ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਅੰਬਾਲਾ ਵਿਖੇ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਸਾਡੀ ਸਰਕਾਰ ਨੇ ਹਰਿਆਣਾ ਦੇ ਲਈ ਕ੍ਰਾਂਤੀਕਾਰੀ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ

ਅੰਬਾਲਾ ਛਾਉਣੀ ਦਾ ਓਹੀ ਸਥਾਨ ਹੈ ਜਿੱਥੇ 10 ਮਈ, 1857 ਨੂੰ ਕ੍ਰਾਂਤੀਕਾਰੀਆਂ ਨੇ ਬ੍ਰਿਟਿਸ਼ ਸ਼ਾਸਨ ਵਿਰੁੱਧ ਹਥਿਆਰਬੰਦ ਕ੍ਰਾਂਤੀ ਦਾ ਬਿਗਲ ਵਜਾਇਆ ਸੀ

1857 ਦੀ ਕ੍ਰਾਂਤੀ ਦੀ ਚੰਗਿਆੜੀ ਪੂਰੇ ਦੇਸ਼ ਵਿੱਚ ਫੈਲ ਗਈ ਅਤੇ ਦੁਨੀਆ ਦੇਖ ਕੇ ਹੈਰਾਨ ਰਹਿ ਗਈ, ਜਿਸ ਬ੍ਰਿਟਿਸ਼ ਸ਼ਾਸਨ ਦਾ ਸੂਰਜ ਕਦੇ ਡੁੱਬਦਾ ਨਹੀਂ ਸੀ, ਉਸ ਦੀ ਨੀਂਹ ਨੂੰ ਹਿਲਾਉਣ ਵਾਲਾ ਇਹ ਸੰਗ੍ਰਾਮ ਸੀ

ਖੱਬੇ-ਪੱਖੀ ਇਤਿਹਾਸਕਾਰਾਂ ਨੇ 1857 ਨੂੰ "ਬਗਾਵਤ" ਕਹਿ ਦਿੱਤਾ, ਪਰ ਵੀਰ ਸਾਵਰਕਰ ਜੀ ਨੇ ਸਹੀ ਕਿਹਾ ਸੀ, ਮਾਂ ਭਾਰਤੀ ਦੀ ਹਰ ਸੰਤਾਨ ਲਈ ਇਹ ਬਗਾਵਤ ਨਹੀਂ, ਸਗੋਂ ਸੁਤੰਤਰਤਾ ਸੰਗ੍ਰਾਮ ਸੀ

1857 ਤੋਂ 1947 ਤੱਕ 90 ਵਰ੍ਹਿਆਂ ਵਿੱਚ ਅਣਗਿਣਤ ਸ਼ਹੀਦਾਂ ਨੇ ਸਭ ਕੁਝ ਕੁਰਬਾਨ ਕਰ ਦਿੱਤਾ, ਉਸੇ ਨੀਂਹ 'ਤੇ ਅੱਜ ਅਸੀਂ ਮੋਦੀ ਜੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਦਾ ਸੁਪਨਾ ਦੇਖ ਪਾ ਰਹੇ ਹਾਂ

ਜੋ ਦੇਸ਼ ਆਪਣੀ ਆਜ਼ਾਦੀ ਦੀ ਕੀਮਤ ਨੂੰ ਨਹੀਂ ਸਮਝਦਾ ਅਤੇ ਸ਼ਹੀਦਾਂ ਦੇ ਖੂਨ ਨੂੰ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਵਿੱਚ ਨਹੀਂ ਲਿਖਦਾ, ਉਹ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ

22 ਏਕੜ ਵਿੱਚ 594 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਸ਼ਹੀਦ ਸਮਾਰਕ ਦੇਸ਼ ਭਰ ਦੀ ਨੌਜਵਾਨ ਪੀੜ੍ਹੀ ਲਈ ਦੇਸ਼ ਭਗਤੀ ਦਾ ਪ੍ਰੇਰਨਾ ਸਥਾਨ ਬਣੇਗਾ

ਹਰਿਆਣਾ ਦੇਸ਼ ਦਾ ਪਹਿਲਾ ਧੂੰਆਂ-ਮੁਕਤ ਪ੍ਰਦੇਸ਼ ਬਣਿਆ ਅਤੇ MSP 'ਤੇ 24 ਫਸਲਾਂ ਦੀ ਖਰੀਦ ਕਰਨ ਵਾਲਾ ਇਹ ਦੇਸ਼ ਦਾ ਪਹਿਲਾ ਰਾਜ ਹੈ

ਹਰਿਆਣਾ ਵਿੱਚ ਔਨਲਾਈਨ ਟ੍ਰਾਂਸਫਰ ਦੀ ਨੀਤੀ ਲਾਗੂ ਕਰਨ ਨਾਲ ਟ੍ਰਾਂਸਫਰ ਉਦਯੋਗ ਨੂੰ ਹਰਿਆਣਾ ਤੋਂ ਪੂਰੀ ਤਰ੍ਹਾਂ ਨਾਲ ਖਤਮ ਕਰਨ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ

ਪੰਜਾਬ ਵਿੱਚ ਕਿਸਾਨ ਅੱਜ ਵੀ ਐੱਮਐੱਸਪੀ ਦੀ ਗਾਰੰਟੀ ਲਈ ਸੰਘਰਸ਼ ਕਰ ਰਹੇ ਹਨ.. ਵਿਰੋਧੀ ਧਿਰ ਦੇ ਨੇਤਾ ਨੇ ਉਨ੍ਹਾਂ ਨਾਲ ਝੂਠਾ ਵਾਅਦਾ ਕੀਤਾ, "ਆਪਣੀ ਸਰਕਾਰ ਬਣਾਓ, ਅਸੀਂ ਜੋ ਕਹਿੰਦੇ ਹਾਂ, ਓਹੀ ਕਰਦੇ ਹਾਂ"

ਨਸ਼ਾ ਮੁਕਤ ਹਰਿਆਣਾ ਲਈ ਵੀ ਹਰਿਆਣਾ ਨੇ ਤਿਆਰੀ ਕਰ ਲਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਰਿਆਣਾ ਨੂੰ ਤਰਜੀਹ ਦਿੱਤੀ ਹੈ

Posted On: 05 NOV 2026 7:35PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ਦੇ ਅੰਬਾਲਾ ਵਿੱਚ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ ਅਤੇ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਸਮੇਤ ਕਈ ਪਤਵੰਤੇ ਮੌਜੂਦ ਸਨ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇਸੇ ਧਰਤੀ ‘ਤੇ 10 ਮਈ 1857 ਨੂੰ ਕ੍ਰਾਂਤੀਕਾਰੀਆਂ ਨੇ ਅੰਗ੍ਰੇਜ਼ੀ ਸ਼ਾਸਨ ਵਿਰੁੱਧ ਹਥਿਆਰਬੰਦ ਕ੍ਰਾਂਤੀ ਦਾ ਬਿਗਲ ਬਜਾਇਆ ਸੀ ਅਤੇ ਇੱਥੋਂ ਹੀ ਉਹ ਕ੍ਰਾਂਤੀ ਅੱਗ ਬਣ ਕੇ ਫੈਲ ਗਈ ਸੀ ਅਤੇ ਪੂਰੀ ਦੁਨੀਆ ਇਸ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ। 1857 ਦੇ ਸੁਤੰਤਰਤਾ ਸੰਗ੍ਰਾਮ ਨੂੰ ਅੰਗ੍ਰੇਜ਼ –ਪ੍ਰੇਰਿਤ ਖੱਬੇ ਪੱਖੀ ਵਿਚਾਰਧਾਰਾ ਵਾਲੇ ਇਤਿਹਾਸਕਾਰਾਂ ਨੇ ਵਿਦ੍ਰੋਹ ਦਾ ਨਾਮ ਦਿੱਤਾ। ਇਹ ਅੰਗ੍ਰੇਜ਼ਾਂ ਲਈ ਵਿਦ੍ਰੋਹ ਹੋ ਸਕਦਾ ਹੈ ਪਰ ਵੀਰ ਸਾਵਰਕਰ ਨੇ ਕਿਹਾ ਕਿ 1857 ਦੀ ਕ੍ਰਾਂਤੀ ਭਾਰਤ ਮਾਤਾ ਦੀਆਂ ਸੰਤਾਨਾਂ ਲਈ ਵਿਦ੍ਰੋਹ ਨਹੀਂ ਸਗੋਂ ਸੁਤੰਤਰਤਾ ਸੰਗ੍ਰਾਮ ਹੈ। ਵਰ੍ਹੇ 1857 ਦੀ ਕ੍ਰਾਂਤੀ ਨੇ ਹੀ ਹਿਮਾਲਿਆ ਤੋਂ ਲੈ ਕੇ ਕੰਨਿਆ ਕੁਮਾਰੀ ਅਤੇ ਗੰਗਾਸਾਗਰ ਤੋਂ ਲੈ ਕੇ ਸੋਮਨਾਥ ਤੱਕ ਫੈਲੇ ਇਸ ਵਿਸ਼ਾਲ ਦੇਸ਼ ਦੇ ਹਰ ਨਾਗਰਿਕ ਦੇ ਮਨ ਵਿੱਚ ਆਜ਼ਾਦੀ ਦੀ ਲੌਅ ਜਗਾਉਣ ਦਾ ਕੰਮ ਕੀਤਾ ਸੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 1857 ਤੋਂ ਲੈ ਕੇ 1947 ਤੱਕ ਦਾ 90 ਵਰ੍ਹਿਆਂ ਦੇ ਇਸ ਮਹਾਨ ਸੰਘਰਸ਼ ਵਿੱਚ ਅਣਗਿਣਤ ਸ਼ਹੀਦਾਂ ਨੇ ਆਪਣਾ ਸਭ ਕੁਝ ਬਲੀਦਾਨ ਕੀਤਾ ਤਾਂ ਜਾ ਕੇ ਸਾਨੂੰ ਮੌਜੂਦਾ ਭਾਰਤ ਅਤੇ ਭਾਰਤ ਮਾਤਾ ਨੂੰ ਦੇਖਣ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਸ਼ਹੀਦਾਂ ਦੇ ਬਲੀਦਾਨ ਦੇ ਅਧਾਰ ‘ਤੇ ਅਸੀਂ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਦੀ ਕਲਪਨਾ ਕਰ ਸਕਦੇ ਹਾਂ। ਉਨ੍ਹਾਂ ਸ਼ਹੀਦਾਂ ਦੇ ਬਲੀਦਾਨ ਦੀ ਨੀਂਹ ‘ਤੇ 80 ਸਾਲ ਤੋਂ ਲੋਕਤੰਤਰੀ ਵਿਵਸਥਾਵਾਂ ਨੂੰ ਮਜ਼ਬੂਤ ਕਰਦੇ ਹੋਏ ਅਸੀਂ ਪੂਰੀ ਦੁਨੀਆ ਦੇ ਸਾਹਮਣੇ ਸਨਮਾਨ ਨਾਲ ਖੜ੍ਹੇ ਹਾਂ। ਸਾਲ 1857 ਦੀ ਕ੍ਰਾਂਤੀ ਦੇ ਉਹ ਸੈਨਾਨੀ ਨਾਨਾ ਸਾਹੇਬ ਪੇਸ਼ਵਾ, ਮਹਾਰਾਣੀ ਲਕਸ਼ਮੀਬਾਈ, ਤਾਤਯਾ ਟੋਪੇ, ਬੇਗਮ ਹਜ਼ਰਤ ਮਹਾਲ, ਸਮੇਤ ਕਈ ਯੋਧਿਆਂ ਨੇ ਆਪਣੀ ਬਹਾਦਰੀ ਦਿਖਾਈ ਅਤੇ ਸਰਬਉੱਚ ਬਲੀਦਾਨ ਦਿੱਤਾ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕੋਈ ਵੀ ਦੇਸ਼ ਉਦੋਂ ਤੱਕ ਆਪਣੀ ਸੁਤੰਤਰਤਾ ਦੀ ਕੀਮਤ ਨਹੀਂ ਸਮਝਦਾ ਹੈ, ਜਦੋਂ ਤੱਕ ਉਸ ਲਈ ਲਹੂ ਵਹਾਉਣ ਵਾਲੇ ਸ਼ਹੀਦਾਂ ਦਾ ਮਹਿਮਾਮੰਡਨ ਨਹੀਂ ਕਰਦਾ ਹੈ। ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦਾ ਜੋ ਇਤਿਹਾਸ ਦੇ ਪੰਨਿਆਂ ਨੂੰ ਲਹੂ ਤੋਂ ਬਦਲ ਕੇ ਸੁਨਹਿਰੀ ਅੱਖਰਾਂ ਨਾਲ ਨਹੀਂ ਲਿਖਦਾ ਹੈ। ਅੱਜ ਅੰਬਾਲਾ ਵਿੱਚ ਬਣਿਆ ਇਹ ਸ਼ਹੀਦ ਸਮਾਰਕ ਸਾਡੀ ਆਉਣ ਵਾਲੀ ਯੁਵਾ ਪੀੜ੍ਹੀ, ਨੌਜਵਾਨਾਂ ਦੇ ਲਈ ਦੇਸ਼ਭਗਤੀ ਦੀ ਅਥਾਹ ਪ੍ਰੇਰਨਾ ਦਾ ਸਥਾਨ ਬਣਨ ਵਾਲਾ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਦੇ ਇਸੇ ਪਵਿੱਤਰ ਧਰਤੀ ‘ਤੇ ਸਰਸਵਤੀ ਵਗਦੀ ਸੀ ਅਤੇ ਇੱਥੋਂ ਹੀ ਗੰਗਾ-ਯਮੁਨਾ ਦੇ ਦੋਆਬਾ ਤੱਕ ਫੈਲੇ ਇਸ ਖੇਤਰ ਵਿੱਚ ਵੇਦਾਂ ਅਤੇ ਉਪਨਿਸ਼ਦਾਂ ਦੀ ਰਚਨਾ ਹੋਈ। ਇਸੇ ਧਰਤੀ ‘ਤੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੀਤਾ ਸੁਣਾਈ। ਇਸੇ ਵੀਰ ਧਰਤੀ ‘ਤੇ  ਮਹਾਰਾਜਾ ਅਗ੍ਰਸੈਨ ਨੇ administration ਦਾ ਭਾਰਤੀ model ਦਿੱਤਾ। ਇਸੇ ਵੀਰ ਧਰਤੀ ‘ਤੇ ਰਾਜਾ ਨਾਹਰ ਸਿੰਘ ਅਤੇ ਰਾਓ ਤੁਲਾਰਾਮ ਨੇ ਆਜ਼ਾਦੀ ਦੀ ਲੜਾਈ ਲੜੀ ਅਤੇ ਉਸੇ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਅੱਜ ਸੈਨਾ ਵਿੱਚ ਹਰਿਆਣਾ ਵਰਗੇ ਛੋਟੇ ਜਿਹੇ ਪ੍ਰਦੇਸ਼ ਤੋਂ ਸਭ ਤੋਂ ਵੱਧ ਜਵਾਨ ਜਾਂਦੇ ਹਨ। ਖੇਡਾਂ ਦੀ ਮੈਡਲ ਟੈਲੀਜ਼ ਵਿੱਚ ਭਾਰਤ ਦੀ ਟੈਲੀ ਨੰਬਰ ਵਨ ਹਰਿਆਣਾ ਦਾ ਹੁੰਦਾ ਹੈ। ਜਦੋਂ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਆਤਮਨਿਰਭਰ ਹੋਣ ਦੀ ਲੋੜ ਸੀ ਤਦ ਹਰਿਆਣਾ ਦੇ ਕਿਸਾਨਾਂ ਨੇ ਦੇਸ਼ ਦੇ ਅਨਾਜ ਦੇ ਭੰਡਾਰ ਭਰ ਦਿੱਤੇ। ਵ੍ਹਾਈਟ ਰੈਵੋਲਿਊਸ਼ਨ ਵਿੱਚ ਵੀ ਹਰਿਆਣਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਹਰਿਆਣਾ ਦੀ ਧਰਤੀ ‘ਤੇ, 22 ਏਕੜ ਧਰਤੀ ‘ਤੇ 594 ਕਰੋੜ ਰੁਪਏ ਦੀ ਲਾਗਤ ਨਾਲ 22 ਗੈਲਰੀਜ਼ ਦੇ ਨਾਲ ਸਾਲ 1857 ਦੀ ਕ੍ਰਾਂਤੀ ਦਾ ਇੱਕ ਅਦਭੁਤ ਸਮਾਰਕ ਬਣਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਸਮਾਰਕ ਵਿੱਚ ਆਧੁਨਿਕ ਤਕਨੀਕ, virtual reality, holography ਅਤੇ interactive projection ਦੇ ਨਾਲ ਇਤਿਹਾਸਕ ਦਸਤਾਵੇਜਾਂ ਦੇ ਨਾਲ ਹਰਿਆਣਾ ਦੀਆਂ ਸਭ ਤਰ੍ਹਾਂ ਦੀਆਂ ਕਲਾਵਾਂ ਨੂੰ ਬੁਣਨ ਦਾ ਇੱਕ ਅਨੋਖਾ ਯਤਨ ਹੈ। ਫੁਲਕਾਰੀ ਅਤੇ ਸਰਕੰਡਾ ਦੀ ਸ਼ਿਲਪ ਕਲਾ, 2500 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੇ open air theater ਅਤੇ light and sound show ਨਾਲ ਸਾਨੂੰ ਵਾਪਸ 1857 ਵਿੱਚ ਲੈ ਜਾਣ ਦੀ ਵਿਵਸਥਾ ਇਸ ਸਮਾਰਕ ਵਿੱਚ ਕੀਤੀ ਗਈ ਹੈ। ਇਹ ਸਮਾਰਕ 1857 ਦੀ ਕ੍ਰਾਂਤੀ ਦੇ ਗੌਰਵ, ਬਲੀਦਾਨ ਅਤੇ ਸਨਮਾਨ ਅਤੇ ਰਾਸ਼ਟਰ ਪ੍ਰਤੀ ਫਰਜ਼ ਦੀ ਭਾਵਨਾ ਨੂੰ ਜਾਗ੍ਰਿਤ ਕਰਨ ਵਾਲਾ ਇੱਕ ਊਰਜਾਵਾਨ ਸਥਾਨ ਬਣਿਆ ਹੈ। ਦੇਸ਼ ਭਰ ਦੇ ਨੌਜਵਾਨਾਂ ਨੂੰ ਤਾਕੀਦ ਹੈ ਕਿ ਅੱਜ ਜਿਸ ਥਾਂ  ‘ਤੇ ਅਸੀਂ ਹਾਂ, ਉਹ ਕਿਹੜੇ ਲੋਕਾਂ ਦੇ ਕਾਰਨ ਹਾਂ, ਉਸ ਨੂੰ ਸਮਝਣ ਲਈ ਅੰਬਾਲਾ ਦੇ ਇਸ ਸਮਾਰਕ ਨੂੰ ਜ਼ਰੂਰ ਦੇਖੋ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿਓ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ 1260 ਕਰੋੜ ਰੁਪਏ ਦੀ ਲਾਗਤ ਨਾਲ ਨੈਸ਼ਨਲ ਹਾਈਵੇਅ ਦਾ ਵੀ ਉਦਘਾਟਨ ਹੋਇਆ ਹੈ ਅਤੇ ਇਸ ਹਾਈਵੇਅ ਰਾਹੀਂ ਹਰਿਆਣਾ ਬਹੁਤ ਵਧੀਆਂ ਆਵਾਜਾਈ ਦੀ ਸੁਵਿਧਾ ਵਾਲਾ ਰਾਜ ਬਣੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਹੇਠ ਸਾਡੀ ਸਰਕਾਰ ਨੇ ਹਰਿਆਣਾ ਦੇ ਲਈ ਮਿਸਾਲੀ ਤਬਦੀਲੀ ਲਿਆਉਣ ਦਾ ਕੰਮ ਕੀਤਾ ਹੈ। ਹਰ ਘਰ ਵਿੱਚ ਗੈਸ ਦਾ ਸਿਲੰਡਰ ਪਹੁੰਚਣ ਦੇ ਨਾਲ ਹੀ ਦੇਸ਼ ਦਾ ਸਭ ਤੋਂ ਪਹਿਲਾ ਧੂੰਆਂ ਮੁਕਤ ਪ੍ਰਦੇਸ਼ ਹਰਿਆਣਾ ਬਣਿਆ, MSP ‘ਤੇ 24 ਫਸਲਾਂ ਦੀ ਖਰੀਦੀ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਹਰਿਆਣਾ ਹੈ। ਨਵੀਆਂ ਨਿਆਂ ਸੰਹਿਤਾਵਾਂ ਨੂੰ ਲਾਗੂ ਕਰਕੇ ਸਜਾ ਕਰਵਾਉਣ ਦੀ ਦਰ ਵਿੱਚ 40% ਵਾਧਾ ਕਰਨ ਵਾਲਾ ਪਹਿਲਾ ਰਾਜ ਹਰਿਆਣਾ ਬਣਿਆ। ਦੇਸ਼ ਦੀ ਸਭ ਤੋਂ ਪਹਿਲੀ hydrogen train ਚਲਾਉਣ ਵਾਲਾ ਰਾਜ ਹਰਿਆਣਾ ਬਣਿਆ। ਦੇਸ਼ ਵਿੱਚ ਪਹਿਲੀ ਵਾਰ elevated railway track ਦੀ ਸ਼ੁਰੂਆਤ ਹਰਿਆਣਾ ਵਿੱਚ ਹੋਈ। ਹਰਿਆਣਾ ਅੰਤਯੋਦਯ ਪਰਿਵਾਰ ਪਰਿਵਹਨ ਯੋਜਨਾ (HAPPY) ਦੇ ਤਹਿਤ ਗ਼ਰੀਬ ਪਰਿਵਾਰਾਂ ਨੂੰ 1000 ਕਿਲੋਮੀਟਰ ਦੀ ਮੁਫ਼ਤ ਯਾਤਰਾ ਕਰਵਾਉਣ ਦਾ ਪ੍ਰਯੋਗ ਵੀ ਹਰਿਆਣਾ ਵਿੱਚ ਹੋਇਆ। ਦੇਸ਼ ਦਾ ਸਭ ਤੋਂ ਵੱਡਾ Transgender Welfare Board ਹਰਿਆਣਾ ਵਿੱਚ ਬਣਿਆ। ਪੜ੍ਹੀ-ਲਿਖੀ ਪੰਚਾਇਤ ਕਰਵਾਉਣ ਦਾ ਕੰਮ ਵੀ ਹਰਿਆਣਾ ਵਿੱਚ ਸਭ ਤੋਂ ਪਹਿਲਾਂ ਹੋਇਆ। ਹਰਿਆਣਾ ਵਿੱਚ Online transfer ਦੀ ਨੀਤੀ ਬਣਾਈ ਗਈ। ਇਸ ਟਰਾਂਸਫਰ ਇੰਡਸਟਰੀ ਨੂੰ ਹਰਿਆਣਾ ਤੋਂ ਪੂਰੀ ਤਰ੍ਹਾਂ ਕੱਢਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ। ਪੂਰੇ ਦੇਸ਼ ਵਿੱਚ ਇੱਕ ਮਾਤਰ ਰਾਜ ਹਰਿਆਣਾ ਹੈ, ਜਿੱਥੇ ਪਿੰਡ ਵਿੱਚ ਅੱਜ ਲਾਲ ਡੋਰਾ ਨਹੀਂ ਹੈ। ਹਰਿਆਣਾ ਅਨੀਮੀਆ-ਮੁਕਤ ਰਾਜ ਬਣਿਆ, ਸਭ ਤੋਂ ਪਹਿਲਾਂ ਆਯੁਸ਼ ਸਕੂਲ ਹਰਿਆਣਾ ਵਿੱਚ ਬਣਿਆ, ਪਰਿਵਾਰ ਪਰੀਚੈ ਪੱਤਰ ਦੇਣ ਵਾਲਾ ਸਭ ਤੋਂ ਪਹਿਲਾ ਰਾਜ ਹਰਿਆਣਾ ਰਾਜ ਬਣਿਆ ਅਤੇ ਬਾਗਵਾਨੀ ਫਸਲਾਂ ਵਿੱਚ ਵੀ ਭਾਵਾਂਤਰ ਯੋਜਨਾ ਦੇ ਨਾਲ ਕਿਸਾਨਾਂ ਦੇ ਨਾਲ ਖੜ੍ਹੇ ਰਹਿਣ ਵਾਲਾ ਪਹਿਲਾ ਰਾਜ ਹਰਿਆਣਾ ਬਣਿਆ। ਮਨਰੇਗਾ ਜੀ ਰਾਮ ਜੀ ਦੀ ਸਭ ਤੋਂ ਵੱਧ ਮਜ਼ਦੂਰੀ ਦੇਣ ਵਾਲਾ ਰਾਜ ਵੀ ਹਰਿਆਣਾ ਹੈ। ਪਿਛਲੇ 60 ਵਰ੍ਹਿਆਂ ਵਿੱਚ ਹਰਿਆਣਾ ਨੇ ਬਹੁਤ ਤਰੱਕੀ ਕੀਤੀ ਹੈ। ਨਸ਼ਾ ਮੁਕਤ ਹਰਿਆਣਾ ਲਈ ਵੀ ਹਰਿਆਣਾ ਨੇ ਪੂਰੀ ਤਿਆਰੀ ਕਰ ਲਈ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਹਰਿਆਣਾ ਨੂੰ ਤਰਜੀਹ ਦਿੱਤੀ ਹੈ। 

 

*****

ਆਰਕੇ/ਆਰਆਰ/ਪੀਆਰ/ਪੀਐੱਸ/ਏਕੇ


(Release ID: 2333317) ਵਿਜ਼ੀਟਰ ਕਾਊਂਟਰ : 10