Posted On:
06 NOV 2026 1:24PM by PIB Chandigarh
ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ) ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਨੇ ਦੇਸ਼ ਭਰ ਵਿੱਚ ਆਪਣੇ ਪ੍ਰਤਿਸ਼ਠਾਨਾਂ ਵਿੱਚ ਸਵੱਛਤਾ ਅਤੇ ਦਫਤਰੀ-ਸਥਾਨ ਸੁਧਾਰ ਗਤੀਵਿਧੀਆਂ ਰਾਹੀਂ ਵਿਸ਼ੇਸ਼ ਅਭਿਆਨ 6.0 ਪੂਰਾ ਕੀਤਾ ਗਿਆ ਹੈ। ਇਸ ਅਭਿਆਨ ਦੌਰਾਨ ਡੀਏਆਰਈ-ਆਈਸੀਏਆਰ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਲਗਭਗ 8000 ਸਥਾਨਾਂ ਦੀ ਸਫਾਈ ਕੀਤੀ ਗਈ। ਗਤੀਵਿਧੀਆਂ ਵਿੱਚ ਰਿਕਾਰਡ ਪ੍ਰਬੰਧਨ, ਡਿਜੀਟਾਈਜ਼ੇਸ਼ਨ, ਪੌਦਾ ਲਗਾਉਣ, ਵਾਤਾਵਰਣ ਅਨੁਕੂਲ ਵਿਧੀਆਂ, ਨਾਗਰਿਕ-ਕੇਂਦ੍ਰਿਤ ਵਿਧੀਆਂ, ਰਹਿੰਦ-ਖੂੰਹਦ ਨਿਪਟਾਰਾ, ਇਲੈਕਟ੍ਰੌਨਿਕ ਵੇਸਟ ਮੈਨੇਜਮੈਂਟ ਅਤੇ ਦਫਤਰੀ ਸਥਾਨਾਂ ਦਾ ਵਾਧਾ ਸ਼ਾਮਲ ਸੀ। ਇਸ ਦੌਰਾਨ 13,000 ਤੋਂ ਵੱਧ ਫਿਜੀਕਲ ਅਤੇ ਇਲੈਕਟ੍ਰੌਨਿਕ ਫਾਈਲਾਂ ਦੀ ਛਾਂਟੀ ਕੀਤੀ ਗਈ। ਇਸ ਅਭਿਆਨ ਨੇ 14 ਲੱਖ ਰੁਪਏ ਤੋਂ ਵੱਧ ਦਾ ਮਾਲੀਆ ਪ੍ਰਾਪਤ ਕੀਤਾ ਅਤੇ 4000 ਵਰਗ ਫੁੱਟ ਤੋਂ ਵੱਧ ਜਗ੍ਹਾ ਖਾਲੀ ਕੀਤੀ ਗਈ।
ਸੰਸਥਾਨਾਂ ਦੇ ਅਧਿਕਾਰੀਆਂ ਨੇ ਸਵੱਛਤਾ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਆਯੋਜਿਤ ਕੀਤੇ। ਕਈ ਕੈਂਪਸਾਂ ਵਿੱਚ ਫ੍ਰੀ ਮੈਡੀਕਲ ਕੈਂਪ ਵੀ ਆਯੋਜਿਤ ਕੀਤੇ ਗਏ। ਸਫਾਈ ਮਿੱਤਰਾਂ ਦਾ ਸਨਮਾਨ ਵੀ ਇੱਕ ਨਿਰੰਤਰ ਅਭਿਆਸ ਰਿਹਾ ਹੈ।
ਇਸ ਅਭਿਆਨ ਵਿੱਚ ਸਾਰੇ ਪੱਧਰਾਂ ਦੇ ਅਧਿਕਾਰੀਆਂ ਨੇ ਦਫਤਰੀ ਕੈਂਪਸ ਅੰਦਰ ਅਤੇ ਕੈਂਪਸਾਂ ਦੇ ਨੇੜਲੇ ਖੇਤਰਾਂ ਵਿੱਚ ਸਵੱਛਤਾ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਕੈਂਸਪਾਂ ਦੇ ਨੇੜਲੇ ਖੇਤਾਂ, ਮੈਦਾਨਾਂ ਅਤੇ ਸੜਕਾਂ ‘ਤੇ ਵਿਆਪਕ ਸਫਾਈ ਅਭਿਆਨ ਚਲਾਇਆ ਗਿਆ। ਮੈਟਲ ਅਤੇ ਪਲਾਸਟਿਕ ਵੇਸਟ ਨੂੰ ਸਧਾਰਣ ਕਚਰੇ ਤੋਂ ਵੱਖਰਾ ਰੱਖਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿਸ ਨਾਲ ਸਵੱਛਤਾ ਵਿੱਚ ਸੁਧਾਰ ਹੋਇਆ।
ਵਿਸ਼ੇਸ਼ ਅਭਿਆਨ 6.0 ਨੇ ਕਾਰਜ ਸਥਾਨਾਂ ਦੇ ਨੇੜੇ ਜ਼ਿੰਮੇਵਾਰ ਵੇਸਟ ਮੈਨੇਜਮੈਂਟ ਅਤੇ ਸਵੱਛਤਾ ਨੂੰ ਹੁਲਾਰਾ ਦਿੱਤਾ। ਅਭਿਆਨ ਦੇ ਤਹਿਤ ਸਵੱਛਤਾ ਪ੍ਰਾਪਤੀਆਂ ਨਿਰਧਾਰਿਤ ਟੀਚਿਆਂ ਤੋਂ ਵੱਧ ਰਹੀਆਂ।
ਆਈਸੀਏਆਰ – ਰਾਸ਼ਟਰੀ ਖੇਤੀਬਾੜੀ ਖੋਜ ਪ੍ਰਬੰਧਨ ਅਕਾਦਮੀ
ਰਾਜੇਂਦਰ ਨਗਰ, ਹੈਦਰਾਬਾਦ- 500 030, ਤੇਲੰਗਾਨਾ, ਭਾਰਤ
ਸਰਬੋਤਮ ਅਭਿਆਸ- ਵਿਸ਼ੇਸ਼ ਅਭਿਆਨ 6

ਲਾਗੂ ਕੀਤੇ ਗਏ ਅਭਿਆਸਾਂ ਦੀਆਂ ਤਸਵੀਰਾਂ
ਰੀਡਿਊਸ, ਰੀਯੂਜ਼, ਰੀਸਾਈਕਲ –ਖਾਦ/ਵਰਮੀ ਕੰਪੋਸਟ ਬਣਾਉਣ ਲਈ ਵਰਤੋਂ ਕੀਤੇ ਗਏ ਫੁੱਲ

ਡਿਜੀਟਾਈਜ਼ੇਸ਼ਨ –ਵਾਹਨ ਦੀ ਮੰਗ ਨੂੰ ਡਿਜੀਟਲ ਬਣਾਇਆ ਗਿਆ
Click here for pdf file.
*****
ਐੱਸਐੱਸ/ਐੱਮਐੱਸ /ਏਕੇ