Posted On:
08 NOV 2026 10:22AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਛੱਤੀਸਗੜ੍ਹ ਦੇ ਬਸਤਰ ਵਿੱ ਬਹਾਦਰ ਸੁਰੱਖਿਆ ਕਰਮੀਆਂ ਨਾਲ ਦੀਵਾਲੀ ਮਨਾਉਣ ਅਤੇ ਦੇਸ਼ ਪ੍ਰਤੀ ਉਨ੍ਹਾਂ ਦੀਆਂ ਕੁਰਬਾਨੀਆਂ, ਨਿਸ਼ਕਾਮ ਸੇਵਾ ਅਤੇ ਅਟੁੱਟ ਸਮਰਪਣ ਨੂੰ ਸਿਜਦਾ ਕਰਨ ਲਈ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਕਦੇ ਨਕਸਲਵਾਦ ਤੋਂ ਪ੍ਰਭਾਵਿਤ ਰਹੇ ਬਸਤਰ ਵਿੱਚ ਹੁਣ ਵਿਕਾਸ ਵਧ-ਫੁੱਲ ਰਿਹਾ ਹੈ।
ਐੱਕਸ ’ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ;
“ਆਪਣੇ ਬਹਾਦਰ ਸੁਰੱਖਿਆ ਬਲਾਂ ਨਾਲ ਦੀਵਾਲੀ ਮਨਾਉਣ ਲਈ ਬਸਤਰ ਜਾ ਰਿਹਾ ਹਾਂ।
ਇਹ ਉਹ ਇਲਾਕਾ ਹੈ ਜਿੱਥੇ ਕਦੇ ਨਕਸਲਵਾਦ ਦਾ ਬੋਲਬਾਲਾ ਸੀ ਅਤੇ ਹੁਣ ਇੱਥੇ ਵਿਕਾਸ ਵਧ-ਫੁੱਲ ਰਿਹਾ ਹੈ।
ਮੈਂ ਦੇਸ਼ ਪ੍ਰਤੀ ਕੁਰਬਾਨੀਆਂ, ਨਿਸ਼ਕਾਮ ਸੇਵਾ ਅਤੇ ਅਟੁੱਟ ਸਮਰਪਣ ਲਈ ਸਾਡੇ ਬਹਾਦਰ ਸੁਰੱਖਿਆ ਕਰਮੀਆਂ ਨੂੰ ਸਲਾਮ ਕਰਨ ਜਾ ਰਿਹਾ ਹਾਂ।
ਦੀਵਾਲੀ ਦੇ ਪਵਿੱਤਰ ਮੌਕੇ ’ਤੇ ਬਸਤਰ ਜਾ ਰਿਹਾ ਹਾਂ।
ਕੱਲ੍ਹ ਤੱਕ ਜਿੱਥੇ ਨਕਸਲੀਆਂ ਦਾ ਕਹਿਰ ਸੀ, ਉੱਥੇ ਅੱਜ ਵਿਕਾਸ ਦੀ ਬਹਾਰ ਹੈ।
ਵੀਰ ਜਵਾਨਾਂ, ਉਨ੍ਹਾਂ ਦੀ ਕੁਰਬਾਨੀ, ਤਿਆਗ ਅਤੇ ਤਪੱਸਿਆ ਨੂੰ ਨਮਨ ਕਰਨ ਜਾ ਰਿਹਾ ਹਾਂ।”
*********
ਐੱਮਜੇਪੀਐੱਸ/ਐੱਸਐੱਸ/ਐੱਸਟੀ