ਲੋਕ ਸਭਾ ਸਕੱਤਰੇਤ
azadi ka amrit mahotsav

ਲੋਕ ਸਭਾ ਸਪੀਕਰ ਗੁਜਰਾਤ ਦੇ ਵਡਨਗਰ ਵਿੱਚ ਵਿਸ਼ਵ ਸ਼ਾਂਤੀ ਮਹਾਯੱਗ ਵਿੱਚ ਸ਼ਿਰਕਤ ਕਰਨਗੇ

Posted On: 16 NOV 2026 8:18AM by PIB Chandigarh

ਮਾਣਯੋਗ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ 18 ਨਵੰਬਰ 2026 ਨੂੰ ਗੁਜਰਾਤ ਦੇ ਵਡਨਗਰ ਸਥਿਤ ਇਤਿਹਾਸਕ ਸ਼੍ਰੀ ਹਾਟਕੇਸ਼ਵਰ ਮਹਾਦੇਵ ਮੰਦਿਰ ਵਿਖੇ ਆਯੋਜਿਤ 10 ਦਿਨਾਂ ਵਿਸ਼ਵ ਸ਼ਾਂਤੀ ਮਹਾਯੱਗ ਵਿੱਚ ਸ਼ਾਮਲ ਹੋਣਗੇ।

ਇਹ ਸ਼ਾਨਦਾਰ ਮਹਾਯੱਗ 11 ਨਵੰਬਰ 2026 ਨੂੰ ਸ਼ੁਰੂ ਹੋਇਆ ਸੀ ਅਤੇ 20 ਨਵੰਬਰ 2026 ਨੂੰ ਸੰਪੰਨ ਹੋਵੇਗਾ। ਇਸ ਦਾ ਆਯੋਜਨ ਕਾਂਚੀ ਕਾਮਕੋਟਿ ਪੀਠਾਧਿਪਤੀ ਜਗਦਗੁਰੂ ਸ੍ਰੀ ਸ਼ੰਕਰ ਵਿਜਯੇਂਦ੍ਰ ਸਰਸਵਤੀ ਸਵਾਮੀਗਲ ਦੇ ਬ੍ਰਹਮ ਮਾਰਗਦਰਸ਼ਨ ਹੇਠ ਅਤੇ ਮੌਜੂਦਗੀ ਵਿੱਚ ਕੀਤਾ ਜਾ ਰਿਹਾ ਹੈ।

ਆਲਮੀ ਸ਼ਾਂਤੀ, ਸਮਾਜਿਕ ਸਦਭਾਵਨਾ ਅਤੇ ਜਨਤਕ ਭਲਾਈ ਨੂੰ ਹੁਲਾਰਾ ਦੇਣ ਦੇ ਪਵਿੱਤਰ ਉਦੇਸ਼ ਨਾਲ ਆਯੋਜਿਤ ਇਸ ਮਹਾਯੱਗ ਵਿੱਚ ਹਰ ਰੋਜ਼ ਧਾਰਮਿਕ ਰਸਮਾਂ ਕੀਤੀਆਂ ਜਾ ਰਹੀਆਂ ਹਨ। ਇਸ ਵਿੱਚ ਦੇਸ਼ ਭਰ ਤੋਂ 144 ਵੈਦਿਕ ਵਿਦਵਾਨ ਅਤੇ ਸ਼ਰਧਾਲੂ ਹਿੱਸਾ ਲੈ ਰਹੇ ਹਨ।

*********

ਏਐੱਮ/ਏਕੇ


(Release ID: 2336969) ਵਿਜ਼ੀਟਰ ਕਾਊਂਟਰ : 5