ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੇਂਡੂ ਵਿਕਾਸ ਦੇ ਸਾਬਕਾ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਲਖਪਤੀ ਦੀਦੀ ਪਹਿਲਕਦਮੀ ਪੇਂਡੂ ਮਹਿਲਾਵਾਂ ਨੂੰ ਸ਼ਕਤੀ ਪ੍ਰਦਾਨ ਕਰ ਰਹੀ ਹੈ

Posted On: 16 NOV 2026 3:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੇਂਡੂ ਵਿਕਾਸ ਦੇ ਸਾਬਕਾ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਦਾ ਲਿਖਿਆ ਇੱਕ ਲੇਖ ਸਾਂਝਾ ਕੀਤਾ ਹੈ।

ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਲਖਪਤੀ ਦੀਦੀ ਪਹਿਲਕਦਮੀ ਪੇਂਡੂ ਮਹਿਲਾਵਾਂ ਨੂੰ ਸਵੈ-ਸਹਾਇਤਾ ਸਮੂਹਾਂ ਤੋਂ ਸਫ਼ਲ ਉਦਮੀਆਂ ਵਿੱਚ ਬਦਲਣ ਦੇ ਨਾਲ ਹੀ ਟਿਕਾਊ ਆਮਦਨ ਅਤੇ ਵਧੇਰੇ ਆਰਥਿਕ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੀ ਹੈ। ਇਸ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਕਿਵੇਂ ਹੁਨਰ, ਵਿੱਤ, ਬਾਜ਼ਾਰਾਂ ਅਤੇ ਭਾਈਚਾਰਕ ਸੰਸਥਾਵਾਂ ਤੱਕ ਪਹੁੰਚ ਮਹਿਲਾਵਾਂ ਨੂੰ ਉੱਦਮੀ ਬਣਾਉਣ, ਆਰਥਿਕ ਫ਼ੈਸਲੇ ਲੈਣ ਅਤੇ ਆਪਣੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਮਰੱਥ ਬਣਾ ਰਹੀ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਕੀਤਾ:

"ਸਵੈ-ਸਹਾਇਤਾ ਸਮੂਹਾਂ ਤੋਂ ਲੈ ਕੇ ਸਫ਼ਲ ਉਦਮੀਆਂ ਤੱਕ, ਪੇਂਡੂ ਮਹਿਲਾਵਾਂ ਸਸ਼ਕਤੀਕਰਨ ਦੀ ਇੱਕ ਨਵੀਂ ਕਹਾਣੀ ਲਿਖ ਰਹੀਆਂ ਹਨ!

ਪੇਂਡੂ ਵਿਕਾਸ ਦੇ ਸਾਬਕਾ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਨੇ ਲਿਖਿਆ ਹੈ ਕਿ ਕਿਵੇਂ ਲਖਪਤੀ ਦੀਦੀ ਪਹਿਲਕਦਮੀ ਪੇਂਡੂ ਮਹਿਲਾਵਾਂ ਨੂੰ ਟਿਕਾਊ ਆਮਦਨ ਅਤੇ ਵਧੇਰੇ ਆਰਥਿਕ ਸੁਤੰਤਰਤਾ ਵੱਲ ਵਧਣ ਵਿੱਚ ਮਦਦ ਕਰ ਰਹੀ ਹੈ।

ਉਹ ਇਸ ਗੱਲ ਨੂੰ ਉਜਾਗਰ ਕਰਦੇ ਹਨ ਕਿ ਕਿਵੇਂ ਹੁਨਰ, ਵਿੱਤ, ਬਾਜ਼ਾਰਾਂ ਅਤੇ ਭਾਈਚਾਰਕ ਸੰਸਥਾਵਾਂ ਤੱਕ ਪਹੁੰਚ ਮਹਿਲਾਵਾਂ ਨੂੰ ਉੱਦਮੀ ਬਣਾਉਣ, ਆਰਥਿਕ ਫ਼ੈਸਲੇ ਲੈਣ ਅਤੇ ਆਪਣੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਮਰੱਥ ਬਣਾ ਰਹੀ ਹੈ।"
hindustantimes.com/opinion/rural-…”

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2337482) ਵਿਜ਼ੀਟਰ ਕਾਊਂਟਰ : 7