ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਨੇ ਕੋਲਕਾਤਾ ਏਅਰਪੋਰਟ ‘ਤੇ ਭਾਰਤ ਤੋਂ ਬਾਹਰ ਵਿਦੇਸ਼ੀ ਕਰੰਸੀ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ; 3.5 ਕਰੋੜ ਰੁਪਏ ਦੇ ਬਰਾਬਰ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ ਅਤੇ ਸੱਤ ਗ੍ਰਿਫਤਾਰ ਕੀਤੇ ਗਏ

Posted On: 10 NOV 2026 3:17PM by PIB Chandigarh

ਵਿਦੇਸ਼ੀ ਕਰੰਸੀ ਦੀ ਸਰਹੱਦ ਪਾਰ ਤੋਂ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਕਰਦੇ ਹੋਏ, ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦ੍ਰ ਬੋਸ ਇੰਟਰਨੈਸ਼ਨਲ (ਐੱਨਐੱਸਸੀਬੀਆਈ) ਏਅਰਪੋਰਟ ‘ਤੇ ਵਿਦੇਸ਼ ਜਾਣ ਵਾਲੇ ਕਈ ਯਾਤਰੀਆਂ ਨੂੰ ਰੋਕਿਆ ਜੋ ਦੇਸ਼ ਤੋਂ ਬਾਹਰ ਵਿਦੇਸ਼ੀ ਕਰੰਸੀ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।

ਵਿਸ਼ੇਸ਼ ਖੁਫੀਆ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਡੀਆਰਆਈ ਦੇ ਅਧਿਕਾਰੀਆਂ ਨੇ 6.11.2026 ਦੇ ਸ਼ੁਰੂਆਤੀ ਘੰਟਿਆਂ ਵਿੱਚ ਬੈਂਕੌਕ ਦੀ ਯਾਤਰਾ ਦੌਰਾਨ 7 ਯਾਤਰੀਆਂ ਨੂੰ ਰੋਕਿਆ। ਯਾਤਰੀਆਂ ਦੇ ਹੈਂਡ ਬੈਗੇਜ ਅਤੇ ਚੈੱਕ-ਇਨ ਬੈਗੇਜ ਸਮੇਤ ਉਨ੍ਹਾਂ ਦੀ ਪੂਰੀ ਤਰ੍ਹਾਂ ਨਾਲ ਨਿਜੀ ਤਲਾਸ਼ੀ ਤੋਂ ਬਾਅਦ ਸਮੂਹਿਕ ਤੌਰ ‘ਤੇ 3.12 ਕਰੋੜ ਰੁਪਏ ਮੁੱਲ ਦੇ ਅਮਰੀਕੀ ਡਾਲਰ, ਜੀਬੀਪੀ ਵਿੱਚ ਮਿਸ਼ਰਿਤ ਵਿਦੇਸ਼ੀ ਮੁਦਰਾ ਦੀ ਬਰਾਮਦਗੀ ਅਤੇ ਜ਼ਬਤੀ ਹੋਈ।

ਗਿਰੋਹ ਦੇ ਕੈਰੀਅਰਾਂ ਨੇ ਇੱਕ ਸਮਾਨ ਪਹੁੰਚਾਉਣ ਦੇ ਇੱਕ ਚਲਾਕ ਢੰਗ ਨੂੰ ਅਪਣਾਇਆ ਹੋਇਆ ਸੀ ਅਤੇ ਕਰੰਸੀ ਨੂੰ ਨੋਟਬੁੱਕਾਂ ਦੇ ਅੰਦਰ, ਟ੍ਰੌਲੀ ਬੈਗਾਂ ਵਿੱਚ ਅਤੇ ਜੁੱਤੀਆਂ ਅੰਦਰ ਬਣਾਏ ਗਏ ਦੋਹਰੀ ਪਰਤ ਵਾਲੇ ਗੁਪਤ ਖਾਨਿਆਂ ਵਿੱਚ ਲੁਕਾ ਕੇ ਰੱਖਿਆ ਗਿਆ ਸੀ। ਇਸ ਵਿੱਚੋਂ ਕੁਝ ਕਰੰਸੀ ਚੈੱਕ-ਇਨ ਬੈਗਜ਼ ਵਿੱਚ ਪੈਕ ਕੀਤੇ ਕਪੜਿਆਂ ਦੀਆਂ ਜੇਬਾਂ ਵਿੱਚ ਲੁਕਾ ਦਿੱਤੀ ਗਈ ਸੀ ਅਤੇ ਕੁਝ ਹੋਰ ਮਾਮਲਿਆਂ ਵਿੱਚ, ਚੈੱਕ-ਇਨ ਅਤੇ ਹੈਂਡ ਬੈਗੇਜ (ਨਾਲ ਲਿਜਾਏ ਜਾਣ ਵਾਲੇ ਸਮਾਨ) ਅੰਦਰ ਲੁਕਾਇਆ ਗਿਆ ਸੀ। ਪੁੱਛਗਿੱਛ ਕਰਨ ‘ਤੇ, ਯਾਤਰੀ ਕਰੰਸੀ ਦੀ ਮਾਲਕੀ ਜਾਂ ਕਾਨੂੰਨੀ ਕਬਜ਼ੇ ਨੂੰ ਸਾਬਤ ਕਰਨ ਲਈ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ।

ਸਿੰਡੀਕੇਟ ਦੇ ਕੁੱਲ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਉੱਪਰ ਫੇਮਾ ਰੂਲਜ਼ ਦੇ ਤਹਿਤ ਕਸਟਮ ਡਿਊਟੀ ਐਕਟ ਦੀ ਉਲੰਘਣਾ ਕਰਕੇ ਵਿਦੇਸ਼ੀ ਕਰੰਸੀ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਗਿਆ।

ਇਸ ਤੋਂ ਇਲਾਵਾ, ਕੁਝ ਹੋਰ ਯਾਤਰੀਆਂ ਨੂੰ ਵੀ ਰੋਕਿਆ ਗਿਆ ਅਤੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਵਿੱਚ 0.39 ਕਰੋੜ ਰੁਪਏ ਦੇ ਬਰਾਬਰ ਵਿਦੇਸ਼ੀ ਕਰੰਸੀ ਬਰਾਮਦ ਹੋਈ। ਯਾਤਰੀਆਂ ਨੂੰ ਅੱਗੇ ਦੀ ਕਾਰਵਾਈ ਲਈ ਕਸਟਮ ਡਿਊਟੀ ਡਿਪਾਰਟਮੈਂਟ ਨੂੰ ਸੌਂਪ ਦਿੱਤਾ ਗਿਆ।

ਡੀਆਰਆਈ ਸੰਗਠਿਤ ਨੈੱਟਵਰਕ ਨੂੰ ਖਤਮ ਕਰਨ ਲਈ ਵਚਨਬੱਧ ਹੈ ਜੋ ਕਿ ਵਿਦੇਸ਼ੀ ਕਰੰਟੀ ਦੇ ਗੈਰ ਕਾਨੂੰਨੀ ਢੰਗ ਨਾਲ ਬਾਹਰ ਭੇਜ ਕੇ ਦੇਸ਼ ਦੀ ਆਰਥਿਕ ਅਤੇ ਵਿੱਤੀ ਸਥਿਰਤਾ ਨੂੰ ਕਮਜ਼ੋਰ ਕਰਦਾ ਹੈ। ਡੀਆਰਆਈ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਲਾਗੂ ਕਰਨ ਰਾਹੀਂ ਭਾਰਤ ਦੀਆਂ ਆਰਥਿਕ ਸਰਹੱਦਾਂ ਦੀ ਨਿਰੰਤਰ ਰੱਖਿਆ ਕਰਦਾ ਹੈ।

*********

ਕੇਟੀ/ਕੇਐੱਮਐੱਨ/ਏਕੇ


(Release ID: 2334715) ਵਿਜ਼ੀਟਰ ਕਾਊਂਟਰ : 3