੋਤ ਦਾ ਪਤਾ ਲਗਾਉਣ ਅਤੇ ਇਸ ਦੀ ਖਰੀਦ, ਆਵਾਜਾਈ ਅਤੇ ਵੰਡ ਵਿੱਚ ਸ਼ਾਮਲ ਲੋਕਾਂ ਅਤੇ ਸੰਗਠਿਤ ਨੈੱਟਵਰਕ ਦੀ ਪਛਾਣ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦੇ ਵਿਆਪਕ ਸਬੰਧਾਂ ਦਾ ਪਤਾ ਲਗਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ।

ਇਹ ਸਫਲ ਅਭਿਆਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖਤਰੇ ਨੂੰ ਰੋਕਣ ਲਈ ਸੀਬੀਐੱਨ ਦੇ ਅਧਿਕਾਰੀਆਂ ਦੇ ਲਗਾਤਾਰ ਯਤਨਾਂ, ਚੌਕਸੀ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਪ੍ਰਤੀ ਆਪਣੀ ਜ਼ੀਰੋ-ਟੌਲਰੈਂਸ ਨੀਤੀ ਦੇ ਅਨੁਸਾਰ, ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (ਸੀਬੀਐੱਨ) ਨੇ ਸਿਰਫ਼ ਗੈਰ-ਕਾਨੂੰਨੀ ਦਵਾਈਆਂ ਨੂੰ ਜ਼ਬਤ ਕਰਨ ਲਈ ਸਗੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਤਸਕਰੀ ਨੈੱਟਵਰਕ ਅਤੇ ਕਾਰਟੈਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਤਬਾਹ ਕਰਨ ਲਈ ਵੀ ਵਚਨਬੱਧ ਹੈ। ਨਸ਼ਾ-ਮੁਕਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਯਤਨ ਦੇ ਤਹਿਤ ਇਸ ਤਰ੍ਹਾਂ ਦੀ ਖੁਫੀਆ ਜਾਣਕਾਰੀ ‘ਤੇ ਅਧਾਰਿਤ ਲਾਗੂ ਕਰਨ ਵਾਲੀਆਂ ਕਾਰਵਾਈਆਂ ਜਾਰੀ ਰਹਿਣਗੀਆਂ।

ਕੈਲੰਡਰ ਸਾਲ 2026 ਵਿੱਚ, ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (ਸੀਬੀਐੱਨ) ਦੀ ਸਾਰੀਆਂ ਯੂਨਿਟਾਂ ਨੇ ਅਕਤੂਬਰ 2025 ਤੱਕ 62 ਮਾਮਲਿਆਂ ਵਿੱਚ ਲਗਭਗ 432 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਅਤੇ 74 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ।

ਨਸ਼ਾ-ਮੁਕਤ ਭਾਰਤ ਦੀ ਦਿਸ਼ਾ ਵਿੱਚ ਰਾਸ਼ਟਰੀ ਯਤਨਾਂ ਦੇ ਤਹਿਤ, ਸੀਬੀਐੱਨ ਖੁਫੀਆ ਜਾਣਕਾਰੀ ‘ਤੇ ਅਧਾਰਿਤ ਲਾਗੂਕਰਨ ਅਭਿਆਨਾਂ ਨੂੰ ਤੇਜ਼ ਕਰਨਾ ਜਾਰੀ ਰੱਖੇਗਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਲੋਕਾਂ ਦੇ ਵਿਰੁੱਧ ਸਖ਼ਤ ਕਾਰਵਾਈ ਕਰੇਗਾ।

 

****

ਕੇਟੀ/ਕੇਐੱਮਐੱਨ/ਸ਼ੀਨਮ


(Release ID: 2339052) ਵਿਜ਼ੀਟਰ ਕਾਊਂਟਰ : 9