ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਹਾਪਰਵ ਛੱਠ ਦੇ ਸੰਧਿਆ ਅਰਘ ਮੌਕੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 15 NOV 2026 3:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਪਰਵ ਛੱਠ ਦੇ ਸੰਧਿਆ ਅਰਘ ਦੇ ਮੌਕੇ ’ਤੇ ਦੇਸ਼ ਭਰ ਦੇ ਸਾਰੇ ਨਾਗਰਿਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਕੁਦਰਤ ਦੀ ਪੂਜਾ ਨੂੰ ਸਮਰਪਿਤ ਇਹ ਪਵਿੱਤਰ ਮੌਕਾ ਹਰ ਕਿਸੇ ਲਈ ਨਵੀਂ ਚੇਤਨਾ ਅਤੇ ਫੁਰਤੀ ਲੈ ਕੇ ਆਵੇ, ਨਾਲ ਹੀ ਸਮਾਜ ਵਿੱਚ ਸਦਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਹੋਰ ਵਧੇਰੇ ਗੂੜ੍ਹਾ ਕਰੇ। ਸੂਰਜ ਦੇਵ ਦੀ ਕ੍ਰਿਪਾ ਨਾਲ ਸਾਰਿਆਂ ਦਾ ਜੀਵਨ ਰੋਸ਼ਨ ਹੋਣ ਦੀ ਪ੍ਰਾਰਥਨਾ ਕਰਦਿਆਂ, ਉਨ੍ਹਾਂ ਨੇ ਛੱਠੀ ਮਈਆ ਦੀ ਜੈ-ਜੈਕਾਰ ਕੀਤੀ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਵਿੱਚ ਸਾਂਝਾ ਕੀਤਾ:

“ਸਾਰੇ ਦੇਸ਼ ਵਾਸੀਆਂ ਨੂੰ ਮਹਾਪਰਵ ਛੱਠ ਦੇ ਸੰਧਿਆ ਅਰਘ ਦੀਆਂ ਅਨੇਕਾਂ ਸ਼ੁਭਕਾਮਨਾਵਾਂ। ਕੁਦਰਤ ਦੀ ਪੂਜਾ ਨੂੰ ਸਮਰਪਿਤ ਇਹ ਪਵਿੱਤਰ ਮੌਕਾ ਹਰ ਕਿਸੇ ਲਈ ਨਵੀਂ ਚੇਤਨਾ ਅਤੇ ਫੁਰਤੀ ਲੈ ਕੇ ਆਵੇ, ਨਾਲ ਹੀ ਸਮਾਜ ਵਿੱਚ ਸਦਭਾਵਨਾ ਅਤੇ ਆਪਸੀ ਭਾਈਚਾਰੇ ਨੂੰ ਹੋਰ ਵਧੇਰੇ ਗੂੜ੍ਹਾ ਕਰੇ। ਸੂਰਜ ਦੇਵ ਦੀ ਕ੍ਰਿਪਾ ਨਾਲ ਸਾਰਿਆਂ ਦਾ ਜੀਵਨ ਰੌਸ਼ਨ ਹੋਵੇ। ਜੈ ਛੱਠੀ ਮਈਆ!”

**********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2336738) ਵਿਜ਼ੀਟਰ ਕਾਊਂਟਰ : 6