ਸੱਭਿਆਚਾਰ ਮੰਤਰਾਲਾ
azadi ka amrit mahotsav

ਸੱਭਿਆਚਾਰ ਮੰਤਰਾਲੇ ਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਡਿਜੀਟਾਈਜ਼ ਕਰਨ ਅਤੇ ਉਸ ਨੂੰ ਸਾਂਝਾ ਕਰਨ ਲਈ ‘ਗੂਗਲ ਆਰਟਸ ਐਂਡ ਕਲਚਰ’ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ

Posted On: 05 NOV 2026 7:33PM by PIB Chandigarh

ਸੱਭਿਆਚਾਰ ਮੰਤਰਾਲਾ, ਭਾਰਤ ਸਰਕਾਰ ਨੇ ਅੱਜ ‘ਗੂਗਲ ਆਰਟਸ ਐਂਡ ਕਲਚਰ’ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਜਿਸ ਦਾ ਉਦੇਸ਼ ਅਤਿਆਧੁਨਿਕ ਡਿਜੀਟਲ ਉਪਕਰਣਾਂ ਰਾਹੀਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ। ਇੱਕ ਵਰਚੁਅਲ ਸਮਾਰੋਹ ਵਿੱਚ ਇਸ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ, ਜਿਸ ਵਿੱਚ ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ ਅਤੇ ‘ਗੂਗਲ ਆਰਟਸ ਐਂਡ ਕਲਚਰ’ ਦੇ ਉਪ ਪ੍ਰਧਾਨ ਅਤੇ ਸੰਸਥਾਪਕ ਸ਼੍ਰੀ ਅਮਿਤ ਸੂਦ ਮੌਜੂਦ ਸਨ।

ਇਹ ਸਾਂਝੇਦਾਰੀ ਭਾਰਤ ਦੀ ਸੱਭਿਅਤਾਗਤ ਵਿਆਪਕਤਾ ਨੂੰ ਦਰਸਾਏਗੀ, ਜਿਸ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਦੁਆਰਾ ਸੁਰੱਖਿਅਤ ਸਮਾਰਕ ਅਤੇ ਪੁਰਾਤੱਤਵ ਸਥਾਨ ਅਤੇ ਉਨ੍ਹਾਂ ਦੇ ਕੋਲ ਸੁਰੱਖਿਅਤ ਰੱਖੀ ਹੋਈ ਇੱਕਠੀਆਂ ਕੀਤੀਆਂ ਵਸਤੂਆਂ, ਨੈਸ਼ਨਲ ਮਿਊਜ਼ੀਅਮਾਂ ਦੀਆਂ ਸੰਪਤੀਆਂ, ਗਿਆਨ ਭਾਰਤਮ ਦੇ ਤਹਿਤ ਦਸਤਾਵੇਜ਼ੀਕਰਣ ਪਾਂਡੂਲਿਪੀਆਂ ਅਤੇ ਪੂਰੇ ਦੇਸ਼ ਵਿੱਚ ਮੰਤਰਾਲੇ ਦੇ ਤਹਿਤ ਆਉਣ ਵਾਲੀਆਂ ਸੰਸਥਾਵਾਂ ਦੁਆਰਾ ਸਾਂਭ ਕੇ ਰੱਖੀ ਗਈ ਸ਼ਿਲਪਕਾਰੀ, ਪ੍ਰਦਰਸ਼ਨ ਕਲਾ ਅਤੇ ਜੀਵੰਤ ਪਰੰਪਰਾਵਾਂ ਸ਼ਾਮਲ ਹਨ।

ਇਸ ਦੇ ਕੇਂਦਰ ਵਿੱਚ, ‘ਯੁਗੇ ਯੁਗੀਨ ਭਾਰਤ ਮਿਊਜ਼ੀਅਮ’ ਹੈ, ਜੋ ਨਵੀਂ ਦਿੱਲੀ ਦੇ ਨੌਰਥ ਅਤੇ ਸਾਊਥ ਬਲੌਕ ਵਿੱਚ ਭਾਰਤ ਦੇ ਸਦੀਆਂ ਪੁਰਾਣੇ ਇਤਿਹਾਸ ਨੂੰ ਦਰਸਾਉਣ ਵਾਲੇ ਇੱਕ ਮਿਊਜ਼ੀਅਮ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ। ਇਸ ਨੂੰ ਡਿਜੀਟਾਈਜ਼ ਕਰਨਾ ਇਨ੍ਹਾਂ ਇਮਾਰਤਾਂ ਅਤੇ ਇਨ੍ਹਾਂ ਵਿੱਚ ਰੱਖੀਆਂ ਜਾਣ ਵਾਲੀਆਂ ਕੀਮਤੀ ਕਲਾਕ੍ਰਿਤੀਆਂ ਦਾ ਇੱਕ ਸਥਾਈ ਰਿਕਾਰਡ ਤਿਆਰ ਕਰੇਗਾ ਅਤੇ ਆਮ ਜਨਤਾ ਨੂੰ ਸਾਡੇ ਸਮੇਂ ਦੇ ਸਭ ਤੋਂ ਮਹੱਤਵਪੂਰਨ ਸੱਭਿਆਚਾਰਕ ਯਤਨਾਂ ਵਿੱਚੋਂ ਇੱਕ ਦੀ ਝਲਕ ਦੇਖਣ ਨੂੰ ਮਿਲੇਗੀ।

ਇਹ ਸਹਿਮਤੀ ਪੱਤਰ ਮੰਤਰਾਲੇ ਦੇ ਉਸ ਵਿਆਪਕ ਯਤਨ ਦਾ ਹਿੱਸਾ ਹੈ ਜਿਸ ਦਾ ਉਦੇਸ਼ ਪਹੁੰਚ ਨੂੰ ਬਿਹਤਰ ਬਣਾਉਣਾ ਅਤੇ ਆਪਣੀ ਡਿਜੀਟਲ ਪਹਿਲਕਦਮੀਆਂ ਦਾ ਵਿਸਥਾਰ ਕਰਨਾ ਹੈ, ਤਾਂ ਜੋ ਭਾਰਤ ਦੀ ਵਿਰਾਸਤ ਨੂੰ ਭਾਰਤੀ ਭਾਸ਼ਾਵਾਂ ਵਿੱਚ ਅਤੇ ਕਿਸੇ ਵੀ ਉਪਕਰਣ ‘ਤੇ ਦੇਖਿਆ-ਸਮਝਿਆ ਜਾ ਸਕੇ। ਇਹ ਪੂਰੇ ਮੰਤਰਾਲੇ ਦੇ ਇੱਕ ਅਜਿਹੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ, ਜਿਸ ਵਿੱਚ ਸੁਰੱਖਿਆ, ਜਨਤਕ ਪਹੁੰਚ ਅਤੇ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਦਾ ਵਿਕਾਸ ਇਕੱਠੇ ਅੱਗੇ ਵਧਦੇ ਹਨ। ਇਸ ਵਿੱਚ ਹਰ ਪੱਧਰ ਦੇ ਸੰਸਥਾਨਾਂ ਅਤੇ ਵੱਖ-ਵੱਖ ਖੇਤਰਾਂ ਦੇ ਸਾਂਝੇਦਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਇਸ ਸਾਂਝੇਦਾਰੀ ‘ਤੇ ਟਿੱਪਣੀ ਕਰਦੇ ਹੋਏ, ਸੱਭਿਆਚਾਰਕ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਅਗਰਵਾਲ ਨੇ ਕਿਹਾ, “ਭਾਰਤ ਦੀ ਸੱਭਿਆਚਾਰਕ ਵਿਰਾਸਤ ਇੱਕ ਜੀਵੰਤ ਵਿਰਾਸਤ ਹੈ। ਇਹ ਹਰੇਕ ਨਾਗਰਿਕ ਦੀ ਹੈ ਅਤੇ ਪੂਰੀ ਦੂਨੀਆ ਨਾਲ ਸੰਵਾਦ ਕਰਦੀ ਹੈ। ਗੂਗਲ ਆਰਟਸ ਐਂਡ ਕਲਚਰ ਦੇ ਨਾਲ ਸਾਡੀ ਸਾਂਝੇਦਾਰੀ, ਤਕਨੀਕ ਰਾਹੀਂ ਇਸ ਵਿਰਾਸਤ ਦਾ ਦਸਤਾਵੇਜ਼ੀਕਰਣ ਕਰਨ, ਸੰਭਾਲ ਕਰਨ ਅਤੇ ਸਾਂਝਾ ਕਰਨ ਵਿੱਚ ਮਦਦ ਕਰਦੀ ਹੈ। ਇਸ ਵਿੱਚ ਸਾਡੀਆਂ ਪ੍ਰਾਚੀਨ ਪਾਂਡੂਲਿਪਿਆਂ ਅਤੇ ਸਮਾਰਕਾਂ ਤੋਂ ਲੈ ਕੇ ਸਾਡੇ ਨੈਸ਼ਨਲ ਮਿਊਜ਼ੀਅਮਾਂ ਦੇ ਸੰਗ੍ਰਹਿ ਅਤੇ ਆਉਣ ਵਾਲਾ ‘ਯੁਗੇ ਯੁਗੀਨ ਭਾਰਤ ਮਿਊਜ਼ੀਅਮ’ ਸ਼ਾਮਲ ਹਨ। ਇਨ੍ਹਾਂ ਖਜਾਨਿਆਂ ਨੂੰ ਭਾਰਤੀ ਭਾਸ਼ਾਵਾਂ ਵਿੱਚ ਅਤੇ ਪੂਰੀ ਦੁਨੀਆ ਵਿੱਚ ਲੋਕਾਂ ਲਈ ਉਪਲਬਧ ਕਰਵਾ ਕੇ, ਅਸੀਂ ਉਮੀਦ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕ ਭਾਰਤ ਸੱਭਿਅਤਾ ਦੀ ਕਹਾਣੀ ਦੇ ਕਰੀਬ ਆਉਣਗੇ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣਗੇ।”

ਗੂਗਲ ਆਰਟਸ ਐਂਡ ਕਲਚਰ ਦਾ ਮੰਤਰਾਲੇ ਦੀਆਂ ਸੰਸਥਾਵਾਂ ਨਾਲ ਪੁਰਾਣਾ ਸਬੰਧ ਰਿਹਾ ਹੈ, ਜਿਨ੍ਹਾਂ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ, ਨੈਸ਼ਨਲ ਮਿਊਜ਼ੀਅਮ ਅਤੇ ਰਾਸ਼ਟਰੀ ਆਧੁਨਿਕ ਕਲਾ ਗੈਲਰੀ ਸ਼ਾਮਲ ਹਨ, ਜਿਨ੍ਹਾਂ ਦੇ ਸੰਗ੍ਰਿਹਾਂ ਨੂੰ ਇਸ ਨੇ ਵਰ੍ਹਿਆਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਤੱਕ ਪਹੁੰਚਣ ਵਿੱਚ ਮਦਦ ਕੀਤੀ ਹੈ।

ਗੂਗਲ ਆਰਟਸ ਐਂਡ ਕਲਚਰ ਦੇ ਉਪ-ਪ੍ਰਧਾਨ ਅਤੇ ਸੰਸਥਾਪਕ, ਸ਼੍ਰੀ ਅਮਿਤ ਸੂਦ ਨੇ ਕਿਹਾ, “ਪਿਛਲੇ 15 ਵਰ੍ਹਿਆਂ ਤੋਂ, ਗੂਗਲ ਆਰਟਸ ਐਂਡ ਕਲਚਰ ਭਾਰਤ ਦੀਆਂ ਸਦੀਆਂ ਪੁਰਾਣੀਆਂ ਕਹਾਣੀਆਂ, ਕਲਾਤਮਕ ਨਿਪੁੰਨਤਾ ਅਤੇ ਵਿਸ਼ਾਲ ਵਿਰਾਸਤ ਤੋਂ ਬਹੁਤ ਪ੍ਰੇਰਿਤ ਰਿਹਾ ਹੈ। ਸੱਭਿਆਚਾਰ ਮੰਤਰਾਲੇ ਨਾਲ ਸਾਡੀ ਸਾਂਝੇਦਾਰੀ, ਅਤਿ-ਆਧੁਨਿਕ ਤਕਨੀਕਾਂ ਦੀ ਮਦਦ ਨਾਲ ਭਾਰਤ ਦੀ ਅਨਮੋਲ ਵਿਰਾਸਤਾਂ ਨੂੰ ਸੁਰੱਖਿਅਤ ਰੱਖਣ ਦੀ ਸਾਡੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਭਾਵੇਂ 'ਯੁਗੇ ਯੁਗੀਨ ਭਾਰਤ ਮਿਊਜ਼ੀਅਮ' ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨਾ ਹੋਵੇ ਜਾਂ ਇਤਿਹਾਸਕ ਪਾਂਡੁਲਿਪੀਆਂ  ਨੂੰ ਸੁਰੱਖਿਅਤ ਕਰਨਾ ਹੋਵੇ, ਸਾਨੂੰ ਆਪਣੀਆਂ ਤਕਨੀਕਾਂ ਦੀ ਵਰਤੋਂ ਕਰਕੇ ਪੁਰਾਤਨ ਵਿਰਾਸਤ ਨੂੰ ਆਧੁਨਿਕ ਪਹੁੰਚ ਨਾਲ ਜੋੜਨ 'ਤੇ ਮਾਣ ਹੈ। ਇਸ ਨਾਲ ਇਹ ਸੰਗ੍ਰਹਿ ਹਰ ਜਗ੍ਹਾ ਜਿਗਿਆਸੂ ਲੋਕਾਂ ਲਈ ਅਸਾਨੀ ਨਾਲ ਉਪਲਬਧ ਹੋ ਸਕਣਗੇ, ਜਿਸ ਨਾਲ ਉਨ੍ਹਾਂ ਨੂੰ ਸਿੱਖਣ, ਪ੍ਰੇਰਿਤ ਹੋਣ ਅਤੇ ਆਨੰਦ ਲੈਣ ਦਾ ਮੌਕਾ ਮਿਲੇਗਾ।”

ਇਹ ਐੱਮਓਯੂ ਭਾਰਤ ਦੀ ਸੱਭਿਅਤਾਗਤ ਵਿਰਾਸਤ ਨੂੰ ਸੁਰੱਖਿਅਤ ਰੱਖਣ, ਦੀਰਘਕਾਲੀ ਸਾਂਝੇਦਾਰੀਆਂ ਰਾਹੀਂ ਇਸ ਦੀ ਰਚਨਾਤਮਕ ਅਰਥਵਿਵਸਥਾ ਨੂੰ ਹੁਲਾਰਾ ਦੇਣ ਅਤੇ ਦੇਸ਼-ਵਿਦੇਸ਼ ਵਿੱਚ ਵਿਆਪਕ ਨੈੱਟਵਰਕ ਰਾਹੀਂ ਇਸ ਦੀ ਸੰਸਕ੍ਰਿਤੀ ਨੂੰ ਸਾਂਝਾ ਕਰਨ ਦੇ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਦੀ ਮੁੜ ਪੁਸ਼ਟੀ ਕਰਦਾ ਹੈ।

*****

ਐੱਮ. ਅੰਨਾਦੁਰਾਈ


(Release ID: 2333533) ਵਿਜ਼ੀਟਰ ਕਾਊਂਟਰ : 6