PIB Backgrounder
azadi ka amrit mahotsav

ਭਾਰਤ ਦੀ ਨਵਿਆਉਣਯੋਗ ਊਰਜਾ ਯਾਤਰਾ: ਇੱਕ ਸਵੱਛ ਭਵਿੱਖ ਨੂੰ ਸ਼ਕਤੀ ਪ੍ਰਦਾਨ ਕਰਨਾ

Posted On: 13 NOV 2026 1:02PM by PIB Chandigarh

ਭਾਰਤ ਦਾ ਊਰਜਾ ਦ੍ਰਿਸ਼

ਦੇਸ਼ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਦੇ ਹੋਏ, ਇੱਕ ਸਵੱਛ ਭਵਿੱਖ ਦਾ ਸਮਰਥਨ ਕਰਦੇ ਹੋਏ ਅਤੇ ਊਰਜਾ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਦਾ ਨਵਿਆਉਣਯੋਗ ਊਰਜਾ ਖੇਤਰ ਤੇਜ਼ੀ ਨਾਲ ਆਪਣਾ ਵਿਸਥਾਰ ਕਰ ਰਿਹਾ ਹੈ। ਇਹ ਬਦਲਾਅ ਸੂਰਜੀ, ਹਵਾ, ਪਣ-ਬਿਜਲੀ, ਜੈਵ-ਊਰਜਾ (ਬਾਇਓ-ਐਨਰਜੀ), ਭੂ-ਤਾਪ (ਜੀਓਥਰਮਲ) ਅਤੇ ਗ੍ਰੀਨ ਹਾਈਡ੍ਰੋਜਨ ਤੱਕ ਫੈਲਿਆ ਹੋਇਆ ਹੈ।

ਨੀਤੀਗਤ ਸਮਰਥਨ, ਬੁਨਿਆਦੀ ਢਾਂਚੇ ਦਾ ਵਿਕਾਸ, ਘਰੇਲੂ ਉਤਪਾਦਨ, ਨਿਰਮਾਣ ਖੇਤਰ ਦਾ ਵਿਸਥਾਰ ਅਤੇ ਵਿਆਪਕ ਊਰਜਾ ਪਹੁੰਚ ਇਸ ਬਦਲਾਅ ਨੂੰ ਆਕਾਰ ਦੇ ਰਹੇ ਹਨ। ਘਰਾਂ ਲਈ ਰੂਫ਼ਟਾਪ ਸੋਲਰ ਤੋਂ ਲੈ ਕੇ ਵੱਡੇ ਹਵਾ , ਫਲੋਟਿੰਗ ਸੋਲਰ ਅਤੇ ਸਟੋਰੇਜ ਪ੍ਰੋਜੈਕਟਾਂ ਤੱਕ, ਭਾਰਤ ਆਪਣੇ ਊਰਜਾ ਮਿਸ਼ਰਣ ਵਿੱਚ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ ਨੂੰ ਲਗਾਤਾਰ ਵਧਾ ਰਿਹਾ ਹੈ।

ਅੰਕੜੇ ਇੱਕ ਨਜ਼ਰ ਵਿੱਚ:

ਕੁੱਲ ਸਥਾਪਿਤ ਬਿਜਲੀ ਸਮਰੱਥਾ: ਅਕਤੂਬਰ 2026 ਵਿੱਚ ਲਗਭਗ 560 GW, ਜੋ 2014 ਵਿੱਚ 249 GW ਸੀ।

ਗੈਰ-ਜੈਵਿਕ ਈਂਧਣ ਸਮਰੱਥਾ: 31 ਜੁਲਾਈ 2026 ਤੱਕ 308 GW, ਜੋ ਕੁੱਲ ਸਥਾਪਿਤ ਸਮਰੱਥਾ ਦਾ 55% ਹੈ।

ਨਵਿਆਉਣਯੋਗ ਊਰਜਾ ਦੀ ਸਥਾਪਿਤ ਸਮਰੱਥਾ ਦੇ ਮਾਮਲੇ ਵਿੱਚ ਭਾਰਤ ਵਿਸ਼ਵ ਪੱਧਰ ’ਤੇ ਤੀਜੇ ਸਥਾਨ ’ਤੇ ਹੈ।

ਭਾਰਤ ਨੇ ਜੁਲਾਈ 2024-ਜੂਨ 2026 ਦੌਰਾਨ ਆਪਣੇ ਨਵਿਆਉਣਯੋਗ ਊਰਜਾ ਖੇਤਰ ਵਿੱਚ 63.7 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ।

 

ਭਾਰਤ ਨਵਿਆਉਣਯੋਗ ਊਰਜਾ ਸੰਮੇਲਨ ਅਤੇ ਐਕਸਪੋ (BRESE) 2026

ਨਿਵੇਸ਼ ਕਰੋ। ਨਵੀਨਤਾ ਲਿਆਓ। ਪ੍ਰੇਰਿਤ ਕਰੋ। (Invest. Innovate. Inspire)

ਭਾਰਤ ਰੀਨਿਊਏਬਲ ਐਨਰਜੀ ਸਮਿਟ ਅਤੇ ਐਕਸਪੋ (BRESE) 2026 ਦਾ ਆਯੋਜਨ 2 ਤੋਂ 5 ਨਵੰਬਰ ਤੱਕ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਇਸ ਸੰਮੇਲਨ ਨੇ ਵਿਸ਼ਵ-ਵਿਆਪੀ ਨੀਤੀ  ਨਿਰਮਾਤਾਵਾਂ, ਨਿਵੇਸ਼ਕਾਂ, ਉਦਯੋਗ ਜਗਤ ਦੇ ਆਗੂਆਂ, ਨਿਰਮਾਤਾਵਾਂ ਅਤੇ ਨਵੀਨਤਾਕਾਰਾਂ ਨੂੰ ਇੱਕ ਪਲੇਟਫ਼ਾਰਮ ’ਤੇ ਲਿਆਂਦਾ। ਆਸਟ੍ਰੇਲੀਆ, ਡੈਨਮਾਰਕ, ਯੂਰਪੀਅਨ ਯੂਨੀਅਨ, ਫਰਾਂਸ, ਜਰਮਨੀ, ਨੀਦਰਲੈਂਡ, ਨਾਰਵੇ, ਸਵੀਡਨ ਅਤੇ ਯੂਨਾਈਟਿਡ ਕਿੰਗਡਮ ਨੇ  ਭਾਈਵਾਲ ਦੇਸ਼ਾਂ ਵਜੋਂ ਹਿੱਸਾ ਲਿਆ। ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਸਮੇਤ ਤੇਰਾਂ ਭਾਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਆਪਣੀ ਨਵਿਆਉਣਯੋਗ ਊਰਜਾ ਸਮਰੱਥਾ, ਨਿਵੇਸ਼ ਦੇ ਮੌਕਿਆਂ ਅਤੇ ਨਿਰਮਾਣ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ। ਇਸ ਸਮਾਗਮ ਵਿੱਚ ਇੱਕ ਪ੍ਰਦਰਸ਼ਨੀ ਵੀ ਸ਼ਾਮਲ ਸੀ ਜਿਸ ਵਿੱਚ 400 ਤੋਂ ਵੱਧ ਨਿਰਮਾਤਾਵਾਂ, ਤਕਨਾਲੋਜੀ ਪ੍ਰਦਾਤਾਵਾਂ, ਸਟਾਰਟਅੱਪਸ ਅਤੇ ਖੋਜ ਸੰਸਥਾਵਾਂ ਨੇ ਹਿੱਸਾ ਲਿਆ । ਵਿਚਾਰ-ਵਟਾਂਦਰੇ ਵਿੱਚ ਨਵਿਆਉਣਯੋਗ ਊਰਜਾ ਵਿੱਤ ਪੋਸ਼ਣ, ਸਵੱਛ ਊਰਜਾ ਨਿਰਮਾਣ, ਊਰਜਾ ਭੰਡਾਰਨ, ਉੱਭਰ ਰਹੀਆਂ ਤਕਨਾਲੋਜੀਆਂ ਅਤੇ ਕਾਰਜਬਲ ਵਿਕਾਸ ਸ਼ਾਮਲ ਸਨ।

 

ਸੂਰਜੀ ਊਰਜਾ: ਸਮਰੱਥਾ ਦਾ ਵਿਸਥਾਰ, ਵਧੇਰੇ ਲੋਕਾਂ ਤੱਕ ਪਹੁੰਚ

ਭਾਰਤ ਦੀ ਸਥਾਪਿਤ ਸੂਰਜੀ ਸਮਰੱਥਾ 2014 ਦੇ 2.8 GW ਤੋਂ ਵਧ ਕੇ ਲਗਭਗ 175 GW (31 ਅਕਤੂਬਰ 2026 ਤੱਕ) ਹੋ ਗਈ ਹੈ। ਸੂਰਜੀ ਊਰਜਾ ਹੁਣ ਭਾਰਤ ਦੀ ਨਵਿਆਉਣਯੋਗ ਊਰਜਾ ਸਮਰੱਥਾ ਦਾ ਸਭ ਤੋਂ ਵੱਡਾ ਹਿੱਸਾ ਹੈ। ਸੰਯੁਕਤ ਰਾਜ ਅਮਰੀਕਾ ਵੱਲੋਂ ਜੋੜੀ ਗਈ 34 GW ਦੀ ਤੁਲਨਾ ਵਿੱਚ 37 GW ਤੋਂ ਵੱਧ ਸੂਰਜੀ ਸਮਰੱਥਾ ਜੋੜ ਕੇ, ਭਾਰਤ 2025 ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੂਰਜੀ ਵਿਕਾਸ ਬਾਜ਼ਾਰ ਬਣ ਗਿਆ।

ਪ੍ਰਧਾਨ ਮੰਤਰੀ-ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ

ਫਰਵਰੀ 2024 ਵਿੱਚ 1 ਕਰੋੜ ਪਰਿਵਾਰਾਂ ਲਈ 75,021 ਕਰੋੜ ਦੇ ਦੇ ਕੁੱਲ ਖ਼ਰਚੇ ਨਾਲ ਸ਼ੁਰੂ ਕੀਤੀ ਗਈ ।

ਦੇਸ਼ ਭਰ ਵਿੱਚ ਰੂਫ਼ਟਾਪ ਸੋਲਰ ਸਥਾਪਨਾਵਾਂ ਤੋਂ ਹੁਣ 65.26 ਲੱਖ ਪਰਿਵਾਰ ਲਾਭ ਲੈ ਰਹੇ ਹਨ (02.11.2026 ਤੱਕ)।

ਲਾਭਪਾਤਰੀਆਂ ਨੂੰ ਲਗਭਗ 35,800 ਕਰੋੜ ਦੀ ਸਬਸਿਡੀ ਟਰਾਂਸਫਰ ਕੀਤੀ ਜਾ ਚੁੱਕੀ ਹੈ।

ਅਕਤੂਬਰ, 2026 ਤੱਕ ਲਗਭਗ 21 ਲੱਖ ਪਰਿਵਾਰਾਂ ਨੂੰ ਜ਼ੀਰੋ ਬਿਜਲੀ ਬਿੱਲ ਪ੍ਰਾਪਤ ਹੋਏ ਹਨ।

ਯੋਜਨਾ ਦੇ ਤਹਿਤ ਹੁਣ ਤੱਕ ਕੁਲ ਮਿਲਾ ਕੇ 19.1 GW ਰੂਫ਼ਟਾਪ ਸੋਲਰ ਸਮਰੱਥਾ ਚਾਲੂ (ਕਮਿਸ਼ਨ) ਕੀਤੀ ਜਾ ਚੁੱਕੀ ਹੈ।

ਪ੍ਰਧਾਨ ਮੰਤਰੀ ਸੂਰਯ ਸਰੋਵਰ ਯੋਜਨਾ

ਸਰਕਾਰ ਨੇ 31 ਜੁਲਾਈ, 2026 ਨੂੰ 5,070 ਕਰੋੜ ਦੇ ਖ਼ਰਚੇ ਨਾਲ ਪ੍ਰਧਾਨ ਮੰਤਰੀ ਸੂਰਯ ਸਰੋਵਰ ਯੋਜਨਾ (PM-SSY) ਨੂੰ ਮਨਜ਼ੂਰੀ ਦਿੱਤੀ। ਇਹ ਊਰਜਾ ਸਟੋਰੇਜ ਪ੍ਰਣਾਲੀਆਂ ਵਾਲੇ ਫਲੋਟਿੰਗ ਸੋਲਰ ਫੋਟੋਵੋਲਟੇਇਕ ਪ੍ਰੋਜੈਕਟਾਂ (Floating Solar Photovoltaic Projects with Energy Storage Systems) ਦੇ ਵਿਕਾਸ ਰਾਹੀਂ ਭਾਰਤ ਦੇ ਸੂਰਜੀ ਵਿਸਥਾਰ ਵਿੱਚ ਇੱਕ ਨਵਾਂ ਪਹਿਲੂ ਜੋੜਦੀ ਹੈ।

  ਟੀਚਾ: 5,000 MW (ਮੈਗਾਵਾਟ) ਦੀਆਂ ਫਲੋਟਿੰਗ ਸੋਲਰ ਪੀਵੀ (PV) ਪ੍ਰੋਜੈਕਟ।

ਘੱਟੋ-ਘੱਟ ਦੋ ਘੰਟੇ ਦੀ ਮਿਆਦ ਦੇ ਨਾਲ ਸਹਿ-ਸਥਿਤ (co-located)ਸਟੋਰੇਜ, ਜੋ ਕਿ 10,000 MWh ਦੇ ਬਰਾਬਰ।

ਪ੍ਰੋਜੈਕਟਾਂ ਨੂੰ ਵਿੱਤੀ ਸਾਲ 2026-27 ਤੋਂ ਵਿੱਤੀ ਸਾਲ 2030-31 ਤੱਕ ਮਨਜ਼ੂਰੀ ਦਿੱਤੀ ਜਾਵੇਗੀ।

ਪੌਣ ਊਰਜਾ

ਪੌਣ ਊਰਜਾ ਭਾਰਤ ਦੇ ਨਵਿਆਉਣਯੋਗ ਊਰਜਾ ਵਿਸਥਾਰ ਦਾ ਇੱਕ ਮਹੱਤਵਪੂਰਨ ਥੰਮ੍ਹ ਬਣੀ ਹੋਈ ਹੈ। ਭਾਰਤ ਸਥਾਪਿਤ ਪੌਣ ਊਰਜਾ ਸਮਰੱਥਾ ਵਿੱਚ ਵਿਸ਼ਵ ਪੱਧਰ ’ਤੇ ਚੌਥੇ ਸਥਾਨ ’ਤੇ ਹੈ। ਇਸ ਖੇਤਰ ਵਿੱਚ ਮਜ਼ਬੂਤ ਸਾਲਾਨਾ ਸਮਰੱਥਾ ਵਾਧਾ ਅਤੇ ਵੱਧ ਰਿਹਾ ਘਰੇਲੂ ਨਿਰਮਾਣ ਵੀ ਦੇਖਿਆ ਜਾ ਰਿਹਾ ਹੈ।

ਸਥਾਪਿਤ ਸਮਰੱਥਾ: 29 ਅਕਤੂਬਰ 2026 ਤੱਕ 59.20 ਗੀਗਾਵਾਟ।

ਭਾਰਤ ਨੇ ਵਿੱਤੀ ਸਾਲ 2025-26 ਵਿੱਚ 6.05 ਗੀਗਾਵਾਟ ਜੋੜਿਆ, ਜੋ ਕਿ ਇਸ ਦੀ ਹੁਣ ਤੱਕ ਦੀ ਸਭ ਤੋਂ ਵੱਧ ਸਾਲਾਨਾ ਹਵਾ ਸਮਰੱਥਾ ਵਾਧਾ ਹੈ ਅਤੇ ਵਿੱਤੀ ਸਾਲ 2024-25 ਦੀ ਤੁਲਨਾ ਨਾਲੋਂ 46% ਵੱਧ ਹੈ।

ਲਗਭਗ 28 ਗੀਗਾਵਾਟ ਦੀ ਵਾਧੂ ਹਵਾ ਸਮਰੱਥਾ ਅਮਲ ਅਧੀਨ ਹੈ।

ਪਵਨ ਟਰਬਾਈਨ ਨਿਰਮਾਣ ਸਮਰੱਥਾ 2014 ਵਿੱਚ 10 ਗੀਗਾਵਾਟ ਤੋਂ ਵਧ ਕੇ ਲਗਭਗ 24 ਗੀਗਾਵਾਟ (ਮਾਰਚ 2026 ਤੱਕ) ਹੋ ਗਈ ਹੈ। ਇਸ ਖੇਤਰ ਨੇ ਮੁੱਖ ਹਿੱਸਿਆਂ ਵਿੱਚ 70-80% ਸਵਦੇਸ਼ੀਕਰਨ ਹਾਸਿਲ ਕਰ ਲਿਆ ਹੈ।

ਕੇਂਦਰੀ ਮੰਤਰੀ ਮੰਡਲ ਨੇ 19 ਜੂਨ 2024 ਨੂੰ 1 GW ਦੀ ਸਮੁੰਦਰੀ ਕੰਢੇ ਤੋਂ ਦੂਰ (ਆਫਸ਼ੋਰ) ਪਵਨ ਪ੍ਰੋਜੈਕਟਾਂ ਲਈ 7,453 ਕਰੋੜ ਦੀ ਵੀ.ਜੀ.ਐੱਫ. (VGF) ਯੋਜਨਾ ਨੂੰ ਮਨਜ਼ੂਰੀ ਦਿੱਤੀ।

ਜੈਵ-ਊਰਜਾ (ਬਾਇਓ-ਊਰਜਾ)

29 ਅਕਤੂਬਰ 2026 ਤੱਕ ਬਾਇਓ-ਪਾਵਰ ਸਮਰੱਥਾ 11.75 ਗੀਗਾਵਾਟ ਹੈ। CBG ਈਕੋਸਿਸਟਮ ਦਾ ਵੀ ਵਿਸਥਾਰ ਹੋਇਆ ਹੈ, ਜਿਸ ਵਿੱਚ 02 ਨਵੰਬਰ 2026 ਤੱਕ 839 CBG ਪਲਾਂਟ ਰਜਿਸਟਰਡ ਹਨ। ਇਨ੍ਹਾਂ ਵਿੱਚੋਂ 210 ਚਾਲੂ ਹੋ ਚੁੱਕੇ ਹਨ ਅਤੇ 255 ਉਸਾਰੀ ਅਧੀਨ ਹਨ।

ਬਾਇਓਮਾਸ ਸਹਿ-ਉਤਪਾਦਨ(cogeneration): 30 ਸਤੰਬਰ 2026 ਤੱਕ ਖੋਈ (bagasse) ਅਧਾਰਿਤ 9821.32 ਮੈਗਾਵਾਟ ਅਤੇ ਗ਼ੈਰ-ਖੋਈ (non-bagasse) ਅਧਾਰਿਤ 1047.85 ਮੈਗਾਵਾਟ ਸਮਰੱਥਾ।

ਰਹਿੰਦ-ਖੂੰਹਦ ਤੋਂ ਊਰਜਾ (Waste-to-Energy: 30 ਸਤੰਬਰ, 2026 ਤੱਕ, ਗਰਿੱਡ ਨਾਲ ਜੁੜੀ ਰਹਿੰਦ-ਖੂੰਹਦ ਤੋਂ ਊਰਜਾ ਸਮਰੱਥਾ 324.24 ਮੈਗਾਵਾਟ ਸੀ। ਆਫ਼-ਗਰਿੱਡ ਪਲਾਂਟਾਂ ਨੇ ਵਾਧੂ 554.16 MW ਦਾ ਯੋਗਦਾਨ ਪਾਇਆ।

ਰਾਸ਼ਟਰੀ ਬਾਇਓ-ਊਰਜਾ ਪ੍ਰੋਗਰਾਮ: ਇਹ ਪ੍ਰੋਗਰਾਮ ਵਿੱਤੀ ਸਹਾਇਤਾ ਰਾਹੀਂ ਰਹਿੰਦ-ਖੂੰਹਦ ਤੋਂ-ਊਰਜਾ, ਬਾਇਓਮਾਸ ਅਤੇ ਬਾਇਓਗੈਸ ਪ੍ਰੋਜੈਕਟਾਂ ਦਾ ਸਮਰਥਨ ਕਰਦਾ ਹੈ। ਪੜਾਅ-I ਵਿੱਚ 858 ਕਰੋੜ ਦੇ ਖ਼ਰਚੇ ਨਾਲ ਵਿੱਤੀ ਸਾਲ 2021–22 ਤੋਂ ਵਿੱਤੀ ਸਾਲ 2025–26 ਨੂੰ ਸ਼ਾਮਲ ਕੀਤਾ ਗਿਆ।

ਗੋਬਰਧਨ(GOBARdhan):: ਰਹਿੰਦ-ਖੂੰਹਦ ਤੋਂ ਊਰਜਾ ਵਿਕਾਸ ਵਿੱਚ ਬਦਲਣਾ

ਗੈਲਵੇਨਾਈਜ਼ਿੰਗ ਆਰਗੈਨਿਕ ਬਾਇਓ-ਐਗਰੋ ਰਿਸੋਰਸਿਜ਼ ਧਨ (GOBARdhan) - ਰਾਸ਼ਟਰੀ ਸਰਕੂਲਰ ਬਾਇਓ ਊਰਜਾ ਯੋਜਨਾ: ਸਰਕਾਰ ਵੱਲੋਂ 6 ਅਗਸਤ 2026 ਨੂੰ ਵਿੱਤੀ ਸਾਲ 2026-27 ਤੋਂ ਵਿੱਤੀ ਸਾਲ 2035-36 ਲਈ 23,731 ਕਰੋੜ ਦੇ ਖ਼ਰਚੇ ਨਾਲ ਮਨਜ਼ੂਰ ਕੀਤੀ ਗਈ।

ਇਸ ਯੋਜਨਾ ਦਾ ਉਦੇਸ਼ ਘਰੇਲੂ CBG ਉਤਪਾਦਨ ਨੂੰ ਲਗਭਗ ਦਸ ਗੁਣਾ ਕਰਨਾ ਅਤੇ ਇੱਕ ਰਾਸ਼ਟਰੀ ਸਰਕੂਲਰ ਬਾਇਓਕੋਨਾਮੀ (ਜੈਵ-ਅਰਥਵਿਵਸਥਾ) ਬਣਾਉਣਾ ਹੈ।

ਪਣ-ਬਿਜਲੀ (ਹਾਈਡ੍ਰੋ)

ਪਣ-ਬਿਜਲੀ ਨਵਿਆਉਣਯੋਗ ਬਿਜਲੀ ਦਾ ਇੱਕ ਮਹੱਤਵਪੂਰਨ ਸਰੋਤ ਬਣੀ ਹੋਈ ਹੈ, ਜੋ ਭਰੋਸੇਮੰਦ ਅਤੇ ਲਚਕਦਾਰ ਬਿਜਲੀ ਉਤਪਾਦਨ ਪ੍ਰਦਾਨ ਕਰਦੀ ਹੈ। ਸੂਰਜੀ ਅਤੇ ਹਵਾ ਸਮਰੱਥਾ ਦੇ ਵਿਸਥਾਰ ਦੇ ਨਾਲ, ਇਹ ਗਰਿੱਡ ਸਥਿਰਤਾ ਦਾ ਵੀ ਸਮਰਥਨ ਕਰਦੀ ਹੈ। ਵੱਡੇ ਅਤੇ ਛੋਟੇ ਪਣ-ਬਿਜਲੀ ਪ੍ਰੋਜੈਕਟਾਂ ਸਮੇਤ ਕੁਲ ਪਣ-ਬਿਜਲੀ ਸਮਰੱਥਾ 57.49 GW (29 ਅਕਤੂਬਰ, 2026 ਤੱਕ) ਹੈ।

ਛੋਟੀ ਪਣ-ਬਿਜਲੀ ਵਿਕਾਸ ਯੋਜਨਾ

ਸਰਕਾਰ ਨੇ ਮਾਰਚ 2026 ਵਿੱਚ ਵਿੱਤੀ ਸਾਲ 2026-27 ਤੋਂ ਵਿੱਤੀ ਸਾਲ 2030-31 ਲਈ 2,584.60 ਕਰੋੜ ਦੇ ਖ਼ਰਚੇ ਨਾਲ ਸਮਾਲ ਹਾਈਡ੍ਰੋ ਪਾਵਰ (SHP) ਵਿਕਾਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।

ਇਸ ਯੋਜਨਾ ਦਾ ਉਦੇਸ਼ 1 ਤੋਂ 25 MW ਦੇ ਪ੍ਰੋਜੈਕਟਾਂ ਰਾਹੀਂ ਲਗਭਗ 1,500 MW ਛੋਟੀ ਪਣ-ਬਿਜਲੀ ਸਮਰੱਥਾ ਜੋੜਨਾ ਹੈ। ਇਹ ਖ਼ਾਸ ਤੌਰ ’ਤੇ ਪਹਾੜੀ ਅਤੇ ਉੱਤਰ-ਪੂਰਬੀ ਖੇਤਰਾਂ ਵਿੱਚ ਪ੍ਰੋਜੈਕਟਾਂ ਦਾ ਸਮਰਥਨ ਕਰਦੀ ਹੈ।

ਗ੍ਰੀਨ ਹਾਈਡ੍ਰੋਜਨ(Green Hydrogen)

ਗ੍ਰੀਨ ਹਾਈਡ੍ਰੋਜਨ ਮੁਸ਼ਕਲ ਖੇਤਰਾਂ (hard-to-abate)ਲਈ ਇੱਕ ਸਾਫ਼ ਬਾਲਣ ਵਿਕਲਪ ਵਜੋਂ ਉੱਭਰਿਆ ਹੈ। ਇਹ ਊਰਜਾ ਸੁਰੱਖਿਆ ਅਤੇ ਉਦਯੋਗਿਕ ਵਿਕਾਸ ਦਾ ਵੀ ਸਮਰਥਨ ਕਰ ਸਕਦਾ ਹੈ।

ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ:

ਸਰਕਾਰ ਨੇ ਗ੍ਰੀਨ ਹਾਈਡ੍ਰੋਜਨ ਪ੍ਰਣਾਲੀ ਸਥਾਪਤ ਕਰਨ ਅਤੇ ਇਸ ਖੇਤਰ ਵਿੱਚ ਮੌਕਿਆਂ ਅਤੇ ਚੁਣੌਤੀਆਂ ਪ੍ਰਤੀ ਇੱਕ ਪ੍ਰਣਾਲੀਗਤ ਪ੍ਰਤੀਕਿਰਿਆ ਨੂੰ ਉਤਪੇਦਿਤ ਕਰਨ ਲਈ ਇੱਕ ਵਿਆਪਕ ਪ੍ਰੋਗਰਾਮ ਵਜੋਂ 2023 ਵਿੱਚ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ (NGHM) ਸ਼ੁਰੂ ਕੀਤਾ।

2030 ਤੱਕ 5 MMT (ਮਿਲੀਅਨ ਮੀਟ੍ਰਿਕ ਟਨ) ਗ੍ਰੀਨ ਹਾਈਡ੍ਰੋਜਨ ਉਤਪਾਦਨ ਦੇ ਟੀਚੇ ਨਾਲ, 19,744 ਕਰੋੜ ਦੇ ਖ਼ਰਚੇ ਨਾਲ ਜਨਵਰੀ 2023 ਵਿੱਚ ਮਨਜ਼ੂਰ ਕੀਤਾ ਗਿਆ।

ਭਾਰਤੀ ਕੰਪਨੀਆਂ ਨੇ 2023 ਤੋਂ ਹੁਣ ਤੱਕ 5.5 ਲੱਖ MTPA ਗ੍ਰੀਨ ਹਾਈਡ੍ਰੋਜਨ ਆਫਟੇਕ (ਖ਼ਰੀਦ) ਵਚਨਬੱਧਤਾਵਾਂ ’ਤੇ ਦਸਤਖ਼ਤ ਕੀਤੇ ਹਨ, ਜੋ ਦੁਨੀਆ ਦੀ ਸਭ ਤੋਂ ਵੱਡੀ ਸਪਲਾਈ ਵਚਨਬੱਧਤਾ ਹੈ।

ਭਾਰਤੀ ਕੰਪਨੀਆਂ ਨੇ 2026 ਵਿੱਚ 18 ਨਵੇਂ ਆਫਟੇਕ ਸਮਝੌਤਿਆਂ ’ਤੇ ਦਸਤਖ਼ਤ ਕੀਤੇ, ਜੋ 4 ਲੱਖ MTPA ਤੋਂ ਵੱਧ ਗ੍ਰੀਨ ਹਾਈਡ੍ਰੋਜਨ ਦੇ ਬਰਾਬਰਕਵਰ ਕਰਦੇ ਹਨ।

2023 ਤੋਂ ਹੁਣ ਤੱਕ ਦੀਆਂ ਕੁੱਲ 5.5 ਲੱਖ MTPA ਲੈਣ-ਦੇਣ ਦੀਆਂ ਵਚਨਬੱਧਤਾਵਾਂ ਵਿੱਚੋਂ, 70% ਤੋਂ ਵੱਧ ਬਰਾਮਦ ਲਈ ਰਾਖਵੇਂ ਹਨ।

ਗ੍ਰੀਨ ਹਾਈਡ੍ਰੋਜਨ ਪ੍ਰੋਜੈਕਟਾਂ ਤੋਂ ਲਗਭਗ 90,000 ਕਰੋੜ (9.5 ਬਿਲੀਅਨ ਅਮਰੀਕੀ ਡਾਲਰ) ਦਾ ਨਿਵੇਸ਼ ਆਕਰਸ਼ਿਤ ਹੋਣ ਦੀ ਉਮੀਦ ਹੈ।

ਉਤਪਾਦਨ ਸਮਰੱਥਾ: ਫਰਵਰੀ 2026 ਤੱਕ ਲਗਭਗ 8,000 ਟਨ ਪ੍ਰਤੀ ਸਾਲ ਗ੍ਰੀਨ ਹਾਈਡ੍ਰੋਜਨ ਉਤਪਾਦਨ ਸਮਰੱਥਾ ਚਾਲੂ ਕੀਤੀ ਜਾ ਚੁੱਕੀ ਸੀ।

ਆਵਾਜਾਈ: ਜੁਲਾਈ 2026 ਵਿੱਚ, ਸਰਕਾਰ ਨੇ ਮਿਸ਼ਨ ਦੇ ਤਹਿਤ 21 ਮਾਰਗਾਂ ’ਤੇ 70 ਹਾਈਡ੍ਰੋਜਨ-ਸੰਚਾਲਿਤ ਵਾਹਨਾਂ ਲਈ 12 ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ।

ਭਾਰਤ ਦੀ ਪਹਿਲੀ ਸਵਦੇਸ਼ੀ ਹਾਈਡ੍ਰੋਜਨ ਫਿਊਲ ਸੈੱਲ-ਸੰਚਾਲਿਤ ਰੇਲਗੱਡੀ ਨੇ ਜੁਲਾਈ 2026 ਵਿੱਚ ਜੀਂਦ-ਸੋਨੀਪਤ ਸੈਕਸ਼ਨ ’ਤੇ ਕੰਮ ਸ਼ੁਰੂ ਕੀਤਾ।

ਭੂ-ਤਾਪ ਊਰਜਾ (Geo Thermal)

ਭੂ-ਤਾਪ ਊਰਜਾ ਇੱਕ ਭਰੋਸੇਯੋਗ ਨਵਿਆਉਣਯੋਗ ਸਰੋਤ ਪ੍ਰਦਾਨ ਕਰਦੀ ਹੈ ਜੋ ਸੂਰਜੀ ਅਤੇ ਹਵਾ ਵਰਗੇ ਪਰਿਵਰਤਨਸ਼ੀਲ ਸਰੋਤਾਂ ਦੀ ਪੂਰਤੀ ਕਰ ਸਕਦੀ ਹੈ। ਭੂ-ਤਾਪ ਊਰਜਾ ਬਿਜਲੀ ਪੈਦਾ ਕਰਨ ਜਾਂ ਸਿੱਧੀ ਗਰਮੀ ਪ੍ਰਦਾਨ ਕਰਨ ਲਈ ਧਰਤੀ ਦੇ ਅੰਦਰ ਸਟੋਰ ਕੀਤੀ ਗਰਮੀ ਦੀ ਵਰਤੋਂ ਕਰਦੀ ਹੈ।

ਭੂ-ਤਾਪ ਊਰਜਾ ਬਾਰੇ ਰਾਸ਼ਟਰੀ ਨੀਤੀ (15 ਸਤੰਬਰ 2025 ਨੂੰ ਨੋਟੀਫਾਈ)

ਇਹ ਨੀਤੀ ਭੂ-ਤਾਪ ਸਰੋਤਾਂ ਦੀ ਖੋਜ, ਵਿਕਾਸ ਅਤੇ ਵਰਤੋਂ ਲਈ ਇੱਕ ਢਾਂਚਾ ਪ੍ਰਦਾਨ ਕਰਦੀ ਹੈ।

ਭਾਰਤ ਦੇ ਭੂ-ਵਿਗਿਆਨਕ ਸਰਵੇਖਣ (Geological Survey of India) ਨੇ 381 ਗਰਮ ਪਾਣੀ ਦੇ ਸੌਮਿਆਂ (ਹੌਟ ਸਪ੍ਰਿੰਗਸ) ਵਿੱਚ ਕੀਤੀ ਗਈ ਖੋਜ ਦੇ ਆਧਾਰ ’ਤੇ ਭਾਰਤ ਦੀ ਭੂ-ਤਾਪਿਕ ਸਮਰੱਥਾ ਲਗਭਗ 10,600 MW ਹੋਣ ਦਾ ਅਨੁਮਾਨ ਲਗਾਇਆ ਹੈ, ਜਿਸ ਵਿੱਚ 42 ਭੂ-ਤਾਪਿਕ ਸਥਾਨਾਂ ਨੂੰ ਭਰੋਸੇਯੋਗ ਵਾਲੇ ਖੇਤਰਾਂ ਵਜੋਂ ਪਛਾਣਿਆ ਗਿਆ ਹੈ।

ਇਹ ਨੀਤੀ ਤਕਨਾਲੋਜੀ ਭਾਈਵਾਲੀ, ਗਿਆਨ ਤਬਦੀਲੀ , ਅਤੇ ਸੰਯੁਕਤ ਖੋਜ ਅਤੇ ਵਿਕਾਸ (R&D) ਨੂੰ ਉਤਸ਼ਾਹਿਤ ਕਰਦੀ ਹੈ। ਭਾਰਤ ਕੋਲ ਭੂ-ਤਾਪ ਊਰਜਾ ਲਈ ਆਸਟ੍ਰੇਲੀਆ, ਆਈਸਲੈਂਡ, ਸਾਊਦੀ ਅਰਬ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਸਹਿਯੋਗ ਵਿਧੀ ਹੈ।

ਜੁਲਾਈ-ਅਗਸਤ 2025 ਦੌਰਾਨ ਪੰਜ ਪ੍ਰੋਜੈਕਟ ਮਨਜ਼ੂਰ ਕੀਤੇ ਗਏ, ਜਿਨ੍ਹਾਂ ਵਿੱਚ ਵਿੱਚ ਇੱਕ ਪਾਇਲਟ ਉਤਪਾਦਨ ਪਲਾਂਟ, ਸਰੋਤ ਮੁਲਾਂਕਣ ਪ੍ਰੋਜੈਕਟ, ਅਤੇ ਇੱਕ ਸੂਰਜੀ-ਭੂ-ਥਰਮਲ ਹਾਈਬ੍ਰਿਡ ਪਲਾਂਟ ਸ਼ਾਮਲ ਹਨ। ਇਨ੍ਹਾਂ ਦਾ ਉਦੇਸ਼ ਭੂ-ਥਰਮਲ ਐਪਲੀਕੇਸ਼ਨਾਂ ਦੀ ਤਕਨੀਕੀ-ਆਰਥਿਕ ਵਿਵਹਾਰਕਤਾ (techno-economic viability) ਸਥਾਪਤ ਕਰਨਾ ਹੈ।

ਅੱਗੇ ਦਾ ਰਸਤਾ: ਭਾਰਤ ਦੇ ਊਰਜਾ ਭਵਿੱਖ ਦਾ ਨਿਰਮਾਣ

ਭਾਰਤ ਇੱਕ ਅਜਿਹੀ ਊਰਜਾ ਪ੍ਰਣਾਲੀ ਦਾ ਨਿਰਮਾਣ ਕਰ ਰਿਹਾ ਹੈ ਜੋ ਵੱਧ ਤੋਂ ਵੱਧ ਸਾਫ਼ ਅਤੇ ਨਵਿਆਉਣਯੋਗ ਸਰੋਤਾਂ ਨਾਲ ਚੱਲਦੀ ਹੈ। ਸੂਰਜੀ, ਹਵਾ, ਪਣ -ਬਿਜਲੀ ਅਤੇ ਜੈਵ-ਊਰਜਾ ਸਮਰੱਥਾ ਦੇ ਵਿਸਥਾਰ ਨੂੰ ਘਰੇਲੂ ਨਿਰਮਾਣ, ਊਰਜਾ ਸਟੋਰੇਜ ਅਤੇ ਗ੍ਰੀਨ ਹਾਈਡ੍ਰੋਜਨ ਤੇ ਭੂ-ਥਰਮਲ ਊਰਜਾ ਵਰਗੀਆਂ ਉੱਭਰਦੀਆਂ ਤਕਨਾਲੋਜੀਆਂ ਦਾ ਸਮਰਥਨ ਮਿਲ ਰਿਹਾ ਹੈ।

ਜਿਵੇਂ-ਜਿਵੇਂ ਊਰਜਾ ਦੀ ਮੰਗ ਵਧੇਗੀ, ਨਵਿਆਉਣਯੋਗ ਊਰਜਾ ਭਰੋਸੇਯੋਗ ਬਿਜਲੀ, ਬਿਹਤਰ ਊਰਜਾ ਸੁਰੱਖਿਆ ਅਤੇ ਇੱਕ ਸਾਫ਼ ਭਵਿੱਖ ਦਾ ਸਮਰਥਨ ਕਰੇਗੀ। ਨਿਰੰਤਰ ਨੀਤੀ ਸਹਾਇਤਾ ਅਤੇ ਤਕਨੀਕੀ ਤਰੱਕੀ ਇੱਕ ਊਰਜਾ ਪ੍ਰਣਾਲੀ ਬਣਾਉਣ ਵਿੱਚ ਮਦਦ ਕਰੇਗੀ ਜੋ ਟਿਕਾਊ, ਆਤਮਨਿਰਭਰ ਅਤੇ ਭਵਿੱਖ ਲਈ ਤਿਆਰ (future-ready) ਹੋਵੇ।

ਹਵਾਲੇ

ਮੰਤਰੀ ਮੰਡਲ 

https://www.pib.gov.in/PressReleasePage.aspx?PRID=2241799&reg=3&lang=1

https://www.pib.gov.in/PressNoteDetails.aspx?ModuleId=3&NoteId=158349&reg=48&lang=2

https://www.pib.gov.in/PressReleasePage.aspx?PRID=2292445&reg=48&lang=1

ਬਿਜਲੀ ਮੰਤਰਾਲਾ:

https://npp.gov.in/dashBoard/cp-map-dashboard

ਪ੍ਰਧਾਨ ਮੰਤਰੀ ਦਫ਼ਤਰ (PMO):

https://x.com/PMOIndia/status/2117118441916445054

ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (MNRE)

https://mnre.gov.in/documents/guidelines/physical-achievements-kzN2kTMtQWa?pageTitle=Physical-Achievements

https://www.pib.gov.in/PressReleaseDetail.aspx?PRID=2329695&reg=48&lang=1

https://www.pib.gov.in/PressReleasePage.aspx?PRID=2296782&reg=48&lang=1

https://www.pib.gov.in/PressReleasePage.aspx?PRID=2250039&reg=48&lang=2

https://www.pib.gov.in/PressReleasePage.aspx?PRID=2293256&reg=48&lang=1

https://www.pib.gov.in/PressReleasePage.aspx?PRID=2244667&reg=48&lang=2

https://www.pib.gov.in/PressReleasePage.aspx?PRID=2245157&lang=2&reg=48

https://www.pib.gov.in/PressReleasePage.aspx?PRID=2250039&lang=1&reg=3

https://www.pib.gov.in/PressReleasePage.aspx?PRID=2291541&reg=48&lang=1

https://www.pib.gov.in/PressReleaseIframePage.aspx?PRID=2026700&reg=48&lang=2

https://www.pib.gov.in/PressReleasePage.aspx?PRID=2200435&reg=48&lang=2

https://pmkusum.mnre.gov.in/#/landing

https://mnre.gov.in/en     /physical-progress/

https://mnre.gov.in/en/bio-energy-overview/

https://mnre.gov.in/en/new-technologies-overview/

https://www.pib.gov.in/PressReleasePage.aspx?PRID=1777364&reg=48&lang=2

https://www.pib.gov.in/PressReleasePage.aspx?PRID=2268992&reg=48&lang=2

https://pmsuryaghar.gov.in/#/

https://www.pib.gov.in/PressReleasePage.aspx?PRID=2249408&reg=3&lang=1

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

https://www.pib.gov.in/PressReleasePage.aspx?PRID=2266034&reg=48&lang=2

https://www.pib.gov.in/PressReleasePage.aspx?PRID=2295494&reg=3&lang=1

https://ppac.gov.in/download.php?file=rep_studies/1785837484_LPG_Profile_Report_Q1_FY_2026-27_Final_Web.pdf

https://www.pmuy.gov.in/index.aspx

https://gobardhan.eil.co.in/

ਪਰਮਾਣੂ ਊਰਜਾ ਵਿਭਾਗ (DAE)

https://www.pib.gov.in/PressReleasePage.aspx?PRID=2198951&reg=3&lang=1

https://www.pib.gov.in/PressNoteDetails.aspx?NoteId=156593&ModuleId=3&reg=3&lang=2

https://www.pib.gov.in/PressReleasePage.aspx?PRID=2294814&reg=48&lang=1

https://www.pib.gov.in/PressReleasePage.aspx?PRID=2249537&reg=48&lang=2

https://www.pib.gov.in/PressReleasePage.aspx?PRID=2247971&lang=2&reg=48

ਰੇਲ ਮੰਤਰਾਲਾ

https://www.pib.gov.in/PressReleasePage.aspx?PRID=2285240&reg=48&lang=1

ਪੀਆਈਬੀ ਬੈਕਗ੍ਰਾਊਂਡਰ

https://www.pib.gov.in/FactsheetDetails.aspx?Id=150630&reg=3&lang=1

https://www.pib.gov.in/FactsheetDetails.aspx?Id=149232&reg=48&lang=2

https://www.pib.gov.in/PressReleasePage.aspx?PRID=2270740&reg=3&lang=1

https://www.pib.gov.in/PressNoteDetails.aspx?NoteId=156593&ModuleId=3&reg=3&lang=2

https://www.pib.gov.in/PressNoteDetails.aspx?NoteId=155990&ModuleId=3&reg=48&lang=2

Click here to see pdf 

*****

ਪੀਆਈਬੀ ਰਿਸਰਚ


(Release ID: 2336958) ਵਿਜ਼ੀਟਰ ਕਾਊਂਟਰ : 15