Posted On:
05 NOV 2026 7:20PM by PIB Chandigarh
ਤਿੰਨ ਦਿਨਾਂ ਭਾਰਤੀ ਜਲ ਸੈਨਾ ਦਾ ਸਾਲਾਨਾ ਉੱਚ-ਪੱਧਰੀ ਅੰਤਰਰਾਸ਼ਟਰੀ ਰਣਨੀਤਕ ਸੰਵਾਦ, ਇੰਡੋ-ਪੈਸੀਫਿਕ ਰੀਜਨਲ ਡਾਇਲਾਗ 2026 (ਆਈਪੀਆਰਡੀ-2026), 05 ਨਵੰਬਰ 2026 ਨੂੰ ਨਵੀਂ ਦਿੱਲੀ ਵਿੱਚ ਸਮਾਪਤ ਹੋਇਆ। ਨੈਸ਼ਨਲ ਮੈਰੀਟਾਈਮ ਫਾਊਂਡੇਸ਼ਨ (ਐਨਐਮਐੱਫ) ਦੇ ਸਹਿਯੋਗ ਨਾਲ ਆਯੋਜਿਤ, ਇਸ ਕਾਨਫਰੰਸ ਵਿੱਚ, ਖੇਤਰੀ ਸਮੁੰਦਰੀ ਸਹਿਯੋਗ ਲਈ ਵਿਹਾਰਕ ਰਸਤੇ ਲੱਭਣ ਦੇ ਉਦੇਸ਼ ਨਾਲ ਪੰਜ ਪੇਸ਼ੇਵਰ ਥੀਮੈਟਿਕ ਸੈਸ਼ਨਾਂ ਅਤੇ ਸੀਨੀਅਰ-ਪੱਧਰੀ ਵਿਚਾਰ-ਵਟਾਂਦਰੇ ਰਾਹੀਂ 'ਇੰਡੋ-ਪੈਸੀਫਿਕ ਖੇਤਰ ਵਿੱਚ ਵਿਗਿਆਨ, ਤਕਨਾਲੋਜੀ ਅਤੇ ਅਕਾਦਮਿਕ ਸਹਿਯੋਗ' 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ।
ਸਮਾਪਤੀ ਦਿਵਸ ਦੀ ਸ਼ੁਰੂਆਤ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਐਨ.ਐਸ. ਰਾਜਾ ਸੁਬਰਾਮਣੀ ਦੇ ਵਿਸ਼ੇਸ਼ ਭਾਸ਼ਣ ਨਾਲ ਹੋਈ, ਜਿਸ ਤੋਂ ਬਾਅਦ ਸੀਡੀਐਸ ਨੇ ਸਰੋਤਿਆਂ ਨਾਲ ਇੱਕ ਇੰਟਰਐਕਟਿਵ ਸੈਸ਼ਨ ਵਿੱਚ ਹਿੱਸਾ ਲਿਆ। ਇਸ ਤੋਂ ਬਾਅਦ "ਮਹਾਸਾਗਰ ਸ਼ਾਸਨ ਅਤੇ ਸਮੁੰਦਰੀ ਲਚਕੀਲੇਪਣ ਲਈ ਸਹਿਯੋਗਾਤਮਕ ਦ੍ਰਿਸ਼ਟੀਕੋਣ" 'ਤੇ ਇੱਕ ਸੈਸ਼ਨ ਹੋਇਆ, ਜਿਸਦਾ ਸੰਚਾਲਨ ਯੂਨਾਈਟਿਡ ਸਰਵਿਸ ਇੰਸਟੀਚਿਊਸ਼ਨ ਆਫ਼ ਇੰਡੀਆ ਦੇ ਡਾਇਰੈਕਟਰ ਜਨਰਲ ਵਾਈਸ ਐਡਮਿਰਲ ਸੰਜੇ ਜਸਜੀਤ ਸਿੰਘ (ਸੇਵਾਮੁਕਤ) ਨੇ ਕੀਤਾ । ਇਸ ਸੈਸ਼ਨ ਵਿੱਚ, ਫਿਲੀਪੀਨਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਦੇਵੋ ਫਲੋਰੈਂਸ ਓਂਡਾ ਨੇ ਮਹਾਸਾਗਰ ਸ਼ਾਸਨ ਦੇ ਖੇਤਰ ਵਿੱਚ ਫਿਲੀਪੀਨਜ਼ ਦੇ ਤਜ਼ਰਬੇ ਅਤੇ ਮੁਹਾਰਤ ਨੂੰ ਸਾਂਝਾ ਕਰਨ ਲਈ ਇੱਕ ਸਹਿਯੋਗਾਤਮਕ ਯੋਜਨਾ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਇੰਟਰਨੈਸ਼ਨਲ ਸੀਬੇਡ ਅਥਾਰਟੀ ਦੇ ਸਾਬਕਾ ਚੀਫ਼ ਆਫ਼ ਸਟਾਫ ਡਾ. ਮੈਰੀ ਬੋਰੇਲ-ਮੈਕਕਿਨਨ ਨੇ ਡੂੰਘੇ ਸਮੁੰਦਰੀ ਖੋਜ ਨਾਲ ਸਬੰਧਿਤ ਸਮਾਨਤਾਪੂਰਣ ਭਾਈਵਾਲੀ ਅਤੇ ਸਰੋਤ ਸ਼ਾਸਨ ਦੇ ਮੁੱਦਿਆਂ ਦਾ ਵਿਸ਼ਲੇਸ਼ਣ ਕੀਤਾ।
ਕੋਲੀਸ਼ਨ ਫਾਰ ਡਿਜ਼ਾਸਟਰ ਰੈਜ਼ੀਲੈਂਟ ਇਨਫਰਾਸਟ੍ਰਕਚਰ (ਸੀਡੀਆਰਆਈ) ਦੇ ਸ਼੍ਰੀ ਰਾਮਰਾਜ ਨਰਸਿਮਹਨ ਨੇ ਇਨਫਰਾਸਟ੍ਰਕਚਰ ਰੈਜ਼ੀਲੈਂਟ ਆਈਲੈਂਡ ਸਟੇਟਸ (ਆਈਆਰਆਈਐਸ) ਪ੍ਰੋਗਰਾਮ ਦੇ ਲਾਗੂਕਰਨ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਜਦੋਂ ਕਿ ਫਿਊਚਰ ਮੈਰੀਟਾਈਮ, ਸਵੀਡਨ ਦੀ ਸ਼੍ਰੀਮਤੀ ਸੋਫੀਆ ਫਸਟਰਨਬਰਗ-ਸਟੌਟ ਨੇ ਸਮੁੰਦਰੀ ਵਿਗਿਆਨ ਅਤੇ ਸ਼ਿਪਿੰਗ ਕਾਰਜਾਂ ਵਿਚਕਾਰ ਤਾਲਮੇਲ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ, ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸੈਸ਼ਨ ਵਿੱਚ ਇੱਕ ਸਾਂਝੀ ਚੁਣੌਤੀ ਦੇ ਚਾਰ ਮੁੱਖ ਪਹਿਲੂਆਂ 'ਤੇ ਚਰਚਾ ਕੀਤੀ ਗਈ: ਵਿਗਿਆਨਕ ਸਮਰੱਥਾਵਾਂ ਨੂੰ ਸ਼ਾਸਨ ਨਾਲ ਜੋੜਨ ਦੀ ਜ਼ਰੂਰਤ, ਖੋਜ ਭਾਈਵਾਲੀ ਨੂੰ ਹੋਰ ਸਮਾਨਤਾਪੂਰਣ ਬਣਾਉਣਾ, ਸੰਵੇਦਨਸ਼ੀਲ਼ ਟਾਪੂ ਦੇਸ਼ਾਂ ਦੀ ਆਫ਼ਤ-ਸਹਿਨਸ਼ਲਿਤਾ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਸ਼ਾਮਲ ਸੀ ਕਿ ਵਿਗਿਆਨਕ ਗਿਆਨ ਸਮੁੰਦਰੀ ਉਦਯੋਗ ਅਤੇ ਜਨਤਕ ਸੰਸਥਾਵਾਂ ਦੁਆਰਾ ਫੈਸਲਿਆਂ ਦਾ ਆਧਾਰ ਬਣੇ।
ਆਈਪੀਆਰਡੀ-2026 ਦਾ ਆਖਰੀ ਸੈਸ਼ਨ "ਪਰਿਵਰਤਨਸ਼ੀਲ ਸਮੁੰਦਰੀ ਤਕਨਾਲੋਜੀਆਂ ਅਤੇ ਦੋਹਰੀ ਵਰਤੋਂ ਲਈ ਪ੍ਰਭਾਵ" 'ਤੇ ਕੇਂਦ੍ਰਿਤ ਸੀ। ਇਸ ਸੈਸ਼ਨ ਦਾ ਸੰਚਾਲਨ ਭਾਰਤੀ ਜਲ ਸੈਨਾ ਦੇ ਰੀਅਰ ਐਡਮਿਰਲ ਗੁਨਿੰਦਰ ਸਿੰਘ ਜਵਾਂਡਾ (ਸੇਵਾਮੁਕਤ) ਦੁਆਰਾ ਕੀਤਾ ਗਿਆ। ਇਸ ਸੈਸ਼ਨ ਵਿੱਚ ਬੁਲਾਰਿਆਂ ਨੇ ਵਿਸ਼ੇ ਦੇ ਵੱਖ-ਵੱਖ ਪਹਿਲੂਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼ (ਆਈਆਈਐਸਐਸ), ਜਰਮਨੀ ਦੀ ਸ਼੍ਰੀਮਤੀ ਡੋਂਗਯੂਨ ਚੋ ਨੇ ਸਮੁੰਦਰੀ ਖੇਤਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਕੁਆਂਟਮ ਤਕਨਾਲੋਜੀਆਂ ਸੰਬੰਧੀ ਇੰਡੋ-ਪੈਸੀਫਿਕ ਖੇਤਰੀ ਸਹਿਯੋਗ ਲਈ ਇੱਕ ਵਿਵਹਾਰਕ ਢਾਂਚੇ 'ਤੇ ਚਰਚਾ ਕੀਤੀ। ਬ੍ਰਸੇਲਜ਼ ਸਕੂਲ ਆਫ਼ ਗਵਰਨੈਂਸ ਦੀ ਡਾ. ਈਵਾ ਪੇਜ਼ੋਵਾ ਨੇ ਦੋਹਰੀ ਵਰਤੋਂ ਵਾਲੀਆਂ ਸਮੁੰਦਰੀ ਤਕਨਾਲੋਜੀਆਂ ਦੇ ਜ਼ਿੰਮੇਵਾਰ ਸ਼ਾਸਨ ਲਈ ਈਯੂ-ਇੰਡੋ-ਪੈਸੀਫਿਕ ਵਿਧੀ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਸਟੇਲਨਬੋਸ਼ ਯੂਨੀਵਰਸਿਟੀ ਨਾਲ ਸੰਬੰਧਿਤ ਦੱਖਣੀ ਅਫ਼ਰੀਕੀ ਜਲ ਸੈਨਾ ਦੇ ਕੈਪਟਨ ਮਾਰਕ ਬਲੇਨ (ਸੇਵਾਮੁਕਤ) ਨੇ ਇਨ੍ਹਾਂ ਤਕਨਾਲੋਜੀਆਂ ਨੂੰ ਅਪਣਾਉਣ ਵਿੱਚ ਛੋਟੀਆਂ ਅਤੇ ਦਰਮਿਆਨੀਆਂ ਆਕਾਰ ਦੀਆਂ ਜਲ ਸੈਨਾਵਾਂ ਦੀ ਸਹਾਇਤਾ ਲਈ ਇੱਕ ਸਹਿਯੋਗੀ ਰੋਡਮੈਪ 'ਤੇ ਚਰਚਾ ਕੀਤੀ, ਜਦੋਂ ਕਿ ਕਮੋਡੋਰ ਅਰੁਣ ਗੋਲਾਇਆ (ਸੇਵਾਮੁਕਤ) ਨੇ ਇਨ੍ਹਾਂ ਤਕਨਾਲੋਜੀਆਂ ਨੂੰ ਜ਼ਿੰਮੇਵਾਰ ਢੰਗ ਨਾਲ ਅਪਣਾਉਣ ਲਈ ਜਲ ਸੈਨਾਵਾਂ ਵਿਚਕਾਰ ਸੰਚਾਲਨ-ਪੱਧਰ ਦੇ ਸਹਿਯੋਗ ਦੇ ਵੱਖ-ਵੱਖ ਪਹਿਲੂਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ। ਇਹਨਾਂ ਵਿਚਾਰ-ਵਟਾਂਦਰਿਆਂ ਨੇ ਉੱਭਰ ਰਹੀਆਂ ਸਮੁੰਦਰੀ ਤਕਨਾਲੋਜੀਆਂ ਦੇ ਦੋਹਰੇ ਸਵਰੂਪ ਨੂੰ ਉਜਾਗਰ ਕੀਤਾ ਅਤੇ ਸਹਿਯੋਗੀ ਖੋਜ, ਵਿਹਾਰਕ ਸਮਰੱਥਾ ਨਿਰਮਾਣ, ਅਤੇ ਸੰਸਥਾਗਤ ਪ੍ਰਬੰਧਾਂ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕੀਤਾ ਜਿਨ੍ਹਾਂ ਰਾਹੀਂ ਵੱਖ-ਵੱਖ ਸਰੋਤਾਂ ਅਤੇ ਜ਼ਰੂਰਤਾਂ ਵਾਲੇ ਭਾਈਵਾਲ ਤਕਨੀਕੀ ਤਬਦੀਲੀ ਦੀ ਪ੍ਰਕਿਰਿਆ ਵਿੱਚ ਅਰਥਪੂਰਨ ਤੌਰ 'ਤੇ ਹਿੱਸਾ ਲੈ ਸਕਦੇ ਹਨ।
ਤਿੰਨ ਦਿਨਾਂ ਕਾਨਫਰੰਸ ਭਾਰਤ ਸਰਕਾਰ ਦੇ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਦੇ ਸਮਾਪਤੀ ਭਾਸ਼ਣ ਨਾਲ ਇੱਕ ਸ਼ਾਨਦਾਰ ਅਤੇ ਯਾਦਗਾਰੀ ਨੋਟ 'ਤੇ ਸਮਾਪਤ ਹੋਈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਆਈਪੀਆਰਡੀ-2026 ਵਿੱਚ ਫੌਜੀ ਮਾਹਿਰਾਂ, ਨੀਤੀ ਨਿਰਮਾਤਾਵਾਂ, ਸਮੁੰਦਰੀ ਉਦਯੋਗ ਦੇ ਪ੍ਰਤੀਨਿਧੀਆਂ, ਭਾਰਤ ਅਤੇ ਦੋਸਤਾਨਾ ਦੇਸ਼ਾਂ ਦੇ ਡਿਪਲੋਮੈਟਾਂ, ਸਿੱਖਿਆ ਸ਼ਾਸਤਰੀਆਂ, ਮੀਡੀਆ ਪ੍ਰਤੀਨਿਧੀਆਂ, ਉੱਘੇ ਨਾਗਰਿਕਾਂ ਅਤੇ ਨਵੀਂ ਦਿੱਲੀ ਦੇ ਸਰਗਰਮ ਵਿਦਿਆਰਥੀ ਭਾਈਚਾਰੇ ਨੇ ਵਿਆਪਕ ਤੌਰ 'ਤੇ ਸ਼ਿਰਕਤ ਕੀਤੀ। ਵੀਹ ਦੇਸ਼ਾਂ ਦੇ 40 ਤੋਂ ਵੱਧ ਮਾਹਰਾਂ ਅਤੇ ਵਿਸ਼ੇਸ਼ ਬੁਲਾਰਿਆਂ ਨੇ ਆਈਪੀਆਰਡੀ ਦੇ ਕੇਂਦਰੀ ਥੀਮ, "ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵਿਗਿਆਨ, ਤਕਨਾਲੋਜੀ ਅਤੇ ਅਕਾਦਮਿਕ ਸਹਿਯੋਗ" 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸਨੇ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ ਦੇ ਵਿਗਿਆਨ, ਤਕਨਾਲੋਜੀ ਅਤੇ ਅਕਾਦਮਿਕ ਸਹਿਯੋਗ ਥੰਮ੍ਹ ਦੇ ਤਹਿਤ ਵਿਹਾਰਕ ਨਤੀਜਿਆਂ ਨੂੰ ਸਪੱਸ਼ਟ ਕਰਨ ਵਿੱਚ ਮਦਦ ਕੀਤੀ। ਕਾਨਫਰੰਸ ਨੇ ਖੇਤਰੀ ਸਮੁੰਦਰੀ ਸੁਰੱਖਿਆ ਨੂੰ ਵਧਾਉਣ ਅਤੇ ਸਮੁੰਦਰੀ ਲਚਕੀਲੇਪਣ ਨੂੰ ਮਜ਼ਬੂਤ ਕਰਨ ਲਈ ਇੱਕ ਸਹਿਯੋਗੀ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਜਲ ਸੈਨਾ ਦੀ ਵਚਨਬੱਧਤਾ ਨੂੰ ਹੋਰ ਵੀ ਮਜ਼ਬੂਤ ਕੀਤਾ, ਜਿਸ ਨਾਲ ਭਾਰਤ ਦੇ ਸਮੁੰਦਰੀ ਦ੍ਰਿਸ਼ਟੀਕੋਣ, "ਮਹਾਸਾਗਰ" (ਮਹਾਸਾਗਰ: ਖੇਤਰ ਵਿੱਚ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਮੱਗਰ ਤਰੱਕੀ) ਨੂੰ ਵਧੇਰੇ ਸਪੱਸ਼ਟ ਪ੍ਰਗਟਾਵਾ ਦਿੱਤਾ ।
(4)_20261105192139_7e49de.jpeg)
(4)_20261105192153_f88043.jpeg)
(3)_20261105192210_431544.jpeg)
*****
ਵੀਐੱਮ/ਐੱਸਪੀਐੱਸ/ਬਲਜੀਤ