ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਚਾਰ ਲੇਨ ਅਤੇ ਉਸ ਤੋਂ ਵੱਧ ਲੇਨਾਂ ਵਾਲੇ ਰਾਸ਼ਟਰੀ ਰਾਜਮਾਰਗਾਂ ’ਤੇ ਮਲਟੀ-ਲੇਨ ਫ੍ਰੀ ਫਲੋ ਟੋਲਿੰਗ ਲਈ ਡਿਜ਼ਾਈਨ ਅਤੇ ਬੁਨਿਆਦੀ ਢਾਂਚੇ ਨੂੰ ਮਿਆਰੀਕਰਨ ਲਈ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਦਿਸ਼ਾ-ਨਿਰਦੇਸ਼


ਆਉਣ ਵਾਲੇ ਅਤੇ ਚੱਲ ਰਹੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਵਿੱਚ ਨਿਰਵਿਘਨ, ਤਕਨਾਲੋਜੀ-ਅਧਾਰਿਤ, ਰੁਕਾਵਟ-ਮੁਕਤ ਟੋਲ ਉਗਰਾਹੀ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਮਿਆਰੀਕਰਨ ਬੁਨਿਆਦੀ ਢਾਂਚਾ ਅਤੇ ਡਿਜ਼ਾਈਨ

Posted On: 06 NOV 2026 5:13PM by PIB Chandigarh

ਦੇਸ਼ ਭਰ ਵਿੱਚ ਬੈਰੀਅਰ-ਫ੍ਰੀ ਮਲਟੀ-ਲੇਨ ਫ੍ਰੀ ਫਲੋ (ਐੱਮਐੱਲਐੱਫਐੱਫ) ਟੋਲਿੰਗ ਪ੍ਰਣਾਲੀਆਂ ਨੂੰ ਵਿਆਪਕ ਤੌਰ ’ਤੇ ਅਪਣਾਉਣ ਦਾ ਰਾਹ ਪੱਧਰਾ ਕਰਦੇ ਹੋਏ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਨੇ ਚਾਰ ਲੇਨ ਅਤੇ ਇਸ ਤੋਂ ਵੱਧ ਲੇਨਾਂ ਵਾਲੇ ਰਾਸ਼ਟਰੀ ਰਾਜਮਾਰਗਾਂ ’ਤੇ ਟੋਲ ਪਲਾਜ਼ਿਆਂ ਦੇ ਡਿਜ਼ਾਈਨ ਅਤੇ ਬੁਨਿਆਦੀ ਢਾਂਚੇ ਨੂੰ ਮਿਆਰੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਇਹ ਦਿਸ਼ਾ-ਨਿਰਦੇਸ਼ ਇਹ ਯਕੀਨੀ ਬਣਾਉਣਗੇ ਕਿ ਆਉਣ ਵਾਲੀਆਂ ਅਤੇ ਵਰਤਮਾਨ ਵਿੱਚ ਚੱਲ ਰਹੀਆਂ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਟੋਲ ਪਲਾਜ਼ਿਆ ’ਤੇ ਵਾਹਨਾਂ ਨੂੰ ਰੋਕੇ ਬਿਨਾਂ ਐੱਮਐੱਲਐੱਫਐੱਫ ’ਤੇ ਆਧਾਰਿਤ ਰੁਕਾਵਟ-ਰਹਿਤ ਟੋਲ ਵਸੂਲੀ ਵਿੱਚ ਸਹਿਯੋਗ ਕਰਨ ਲਈ ਪੂਰੀ ਤਰ੍ਹਾਂ ਲੈਸ ਹੋਣ।ਇਸ ਪਹਿਲਕਦਮੀ ਦਾ ਉਦੇਸ਼ ਆਵਾਜਾਈ ਦੀਆਂ ਕਤਾਰਾਂ ਅਤੇ ਉਡੀਕ ਸਮੇਂ ਨੂੰ ਖਤਮ ਕਰਨਾ ਹੈ, ਜਿਸ ਨਾਲ ਟੋਲ ਪਲਾਜ਼ਿਆਂ ’ਤੇ ਤੇਲ ਦੀ ਖਪਤ ਘਟੇਗੀ ਅਤੇ ਰਾਸ਼ਟਰੀ ਰਾਜਮਾਰਗਾਂ ਦੀ ਯਾਤਰਾ ਨੂੰ ਵਧੇਰੇ ਸੁਰੱਖਿਅਤ ਅਤੇ ਸੁਖਾਲਾ ਬਣਾਇਆ ਜਾ ਸਕੇਗਾ।

ਦਿਸ਼ਾ-ਨਿਰਦੇਸ਼ਾਂ ਵਿੱਚ ਟੋਲ ਪਲਾਜ਼ਾ ਲੇਆਉਟ, ਲੇਨ ਸੰਰਚਨਾ, ਗੈਂਟਰੀ, ਸੜਕੀ ਬੁਨਿਆਦੀ ਢਾਂਚਾ, ਰੋਸ਼ਨੀ ਪ੍ਰਬੰਧ, ਸੂਚਨਾ ਬੋਰਡ ਅਤੇ ਸਹਾਇਕ ਸਹੂਲਤਾਂ ਲਈ ਇਕਸਾਰ ਲੋੜਾਂ ਨੂੰ ਨਿਰਧਾਰਤ ਕਰਦੇ ਹਨ।  ਇਹ ਆਉਣ ਵਾਲੇ ਅਤੇ ਮੌਜੂਦਾ ਚੱਲ ਰਹੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਲਈ ਲਾਗੂ ਕਰਨ ਦਾ ਢਾਂਚਾ ਵੀ ਤੈਅ ਕਰਦੇ ਹਨ।

ਵੱਖ-ਵੱਖ ਰਾਸ਼ਟਰੀ ਰਾਜਮਾਰਗਾਂ ਦੀਆਂ ਸੰਰਚਨਾਵਾਂ ਲਈ ਮਿਆਰੀ ਡਿਜ਼ਾਈਨ

ਨੀਤੀ ਸਰਕੂਲਰ ਰਾਸ਼ਟਰੀ ਰਾਜਮਾਰਗਾਂ ਦੇ ਵੱਖ-ਵੱਖ ਰੂਪਾਂ  ਵਿੱਚ ਬੈਰੀਅਰ-ਰਹਿਤ ਟੋਲ ਪਲਾਜ਼ਿਆਂ ਦੇ ਲੇਆਉਟ ਅਤੇ ਬੁਨਿਆਦੀ ਢਾਂਚੇ ਲਈ ਮਿਆਰੀ ਦਿਸ਼ਾ-ਨਿਰਦੇਸ਼ ਨਿਰਧਾਰਤ ਕਰਦਾ ਹੈ। ਇਹ ਦਿਸ਼ਾ-ਨਿਰਦੇਸ਼ ਵਿਆਪਕ ਤੌਰ ’ਤੇ ਪਲਾਜ਼ਾ ਲੇਆਉਟ, ਟੋਲ ਲੇਨਾਂ ਦੀ ਗਿਣਤੀ, ਗੈਂਟਰੀ ਦੀ ਉਪਲਬਧਤਾ ਅਤੇ ਪਲੇਸਮੈਂਟ ਅਤੇ ਇਸ ਨਾਲ ਸੰਬੰਧਿਤ ਸੜਕ ਸੁਰੱਖਿਆ ਸਹੂਲਤਾਂ, ਸੂਚਨਾ ਬੋਰਡ ਅਤੇ ਰੋਸ਼ਨੀ  ਪ੍ਰਬੰਧ  ਨੂੰ ਨਿਰਧਾਰਿਤ ਕਰਦੇ ਹਨ ਤਾਂ ਜੋ ਡਿਜ਼ਾਈਨ ਵਿੱਚ ਇਕਸਾਰਤਾ ਯਕੀਨੀ ਬਣਾਈ ਜਾ ਸਕੇ ਅਤੇ ਪੂਰੇ ਦੇਸ਼ ਵਿੱਚ ਬੈਰੀਅਰ-ਮੁਕਤ ਟੋਲ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਭੌਤਿਕ ਰੁਕਾਵਟਾਂ (ਬੈਰੀਅਰਾਂ) ’ਤੇ ਰੁਕੇ ਬਿਨਾਂ ਵਾਹਨਾਂ ਤੋਂ ਟੋਲ ਲਏ ਜਾਣ ਨਾਲ, ਟੋਲ ਪਲਾਜ਼ਾ ’ਤੇ ਲੋੜੀਂਦੀਆਂ ਲੇਨਾਂ ਦੀ ਸੰਖਿਆ ਨੂੰ ਰਵਾਇਤੀ ਟੋਲ ਪਲਾਜ਼ਾ ਦੀ ਤੁਲਨਾ ਵਿੱਚ ਤਰਕਸੰਗਤ ਬਣਾਇਆ ਗਿਆ ਹੈ। ਇਸ ਨਾਲ ਉਪਲਬਧ ਜਗ੍ਹਾ ਦੀ ਵਧੇਰੇ ਕੁਸ਼ਲ ਵਰਤੋਂ ਹੁੰਦੀ ਹੈ ਅਤੇ ਟੋਲਿੰਗ ਖੇਤਰ ਦੇ ਰਾਹੀਂ ਆਵਾਜਾਈ ਦੀ ਗਤੀ ਵਿੱਚ ਸੁਧਾਰ ਹੁੰਦਾ ਹੈ।

ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ’ਤੇ ਲਾਗੂਕਰਨ

ਇਹ ਦਿਸ਼ਾ-ਨਿਰਦੇਸ਼ ਸਾਰੇ ਆਉਣ ਵਾਲੇ ਅਤੇ ਚੱਲ ਰਹੇ ਪ੍ਰੋਜੈਕਟਾਂ ’ਤੇ ਲਾਗੂ ਹੋਣਗੇ। ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਪੜਾਅ ਵਿੱਚ ਪ੍ਰੋਜੈਕਟ ਵਿੱਚ ਉਨ੍ਹਾਂ ਦੇ ਦਸਤਾਵੇਜ਼ਾਂ ਵਿੱਚ ਨਵਾਂ ਡਿਜ਼ਾਈਨ ਸ਼ਾਮਲ ਹੋਵੇਗਾ, ਜਦੋਂ ਕਿ ਪਹਿਲਾਂ ਤੋਂ ਹੀ ਪ੍ਰਦਾਨ ਕੀਤੇ ਗਏ ਜਾਂ ਅਧੀਨ-ਉਸਾਰੀ ਪ੍ਰੋਜੈਕਟਾਂ ਵਿੱਚ ਲਾਗੂ ਇਕਰਾਰਨਾਮੇ ਦੀਆਂ ਸ਼ਰਤਾਂ ਰਾਹੀਂ ਤਬਦੀਲੀ ਨੂੰ ਅਪਣਾਇਆ ਜਾਵੇਗਾ। ਐੱਨਐੱਚਏਆਈ ਫੀਲਡ ਦਫ਼ਤਰਾਂ ਨੂੰ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਨਿਰਧਾਰਤ ਲੋੜਾਂ ਨੂੰ ਸ਼ਾਮਲ ਕਰਨ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਪ੍ਰੋਜੈਕਟਾਂ ਵਿੱਚ ਉਨ੍ਹਾਂ ਨੂੰ ਅਪਣਾਉਣ ਦੀ ਸਹੂਲਤ ਦੇਣ ਲਈ ਨਿਰਦੇਸ਼ ਦਿੱਤੇ ਗਏ ਹਨ।

ਸੁਰੱਖਿਆ ਅਤੇ ਉਪਭੋਗਤਾ ਸਹੂਲਤ ’ਤੇ ਜ਼ੋਰ

ਨੀਤੀ ਸਰਕੂਲਰ ਟੋਲ ਪਲਾਜ਼ਾ ’ਤੇ ਢੁਕਵੇਂ ਸੂਚਨਾ ਬੋਰਡ ਅਤੇ ਇਲੈਕਟ੍ਰੋਨਿਕ ਪਰਿਵਰਤਨਸ਼ੀਲ ਸੁਨੇਹਾ ਸੰਕੇਤਾਂ (ਵੀਐੱਮਐੱਸ ) ਰਾਹੀਂ ਰਾਜਮਾਰਗ ਵਰਤੋਂਕਾਰਾਂ ਨੂੰ ਲੋੜੀਂਦੀ ਰੋਸ਼ਨੀ, ਅਗਾਊਂ ਜਾਣਕਾਰੀ (ਅਡਵਾਂਸ ਨੋਟਿਸ) ਅਤੇ ਸੇਧ ਪ੍ਰਦਾਨ ਕਰਨ  ’ਤੇ  ਜ਼ੋਰ ਦਿੰਦਾ ਹੈ। ਇਨ੍ਹਾਂ ਉਪਾਵਾਂ ਦਾ ਉਦੇਸ਼ ਦਿੱਖ ਨੂੰ ਵਧਾਉਣਾ, ਸੜਕ ਉਪਭੋਗਤਾਵਾਂ ਨੂੰ ਟੋਲਿੰਗ ਖੇਤਰ ਬਾਰੇ ਸੂਚਿਤ ਕਰਨਾ ਅਤੇ ਵਾਹਨਾਂ ਦੀ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਾ ਹੈ। ਦਿਸ਼ਾ-ਨਿਰਦੇਸ਼ਾਂ ਵਿੱਚ ਟੋਲ ਪਲਾਜ਼ਾ ਸੰਚਾਲਨ ਦੇ ਕੁਸ਼ਲ ਪ੍ਰਬੰਧਨ ਲਈ ਇੱਕ ਪ੍ਰਸ਼ਾਸਕੀ ਇਮਾਰਤ-ਕਮ-ਸੰਚਾਲਨ ਅਤੇ ਰੱਖ-ਰਖਾਅ ਕੇਂਦਰ ਵਰਗੇ ਬੁਨਿਆਦੀ ਢਾਂਚੇ ਦੀ ਉਸਾਰੀ ਦਾ ਵੀ ਪ੍ਰਬੰਧ ਹੈ।

ਇਸ ਤੋਂ ਪਹਿਲਾਂ, ਐੱਨਅੱਚਏਆਈ ਐਕਸਪ੍ਰੈਸਵੇਅ ਤੋਂ ਇਲਾਵਾ ਹੋਰ ਰਾਸ਼ਟਰੀ ਰਾਜਮਾਰਗਾਂ ਲਈ ਹਾਈ-ਸਪੀਡ ਐਕਸੈਸ ਕੰਟਰੋਲਡ ਰਾਸ਼ਟਰੀ ਰਾਜਮਾਰਗਾਂ ਦੀ ਯੋਜਨਾਬੰਦੀ ਅਤੇ ਡਿਜ਼ਾਈਨ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਆਉਣ ਵਾਲੇ ਹਾਈ-ਸਪੀਡ ਰਾਸ਼ਟਰੀ ਰਾਜਮਾਰਗ ਲਾਂਘਿਆਂ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀ.ਪੀ.ਆਰ.) ਤਿਆਰ ਕਰਨ ਲਈ ਮਾਪਦੰਡਾਂ ਵਿੱਚ ਇਕਸਾਰਤਾ ਲਿਆਉਣਾ ਹੈ, ਤਾਂ ਜੋ ਤਕਨੀਕੀ ਮਿਆਰਾਂ ਵਿੱਚ ਵਧੇਰੇ ਸਥਿਰਤਾ ਲਿਆਂਦੀ ਜਾ ਸਕੇ ਅਤੇ ਸੜਕ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ।

ਐੱਮਐੱਲਐੱਫਐੱਫ ਟੋਲ ਪਲਾਜ਼ਾ ਲਈ ਮਿਆਰੀ ਬੁਨਿਆਦੀ ਢਾਂਚੇ ਅਤੇ ਡਿਜ਼ਾਈਨ ਢਾਂਚੇ ਦੀ ਸ਼ੁਰੂਆਤ ਬੈਰੀਅਰ-ਮੁਕਤ ਟੋਲ ਪ੍ਰਣਾਲੀ ਲਈ ਇੱਕ ਸਮਾਨ ਢਾਂਚਾ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜੋ ਰਾਸ਼ਟਰੀ ਰਾਜਮਾਰਗ ਉਪਭੋਗਤਾਵਾਂ ਨੂੰ ਨਿਰਵਿਘਨ ਸੁਚਾਰੂ ਯਾਤਰਾ ਦਾ ਅਨੁਭਵ ਪ੍ਰਦਾਨ ਕਰਦਾ ਹੈ ਅਤੇ  ਦੇਸ਼ ਭਰ ਵਿੱਚ ਟੋਲ ਕਾਰਜਾਂ ਦੀ ਸਮੁੱਚੀ ਕੁਸ਼ਲਤਾ ਨੂੰ ਵਧਾਉਂਦਾ ਹੈ।

*****

ਜੀਡੀਐੱਚ/ਡੀਐੱਸ


(Release ID: 2334963) ਵਿਜ਼ੀਟਰ ਕਾਊਂਟਰ : 22