ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਏਪੁਰ ਵਿੱਚ ਛੱਤੀਸਗੜ੍ਹ ਰਾਜਯੋਤਸਵ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ


ਨਕਸਲ ਮੁਕਤ ਛੱਤੀਸਗੜ੍ਹ ਦੇ ਸਾਰੇ ਲੋਕਾਂ, ਖਾਸ ਕਰਕੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਨੂੰ ਸ਼ੁਭਕਾਮਨਾਵਾਂ ਅਤੇ ਇਸ ਸਫਲਤਾ ਲਈ CAPF ਅਤੇ ਛੱਤੀਸਗੜ੍ਹ ਪੁਲਿਸ ਨੂੰ ਵਧਾਈਆਂ

ਨਵੇਂ ਰਾਏਪੁਰ ਵਿੱਚ 5 ਲੱਖ ਪਿੱਪਲ ਦੇ ਰੁੱਖ ਲਗਾਏ ਜਾਣਗੇ, 'ਪੀਪਲ ਸਿਟੀ' ਬਣ ਕੇ ਇਹ ਦੁਨੀਆ ਦਾ ਸਭ ਤੋਂ ਵੱਡਾ ਵਾਤਾਵਰਣ-ਅਨੁਕੂਲ ਸ਼ਹਿਰ ਬਣ ਜਾਵੇਗਾ

ਛੱਤੀਸਗੜ੍ਹ ਦੇ ਲੋਕਾਂ ਨੇ ਸਾਨੂੰ ਸੱਤਾ ਵਿੱਚ ਲਿਆਂਦਾ, ਅਸੀਂ 2 ਮਹੀਨਿਆਂ ਦੇ ਅੰਦਰ ਨਕਸਲ ਮੁਕਤ ਛੱਤੀਸਗੜ੍ਹ ਦਾ ਪ੍ਰਣ ਲਿਆ ਅਤੇ ਦੇਸ਼ ਨੂੰ ਨਕਸਲ ਮੁਕਤ ਬਣਾਇਆ

ਮੈਂ ਉਨ੍ਹਾਂ ਲੋਕਾਂ ਨੂੰ ਪੁੱਛਦਾ ਹਾਂ ਜੋ ਮਨੁੱਖੀ ਅਧਿਕਾਰਾਂ ਦੇ ਨਾਮ 'ਤੇ ਨਕਸਲਵਾਦ ਦਾ ਸਮਰਥਨ ਕਰਦੇ ਹਨ - ਮਨੁੱਖੀ ਅਧਿਕਾਰ ਬੰਦੂਕ ਲੈ ਕਰ ਵਿਕਾਸ ਨੂੰ ਰੋਕਣ ਵਾਲੇ ਦਾ ਹੁੰਦਾ ਹੈ, ਗਰੀਬ ਆਦਿਵਾਸੀਆਂ ਦਾ ਨਹੀਂ?

ਨਕਸਲਵਾਦੀਆਂ ਨੇ ਜਿਨ੍ਹਾਂ ਦੇ ਹੱਥ-ਪੈਰ ਖੋਹ ਲਏ ਸਨ, ਮੋਦੀ ਸਰਕਾਰ ਉਨ੍ਹਾਂ ਨੂੰ ਨਕਲੀ ਆਰਟੀਫਿਸ਼ਿਅਲ ਅੰਗ ਦੇ ਕੇ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿੱਚ ਮਦਦ ਕਰ ਰਹੀ ਹੈ

ਵਿਰੋਧੀ ਪਾਰਟੀ ਨੇ ਹਮੇਸ਼ਾ ਨਕਸਲਵਾਦੀਆਂ ਦਾ ਸਮਰਥਨ ਕੀਤਾ ਹੈ

ਸਾਬਕਾ ਗ੍ਰਹਿ ਮੰਤਰੀ ਨੇ ਕਿਹਾ - ਨਕਸਲੀਆਂ ਨੂੰ ਆਤਮ ਸਮਰਪਣ ਕਰਨ ਦੀ ਜ਼ਰੂਰਤ ਨਹੀਂ ਹੈ, ਬਸ ਗੜਬੜੀ ਨਾ ਕਰਨ। ਅਸੀਂ ਕਿਹਾ - ਜੇਕਰ ਤੁਸੀਂ ਆਤਮ ਸਮਰਪਣ ਕਰਦੇ ਹੋ, ਤਾਂ ਅਸੀਂ ਤੁਹਾਨੂੰ ਮੁੱਖ ਧਾਰਾ ਵਿੱਚ ਲਿਆਵਾਂਗੇ, ਨਹੀਂ ਤਾਂ ਸਾਡੇ ਸੈਨਿਕ ਤੁਹਾਡੇ ਨਾਲ ਲੜਨਗੇ, ਅਤੇ 90% ਨਕਸਲੀਆਂ ਨੇ ਆਤਮ ਸਮਰਪਣ ਕਰ ਦਿੱਤਾ

ਵਿਰੋਧੀ ਪਾਰਟੀ ਹਮੇਸ਼ਾ ਗੈਰ-ਸੰਵਿਧਾਨਕ ਸੰਸਥਾਵਾਂ ਦੇ ਨਾਲ ਖੜ੍ਹੀ ਰਹੀ ਹੈ - ਨਕਸਲੀਆਂ ਨੇ ਆਪਣੀ 'ਜਨਤਾ ਸਰਕਾਰ' ਬਣਾਈ ਅਤੇ ਬੇਕਸੂਰ ਪੱਤਰਕਾਰਾਂ, ਸਮਾਜ ਸੇਵਕਾਂ ਅਤੇ ਵਿਦਿਆਰਥੀਆਂ ਨੂੰ ਫਾਂਸੀ 'ਤੇ ਲਟਕਾਇਆ

ਨਕਸਲੀਆਂ ਦੀ 'ਜਨਤਾ ਸਰਕਾਰ' ਦਾ ਸਮਰਥਨ ਕਰਨ ਵਾਲੇ ਵਿਰੋਧੀ ਆਗੂਆਂ ਨੇ ਹੁਣ ਇੱਕ ਨਕਲੀ ਸੰਸਦ ਬਣਾ ਕੇ ਸੰਸਦ ਦਾ ਮਜ਼ਾਕ ਬਣਾਇਆ

ਵਿਰੋਧੀ ਆਗੂਆਂ ਦਾ ਆਚਰਣ ਗੈਰ-ਸੰਵਿਧਾਨਕ ਹੈ, ਪਰ ਉਹ ਆਪਣੇ ਹੱਥਾਂ ਵਿੱਚ ਸੰਵਿਧਾਨ ਲੈ ਕੇ ਘੁੰਮਦੇ ਹਨ

ਨਕਸਲਵਾਦ ਦੇ ਕਾਰਨ, ਛੱਤੀਸਗੜ੍ਹ ਵਿੱਚ, ਜਿੱਥੇ ਇੱਕ ਸੱਭਿਆਚਾਰਕ ਗਲਿਆਰਾ ਬਣਾਇਆ ਜਾਣਾ ਸੀ, ਇੱਕ ਲਾਲ ਗਲਿਆਰਾ ਬਣਾਇਆ ਗਿਆ; ਜਿਸ ਬੱਚੇ ਦੇ ਹੱਥ ਵਿੱਚ ਕਲਮ ਹੋਣੀ ਚਾਹੀਦੀ ਸੀ, ਉਸਨੂੰ ਬੰਦੂਕ ਥਮਾ ਦਿੱਤੀ ਗਈ; ਜਿੱਥੇ ਸਕੂਲ ਦੀ ਘੰਟੀ ਵੱਜਣੀ ਚਾਹੀਦੀ ਸੀ, ਉੱਥੇ ਸਕੂਲ ਹੀ ਉਡਾ ਦਿੱਤਾ ਗਿਆ

ਨਕਸਲਵਾਦ ਵਿਰੁੱਧ ਕਾਰਵਾਈ 'ਤੇ ਲੇਖ ਲਿਖ ਕੇ ਸਲਾਹ ਦੇਣ ਵਾਲਿਆਂ ਨੂੰ ਹੁਣ ਡਰਨਾ ਨਹੀਂ ਚਾਹੀਦਾ, ਇੱਥੇ ਆ ਕੇ ਵਿਕਾਸ ਦੀ ਹਵਾ ਦੇਖਣੀ ਚਾਹੀਦੀ ਹੈ ਅਤੇ ਇਨ੍ਹਾਂ ਆਦਿਵਾਸੀਆਂ ਦੇ ਦਰਦ 'ਤੇ ਵੀ ਲੇਖ ਲਿਖਣੇ ਚਾਹੀਦੇ ਹਨ

ਮੋਦੀ ਸਰਕਾਰ ਹਰ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ ਹੈ - ਜੇਕਰ ਵਿਰੋਧੀ ਧਿਰ ਵਿੱਚ ਹਿੰਮਤ ਹੈ ਤਾਂ ਸੰਸਦ ਨੂੰ ਕੰਮ ਕਰਨ ਦਿਓ, ਜਨਤਾ ਨੂੰ ਪਤਾ ਲੱਗ ਜਾਵੇਗਾ ਕਿ ਸੱਚਾ ਕੌਣ ਹੈ ਅਤੇ ਝੂ

Posted On: 03 NOV 2026 8:35PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਰਾਏਪੁਰ ਵਿੱਚ ਛੱਤੀਸਗੜ੍ਹ ਰਾਜਯੋਤਸਵ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਣੂਦੇਵ ਸਾਈ ਅਤੇ ਉਪ ਮੁੱਖ ਮੰਤਰੀ ਸ਼੍ਰੀ ਵਿਜੈ ਸ਼ਰਮਾ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਪੂਰੇ ਛੱਤੀਸਗੜ੍ਹ ਦੇ ਲੋਕਾਂ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਧੰਨਵਾਦ ਕਰਦੇ ਹਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਨ, ਕਿਉਂਕਿ ਇਹ ਅਟਲ ਜੀ ਹੀ ਸਨ ਜਿਨ੍ਹਾਂ ਨੇ ਸਾਲ 2000 ਵਿੱਚ ਛੱਤੀਸਗੜ੍ਹ ਰਾਜ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਸੀ ਕਿ ਰਾਜ ਬਣਨ 'ਤੇ, ਵਿਰੋਧੀ ਪਾਰਟੀ ਦਾ ਇੱਕ ਨੇਤਾ ਮੁੱਖ ਮੰਤਰੀ ਬਣ ਸਕਦਾ ਹੈ, ਫਿਰ ਵੀ ਸਾਨੂੰ ਇਸ ਦੀ ਚਿੰਤਾ ਨਹੀਂ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਛੱਤੀਸਗੜ੍ਹ ਨਾਲ ਬੇਇਨਸਾਫ਼ੀ ਹੋ ਰਹੀ ਸੀ ਅਤੇ ਇਸ ਖੇਤਰ ਦਾ ਵਿਕਾਸ ਰੁਕ ਗਿਆ ਸੀ। ਉਨ੍ਹਾਂ ਕਿਹਾ ਕਿ ਅਟਲ ਜੀ ਨੇ ਛੱਤੀਸਗੜ੍ਹ ਬਣਾਇਆ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸਨੂੰ ਸਵਾਰਿਆਂ ਹੈ।

ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਲੋਕਾਂ, ਖਾਸ ਕਰਕੇ ਆਦਿਵਾਸੀ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਛੱਤੀਸਗੜ੍ਹ ਨਕਸਲ ਮੁਕਤ ਹੈ ਅਤੇ ਵਿਕਾਸ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPF) ਅਤੇ ਛੱਤੀਸਗੜ੍ਹ ਪੁਲਿਸ ਨੂੰ ਵੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਮਾਣ, ਪ੍ਰਾਪਤੀ ਅਤੇ ਦ੍ਰਿੜ ਇਰਾਦੇ ਦਾ ਦਿਨ ਹੈ। ਸਾਨੂੰ ਅਟਲ ਜੀ ਦੀ ਵਿਰਾਸਤ 'ਤੇ ਮਾਣ ਹੈ, ਜਿਨ੍ਹਾਂ ਨੇ ਛੱਤੀਸਗੜ੍ਹ ਨੂੰ ਇੱਕ ਵੱਖਰੇ ਰਾਜ ਦੀ ਪਛਾਣ ਦਿੱਤੀ। ਸਾਨੂੰ ਇੰਨੇ ਵਰ੍ਹਿਆਂ ਵਿੱਚ ਲਏ ਗਏ ਸੰਕਲਪਾਂ 'ਤੇ ਮਾਣ ਹੈ; ਛੱਤੀਸਗੜ੍ਹ ਨੂੰ ਨਕਸਲ ਮੁਕਤ ਅਤੇ ਨਕਸਲ ਮੁਕਤ ਭਾਰਤ ਬਣਾਉਣ ਦੇ ਸੰਕਲਪ ਪੂਰੇ ਹੋਏ ਹਨ ਅਤੇ ਇਸ ਦੇ ਨਾਲ ਹੀ, ਮੋਦੀ ਜੀ ਅਤੇ ਵਿਸ਼ਣੂਦੇਵ ਜੀ ਦੀ ਅਗਵਾਈ ਹੇਠ ਛੱਤੀਸਗੜ੍ਹ ਨੂੰ ਵਿਕਸਿਤ ਕਰਨ ਦਾ ਸੰਕਲਪ ਵੀ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਛੱਤੀਸਗੜ੍ਹ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਘਾਸੀਦਾਸ ਦਾ ਸੰਦੇਸ਼ ਅਤੇ ਗੁਰੂ ਨਾਨਕ ਦੇਵ ਜੀ ਦੀ ਸੇਵਾ, ਸਮਾਨਤਾ ਅਤੇ ਸੱਚਾਈ ਦਾ ਸੰਦੇਸ਼ - ਇਹ ਛੱਤੀਸਗੜ੍ਹ ਦੀਆਂ ਕਦਰਾਂ-ਕੀਮਤਾਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਛੱਤੀਸਗੜ੍ਹ ਦੇ ਲੋਕ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ, ਸਾਡੀ ਸਰਕਾਰ ਛੱਤੀਸਗੜ੍ਹ ਪਾਂਡੁਮ ਅਤੇ ਬਸਤਰ ਓਲੰਪਿਕ ਦਾ ਆਯੋਜਨ ਕਰਦੀ ਹੈ। ਵਿਸ਼ਣੂਦੇਵ ਸਾਈ ਦੀ ਸਰਕਾਰ ਨੇ ਪੰਥੀ, ਪਾਂਡਵਾਨੀ, ਰਾਉਤ, ਨਾਚਾ, ਕਰਮਾ ਅਤੇ ਸੈਲਾ ਨਾਚਾਂ, ਢੋਕਰਾ, ਬੇਲ ਮੈਟਲ, ਵੁੱਡਕ੍ਰਾਫਟ ਅਤੇ ਕੋਸਾ ਵਰਗੀਆਂ ਸੱਭਿਆਚਾਰਕ ਵਿਰਾਸਤਾਂ ਅਤੇ ਬਸਤਰ ਦੁਸਹਿਰੇ ਦੀ ਵਿਲੱਖਣ 75 ਦਿਨਾਂ ਦੀ ਪਰੰਪਰਾ ਨੂੰ ਇੱਕ ਨਵੀਂ ਪਛਾਣ ਦਿੱਤੀ ਹੈ। ਬਸਤਰ ਪਾਂਡੁਮ ਅਤੇ ਬਸਤਰ ਓਲੰਪਿਕ ਰਾਹੀਂ, ਲੱਖਾਂ ਨੌਜਵਾਨਾਂ ਨੇ ਕਬਾਇਲੀ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੇ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਹੈ। ਬਸਤਰ ਪਾਂਡੁਮ ਨੇ ਸਥਾਨਕ ਪਹਿਰਾਵੇ, ਭੋਜਨ, ਗੀਤਾਂ ਅਤੇ ਨਾਚਾਂ ਨੂੰ ਮੁੜ ਸੁਰਜੀਤ ਕੀਤਾ ਹੈ। ਇਸ ਤੋਂ ਇਲਾਵਾ, ਕਬਾਇਲੀ ਖੇਤਰਾਂ ਦੇ ਵਿਕਾਸ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਹੁਣ ਕੰਮ ਚੱਲ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਛੱਤੀਸਗੜ੍ਹ ਦੇ ਲੋਕਾਂ ਨੇ ਵਿਰੋਧੀ ਪਾਰਟੀ ਨੂੰ ਬਾਹਰ ਕੱਢ ਦਿੱਤਾ ਅਤੇ ਸਾਡੀ ਪਾਰਟੀ ਨੂੰ ਜਨਾਦੇਸ਼ ਦਿੱਤਾ ਅਤੇ ਦੋ ਮਹੀਨਿਆਂ ਦੇ ਅੰਦਰ, ਅਸੀਂ ਨਕਸਲਵਾਦ ਨੂੰ ਖਤਮ ਕਰਨ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਜਿਸ ਜ਼ਮੀਨ ਨੂੰ ਸੱਭਿਆਚਾਰਕ ਗਲਿਆਰਾ ਹੋਣਾ ਚਾਹੀਦਾ ਸੀ, ਉਸ ਦੀ ਥਾਂ ਲਾਲ ਗਲਿਆਰਾ ਬਣਾਇਆ ਗਿਆ। ਜਿਸ ਜੰਗਲ ਨੂੰ ਮਹੂਆ, ਤੇਂਦੂ ਪੱਤਿਆਂ ਅਤੇ ਲੋਕ ਗੀਤਾਂ ਨਾਲ ਭਰਿਆ ਜਾਣਾ ਚਾਹੀਦਾ ਸੀ, ਉਸ ਦੀ ਬਜਾਏ ਬਾਰੂਦੀ ਸੁਰੰਗਾਂ ਵਿਛਾਈ ਗਈ। ਜਿਨ੍ਹਾਂ ਬੱਚਿਆਂ ਨੂੰ ਕਲਮਾਂ ਫੜਨੀਆਂ ਚਾਹੀਦੀਆਂ ਸਨ, ਉਨ੍ਹਾਂ ਨੂੰ ਸਕੂਲ ਤੋਂ ਅਗਵਾ ਕਰ ਲਿਆ ਗਿਆ ਅਤੇ ਬੰਦੂਕਾਂ ਦਿੱਤੀਆਂ ਗਈਆਂ। ਜਿੱਥੇ ਸਕੂਲ ਦੀ ਘੰਟੀ ਵੱਜਣੀ ਚਾਹੀਦੀ ਸੀ, ਉੱਥੇ ਸਕੂਲ ਦੀ ਇਮਾਰਤ ਨੂੰ ਹੀ ਉਡਾ ਦਿੱਤਾ ਗਿਆ ਅਤੇ ਜਿਸ ਵਿਅਕਤੀ ਨੇ ਸੜਕ ਬਣਾਈ ਜੋ ਵਿਕਾਸ ਦਾ ਰਸਤਾ ਹੋਣੀ ਚਾਹੀਦੀ ਸੀ, ਉਸ ਨੂੰ ਉਸਦੇ ਪਰਿਵਾਰ ਦੇ ਸਾਹਮਣੇ ਜ਼ਿੰਦਾ ਸਾੜ ਦਿੱਤਾ ਗਿਆ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੇ ਨਾਮ 'ਤੇ ਨਕਸਲਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਸਵਾਲ ਕੀਤਾ: "ਕੀ ਮਨੁੱਖੀ ਅਧਿਕਾਰ ਸਿਰਫ ਉਨ੍ਹਾਂ 'ਤੇ ਲਾਗੂ ਹੁੰਦੇ ਹਨ ਜੋ ਹੱਥਾਂ ਵਿੱਚ ਬੰਦੂਕਾਂ ਲੈ ਕੇ ਵਿਕਾਸ ਨੂੰ ਰੋਕਦੇ ਹਨ? ਕੀ ਗਰੀਬ ਆਦਿਵਾਸੀਆਂ ਕੋਲ ਮਨੁੱਖੀ ਅਧਿਕਾਰ ਨਹੀਂ ਹਨ?" ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਦਿਖਾਇਆ ਹੈ ਕਿ ਗਰੀਬ ਆਦਿਵਾਸੀਆਂ ਕੋਲ ਵੀ ਮਨੁੱਖੀ ਅਧਿਕਾਰ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 30 ਸਾਲਾਂ ਵਿੱਚ, ਜਿਨ੍ਹਾਂ ਨੇ ਬੰਬ ਧਮਾਕਿਆਂ ਵਿੱਚ ਆਪਣੇ ਅੰਗ ਗੁਆ ਦਿੱਤੇ ਸਨ ਅਸੀਂ ਉਨ੍ਹਾਂ ਲੋਕਾਂ ਨੂੰ ਨਕਲੀ ਅੰਗ ਪ੍ਰਦਾਨ ਕਰਕੇ ਉਨ੍ਹਾਂ ਦਾ ਜੀਵਨ ਆਸਾਨ ਬਣਾਉਣ ਲਈ ਕੋਸ਼ਿਸ਼ ਕੀਤੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਦੂਰ ਬੈਠ ਕੇ ਲੰਬੇ-ਲੰਬੇ ਲੇਖ ਲਿਖਦੇ ਸਨ ਅਤੇ ਸਲਾਹ ਦਿੰਦੇ ਸਨ, ਉਨ੍ਹਾਂ ਵਿੱਚ ਇੱਕ ਦਿਨ ਵੀ ਇੱਥੇ ਆਉਣ ਅਤੇ ਰਹਿਣ ਦੀ ਹਿੰਮਤ ਨਹੀਂ ਸੀ। ਉਨ੍ਹਾਂ ਅਜਿਹੇ ਲੋਕਾਂ ਨੂੰ ਡਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇੱਥੇ ਕੋਈ ਉਨ੍ਹਾਂ ਨੂੰ ਨਹੀਂ ਮਾਰੇਗਾ। ਆਓ ਅਤੇ ਵਿਕਾਸ ਦੀਆਂ ਹਵਾਵਾਂ ਦਾ ਅਨੁਭਵ ਕਰੋ। ਜੇਕਰ ਰਾਮ ਤੁਹਾਡੇ ਦਿਲ ਵਿੱਚ ਜਾਗਦਾ ਹੈ, ਤਾਂ ਉਨ੍ਹਾਂ ਦੇ ਦਰਦ 'ਤੇ ਦੋ ਲੇਖ ਲਿਖੋ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਪਾਰਟੀ ਨੇ ਹਮੇਸ਼ਾ ਨਕਸਲਵਾਦ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ 2010 ਵਿੱਚ, ਵਿਰੋਧੀ ਪਾਰਟੀ ਦੇ ਕੇਂਦਰ ਸਰਕਾਰ ਦੇ ਇੱਕ ਸੀਨੀਅਰ ਮੰਤਰੀ ਨੇ ਕਿਹਾ ਸੀ ਕਿ ਨਕਸਲੀਆਂ ਨੂੰ ਆਪਣੇ ਹਥਿਆਰ ਰੱਖਣ ਦੀ ਲੋੜ ਨਹੀਂ ਹੈ, ਬਸ ਕੋਈ ਗੜਬੜੀ ਪੈਦਾ ਕਰਨ ਤੋਂ ਪਰਹੇਜ਼ ਕਰੋ। ਸ਼੍ਰੀ ਸ਼ਾਹ ਨੇ ਕਿਹਾ ਕਿ ਹਿੰਸਾ ਨੂੰ ਇਸ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ। ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਜੋ ਵੀ ਆਤਮ ਸਮਰਪਣ ਕਰਨਾ ਚਾਹੁੰਦਾ ਹੈ, ਉਸਨੂੰ ਅਜਿਹਾ ਕਰਨਾ ਚਾਹੀਦਾ ਹੈ; ਅਸੀਂ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਵਾਂਗੇ, ਨਹੀਂ ਤਾਂ ਸਾਡੇ ਸੈਨਿਕ ਉਨ੍ਹਾਂ ਦਾ ਸਾਹਮਣਾ ਕਰਨਗੇ। ਉਨ੍ਹਾਂ ਕਿਹਾ ਕਿ ਹਥਿਆਰਬੰਦ ਨਕਸਲੀਆਂ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਦੇ ਨਤੀਜੇ ਵਜੋਂ ਸਿਰਫ 10 ਪ੍ਰਤੀਸ਼ਤ ਨਕਸਲੀ ਮਾਰੇ ਗਏ, 90 ਪ੍ਰਤੀਸ਼ਤ ਨੇ ਆਤਮ ਸਮਰਪਣ ਕੀਤਾ, ਅਤੇ ਅੱਜ ਪੂਰਾ ਦੇਸ਼ ਨਕਸਲ ਮੁਕਤ ਹੈ। ਇਹ ਨਰੇਂਦਰ ਮੋਦੀ ਦੀ ਸਰਕਾਰ ਦੀ ਨੀਤੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਨੂੰ ਨਾਗਰਿਕ ਮੰਨਿਆ ਜਾਵੇਗਾ ਅਤੇ ਜੇਕਰ ਕੋਈ ਕਾਨੂੰਨ ਤੋੜਦਾ ਹੈ, ਭਾਵੇਂ ਬਸਤਰ, ਉੱਤਰ-ਪੂਰਬ, ਜਾਂ ਕਸ਼ਮੀਰ ਵਿੱਚ, ਸੁਰੱਖਿਆ ਬਲ ਨਾਗਰਿਕਾਂ ਦੀ ਸੁਰੱਖਿਆ ਲਈ ਉਨ੍ਹਾਂ ਨਾਲ ਨਜਿੱਠਣ ਲਈ ਕੰਮ ਕਰਨਗੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਪਾਰਟੀ ਹਮੇਸ਼ਾ ਗੈਰ-ਸੰਵਿਧਾਨਕ ਸਥਾਪਨਾਵਾਂ ਅਤੇ ਨਕਲੀ ਸੰਸਦਾਂ ਦਾ ਸਮਰਥਨ ਕਰਦੀ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨਕਸਲੀਆਂ ਨੇ ਛੱਤੀਸਗੜ੍ਹ ਵਿੱਚ "ਜਨਤਾ ਸਰਕਾਰ" ਬਣਾਈ ਸੀ। ਉਨ੍ਹਾਂ ਦਾ ਇੱਕ ਵੱਖਰਾ ਗ੍ਰਹਿ ਮੰਤਰੀ, ਮੁੱਖ ਮੰਤਰੀ, ਵਿੱਤ ਮੰਤਰੀ, ਆਦਿ ਸੀ। ਸ਼੍ਰੀ ਸ਼ਾਹ ਨੇ ਸਵਾਲ ਕੀਤਾ ਕਿ ਕਿਹੜਾ ਸੰਵਿਧਾਨ "ਜਨਤਾ ਸਰਕਾਰ"  ਵਰਗੀ ਸਮਾਨਾਂਤਰ ਸਰਕਾਰ ਦੀ ਆਗਿਆ ਦਿੰਦਾ ਹੈ? ਉਨ੍ਹਾਂ ਨੂੰ ਨਿਆਂ ਦੇਣ ਦਾ ਅਧਿਕਾਰ ਕਿਸਨੇ ਦਿੱਤਾ? ਉਨ੍ਹਾਂ ਨੇ ਬਹੁਤ ਸਾਰੇ ਨਿਰਦੋਸ਼ ਪੱਤਰਕਾਰਾਂ, ਸਮਾਜ ਸੇਵਕਾਂ ਅਤੇ ਵਿਦਿਆਰਥੀਆਂ ਨੂੰ ਦਰੱਖਤਾਂ 'ਤੇ ਟੰਗ ਦਿੱਤਾ। ਵਿਰੋਧੀ ਧਿਰ ਦੇ ਨੇਤਾ ਵੀ ਸੰਸਦ ਵਿੱਚ ਇਸਦਾ ਸਮਰਥਨ ਕਰਦੇ ਰਹੇ ਹਨ। ਪਹਿਲਾਂ, ਉਨ੍ਹਾਂ ਨੇ ਨਕਲੀ "ਜਨਤਾ ਸਰਕਾਰ", ਗੈਰ-ਸੰਵਿਧਾਨਕ ਸਰਕਾਰ ਦਾ ਸਮਰਥਨ ਕੀਤਾ ਸੀ, ਪਰ ਹੁਣ ਉਨ੍ਹਾਂ ਨੇ ਇੱਕ ਨਕਲੀ ਸੰਸਦ ਬਣਾ ਕੇ ਅਤੇ ਇੱਕ ਨਕਲੀ ਬਹਿਸ ਕਰਕੇ ਸੰਸਦ ਦਾ ਹੀ ਮਜ਼ਾਕ ਉਡਾਇਆ ਹੈ। ਗ੍ਰਹਿ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਕਿਹਾ ਕਿ ਮੋਦੀ ਸਰਕਾਰ ਹਰ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ, "ਅਸੀਂ SIR 'ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਤਿਆਰ ਹਾਂ।" "ਜੇ ਤੁਹਾਡੇ ਵਿੱਚ ਹਿੰਮਤ ਹੈ, ਤਾਂ ਤੁਹਾਨੂੰ ਦੇਸ਼ ਦੇ ਲੋਕਾਂ ਦੇ ਸਾਹਮਣੇ ਇਸਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਹੱਥ ਵਿੱਚ ਸੰਵਿਧਾਨ ਲੇ ਕੇ ਘੁੰਮਣ ਨਾਲ ਸੰਵਿਧਾਨ ਦਾ ਸਤਿਕਾਰ ਨਹੀਂ ਹੁੰਦਾ; ਆਚਰਣ ਸੰਵਿਧਾਨਕ ਹੋਣਾ ਚਾਹੀਦਾ ਹੈ। ਤੁਸੀਂ ਸੰਸਦ ਨੂੰ ਰੋਕ ਕੇ  ਰੱਖਿਆ ਹੈ, ਇਸ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਸੰਸਦ ਨੂੰ ਚੱਲਣ ਦਿਓ ਅਤੇ ਚਰਚਾ ਵਿੱਚ ਦੋ-ਦੋ  ਹੱਥ ਕਰ ਲਿਓ। ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਸੱਚ ਬੋਲ ਰਿਹਾ ਹੈ ਅਤੇ ਕੌਣ ਝੂਠ।

ਗ੍ਰਹਿ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਦੇ ਮੁੱਖ ਮੰਤਰੀ ਅਤੇ ਦੋਵੇਂ ਉਪ ਮੁੱਖ ਮੰਤਰੀਆਂ ਦੀ ਤ੍ਰਿਮੂਰਤੀ ਨੇ ਬਹੁਤ ਘੱਟ ਸਮੇਂ ਵਿੱਚ ਮੋਦੀ ਸਰਕਾਰ ਦੀਆਂ 70 ਪ੍ਰਤੀਸ਼ਤ ਤੋਂ ਵੱਧ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮਹਤਾਰੀ ਵੰਦਨ ਯੋਜਨਾ ਤਹਿਤ 33ਵੀਂ ਕਿਸ਼ਤ ਛੱਤੀਸਗੜ੍ਹ ਦੀਆਂ ਮਾਵਾਂ ਅਤੇ ਭੈਣਾਂ ਨੂੰ ਭੇਜ ਦਿੱਤੀ ਗਈ ਹੈ। ਝੋਨੇ ਦੀ ਖਰੀਦ ਜਾਰੀ ਹੈ। ਖੇਤੀਬਾੜੀ, ਜੰਗਲਾਤ ਉਪਜ, ਪਸ਼ੂ ਪਾਲਣ ਅਤੇ ਐੱਮਐੱਸਐੱਮਈ ਵਰਗੇ ਖੇਤਰ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਹੁਣ ਨਕਸਲ ਮੁਕਤ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸੈਰ-ਸਪਾਟਾ ਖੇਤਰ ਵਿੱਚ ਚੋਟੀ ਦੇ ਤਿੰਨ ਵਿੱਚ ਸ਼ਾਮਲ ਹੋਵੇਗਾ। ਚਿੱਤਰਕੂਟ ਫਾਲ, ਤੀਰਥਗੜ੍ਹ ਫਾਲ, ਕਾਂਗੇਰ ਵੈਲੀ ਨੈਸ਼ਨਲ ਪਾਰਕ, ​​ਮਾਂ ਬਾਲਮੇਸ਼ਵਰੀ, ਦਾਂਤੇਵਾੜਾ ਦੀ ਮਾਂ ਦੰਤੇਸ਼ਵਰੀ ਅਤੇ ਬਸਤਰ ਦੁਸਹਿਰਾ-ਸਾਰਿਆਂ ਵਿੱਚ ਦੁਨੀਆ ਭਰ ਦੇ ਯਾਤਰੀਆਂ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਜ਼ਮੀਨ ਅਮੀਰ ਹੈ, ਪਰ ਲੋਕ ਗਰੀਬ ਸਨ। ਪਰ 10 ਵਰ੍ਹਿਆਂ ਦੇ ਅੰਦਰ, ਜ਼ਮੀਨ ਅਮੀਰ ਹੋਵੇਗੀ ਅਤੇ ਲੋਕ ਵੀ ਅਮੀਰ ਹੋਣਗੇ। ਇਹ ਮੋਦੀ ਦੀ ਗਰੰਟੀ ਹੈ। ਸਾਡਾ ਟੀਚਾ ਖੁਸ਼ਹਾਲ ਅਤੇ ਸੰਪੰਨ ਲੋਕ ਅਤੇ ਇੱਕ ਖੁਸ਼ਹਾਲ ਅਤੇ ਸੰਪੰਨ ਜ਼ਮੀਨ ਹੀ ਸਾਡਾ ਟੀਚਾ ਹੈ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਵਿੱਚ ਸਲਾਨਾ ਬਜਟ 30 ਗੁਣਾ ਵਧਿਆ ਹੈ। ਪ੍ਰਤੀ ਵਿਅਕਤੀ ਆਮਦਨ 17 ਗੁਣਾ ਵਧੀ ਹੈ। ਛੱਤੀਸਗੜ੍ਹ ਵਰਗੇ ਰਾਜ ਦਾ ਜੀਐੱਸਡੀਪੀ 25 ਗੁਣਾ ਵਧਿਆ ਹੈ। ਆਈਟੀਆਈ ਸੰਸਥਾਵਾਂ ਦੁੱਗਣੀਆਂ ਹੋ ਗਈਆਂ ਹਨ, ਇੰਜੀਨੀਅਰਿੰਗ ਕਾਲਜ ਤਿੰਨ ਗੁਣਾ ਹੋ ਗਏ ਹਨ, ਪੌਲੀਟੈਕਨਿਕ ਕਾਲਜ ਛੇ ਗੁਣਾ ਵਧੇ ਹਨ, ਅਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਛੇ ਗੁਣਾ ਵਾਧਾ ਹੋਇਆ ਹੈ। ਸਾਡੀ ਸਰਕਾਰ ਨੇ ਸਾਖਰਤਾ ਨੂੰ 65 ਪ੍ਰਤੀਸ਼ਤ ਤੋਂ ਵਧਾ ਕੇ 79 ਪ੍ਰਤੀਸ਼ਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਸਾਡਾ ਚੌਥਾ ਕਾਰਜਕਾਲ ਛੱਤੀਸਗੜ੍ਹ ਦੇ ਲੋਕਾਂ ਨੂੰ ਡਰ ਤੋਂ ਵਿਸ਼ਵਾਸ, ਸਰੋਤਾਂ ਤੋਂ ਖੁਸ਼ਹਾਲੀ ਵੱਲ ਲੈ ਜਾਵੇਗਾ ਅਤੇ ਸੰਭਾਵਨਾ ਨੂੰ ਪ੍ਰਾਪਤੀ ਵਿੱਚ ਬਦਲ ਕਰ ਇੱਕ ਖੁਸ਼ਹਾਲ ਛੱਤੀਸਗੜ੍ਹ ਬਣਾਏਗਾ।

****

ਆਰਕੇ /ਆਰਆਰ/ਪੀਆਰ/ਪੀਐੱਸ /ਏਕੇ


(Release ID: 2333510) ਵਿਜ਼ੀਟਰ ਕਾਊਂਟਰ : 6