ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇਸਰੋ ਦੇ ਸਾਬਕਾ ਚੇਅਰਮੈਨ ਸ਼੍ਰੀ ਸੋਮਨਾਥ ਸ੍ਰੀਧਰ ਪਨੀਕਰ ਦਾ ਲੇਖ ਸਾਂਝਾ ਕੀਤਾ, ਜਿਸ ਵਿੱਚ ਦੇਸ਼ ਦੀ ਪੁਲਾੜ ਖੇਤਰ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੇ ਪੁਲਾੜ ਅਭਿਆਨਾਂ ਦੀ ਚਰਚਾ ਹੈ

Posted On: 16 NOV 2026 3:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਰੋ ਦੇ ਸਾਬਕਾ ਚੇਅਰਮੈਨ ਸ਼੍ਰੀ ਸੋਮਨਾਥ ਸ੍ਰੀਧਰ ਪਨੀਕਰ ਦਾ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।

ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਸਪਸ਼ਟ ਰਾਸ਼ਟਰੀ ਦ੍ਰਿਸ਼ਟੀਕੋਣ ਨੇ ਕਿਸ ਤਰ੍ਹਾਂ ਭਾਰਤ ਦੀ ਪੁਲਾੜ ਸਬੰਧੀ ਇੱਛਾਵਾਂ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਵਿੱਚ ਨਿੱਜੀ ਖੇਤਰ ਦੀ ਭਾਈਵਾਲੀ ਲਈ ਪੁਲਾੜ ਖੇਤਰ ਨੂੰ ਖੋਲ੍ਹਣ ਵਿੱਚ ਭਾਰਤੀ ਪੁਲਾੜ ਨੀਤੀ 2023 ਦੇ ਮਹੱਤਵ ਨੂੰ ਦੱਸਿਆ ਗਿਆ ਹੈ। ਨਾਲ ਹੀ, ਮਨੁੱਖੀ ਪੁਲਾੜ ਉਡਾਣ, ਭਾਰਤੀ ਪੁਲਾੜ ਸਟੇਸ਼ਨ ਅਤੇ ਚੰਨ ਦੀ ਡੂੰਘੇ ਖੋਜ ਸਮੇਤ ਭਾਰਤ ਦੇ ਭਵਿੱਖ ਦੇ ਪੁਲਾੜ ਅਭਿਆਨਾਂ ਦੀ ਰੂਪ-ਰੇਖਾ ’ਤੇ ਵੀ ਚਰਚਾ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:

"ਚੰਨ ਵੱਲ ਇੱਕ ਵੱਡੀ ਪੁਲਾਂਘ ਅਤੇ ਪੁਲਾੜ ਵਿੱਚ ਭਾਰਤ ਦੇ ਭਵਿੱਖ ਲਈ ਇੱਕ ਹੋਰ ਵੀ ਵੱਡਾ ਦ੍ਰਿਸ਼ਟੀਕੋਣ!

ਇਸਰੋ ਦੇ ਸਾਬਕਾ ਚੇਅਰਮੈਨ ਸ਼੍ਰੀ ਸੋਮਨਾਥ ਸ੍ਰੀਧਰ ਪਨੀਕਰ ਨੇ ਇਸ ਗੱਲ ’ਤੇ ਚਾਨਣਾ ਪਾਇਆ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਅਤੇ ਇੱਕ ਸਪਸ਼ਟ ਰਾਸ਼ਟਰੀ ਦ੍ਰਿਸ਼ਟੀਕੋਣ ਨੇ ਕਿਸ ਤਰ੍ਹਾਂ ਭਾਰਤ ਦੀਆਂ ਪੁਲਾੜ ਸਬੰਧੀ ਇੱਛਾਵਾਂ ਨੂੰ ਹਕੀਕਤ ਵਿੱਚ ਬਦਲਣ ਵਿੱਚ ਮਦਦ ਕੀਤੀ ਹੈ।

ਉਨ੍ਹਾਂ ਨੇ ਪੁਲਾੜ ਖੇਤਰ ਨੂੰ ਨਿੱਜੀ ਭਾਈਵਾਲੀ ਲਈ ਖੋਲ੍ਹਣ ਵਿੱਚ ਭਾਰਤੀ ਪੁਲਾੜ ਨੀਤੀ 2023 ਦੇ ਮਹੱਤਵ ਨੂੰ ਉਜਾਗਰ ਕੀਤਾ ਹੈ ਅਤੇ ਮਨੁੱਖੀ ਪੁਲਾੜ ਉਡਾਣ, ਭਾਰਤੀਯ ਅੰਤਰਿਕਸ਼ ਸਟੇਸ਼ਨ ਅਤੇ ਚੰਨ ਦੀ ਹੋਰ ਡੂੰਘਾਈ ਨਾਲ ਖੋਜ ਸਮੇਤ ਭਾਰਤ ਦੇ ਭਵਿੱਖ ਦੇ ਅਭਿਆਨਾਂ ਦੀ ਰੂਪ-ਰੇਖਾ ’ਤੇ ਚਰਚਾ ਕੀਤੀ ਹੈ।

ਜ਼ਰੂਰ ਪੜ੍ਹੋ!

timesofindia.indiatimes.com/science/from-c…”


 

*******

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2337807) ਵਿਜ਼ੀਟਰ ਕਾਊਂਟਰ : 11