ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸੜਕ ਉਪਭੋਗਤਾ ਨਾਲ ਦੁਰਵਿਵਹਾਰ ਕਰਨ ‘ਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ.ਐੱਚ.ਏ.ਆਈ.) ਨੇ ਬਿਜਵਾਸਨ ਉਪਭੋਗਤਾ ਫ਼ੀਸ ਇਕੱਠਾ ਕਰਨ ਵਾਲੀ ਏਜੰਸੀ ਨੂੰ ਇੱਕ ਮਹੀਨੇ ਲਈ ਪਾਬੰਦੀ ਲਗਾ ਦਿੱਤੀ ਹੈ
ਐੱਨ.ਐੱਚ.ਏ.ਆਈ. ਨੇ ਇੱਕ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ, ਜਿਸ ਵਿੱਚ ਏਜੰਸੀ ਅਤੇ ਮਾਲਕਾਂ/ਡਾਇਰੈਕਟਰਾਂ ਨੂੰ ਐੱਨ.ਐੱਚ.ਏ.ਆਈ. ਦੇ ਭਵਿੱਖ ਦੇ ਟੈਂਡਰਾਂ ਵਿੱਚ ਹਿੱਸਾ ਲੈਣ ਤੋਂ ਇੱਕ ਸਾਲ ਲਈ ਰੋਕ ਲਗਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ
Posted On:
11 NOV 2026 4:33PM by PIB Chandigarh
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ.ਐੱਚ.ਏ.ਆਈ.) ਨੇ ਉਪਭੋਗਤਾ ਫ਼ੀਸ ਸੰਗ੍ਰਹਿ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਇਸ ਦੇ ਅਧੀਨ ਅਥਾਰਟੀ ਨੇ 'ਐੱਮ/ਐੱਸ ਰਿੱਧੀ-ਸਿੱਧੀ ਐਸੋਸੀਏਟਸ' ਨੂੰ ਇੱਕ ਮਹੀਨੇ ਲਈ ਐਨਐਚਏਆਈ ਦੇ ਕਿਸੇ ਵੀ ਮੌਜੂਦਾ ਜਾਂ ਭਵਿੱਖ ਦੇ ਟੈਂਟਰ ਵਿੱਚ ਭਾਗ ਲੈਣ ਤੋਂ ਰੋਕਿਆ ਹੈ। ਨਾਲ ਹੀ, 15 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਇਹ ਕਾਰਵਾਈ 5 ਨਵੰਬਰ 2026 ਨੂੰ ਐਨ.ਐਚ.-248ਬੀਬੀ 'ਤੇ ਸਥਿਤ ਬਿਜਵਾਸਨ ਫ਼ੀਸ ਪਲਾਜ਼ਾ 'ਤੇ ਏਜੇਂਸੀ ਦੇ ਕਰਮਚਾਰੀਆਂ ਵੱਲੋਂ ਸੜਕ ਉਪਭੋਗਤਾ ਨਾਲ ਕੀਤੇ ਦੁਰਵਿਵਹਾਰ ਕਾਰਨ ਕੀਤੀ ਗਈ ਹੈ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਐਨਐਚਏਆਈ ਨੇ ਇੱਕ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ, ਜਿਸ ਵਿੱਚ ਏਜੰਸੀ ਅਤੇ ਮਾਲਕਾਂ/ਡਾਇਰੈਕਟਰਾਂ ਨੂੰ ਐਨਐਚਏਆਈ ਦੇ ਭਵਿੱਖ ਦੇ ਟੈਂਡਰਾਂ ਵਿੱਚ ਹਿੱਸਾ ਲੈਣ ਤੋਂ ਇੱਕ ਸਾਲ ਤੱਕ ਰੋਕ ਲਗਾਉਣ ਦਾ ਪ੍ਰਸਤਾਵ ਹੈ। ਏਜੰਸੀ ਨੂੰ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ 14 ਨਵੰਬਰ 2026 ਨੂੰ ਫ਼ੀਸ ਪਲਾਜ਼ਾ ਦਾ ਕਾਰਜਭਾਰ ਨਵੀਂ ਏਜੰਸੀ ਨੂੰ ਸੌਂਪ ਦੇਣ।
ਇਕਰਾਰਨਾਮੇ ਦੇ ਅਨੁਸਾਰ, ਯੂਜ਼ਰ ਫ਼ੀਸ ਕੁਲੈਕਸ਼ਨ ਏਜੰਸੀ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਕਿ ਫ਼ੀਸ ਪਲਾਜ਼ਾ 'ਤੇ ਤਾਇਨਾਤ ਇਸਦੇ ਕਰਮਚਾਰੀ ਸਹੀ ਆਚਰਣ, ਅਨੁਸ਼ਾਸਨ ਅਤੇ ਵਿਵਹਾਰ ਬਣਾਈ ਰੱਖਣ। ਇਹ ਘਟਨਾ ਦਰਸਾਉਂਦੀ ਹੈ ਕਿ ਏਜੰਸੀ ਅਨੁਸ਼ਾਸਨ, ਸਹੀ ਨਿਗਰਾਨੀ ਅਤੇ ਇਕਰਾਰਨਾਮੇ ਦੀਆਂ ਸ਼ਰਤਾਂ ਦੀ ਪਾਲਣਾ ਕਰਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ।
ਐਨਐਚਏਆਈ ਰਾਸ਼ਟਰੀ ਰਾਜਮਾਰਗ ਦੇ ਸਾਰੇ ਉਪਭੋਗਤਾਵਾਂ ਨੂੰ ਸੁਰੱਖਿਅਤ, ਸੁਚਾਰੂ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ। ਨਾਲ ਹੀ, ਟੋਲ ਪਲਾਜਿਆਂ 'ਤੇ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਜਾਂ ਅਨੁਸ਼ਾਸਨਹੀਣਤਾ ਪ੍ਰਤੀ ਐਨਐਚਏਆਈ ਜ਼ੀਰੋ-ਟੌਲਰੈਂਸ ਪਹੁੰਚ ਬਣਾਈ ਰੱਖਦਾ ਹੈ।
*********
GDH/DS
(Release ID: 2335342)
ਵਿਜ਼ੀਟਰ ਕਾਊਂਟਰ : 22