Posted On:
10 NOV 2026 6:05PM by PIB Chandigarh
ਨਵੇਂ ਏਮਸ (AIIMS) ਵਿੱਚ ਓ.ਪੀ.ਡੀ. (OPD) ਸਲਾਹ-ਮਸ਼ਵਰਿਆਂ ਦੀ ਗਿਣਤੀ 2021-22 ਵਿੱਚ 50.03 ਲੱਖ ਤੋਂ ਵਧ ਕੇ 2025-26 ਵਿੱਚ 144.96 ਲੱਖ ਹੋ ਗਈ, ਜੋ ਵਿਸ਼ੇਸ਼ ਸਿਹਤ ਸੰਭਾਲ ਸੇਵਾਵਾਂ ਦੀ ਵਧਦੀ ਵਰਤੋਂ ਨੂੰ ਦਰਸਾਉਂਦੀ ਹੈ
'ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ' (PMSSY) ਦੇ ਤਹਿਤ ਸਥਾਪਿਤ ਨਵੇਂ 'ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼' (AIIMS) ਵਿੱਚ, 2021-22 ਤੋਂ 31 ਅਕਤੂਬਰ, 2026 ਤੱਕ ਦੇ ਪੰਜ ਸਾਲਾਂ ਦੀ ਮਿਆਦ ਦੌਰਾਨ, 6 ਕਰੋੜ ਤੋਂ ਵੱਧ 'ਆਊਟਪੇਸ਼ੈਂਟ ਡਿਪਾਰਟਮੈਂਟ' (OPD) ਸਲਾਹ-ਮਸ਼ਵਰੇ ਦਰਜ ਕੀਤੇ ਗਏ ਹਨ। ਇਹ ਪ੍ਰਾਪਤੀ ਇਨ੍ਹਾਂ ਸੰਸਥਾਵਾਂ ਦੀ ਵਧਦੀ ਪਹੁੰਚ ਅਤੇ ਦੇਸ਼ ਭਰ ਦੇ ਲੋਕਾਂ ਨੂੰ ਵਿਸ਼ੇਸ਼ ਤੀਜੇ ਪੱਧਰ ਦੀਆਂ (tertiary) ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦੀ ਹੈ।
ਭਾਰਤ ਸਰਕਾਰ, ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ ਦੇ ਤਹਿਤ ਏਮਸ ਦੇ ਨੈੱਟਵਰਕ ਦਾ ਵਿਸਥਾਰ ਕਰ ਰਹੀ ਹੈ ਤਾਂ ਜੋ ਕਿਫਾਇਤੀ ਅਤੇ ਭਰੋਸੇਮੰਦ ਤੀਜੇ ਪੱਧਰ ਦੀਆਂ ਸਿਹਤ ਸੇਵਾਵਾਂ ਦੀ ਉਪਲਬਧਤਾ ਵਿੱਚ ਖੇਤਰੀ ਅਸਮਾਨਤਾਵਾਂ ਨੂੰ ਦੂਰ ਕੀਤਾ ਜਾ ਸਕੇ। ਇਸ ਪਹਿਲਕਦਮੀ ਦਾ ਉਦੇਸ਼ ਵਿਸ਼ੇਸ਼ ਸਿਹਤ ਸੇਵਾਵਾਂ ਤੱਕ ਪਹੁੰਚ ਵਧਾਉਣ ਦੇ ਨਾਲ-ਨਾਲ, ਦੇਸ਼ ਦੇ ਡਾਕਟਰੀ ਸਿੱਖਿਆ ਅਤੇ ਖੋਜ ਢਾਂਚੇ ਨੂੰ ਮਜ਼ਬੂਤ ਕਰਨਾ ਹੈ।

PMSSY ਦੇ ਤਹਿਤ, ਵੱਖ-ਵੱਖ ਪੜਾਵਾਂ ਵਿੱਚ 22 ਨਵੇਂ ਏਮਸ (AIIMS) ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 18 ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹਨ। ਇਹ ਸੰਸਥਾਵਾਂ ਵਿੱਚ ਓ.ਪੀ.ਡੀ. (OPD) ਅਤੇ ਦਾਖਲ ਮਰੀਜ਼ਾਂ ਲਈ ਵਿਭਾਗ (IPD) ਸੇਵਾਵਾਂ ਦੇ ਨਾਲ-ਨਾਲ ਐਮਰਜੈਂਸੀ ਅਤੇ ਟਰੌਮਾ ਸੇਵਾਵਾਂ, ਜਾਂਚ ਅਤੇ ਟੈਸਟਿੰਗ ਸਹੂਲਤਾਂ, ਡਾਕਟਰੀ ਸਿੱਖਿਆ ਅਤੇ ਖੋਜ ਜਿਹੀਆਂ ਸੇਵਾਵਾਂ ਸ਼ਾਮਲ ਹਨ।

ਇਨ੍ਹਾਂ ਸੰਸਥਾਵਾਂ ਵਿੱਚ ਮਰੀਜ਼ਾਂ ਦੀ ਵਧਦੀ ਆਮਦ ਦਾ ਅੰਦਾਜ਼ਾ ਸਾਲ-ਵਾਰ ਓ.ਪੀ.ਡੀ. ਦੇ ਅੰਕੜਿਆਂ ਤੋਂ ਲਗਾਇਆ ਜਾ ਸਕਦਾ ਹੈ। ਓ.ਪੀ.ਡੀ. ਸਲਾਹ-ਮਸ਼ਵਰਿਆਂ ਦੀ ਗਿਣਤੀ ਤੋਂ ਲੱਗਦਾ ਹੈ। ਮਸ਼ਵਰੇ 2021-22 ਵਿੱਚ 50.03 ਲੱਖ ਸੀ, ਜੋ ਕਿ 2022-23 ਵਿੱਚ ਵਧ ਕੇ 77.95 ਲੱਖ ਹੋ ਗਏ। 2023-24 ਵਿੱਚ ਇਹ ਗਿਣਤੀ 100.52 ਲੱਖ ਸੀ ਜੋ ਕਿ 2024-25 ਵਿੱਚ 129.98 ਲੱਖ ਤੱਕ ਪਹੁੰਚ ਗਏ ਜੋ ਕਿ 2025-26 ਤੱਕ 144.96 ਲੱਖ ਹੋ ਗਏ। 2026-27 ਦੌਰਾਨ, ਅਕਤੂਬਰ 2026 ਤੱਕ, ਏਮਸ (AIIMS) ਨੇ 97.41 ਲੱਖ ਓ.ਪੀ.ਡੀ. ਸਲਾਹ-ਮਸ਼ਵਰੇ ਦਰਜ ਕੀਤੇ। ਇਨ੍ਹਾਂ ਸਾਰੇ ਸਾਲਾਂ ਦੇ ਅੰਕੜਿਆਂ ਨੂੰ ਮਿਲਾ ਕੇ, ਕੁੱਲ ਗਿਣਤੀ ਲਗਭਗ 6.01 ਕਰੋੜ ਬਣਦੀ ਹੈ।

ਨਵੇਂ ਏਮਸ (AIIMS) ਨੇ ਅੰਡਰਗ੍ਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਨਰਸਿੰਗ ਸਿੱਖਿਆ ਦੇ ਮੌਕਿਆਂ ਦਾ ਵੀ ਵਿਸਤਾਰ ਕੀਤਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਸੰਸਥਾਵਾਂ ਦੇ ਅੰਦਰ ਵਿਸ਼ੇਸ਼ ਕਲੀਨਿਕਲ ਸਹੂਲਤਾਂ ਅਤੇ ਉੱਨਤ ਡਾਕਟਰੀ ਸੇਵਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਸਮੂਹਿਕ ਤੌਰ 'ਤੇ, ਇਹ ਸੰਸਥਾਵਾਂ ਭਾਰਤ ਵਿੱਚ ਡਾਕਟਰੀ ਸਿੱਖਿਆ ਅਤੇ ਖੋਜ ਢਾਂਚੇ ਦੇ ਵਿਸਤਾਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ।
*********
ਐੱਸਆਰ/ਬਲਜੀਤ ਸਿੰਘ
HFW/ AIIMS crosses 6 crore OPD footfall/10 November 2026/1