ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਅਰਧ-ਬੈਲਿਸਟਿਕ ਮਿਜ਼ਾਈਲ ‘ਪ੍ਰਲਯ’ ਦਾ ਸਫ਼ਲ ਉਡਾਣ ਪ੍ਰੀਖਣ ਕੀਤਾ

Posted On: 05 NOV 2026 7:47PM by PIB Chandigarh

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ 5 ਨਵੰਬਰ, 2026 ਨੂੰ ਸਵੇਰੇ ਲਗਭਗ 11.10 ਵਜੇ ਓਡੀਸ਼ਾ ਦੇ ਤੱਟ ‘ਤੇ ਸਥਿਤ ਡਾ. ਏਪੀਜੇ ਅਬਦੁਲ ਕਲਾਮ ਦ੍ਵੀਪ ਤੋਂ ਅਰਥ-ਬੈਲਿਸਟਿਕ ਮਿਜ਼ਾਈਲ ‘ਪ੍ਰਲਯ’ ਦਾ ਸਫ਼ਲ ਉਡਾਣ ਪ੍ਰੀਖਣ ਕੀਤਾ। ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ ਦੁਆਰਾ ਤਾਇਨਾਤ ਵੱਖ-ਵੱਖ ਉਪਕਰਣਾਂ ਤੋਂ ਪ੍ਰਾਪਤ ਅੰਕੜਿਆਂ ਨੇ ਪੁਸ਼ਟੀ ਕੀਤੀ ਕਿ ਇਸ ਪ੍ਰੀਖਣ ਦੌਰਾਨ ਸਾਰੇ ਨਿਰਧਾਰਿਤ ਉਦੇਸ਼ ਸਫ਼ਲਤਾਪੂਰਵਕ ਪੂਰੇ ਹੋਏ ਹਨ।

ਹੈਦਰਾਬਾਦ ਸਥਿਤ ਰਿਸਰਚ ਸੈਂਟਰ ਇਮਾਰਤ ਨੇ ਡੀਆਰਡੀਓ ਦੀ ਹੋਰ ਲੈਬਸ ਦੇ ਸਹਿਯੋਗ ਨਾਲ ਇਸ ਮਿਜ਼ਾਈਲ ਦਾ ਸਵਦੇਸ਼ ਵਿੱਚ ਹੀ ਵਿਕਾਸ ਕੀਤਾ ਹੈ। ਇਸ ਨੂੰ ਤਿਆਰ ਕਰਨ ਅਤੇ ਇਸ ਦੇ ਉਤਪਾਦਨ ਵਿੱਚ ਸਾਂਝੇਦਾਰ ਕੰਪਨੀਆਂ ਵਿੱਚ ਸ਼ਾਮਲ ਭਾਰਤ ਡਾਇਨੈਮਿਕਸ ਲਿਮਿਟੇਡ ਨੇ ਵਿਸ਼ੇਸ਼ ਪ੍ਰਣਾਲੀ ਦਾ ਨਿਰਮਾਣ ਕੀਤਾ ਹੈ। ਉਪਭੋਗਤਾ ਮੁਲਾਂਕਣ ਪ੍ਰੀਖਣਾਂ ਦੇ ਤਹਿਤ ਕੀਤੇ ਗਏ ਇਸ ਉਡਾਣ ਪ੍ਰੀਖਣ ਦੌਰਾਨ ਡੀਆਰਡੀਓ ਦੇ ਸੀਨੀਅਰ ਅਧਿਕਾਰੀ, ਰੱਖਿਆ ਉਦਯੋਗ ਜਗਤ ਦੇ ਪ੍ਰਤੀਨਿਧੀ ਅਤੇ ਹਥਿਆਰਬੰਦ ਬਲਾਂ ਦੇ ਅਧਿਕਾਰੀ ਮੌਜੂਦ ਰਹੇ। ਸਫ਼ਲ ਪ੍ਰੀਖਣ ਦੇ ਨਾਲ ਹੀ ਇਸ ਪ੍ਰਣਾਲੀ ਨੂੰ ਭਾਰਤੀ ਸੈਨਾ ਵਿੱਚ ਸ਼ਾਮਲ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ।

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਪ੍ਰਲਯ ਮਿਜ਼ਾਈਲ ਦੇ ਸਫ਼ਲ ਉਡਾਣ ਪ੍ਰੀਖਣ ਲਈ ਡੀਆਰਡੀਓ, ਹਥਿਆਰਬੰਦ ਬਲਾਂ ਅਤੇ ਰੱਖਿਆ ਉਦਯੋਗ ਜਗਤ ਦੇ ਸਾਂਝੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉੱਨਤ ਤਕਨੀਕਾਂ ਨਾਲ ਲੈਸ ਇਹ ਮਿਜ਼ਾਈਲ ਉਭਰਦੇ ਖਤਰਿਆਂ ਦਾ ਮੁਕਾਬਲਾ ਕਰਨ ਵਿਚ ਸੈਨਾ ਦੀ ਤਕਨੀਕੀ ਸਮਰੱਥਾ ਅਤੇ ਸੰਚਾਲਨ ਤਿਆਰੀਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗੀ।

ਰੱਖਿਆ ਸਕੱਤਰ, ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਰਾਜੇਸ਼ ਕੁਮਾਰ ਸਿੰਘ ਨੇ ਵੀ ਇਸ ਸਫਲ ਉਡਾਣ ਪ੍ਰੀਖਣ ਨਾਲ ਜੁੜੀਆਂ ਸਾਰੀਆਂ ਟੀਮਾਂ ਨੂੰ ਵਧਾਈ ਦਿੱਤੀ।

***********

ਐੱਸਆਰ/ਸੈਵੀ/ਏਕੇ


(Release ID: 2333509) ਵਿਜ਼ੀਟਰ ਕਾਊਂਟਰ : 2