ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਨੇ ਤੂਤੁਕੁਡੀ ਵਿੱਚ ਤਾਮਿਲਨਾਡ ਮਰਕੈਂਟਾਈਲ ਬੈਂਕ (ਟੀਐਮਬੀ) ਦੇ 105ਵੇਂ ਸਥਾਪਨਾ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ


ਟੀਐਮਬੀ ਦਾ 105 ਵਰ੍ਹਿਆਂ ਦਾ ਸਫ਼ਰ ਵਿਸ਼ਵਾਸ, ਸੇਵਾ ਅਤੇ ਵਿੱਤੀ ਸਮਾਵੇਸ਼ ਪ੍ਰਤੀ ਇਸ ਦੀ ਵਚਨਬੱਧਤਾ ਦਾ ਪ੍ਰਮਾਣ ਹੈ

ਵਿਕਸਤ ਭਾਰਤ @2047 ਨੂੰ ਸਾਕਾਰ ਕਰਨ ਲਈ ਬੈਂਕਾਂ ਨੂੰ ਐਮਐਸਐਮਈ, ਕਿਸਾਨਾਂ, ਉੱਦਮੀਆਂ ਅਤੇ ਔਰਤਾਂ ਦੀ ਅਗਵਾਈ ਵਾਲੇ ਉੱਦਮਾਂ ਦਾ ਸਮਰਥਨ ਕਰਨਾ ਚਾਹੀਦਾ ਹੈ

Posted On: 11 NOV 2026 4:03PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਤੂਤੁਕੁਡੀ ਵਿੱਚ ਤਾਮਿਲਨਾਡ ਮਰਕੈਂਟਾਈਲ ਬੈਂਕ (ਟੀ.ਐਮ.ਬੀ.) ਦੇ 105ਵੇਂ ਸਥਾਪਨਾ ਦਿਵਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਆਉਣ ਵਾਲੇ ਸਾਲਾਂ ਵਿੱਚ ਇਸ ਬੈਂਕ ਨੂੰ ਭਾਰਤ ਦੇ ਪ੍ਰਮੁੱਖ ਨਿੱਜੀ ਖੇਤਰ ਦੇ ਬੈਂਕਾਂ ਵਿੱਚੋਂ ਇੱਕ ਬਣਨ ਦੀ ਇੱਛਾ ਰੱਖਣ ਦਾ ਸੱਦਾ ਦਿੱਤਾ।

ਬੈਂਕ ਨੂੰ ਉਨ੍ਹਾਂ ਦੀ 105 ਸਾਲਾਂ ਦੀ ਸ਼ਾਨਦਾਰ ਯਾਤਰਾ ਲਈ ਵਧਾਈ ਦਿੰਦੇ ਹੋਏ, ਉਪ-ਰਾਸ਼ਟਰਪਤੀ ਨੇ 1921 ਵਿੱਚ ਨਾਦਰ ਬੈਂਕ ਲਿਮਟਿਡ ਦੇ ਰੂਪ ਵਿੱਚ ਇਸ ਦੀ ਸ਼ੁਰੂਆਤ ਨੂੰ ਯਾਦ ਕੀਤਾ ਅਤੇ ਦੇਸ਼ ਦੇ ਬੈਂਕਿੰਗ ਖੇਤਰ ਵਿੱਚ ਇਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪਣੀ ਸਧਾਰਨ ਸ਼ੁਰੂਆਤ ਤੋਂ ਬੈਂਕ 17 ਰਾਜਾਂ ਅਤੇ ਚਾਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 632 ਸ਼ਾਖਾਵਾਂ ਦੇ ਨਾਲ ਇੱਕ ਪ੍ਰਮੁੱਖ ਬੈਂਕਿੰਗ ਸੰਸਥਾ ਦੇ ਰੂਪ ਵਿੱਚ ਵਿਕਸਤ ਹੋਇਆ ਹੈ, ਜੋ 53 ਲੱਖ ਤੋਂ ਵੱਧ ਗਾਹਕਾਂ ਨੂੰ ਸੇਵਾ ਪ੍ਰਦਾਨ ਕਰ ਰਿਹਾ ਹੈ ਅਤੇ ਕੁੱਲ ਕਾਰੋਬਾਰ 1.30 ਲੱਖ ਕਰੋੜ ਰੁਪਏ ਤੋਂ ਵੱਧ ਦਰਜ ਕਰ ਰਿਹਾ ਹੈ।

ਰਾਸ਼ਟਰ ਨਿਰਮਾਣ ਵਿੱਚ ਬੈਂਕਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ, ਉਨ੍ਹਾਂ ਨੇ ਐਮਐਸਐਮਈ, ਕਿਸਾਨਾਂ, ਛੋਟੇ ਵਪਾਰੀਆਂ, ਉੱਦਮੀਆਂ, ਔਰਤਾਂ ਦੀ ਅਗਵਾਈ ਵਾਲੇ ਉੱਦਮਾਂ ਅਤੇ ਕਾਰਪੋਰੇਟ ਜਗਤ ਨੂੰ ਜ਼ਿੰਮੇਵਾਰ ਉਧਾਰ ਦੇਣ ਅਤੇ ਵਿੱਤੀ ਸਹਾਇਤਾ ਦੀ ਦੇਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਉਪ-ਰਾਸ਼ਟਰਪਤੀ ਨੇ ਭਾਰਤ ਦੀ ਸ਼ਾਨਦਾਰ ਆਰਥਿਕ ਪ੍ਰਗਤੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਵਿਕਸਤ ਭਾਰਤ @2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਬੈਂਕਿੰਗ ਖੇਤਰ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਡਿਜੀਟਲ ਬੈਂਕਿੰਗ ਅਤੇ ਯੂਪੀਆਈ ਰਾਹੀਂ ਲਿਆਂਦੇ ਗਏ ਪਰਿਵਰਤਨ ਦੇ ਨਾਲ-ਨਾਲ ਵਿੱਤੀ ਸਮਾਵੇਸ਼ ਦੇ ਵਿਸਥਾਰ 'ਤੇ ਚਾਨਣਾ ਪਾਇਆ, ਜਿਸ ਨੇ ਵਧੇਰੇ ਲੋਕਾਂ ਨੂੰ ਰਸਮੀ ਬੈਂਕਿੰਗ ਸੇਵਾਵਾਂ ਤੱਕ ਪਹੁੰਚਣ ਦੇ ਯੋਗ ਬਣਾਇਆ ਹੈ।

ਟੀਐਮਬੀ ਦੇ ਹਾਲੀਆ ਪ੍ਰਦਰਸ਼ਨ ਅਤੇ ਤਕਨੀਕੀ ਤਰੱਕੀ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਬੈਂਕ ਨੂੰ ਸਾਈਬਰ ਸੁਰੱਖਿਆ ਨੂੰ ਮਜ਼ਬੂਤ ​​ਕਰਨ, ਗਾਹਕਾਂ ਦੇ ਪੈਸੇ ਅਤੇ ਨਿੱਜੀ ਡਾਟਾ ਦੀ ਰੱਖਿਆ ਕਰਨ ਅਤੇ ਨਵੀਨਤਾ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਬੈਂਕ ਨੂੰ ਆਪਣੇ ਜੱਦੀ ਸਥਾਨ ਤੂਤੁਕੁਡੀ ਵਿੱਚ ਹੀ ਰਹਿਣਾ ਚਾਹੀਦਾ ਹੈ। ਭਾਵੇਂ ਇਹ ਆਪਣੀ ਰਾਸ਼ਟਰੀ ਮੌਜੂਦਗੀ ਦਾ ਵਿਸਤਾਰ ਕਰੇ।

ਉਪ-ਰਾਸ਼ਟਰਪਤੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਤਾਮਿਲਨਾਡ ਮਰਕੈਂਟਾਈਲ ਬੈਂਕ ਹੋਰ ਵੀ ਉਚਾਈਆਂ ਨੂੰ ਛੂਹਣਾ ਜਾਰੀ ਰੱਖੇਗਾ ਅਤੇ ਭਾਰਤ ਦੇ ਪ੍ਰਮੁੱਖ ਨਿੱਜੀ ਖੇਤਰ ਦੇ ਬੈਂਕਾਂ ਵਿੱਚ ਆਪਣੇ ਆਪ ਨੂੰ ਸਥਾਪਿਤ ਕਰੇਗਾ।

ਇਸ ਮੌਕੇ 'ਤੇ ਤਾਮਿਲਨਾਡ ਦੇ ਰਾਜਪਾਲ, ਸ਼੍ਰੀ ਰਾਜੇਂਦਰ ਵਿਸ਼ਵਨਾਥ ਅਰਲੇਕਰ, ਟੀਐਮਬੀ ਦੇ ਪਾਰਟ-ਟਾਈਮ ਚੇਅਰਮੈਨ, ਸ਼੍ਰੀ ਕੇ. ਰਾਮਚੰਦਰਨ, ਪ੍ਰਬੰਧ ਨਿਰਦੇਸ਼ਕ ਅਤੇ ਸੀਈਓ, ਸ਼੍ਰੀ ਸਾਲੀ ਐਸ. ਨਾਇਰ, ਕਾਰਜਕਾਰੀ ਨਿਰਦੇਸ਼ਕ, ਸ਼੍ਰੀ ਵਿਨਸੈਂਟ ਮੇਨਾਚੇਰੀ, ਬੋਰਡ ਦੇ ਮੈਂਬਰ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।

***********

ਪੀਆਰ/ਏਐੱਸਐੱਮ/ਵੀਐੱਮ


(Release ID: 2335466) ਵਿਜ਼ੀਟਰ ਕਾਊਂਟਰ : 10