ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਕੇਂਦਰੀ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਖੇਲ੍ਹੋ ਇੰਡੀਆ ਯੂਥ ਗੇਮਜ਼ 2026 ਦੇ 8ਵੇਂ ਐਡੀਸ਼ਨ ਦੇ ਲੋਗੋ ਅਤੇ ਸ਼ੁਭੰਕਰ ਦਾ ਉਦਘਾਟਨ ਕੀਤਾ


ਖੇਲ੍ਹੋ ਇੰਡੀਆ ਯੂਥ ਗੇਮਜ਼ ਤੇਲੰਗਾਨਾ ਵਿੱਚ 11 ਤੋਂ 22 ਦਸੰਬਰ ਤੱਕ ਦੇ ਛੇ ਸ਼ਹਿਰਾਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ

ਲਗਭਗ 8,000 ਖਿਡਾਰੀਆਂ ਅਤੇ ਭਾਗੀਦਾਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ

ਇਸ ਸੰਸਕਰਣ ਵਿੱਚ 27 ਪ੍ਰਤੀਯੋਗੀ ਖੇਡਾਂ ਅਤੇ ਦੋ ਪ੍ਰਦਰਸ਼ਨੀ ਮੁਕਾਬਲਿਆਂ ਸਮੇਤ 29 ਮੁਕਾਬਲੇ ਸ਼ਾਮਲ ਹੋਣਗੇ

ਸਾਫਟਬਾਲ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਆਪਣੀ ਸ਼ੁਰੂਆਤ ਕਰੇਗਾ, ਜਦੋਂ ਕਿ ਸੇਲਿੰਗ ਅਤੇ ਕੱਰਾ ਸਾਮੂ ਪਹਿਲੀ ਵਾਰ ਪ੍ਰਦਰਸ਼ਨੀ ਖੇਡਾਂ ਵਜੋਂ ਪੇਸ਼ ਕੀਤੇ ਜਾਣਗੇ

Posted On: 15 NOV 2026 3:47PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਅੱਜ ਤੇਲੰਗਾਨਾ ਵਿੱਚ 11 ਤੋਂ 22 ਦਸੰਬਰ, 2026 ਤੱਕ ਹੋਣ ਵਾਲੀਆਂ ਖੇਲ੍ਹੋ ਇੰਡੀਆ ਯੂਥ ਗੇਮਜ਼ (ਕੇਆਈਵਾਈਜੀ) ਦੇ 8ਵੇਂ ਸੰਸਕਰਣ ਲਈ ਲੋਗੋ ਅਤੇ ਸ਼ੁਭੰਕਰ ਦਾ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਮਾਂਡਵੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਦੇਸ਼ ਦੇ ਵਿਕਾਸ ਦੇ ਵਿਆਪਕ ਦ੍ਰਿਸ਼ਟੀਕੋਣ ਵਿੱਚ ਖੇਡਾਂ ਨੂੰ ਜੋੜਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ।

ਡਾ. ਮਾਂਡਵੀਆ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਕੇਂਦਰ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਖੇਡਾਂ ਵਿੱਚ ਨੌਜਵਾਨ ਪੀੜ੍ਹੀ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਖੇਲ੍ਹੋ ਇੰਡੀਆ ਪਹਿਲਕਦਮੀ ਤਹਿਤ ਖੇਲ੍ਹੋ ਇੰਡੀਆ ਯੂਥ ਗੇਮਜ਼, ਬੀਚ ਗੇਮਜ਼, ਸਰਦੀਆਂ ਦੀਆਂ ਖੇਡਾਂ ਅਤੇ ਆਦਿਵਾਸੀ ਖੇਡਾਂ ਸਮੇਤ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਕੇਂਦਰੀ ਖੇਡ ਮੰਤਰੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਵੀ ਤੇਲੰਗਾਨਾ ਵਿੱਚ ਖੇਲ੍ਹੋ ਇੰਡੀਆ ਯੂਥ ਗੇਮਜ਼ ਦੇ ਆਯੋਜਨ ਵਿੱਚ ਮਾਰਗਦਰਸ਼ਨ ਅਤੇ ਸਮਰਥਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

ਡਾ. ਮਾਂਡਵੀਆ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ, ਤੇਲੰਗਾਨਾ ਸਰਕਾਰ ਦੇ ਸਹਿਯੋਗ ਨਾਲ, ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗੀ ਅਤੇ ਦੇਸ਼ ਵਿੱਚ ਇੱਕ ਮਜ਼ਬੂਤ ​​ਖੇਡ ਸੱਭਿਆਚਾਰ ਬਣਾਉਣ ਵਿੱਚ ਮਦਦ ਕਰੇਗੀ।

ਤੇਲੰਗਾਨਾ ਦੇ ਮੁੱਖ ਮੰਤਰੀ ਸ਼੍ਰੀ ਏ. ਰੇਵੰਤ ਰੈੱਡੀ ਨੇ ਕਿਹਾ ਕਿ ਖੇਲ੍ਹੋ ਇੰਡੀਆ ਯੂਥ ਗੇਮਜ਼ ਵਰਗੇ ਸਮਾਗਮ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਨੌਜਵਾਨਾਂ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੇ ਹਨ, ਨਾਲ ਹੀ ਨੌਜਵਾਨਾਂ ਨੂੰ ਨਸ਼ੇ ਦੀ ਲਤ ਅਤੇ ਹੋਰ ਸਮਾਜਿਕ ਚੁਣੌਤੀਆਂ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰਦੇ ਹਨ।

11 ਤੋਂ 22 ਦਸੰਬਰ ਤੱਕ ਤੇਲੰਗਾਨਾ ਦੇ ਛੇ ਸ਼ਹਿਰਾਂ - ਹੈਦਰਾਬਾਦ, ਖੰਮਮ, ਕਰੀਮਨਗਰ, ਹਨੂਮਾਕੋਂਡਾ, ਮਹਿਬੂਬਨਗਰ ਅਤੇ ਨਿਜ਼ਾਮਾਬਾਦ ਵਿੱਚ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਲਗਭਗ 8,000 ਖਿਡਾਰੀਆਂ ਅਤੇ ਭਾਗੀਦਾਰਾਂ ਦੇ ਇਕੱਠੇ ਹੋਣ ਦੀ ਉਮੀਦ ਹੈ।

 

ਖੇਲ੍ਹੋ ਇੰਡੀਆ ਯੂਥ ਗੇਮਜ਼ ਦੇ ਤੇਲੰਗਾਨਾ ਐਡੀਸ਼ਨ ਵਿੱਚ 29 ਮੁਕਾਬਲੇ ਹੋਣਗੇ, ਜਿਨ੍ਹਾਂ ਵਿੱਚ 27 ਪ੍ਰਤੀਯੋਗੀ ਖੇਡਾਂ ਅਤੇ ਦੋ ਪ੍ਰਦਰਸ਼ਨੀ ਪ੍ਰੋਗਰਾਮ ਸ਼ਾਮਲ ਹੋਣਗੇ।

ਮੁਕਾਬਲੇ ਵਾਲੀਆਂ ਖੇਡਾਂ ਵਿੱਚ ਤੀਰਅੰਦਾਜ਼ੀ, ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਮੁੱਕੇਬਾਜ਼ੀ, ਸਾਈਕਲਿੰਗ, ਤਲਵਾਰਬਾਜ਼ੀ, ਫੁੱਟਬਾਲ, ਗੱਤਕਾ, ਜਿਮਨਾਸਟਿਕ, ਹਾਕੀ, ਜੂਡੋ, ਕਬੱਡੀ, ਕਲਾਰੀਪਯੱਟੂ, ਖੋ-ਖੋ, ਮਲਖੰਭ, ਰੋਇੰਗ, ਨਿਸ਼ਾਨੇਬਾਜ਼ੀ, ਤੈਰਾਕੀ, ਸਾਫਟਬਾਲ, ਟੇਬਲ ਟੈਨਿਸ, ਟੈਨਿਸ, ਥਾਂਗ-ਤਾ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ ਅਤੇ ਯੋਗਾਸਨ ਸ਼ਾਮਲ ਹਨ।

ਰੋਇੰਗ ਅਤੇ ਕੱਰਾ ਸਾਮੂ ਨੂੰ ਪ੍ਰਦਰਸ਼ਨੀ ਖੇਡਾਂ ਵਜੋਂ ਪੇਸ਼ ਕੀਤਾ ਜਾਵੇਗਾ।

ਸਾਫਟਬਾਲ ਨੂੰ ਪਹਿਲੀ ਵਾਰ ਖੇਲ੍ਹੋ ਇੰਡੀਆ ਯੂਥ ਗੇਮਜ਼ ਵਿੱਚ ਇੱਕ ਮੁਕਾਬਲੇ ਵਾਲੀ ਖੇਡ ਵਜੋਂ ਸ਼ਾਮਲ ਕੀਤਾ ਜਾਵੇਗਾ। ਸੇਲਿੰਗ ਅਤੇ ਕੱਰਾ ਸਾਮੂ ਵੀ ਪ੍ਰਦਰਸ਼ਨੀ ਖੇਡਾਂ ਵਜੋਂ ਖੇਡਾਂ ਵਿੱਚ ਆਪਣੀ ਸ਼ੁਰੂਆਤ ਕਰਨਗੇ।

ਇਸ ਮੌਕੇ ’ਤੇ ਤੇਲੰਗਾਨਾ ਦੇ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਸ਼੍ਰੀ ਵਾਕਿਤੀ ਸ਼੍ਰੀਹਰੀ; ਤੇਲੰਗਾਨਾ ਦੇ ਸਿੰਜਾਈ  ਅਤੇ ਸੀਏਡੀ ਮੰਤਰੀ ਸ਼੍ਰੀ ਐੱਨ. ਉੱਤਮ ਕੁਮਾਰ ਰੈੱਡੀ; ਖੇਡ ਮਾਮਲਿਆਂ ’ਤੇ ਸਰਕਾਰ ਦੇ ਸਲਾਹਕਾਰ ਅਤੇ ਤੇਲੰਗਾਨਾ ਓਲਪਿੰਕ ਸੰਘ ਦੇ ਪ੍ਰਧਾਨ ਸ਼੍ਰੀ ਏ.ਪੀ. ਜਿਤੇਂਦਰ ਰੈੱਡੀ; ਤੇਲੰਗਾਨਾ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਸੰਜੇ ਜਾਜੂ ਵੀ ਮੌਜੂਦ ਸਨ।

ਸਪੋਰਟਸ ਅਥਾਰਟੀ ਆਫ਼ ਇੰਡੀਆ (ਐੱਸਏਆਈ) ਦੇ ਡਾਇਰੈਕਟਰ ਜਨਰਲ ਅਤੇ ਖੇਡ ਵਿਭਾਗ ਦੇ ਸਕੱਤਰ, ਸ਼੍ਰੀ ਹਰੀ ਰੰਜਨ ਰਾਓ ਦੇ ਨਾਲ ਨਾਲ ਕੇਂਦਰ ਅਤੇ ਤੇਲੰਗਾਨਾ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਲੋਗੋ ਅਤੇ ਸ਼ੁਭੰਕਰ:

ਖੇਲ੍ਹੋ ਇੰਡੀਆ ਯੂਥ ਗੇਮਜ਼ ਦਾ ਲੋਗੋ ਅੱਠ ਮੁੱਖ ਤੱਤਾਂ ਰਾਹੀਂ ਤੇਲੰਗਾਨਾ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਖੇਡ ਇੱਛਾਵਾਂ ਨੂੰ ਇਕੱਠਾ ਲਿਆਉਂਦਾ  ਹੈ।

ਖੇਲ੍ਹੋ ਇੰਡੀਆ ਦਾ ਪ੍ਰਤੀਕ, ਜਿਸ ਵਿੱਚ ਭਗਵਾ ਅਤੇ ਹਰੇ ਰੰਗ ਵਿੱਚ ਦੌੜਦੀ ਮੂਰਤੀ ਹੈ, ਰਾਸ਼ਟਰੀ ਸਮਾਗਮ, ਨੌਜਵਾਨਾਂ ਅਤੇ ਗਤੀ ਦੀ ਪ੍ਰਤੀਨਿਧਤਾ ਕਰਦਾ ਹੈ। ਗਾਂਧੀ ਟਾਵਰ, ਬਾਪੂ ਘਾਟ ’ਤੇ ਪ੍ਰਸਤਾਵਿਤ ਗਾਂਧੀ ਸਰੋਵਰ ਦਾ ਹਿੱਸਾ, ਸ਼ਾਂਤੀ, ਏਕਤਾ ਅਤੇ ਭਵਿੱਖ ਲਈ ਹੈਦਰਾਬਾਦ ਦੇ ਦ੍ਰਿਸ਼ਟੀਕੋਣ ਦਾ ਪ੍ਰਤੀਕ ਹੈ, ਜਦੋਂ ਕਿ ਕਾਕਤੀਆ ਕਲਾ ਥੋਰਨਮ ਰਾਜ ਦੀ ਅਮੀਰ ਵਿਰਾਸਤ ਅਤੇ ਸਵਾਗਤ ਦੀ ਭਾਵਨਾ ਨੂੰ ਦਰਸਾਉਂਦਾ ਹੈ।

ਹੁਸੈਨ ਸਾਗਰ ਵਿਖੇ ਬੁੱਧ ਦੀ ਮੂਰਤੀ ਸਦਭਾਵਨਾ, ਅਨੁਸ਼ਾਸਨ ਅਤੇ ਸ਼ਾਂਤੀ ਨੂੰ ਦਰਸਾਉਂਦੀ ਹੈ, ਜਦੋਂ ਕਿ ਤਾਂਗੇਡੂ ਫੁੱਲ ਤੇਲੰਗਾਨਾ ਦੀ ਸੱਭਿਆਚਾਰਕ ਪਛਾਣ ਅਤੇ ਬਥੁਕੰਮਾ ਦੀ ਭਾਵਨਾ ਨੂੰ ਦਰਸਾਉਂਦਾ ਹੈ। ਸੱਤ ਖੇਡ ਸਿਲੂਏਟ ਵਿਰਾਸਤੀ ਦੂਰੀ ਦੇ ਨਾਲ-ਨਾਲ ਇੱਕ ਖੇਡ ਦੂਰੀ ਬਣਾਉਂਦੇ ਹਨ, ਜਦੋਂ ਕਿ ਚਾਰੇ ਪਾਸੇ  ਨੀਲੇ, ਹਰੇ ਅਤੇ ਪੀਲੇ ਰਿਬਨ ਗਤੀ, ਊਰਜਾ ਅਤੇ ਸ਼ਮੂਲੀਅਤ ਦਾ ਪ੍ਰਤੀਕ ਹਨ।

ਟੈਗਲਾਈਨ “ਖੇਡਾਂ ਦਾ ਜਨੂਨ, ਤੇਲੰਗਾਨਾ ਦੀ ਜਾਨ ਅਤੇ ਪਛਾਣ” , ਤੇਲੰਗਾਨਾ ਦੀ ਪਛਾਣ ਦੇ ਇੱਕ ਅਨਿੱਖੜਵੇਂ ਅੰਗ ਵਜੋਂ ਖੇਡਾਂ ਪ੍ਰਤੀ ਜਨੂਨ ਨੂੰ ਦਰਸਾਉਂਦੀ ਹੈ।

ਸ਼ੁਭੰਕਰ, “ ਨੀਲਮਣੀ,” ਊਰਜਾ, ਚੁਸਤੀ ਅਤੇ ਦ੍ਰਿੜ੍ਹ ਇਰਾਦੇ ਨੂੰ ਦਰਸਾਉਂਦਾ ਹੈ, ਜੋ ਕਿ ਨੌਜਵਾਨਾਂ ਅਤੇ ਖੇਡ ਭਾਵਨਾ ਦਾ ਪ੍ਰਤੀਕ ਹੈ। ਇਹ ਸੱਭਿਆਚਾਰਕ ਜੜ੍ਹਾਂ ਵਿੱਚ ਮਾਣ ਅਤੇ ਇੱਕ ਮਜ਼ਬੂਤ, ਫਿੱਟ ਅਤੇ ਵਧੇਰੇ ਏਕੀਕ੍ਰਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਇਸ ਦੀ ਕਲਗੀ ਊਰਜਾ ਅਤੇ ਅੱਗੇ ਦੀ ਗਤੀ ਦਾ ਪ੍ਰਤੀਕ ਹੈ, ਜਦੋਂ ਕਿ ਇਸ ਦੀਆਂ ਅੱਖਾਂ ਧਿਆਨ, ਬੁੱਧੀ ਅਤੇ ਭਾਵਨਾ ਨੂੰ ਦਰਸਾਉਂਦੀਆਂ ਹਨ। ਇਸ ਦੀ ਚੁੰਝ ਦ੍ਰਿੜ੍ਹਤਾ ਅਤੇ ਅਗਵਾਈ ਦਾ ਪ੍ਰਤੀਕ ਹੈ, ਅਤੇ ਇਸ ਦੇ  ਨੀਲੇ ਅਤੇ ਫਿਰੋਜ਼ੀ ਖੰਭ ਜੋਸ਼, ਆਜ਼ਾਦੀ ਅਤੇ ਆਤਮ-ਵਿਸ਼ਵਾਸ ਨੂੰ ਪ੍ਰਗਟ ਕਰਦੇ ਹਨ।

ਨੀਲਮਣੀ ਚਾਰ ਪਰਿਭਾਸ਼ਿਤ ਗੁਣਾਂ ਦਾ ਪ੍ਰਤੀਕ ਹੈ: ਵਾਈਬਰੈਂਟ, ਕਰੇਜ਼ੀਅਸ, ਏਜਾਈਲ ਅਤੇ ਪ੍ਰਾਇਡ, ਜੋ ਖੇਲ੍ਹੋ ਇੰਡੀਆ ਯੂਥ ਗੇਮਜ਼ ਦੇ ਮੁੱਲਾਂ ਅਤੇ ਇੱਛਾਵਾਂ ਨੂੰ ਦਰਸਾਉਂਦੇ ਹਨ।

****

ਆਯੁਸ਼ਮਾਨ ਕੁਮਾਰ


(Release ID: 2336948) ਵਿਜ਼ੀਟਰ ਕਾਊਂਟਰ : 8