ਗ੍ਰਹਿ ਮੰਤਰਾਲਾ
azadi ka amrit mahotsav

ਗੋਆ, ਉੱਤਰ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਦੇ ਨੌਨ-ਸਨੋਅ-ਬਾਉਂਡ ਏਰੀਆ ਵਿੱਚ ਜਨਗਣਨਾ 2027 ਦੇ ਦੂਜੇ ਫੇਜ ਲਈ ਸਵੈ-ਗਣਨਾ ਸ਼ੁਰੂ


ਇਨ੍ਹਾਂ ਰਾਜਾਂ ਅਤੇ ਖੇਤਰਾਂ ਵਿੱਚ ਘਰ-ਘਰ ਜਾ ਕੇ ਜਨਸੰਖਿਆ ਗਣਨਾ ਦਾ ਕੰਮ 1 ਦਸੰਬਰ, 2026 ਤੋਂ 4 ਜਨਵਰੀ 2027 ਤੱਕ ਕੀਤਾ ਜਾਵੇਗਾ, ਜਿਸ ਤੋਂ ਬਾਅਦ 5 ਤੋਂ 9 ਜਨਵਰੀ 2027 ਤੱਕ ਪੁਨਰ-ਨਿਰੀਖਣ ਰਾਊਂਡ ਚੱਲੇਗਾ

ਦੂਜੇ ਫੇਜ ਦੌਰਾਨ ਸਵੈ-ਗਣਨਾ ਵਿੱਚ ਹਿੱਸਾ ਲੈਣ ਲਈ, ਨਿਵਾਸੀ ਆਪਣੇ ਮੋਬਾਈਲ ਨੰਬਰ (ਤਰਜੀਹੀ ਤੌਰ ‘ਤੇ ਪਹਿਲੇ ਫੇਜ ਦੌਰਾਨ ਰਜਿਸਟਰਡ ਨੰਬਰ) ਅਤੇ ਬੁਨਿਆਦੀ ਵੇਰਵਿਆਂ ਦੀ ਵਰਤੋਂ ਕਰਕੇ ਅਧਿਕਾਰਤ ਪੋਰਟਲ se.census.gov.in ‘ਤੇ ਲੌਗ ਇਨ ਕਰ ਸਕਦੇ ਹਨ

ਜਿੱਥੇ ਸਵੈ-ਗਣਨਾ ਨਿਵਾਸੀਆਂ ਨੂੰ ਆਪਣੀ ਸਹੂਲਤ ਮੁਤਾਬਕ ਔਨਲਾਈਨ ਵੇਰਵੇ ਪ੍ਰਦਾਨ ਕਰਨ ਦੀ ਮਨਜ਼ੂਰੀ ਦਿੱਤੀ ਹੈਂ, ਉੱਥੇ ਹੀ ਗਿਣਤੀਕਾਰ ਖੇਤਰੀ ਦੌਰੇ ਦੌਰਾਨ ਸਾਰੇ ਬਲਾਕਾਂ ਵਿੱਚ ਘਰ-ਘਰ ਜਾ ਕੇ ਸਰਵੇ ਕਰਨਾ ਜਾਰੀ ਰੱਖਣਗੇ

ਜੋ ਪਰਿਵਾਰ ਸਵੈ-ਗਣਨਾ ਦਾ ਵਿਕਲਪ ਨਹੀਂ ਚੁਣਦੇ ਹਨ, ਉਨ੍ਹਾਂ ਨੂੰ ਗਿਣਤੀਕਾਰਾਂ ਦੁਆਰਾ ਨਿਯਮਿਤ ਤੌਰ ‘ਤੇ ਘਰ-ਘਰ ਜਾ ਕੇ ਕੀਤੇ ਜਾਣ ਵਾਲੇ ਖੇਤਰੀ ਵਿਜ਼ਿਟ ਰਾਹੀਂ ਕਵਰ ਕੀਤਾ ਜਾਵੇਗਾ

ਜਨਗਣਨਾ ਐਕਟ, 1948 ਦੇ ਤਹਿਤ ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਨਾਲ ਗੁਪਤ ਰਹਿੰਦੀ ਹੈ ਅਤੇ ਇਸ ਦੀ ਵਰਤੋਂ ਸਿਰਫ਼ ਅੰਕੜਾਤਮਕ ਉਦੇਸ਼ਾਂ ਅਤੇ ਵਿਕਾਸ ਯੋਜਨਾਵਾਂ ਲਈ ਕੀਤਾ ਜਾਂਦਾ ਹੈ

ਨਿਵਾਸੀਆਂ ਨੂੰ ਇਸ ਮਹੱਤਵਪੂਰਨ ਰਾਸ਼ਟਰੀ ਅਭਿਆਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਗਿਣਤੀਕਾਰਾਂ ਨੂੰ ਆਪਣਾ ਸਹਿਯੋਗ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ

Posted On: 16 NOV 2026 5:58PM by PIB Chandigarh

ਜਨਗਣਨਾ 2027 ਦੇ ਦੂਜੇ ਫੇਜ ਭਾਵ ਜਨਸੰਖਿਆ ਗਣਨਾ (PE) ਲਈ ਸਵੈ-ਗਣਨਾ (SE) ਦੀ ਪ੍ਰਕਿਰਿਆ ਅੱਜ ਤੋਂ ਗੋਆ, ਉੱਤਰ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਦੇ ਨੌਨ-ਸਨੋਅ-ਬਾਉਂਡ ਏਰੀਆ ਵਿੱਚ ਸ਼ੂਰੂ ਕੀਤੀ ਗਈ ਹੈ। ਇਨ੍ਹਾਂ ਕਾਡਾਂ/ਖੇਤਰਾਂ ਦੇ ਨਿਵਾਸੀ 30 ਨਵੰਬਰ, 2026 ਤੱਕ ਆਪਣੇ ਪਰਿਵਾਰ ਦਾ ਵੇਰਵਾ ਔਨਲਾਈਨ ਜਮ੍ਹਾਂ ਕਰ ਸਕਦੇ ਹਨ।

ਇਨ੍ਹਾਂ ਰਾਜਾਂ ਅਤੇ ਖੇਤਰਾਂ ਵਿੱਚ ਘਰ-ਘਰ ਜਾ ਕੇ ਜਨਸੰਖਿਆ ਗਣਨਾ ਦਾ ਕੰਮ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਕੀਤਾ ਜਾਵੇਗਾ, ਜਿਸ ਤੋਂ ਬਾਅਦ 5 ਤੋਂ 9 ਜਨਵਰੀ, 2027 ਤੱਕ ਪੁਨਰ-ਨਿਰੀਖਣ ਦੌਰ ਚੱਲੇਗਾ। ਇਨ੍ਹਾਂ ਰਾਜਾਂ/ਖੇਤਰਾਂ ਲਈ ਸੰਦਰਭ ਮਿਤੀ 5 ਜਨਵਰੀ, 2027 ਨੂੰ ਸਵੇਰੇ 00:00 ਵਜੇ ਹੋਵੇਗੀ।

ਬਾਕੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਨਸੰਖਿਆ ਗਣਨਾ 25 ਜਨਵਰੀ ਤੋਂ 28 ਫਰਵਰੀ 2027 ਤੱਕ ਆਯੋਜਿਤ ਕੀਤਾ ਜਾਵੇਗਾ, ਜਿਸ ਤੋਂ ਬਾਅਦ 1 ਤੋਂ 5 ਮਾਰਚ, 2027 ਤੱਕ ਪੁਨਰ-ਨਿਰੀਖਣ ਦੌਰ ਸੰਪੰਨ ਹੋਵੇਗਾ। ਗਿਣਤੀਕਾਰਾਂ ਦੁਆਰਾ ਘਰ-ਘਰ ਜਾ ਕੇ ਕੀਤੇ ਜਾਣ ਵਾਲੇ ਸਰਵੇ ਦੇ ਸ਼ੁਰੂ ਹੋਣ ਤੋਂ ਪਹਿਲਾਂ, ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਵੈ-ਗਣਨਾ ਦਾ ਪ੍ਰਾਵਧਾਨ 10 ਤੋਂ 24 ਜਨਵਰੀ 2027 ਤੱਕ ਉਪਲਬਧ ਰਗੇਗਾ। ਇਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਨਗਣਨਾ ਦੀ ਸੰਦਰਭ ਮਿਤੀ 1 ਮਾਰਚ, 2027 ਨੂੰ ਸਵੇਰੇ 00:00 ਵਜੇ ਹੋਵੇਗੀ।

 

ਜਨਗਣਨਾ 2027 ਦੇ ਪਹਿਲੇ ਫੇਜ ਦੇ ਤਹਿਤ ਮਕਾਨ ਸੂਚੀਕਰਣ ਅਤੇ ਮਕਾਨਾਂ ਦੀ ਗਣਨਾ (ਐੱਚਐੱਲਓ) ਦਾ ਕੰਮ ਮਣੀਪੁਰ ਨੂੰ ਛੱਡ ਕੇ 35 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੂਰਾ ਕਰ ਲਿਆ ਗਿਆ ਹੈ, ਜੋ ਕਿ ਜਨਗਣਨਾ ਪ੍ਰਕਿਰਿਆ ਦੇ ਪਹਿਲੇ ਫੇਜ ਦੇ ਪੂਰੇ ਹੋਣ ਦਾ ਪ੍ਰਤੀਕ  ਹੈ।

 

ਪਹਿਲੀ ਵਾਰ ਜਨਗਣਨਾ 2027 ਦਾ ਆਯੋਜਨ ਡਿਜੀਟਲ ਉਪਕਰਣਾਂ ਦੀ ਵਰਤੋਂ ਕਰਕੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇੱਕ ਵਾਧੂ ਸਹੂਲਤ ਦੇ ਰੂਪ ਵਿੱਚ ਸਵੈ-ਗਣਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਇੱਕ ਸੁਰੱਖਿਅਤ, ਸੁਵਿਧਾਜਨਕ ਅਤੇ ਉਪਯੋਗਕਰਤਾ ਦੇ ਅਨੁਕੂਲ ਵੈੱਬ-ਅਧਾਰਿਤ ਸਹੂਲਤ ਹੈ, ਜੋ ਕਿ 16 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ। ਦੂਜੇ ਫੇਜ ਦੌਰਾਨ ਸਵੈ-ਗਣਨਾ ਵਿੱਚ ਹਿੱਸਾ ਲੈਣ ਲਈ, ਨਿਵਾਸੀ ਆਪਣੇ ਮੋਬਾਈਲ ਨੰਬਰ (ਤਰਜੀਹੀ ਤੌਰ ‘ਤੇ ਪਹਿਲੇ ਫੇਜ ਦੌਰਾਨ ਰਜਿਸਟਰਡ ਨੰਬਰ) ਅਤੇ ਬੁਨਿਆਦੀ ਵੇਰਵਿਆਂ ਦੀ ਵਰਤੋਂ ਕਰਕੇ ਅਧਿਕਾਰਤ ਪੋਰਟਲ se.census.gov.in ‘ਤੇ ਲੌਗ ਇਨ ਕਰ ਸਕਦੇ ਹਨ ਅਤੇ ਪਰਿਵਾਰ ਅਤੇ ਨਿਜੀ ਵੇਰਵੇ ਨਾਲ ਜੁੜੇ 40 ਨੋਟੀਫਾਇਡ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਵੇਰਵਾ ਸਫਲਤਾਪੂਰਵਕ ਜਮ੍ਹਾਂ ਕਰਨ ‘ਤੇ, ਇੱਕ ਵਿਲੱਖਣ ਸਵੈ-ਗਣਨਾ ਆਈਡੀ (SE ID) ਤਿਆਰ ਹੁੰਦੀ ਹੈ,  ਪ੍ਰਕਿਰਿਆ ਨੂੰ ਪੂਰਾ ਕਰਨ ਲਈ ਗਿਣਤੀਕਾਰ ਦੇ ਘਰ ਆਉਣ ‘ਤੇ ਉਸ ਨਾਲ ਸਾਂਝਾ ਕਰਨਾ ਹੋਵੇਗਾ।

ਜਿੱਥੇ ਸਵੈ-ਗਣਨਾ ਨਿਵਾਸੀਆਂ ਨੂੰ ਆਪਣੀ ਸੁਵਿਧਾ ਦੇ ਮੁਤਾਬਕ ਔਨਲਾਈਨ ਵੇਰਵਾ ਪ੍ਰਦਾਨ ਕਰਨ ਦੀ ਮਨਜ਼ੂਰੀ ਦਿੰਦੀ ਹੈ, ਨਾਲ ਹੀ ਗਿਣਤੀਕਾਰ ਖੇਤਰੀ ਦੌਰੇ ਦੇ ਦੌਰਾਨ ਸਾਰੇ ਅਲਾਟ ਕੀਤੇ ਬਲਾਕਾਂ ਵਿੱਚ ਘਰ-ਘਰ ਜਾ ਕੇ ਸਰਵੇ ਕਰਨਾ ਜਾਰੀ ਰੱਖਣਗੇ। ਜੋ ਪਰਿਵਾਰ ਸਵੈ-ਗਣਨਾ ਦਾ ਵਿਕਲਪ ਨਹੀਂ ਚੁਣਦੇ ਹਨ, ਉਨ੍ਹਾਂ ਨੂੰ ਗਿਣਤੀਕਾਰਾਂ ਦੁਆਰਾ ਨਿਯਮਿਤ ਤੌਰ ‘ਤੇ ਘਰ-ਘਰ ਜਾ ਕੇ ਕੀਤੇ ਜਾਣ ਵਾਲੇ ਖੇਤਰੀ ਦੌਰੇ ਰਾਹੀਂ ਕਵਰ ਕੀਤਾ ਜਾਵੇਗਾ।

ਜਨਗਣਨਾ ਐਕਟ, 1948 ਦੇ ਤਹਿਤ ਇਕੱਠੀ ਕੀਤੀ ਗਈ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਨਾਲ ਗੁਪਤ ਰਹਿੰਦੀ ਹੈ ਅਤੇ ਇਸ ਦੀ ਵਰਤੋਂ ਸਿਰਫ਼ ਅੰਕੜਾਤਮਕ ਉਦੇਸ਼ਾਂ ਅਤੇ ਵਿਕਾਸ ਯੋਜਨਾਵਾਂ ਲਈ ਕੀਤੀ ਜਾਂਦੀ ਹੈ। ਨਿਵਾਸੀਆਂ ਨੂੰ ਇਸ ਮਹੱਤਵਪੂਰਨ ਰਾਸ਼ਟਰੀ ਅਭਿਆਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਗਿਣਤੀਕਾਰਾਂ ਨੂੰ ਆਪਣਾ ਸਹਿਯੋਗ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

****

ਆਰਕੇ/ਆਰਆਰ/ਐੱਸਕੇ/ਪੀਆਰ/ਪੀਐੱਸ/ਏਕੇ


(Release ID: 2337265) ਵਿਜ਼ੀਟਰ ਕਾਊਂਟਰ : 61