ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 19 ਨਵੰਬਰ ਨੂੰ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਹਿੱਸਾ ਲੈਣਗੇ


ਇਸ ਸੰਮੇਲਨ ਵਿੱਚ ਚਾਰ ਮੁੱਖ ਵਿਸ਼ਿਆਂ ’ਤੇ ਚਰਚਾ ਹੋਵੇਗੀ: ਨਸ਼ਾ ਮੁਕਤ ਭਾਰਤ, ਵਨ ਨੇਸ਼ਨ ਵਨ ਸਕਾਲਰਸ਼ਿਪ ਪੋਰਟਲ, ਸ਼ੁਰੂਆਤੀ ਦਖ਼ਲਅੰਦਾਜ਼ੀ ਅਤੇ ਦਿਵਿਆਂਗਤਾ ਦੇ ਬੋਝ ਨੂੰ ਘਟਾਉਣਾ ਅਤੇ ਵਿਕਸਤ ਭਾਰਤ ਲਈ ਸੁਗੰਮਿਆ ਭਾਰਤ

Posted On: 18 NOV 2026 7:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 19 ਨਵੰਬਰ 2026 ਨੂੰ ਸ਼ਾਮ ਲਗਭਗ 4:30 ਵਜੇ ਨਵੀਂ ਦਿੱਲੀ ਦੇ ਸੁਸ਼ਮਾ ਸਵਰਾਜ ਭਵਨ ਵਿੱਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਸ਼ੇ ’ਤੇ ਆਯੋਜਿਤ ਵਿਭਾਗੀ ਸੰਮੇਲਨ (ਡਿਪਾਰਟਮੈਂਟਲ ਸਮਿਟ) ਦੇ ਸਮਾਪਤੀ ਸੈਸ਼ਨ ਵਿੱਚ ਹਿੱਸਾ ਲੈਣਗੇ। ਇਸ ਮੌਕੇ ’ਤੇ ਉਹ ਹਾਜ਼ਰ ਲੋਕਾਂ ਨੂੰ ਸੰਬੋਧਨ ਵੀ ਕਰਨਗੇ।

18-19 ਨਵੰਬਰ 2026 ਨੂੰ ਆਯੋਜਿਤ ਹੋਣ ਵਾਲੇ ਇਸ ਦੋ-ਦਿਨਾਂ ਵਿਭਾਗੀ ਸੰਮੇਲਨ ਵਿੱਚ ਵੱਖ-ਵੱਖ ਰਾਜਾਂ ਦੀ ਰਾਜਨੀਤਿਕ ਅਗਵਾਈ ਅਤੇ ਅਧਿਕਾਰੀ ਸ਼ਾਮਲ ਹੋਣਗੇ, ਜੋ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਤੇ ਦਿਵਿਆਂਗਜਨਾਂ ਦੇ ਸਸ਼ਕਤੀਕਰਨ ਦੇ ਖੇਤਰਾਂ ਨਾਲ ਜੁੜੇ ਹਨ। ਇਹ ਪ੍ਰਧਾਨ ਮੰਤਰੀ ਵੱਲੋਂ ਕਲਪਨਾ ਕੀਤੇ ਗਏ ਵਿਭਾਗੀ ਸੰਮੇਲਨਾਂ ਦੀ ਲੜੀ ਦਾ ਤੀਜਾ ਆਯੋਜਨ ਹੈ। ਇਸ ਦਾ ਉਦੇਸ਼ ਸਹਿਕਾਰੀ ਸੰਘਵਾਦ ਨੂੰ ਮਜ਼ਬੂਤ ਕਰਨਾ, ਰਾਸ਼ਟਰੀ ਤਰਜੀਹਾਂ ਪ੍ਰਤੀ ਸਮੂਹਿਕ ਮਾਲਕੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਕੇਂਦਰ-ਰਾਜ ਵਿਚਕਾਰ ਬਿਹਤਰ ਸਹਿਯੋਗ ਰਾਹੀਂ ਨਤੀਜਿਆਂ ਨੂੰ ਤੇਜ਼ੀ ਨਾਲ ਹਾਸਲ ਕਰਨਾ ਹੈ।

ਇਹ ਸੰਮੇਲਨ ਚਾਰ ਮੁੱਖ ਵਿਸ਼ਾਗਤ ਖੇਤਰਾਂ ’ਤੇ ਵਿਚਾਰ-ਵਟਾਂਦਰਾ ਕਰੇਗਾ:

  1. ਨਸ਼ਾ ਮੁਕਤ ਭਾਰਤ ਲਈ ਰੋਕਥਾਮ ਅਤੇ ਨਸ਼ੀਲੇ ਪਦਾਰਥਾਂ ਦੀ ਮੰਗ ਘਟਾਉਣ ਦੀ ਰਣਨੀਤੀ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨਾ।

  2. ਵਨ ਨੇਸ਼ਨ ਵਨ ਸਕਾਲਰਸ਼ਿਪ ਪੋਰਟਲ - ਪਹੁੰਚਯੋਗ ਵਜ਼ੀਫ਼ੇ, ਸਸ਼ਕਤ ਵਿਦਿਆਰਥੀ।

  3. ਸ਼ੁਰੂਆਤੀ ਦਖ਼ਲਅੰਦਾਜ਼ੀ ਅਤੇ ਦਿਵਿਆਂਗਤਾ ਦੇ ਬੋਝ ਨੂੰ ਘਟਾਉਣਾ।

  4. ਵਿਕਸਤ ਭਾਰਤ ਲਈ ਸੁਗੰਮਿਆ ਭਾਰਤ।

ਇਹ ਵਿਭਾਗੀ ਸੰਮੇਲਨ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੇ ਤਜਰਬੇ ਸਾਂਝੇ ਕਰਨ, ਵਧੀਆ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਮੁੱਖ ਖੇਤਰੀ ਤਰਜੀਹਾਂ ’ਤੇ ਚਰਚਾ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ। ਇਸ ਦਾ ਮੁੱਖ ਉਦੇਸ਼ ਲਾਗੂ ਕਰਨ ਦੀਆਂ ਚੁਣੌਤੀਆਂ ਦਾ ਹੱਲ ਕਰਨਾ ਅਤੇ ਸ਼ਾਸਨ ਅਤੇ ਸੇਵਾ ਪ੍ਰਦਾਨ ਵਿੱਚ ਸੁਧਾਰ ਲਿਆਉਣਾ ਹੈ।

***********

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2338260) ਵਿਜ਼ੀਟਰ ਕਾਊਂਟਰ : 4