Posted On:
05 NOV 2026 11:55PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ 14 ਤੋਂ 114 ਤਗ਼ਮਿਆਂ ਤੱਕ ਭਾਰਤ ਦੀ ਸ਼ਾਨਦਾਰ ਪ੍ਰਗਤੀ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਪ੍ਰਾਪਤੀ ਦੇਸ਼ ਦੇ ਐਥਲੀਟਾਂ ਦੀ ਅਥਾਹ ਸਮਰੱਥਾ ਅਤੇ ਪ੍ਰਤਿਭਾ ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤੀ ਐਥਲੀਟਾਂ ਨੇ 30 ਸੋਨੇ ਦੇ ਤਗ਼ਮੇ ਜਿੱਤੇ, ਪੰਜ ਵਿਸ਼ਵ ਰਿਕਾਰਡ ਅਤੇ ਨੌਂ ਏਸ਼ਿਆਈ ਰਿਕਾਰਡ ਬਣਾਏ ਅਤੇ ਚਾਰ ਮੁਕਾਬਲਿਆਂ ਵਿੱਚ ਪੂਰੇ ਪੋਡੀਅਮ ’ਤੇ ਕਲੀਨ ਸਵੀਪ ਕੀਤਾ।
ਦੋ ਮਹੱਤਵਪੂਰਨ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਏਸ਼ਿਆਈ ਪੈਰਾ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲੈਣ ਵਾਲੇ 61 ਐਥਲੀਟਾਂ ਵਿੱਚੋਂ 36 ਐਥਲੀਟ ਤਗ਼ਮੇ ਜਿੱਤ ਕੇ ਪਰਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 56 ਮਹਿਲਾ ਐਥਲੀਟਾਂ ਵਿੱਚੋਂ 34 ਨੇ ਤਗ਼ਮੇ ਜਿੱਤੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਐਥਲੀਟਾਂ ਨੇ ਇਹ ਦਿਖਾ ਦਿੱਤਾ ਹੈ ਕਿ ਜਦੋਂ ਦ੍ਰਿੜ੍ਹ ਇਰਾਦਾ ਹੋਵੇ ਤਾਂ ਕੋਈ ਵੀ ਸੁਪਨਾ ਬਹੁਤ ਵੱਡਾ ਨਹੀਂ ਹੁੰਦਾ ਅਤੇ ਕੋਈ ਵੀ ਚੁਣੌਤੀ ਬਹੁਤ ਮੁਸ਼ਕਿਲ ਨਹੀਂ ਹੁੰਦੀ। ਉਨ੍ਹਾਂ ਅੱਗੇ ਕਿਹਾ ਕਿ ਉਹ ਦਿਨ ਹੁਣ ਬੀਤ ਚੁੱਕੇ ਹਨ ਜਦੋਂ ਸਮਾਜ ਖੇਡਾਂ ਵਿੱਚ ਜਾਣ ਵਾਲੇ ਨੌਜਵਾਨਾਂ ਨੂੰ ਚੰਗਾ ਨਹੀਂ ਸਮਝਦਾ ਸੀ, ਅਤੇ ਹੁਣ ਜਿਨ੍ਹਾਂ ਵਿੱਚ ਪ੍ਰਤਿਭਾ ਹੈ, ਭਾਰਤ ਉਨ੍ਹਾਂ ਦਾ ਸਾਥ ਦੇਵੇਗਾ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰੇਗਾ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਲਿਖਿਆ;
“14 ਤੋਂ 114
ਇੱਕ ਪਾਸੇ ਇਹ ਇੱਕ ਗਿਣਤੀ ਹੈ… ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ ਦੀ ਪ੍ਰਗਤੀ ਦਾ ਇੱਕ ਅੰਕੜਾ।
ਪਰ, ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਤੇਜ਼ ਉਛਾਲ ਕੁਝ ਹੋਰ ਦਰਸਾਉਂਦਾ ਹੈ… ਸਾਡੇ ਐਥਲੀਟਾਂ ਦੀ ਅਥਾਹ ਸਮਰੱਥਾ ਅਤੇ ਪ੍ਰਤਿਭਾ।
ਇਸ ਸਾਲ ਸਾਡੇ ਨਾਮ ਰਹੇ:
30 ਸੋਨੇ ਦੇ ਤਗ਼ਮੇ + 5 ਵਿਸ਼ਵ ਰਿਕਾਰਡ + 9 ਏਸ਼ਿਆਈ ਰਿਕਾਰਡ + 4 ਅਜਿਹੇ ਮੁਕਾਬਲੇ ਜਿੱਥੇ ਭਾਰਤੀਆਂ ਨੇ ਪੂਰੇ ਪੋਡੀਅਮ ’ਤੇ ਕਬਜ਼ਾ ਕੀਤਾ!
ਮੇਰੇ ਦੋ ਮਨਪਸੰਦ ਅੰਕੜੇ:
ਏਸ਼ਿਆਈ ਪੈਰਾ ਖੇਡਾਂ ਵਿੱਚ ਪਹਿਲੀ ਵਾਰ ਹਿੱਸਾ ਲੈਣ ਵਾਲੇ 61 ਐਥਲੀਟਾਂ ਵਿੱਚੋਂ 36 ਐਥਲੀਟ ਤਗ਼ਮੇ ਜਿੱਤ ਕੇ ਦੇਸ਼ ਪਰਤੇ ਹਨ।
56 ਮਹਿਲਾ ਐਥਲੀਟਾਂ ਵਿੱਚੋਂ 34 ਤਗ਼ਮਾ ਜੇਤੂ ਹਨ!
ਸਾਡੇ ਐਥਲੀਟਾਂ ਨੇ ਦਿਖਾ ਦਿੱਤਾ ਹੈ ਕਿ ਜਦੋਂ ਦ੍ਰਿੜ੍ਹ ਇਰਾਦਾ ਹੋਵੇ ਤਾਂ ਕੋਈ ਵੀ ਸੁਪਨਾ ਬਹੁਤ ਵੱਡਾ ਨਹੀਂ ਹੁੰਦਾ ਅਤੇ ਕੋਈ ਵੀ ਚੁਣੌਤੀ ਬਹੁਤ ਮੁਸ਼ਕਿਲ ਨਹੀਂ ਹੁੰਦੀ।
ਉਹ ਦਿਨ ਹੁਣ ਕਦੋਂ ਦੇ ਬੀਤ ਚੁੱਕੇ ਹਨ ਜਦੋਂ ਸਮਾਜ ਉਨ੍ਹਾਂ ਨੌਜਵਾਨਾਂ ਨੂੰ ਚੰਗਾ ਨਹੀਂ ਸਮਝਦਾ ਸੀ ਜੋ ਖੇਡਾਂ ਵਿੱਚ ਅੱਗੇ ਵਧਣਾ ਚਾਹੁੰਦੇ ਸਨ।
ਹੁਣ, ਜੇ ਤੁਹਾਡੇ ਵਿੱਚ ਪ੍ਰਤਿਭਾ ਹੈ, ਤਾਂ ਭਾਰਤ ਤੁਹਾਡਾ ਸਾਥ ਦੇਵੇਗਾ ਅਤੇ ਤੁਹਾਡੀ ਹੌਸਲਾ-ਅਫ਼ਜ਼ਾਈ ਕਰੇਗਾ।
ਆਓ, ਖੇਡੋ ਅਤੇ ਚਮਕੋ!”
****
ਐੱਮਜੇਪੀਐੱਸ/ਐੱਸਐੱਸ/ਐੱਸਟੀ