ਖੇਤੀਬਾੜੀ ਮੰਤਰਾਲਾ
azadi ka amrit mahotsav

ਮੈਨੇਜ ਹੈਦਰਾਬਾਦ ਨੂੰ ਐੱਮਐੱਸਡੀਈ ਦੁਆਰਾ ਖੇਤੀਬਾੜੀ ਖੇਤਰ ਵਿੱਚ ਉੱਤਮਤਾ-ਕੌਸ਼ਲ ਕੇਂਦਰ ਵਜੋਂ ਮਾਨਤਾ ਦਿੱਤੀ ਗਈ


MANAGE CoE-Skills Recognition ਰਾਹੀਂ ਖੇਤੀਬਾੜੀ ਹੁਨਰ ਵਿਕਾਸ ਅਤੇ ਉੱਦਮਤਾ ਨੂੰ ਮਜ਼ਬੂਤ ਕਰੇਗਾ

Posted On: 04 NOV 2026 5:19PM by PIB Chandigarh

ਨੈਸ਼ਨਲ ਇੰਸਟੀਟਿਊਟ ਆਫ਼ ਐਗਰੀਕਲਚਰਲ ਐਕਸਟੈਂਸ਼ਨ ਮੈਨੇਜਮੈਂਟ (ਮੈਨੇਜ), ਹੈਦਰਾਬਾਦ, ਜੋ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਤਹਿਤ ਕੰਮ ਕਰਨ ਵਾਲੀ ਇੱਕ ਆਟੋਨੋਮਸ ਸੰਗਠਨ ਹੈ, ਨੂੰ ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਨੇ ਖੇਤੀਬਾੜੀ ਖੇਤਰ ਵਿੱਚ ਸੈਂਟਰ ਆਫ਼ ਐਕਸੀਲੈਂਸ-ਸਕਿਲਜ਼ (CoE-ਸਕਿੱਲਜ਼) ਵਜੋਂ ਮਾਨਤਾ ਦਿੱਤੀ ਗਈ ਹੈ।

1987 ਵਿੱਚ ਬਣਿਆ ਇਹ ਇੰਸਟੀਟਿਊਟ ਦੇਸ਼ ਵਿੱਚ ਐਗਰੀਕਲਚਰ ਐਕਸਟੈਂਸ਼ਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਉਦੇਸ਼ ਰੱਖਦਾ ਹੈ। ਇਹ ਇੰਸਟੀਟਿਊਟ ਐਗਰੀਕਲਚਰ ਐਕਸਟੈਂਸ਼ਨ ਦੇ ਫੀਲਡ ਵਿੱਚ ਟ੍ਰੇਨਿੰਗ, ਕੰਸਲਟੈਂਸੀ, ਰਿਸਰਚ ਅਤੇ ਪਾਲਿਸੀ ਸਪੋਰਟ ਦਿੰਦਾ ਹੈ। ਮੈਨੇਜ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਐਗਰੀ-ਵੇਅਰਹਾਊਸਿੰਗ ਮੈਨੇਜਮੈਂਟ (PGDAWM) ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਐਗਰੀਕਲਚਰਲ ਐਕਸਟੈਂਸ਼ਨ ਮੈਨੇਜਮੈਂਟ (PGDAEM) ਵਰਗੇ ਐਜੂਕੇਸ਼ਨਲ ਪ੍ਰੋਗਰਾਮ ਵੀ ਦਿੰਦਾ ਹੈ। ਇਹ ਇੰਸਟੀਟਿਊਟ ਪੋਸਟ-ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ (ਐਗਰੀ-ਬਿਜ਼ਨਸ ਮੈਨੇਜਮੈਂਟ) ਨਾਮ ਦਾ ਦੋ ਸਾਲ ਦਾ ਰੈਗੂਲਰ ਪ੍ਰੋਗਰਾਮ ਵੀ ਦਿੰਦਾ ਹੈ। ਮੈਨੇਜ ਐਗਰੀਕਲਚਰ ਐਕਸਟੈਂਸ਼ਨ ਅਧਿਕਾਰੀਆਂ ਦੀ ਕੈਪੇਸਿਟੀ ਨੂੰ ਮਜ਼ਬੂਤ ਕਰਨ, ਐਗਰੀਕਲਚਰ ਐਕਸਟੈਂਸ਼ਨ ਵਿੱਚ ਨਵੇਂ ਤਰੀਕਿਆਂ ਨੂੰ ਹੁਲਾਰਾ ਦੇਣ ਅਤੇ ਐਗਰੀਕਲਚਰ ਸੈਕਟਰ ਵਿੱਚ ਉੱਦਮਤਾ ਵਿਕਾਸ ਨੂੰ ਅਸਾਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹਾ ਹੈ। ਆਪਣੇ ਟ੍ਰੇਨਿੰਗ ਪ੍ਰੋਗਰਾਮ, ਗਿਆਨ ਸਾਂਝਾ ਕਰਨ ਦੀਆਂ ਪਹਿਲਕਦਮੀਆਂ  ਅਤੇ ਇੰਸਟੀਟਿਊਸ਼ਨਸ ਗਤੀਵਿਧੀਆਂ ਰਾਹੀਂ, ਇਹ ਇੰਸਟੀਟਿਊਟ ਖੇਤੀਬਾੜੀ ਪੇਸ਼ੇਵਰਾਂ ਅਤੇ ਉਭਰਦੇ ਹੋਏ ਉੱਦਮੀਆਂ ਨੂੰ ਜ਼ਰੂਰੀ ਗਿਆਨ ਅਤੇ ਕਾਬਲੀਅਤ ਨਾਲ ਲੈਸ ਕਰਨ ਦੀ ਦਿਸ਼ਾ ਵਿੱਚ ਕੰਮ ਕਰਦਾ ਹੈ।

ਸੈਂਟਰ ਆਫ਼ ਐਕਸੀਲੈਂਸ ਦੇ ਤੌਰ 'ਤੇ ਇਹ ਪਛਾਣ 2 ਨਵੰਬਰ 2026 ਨੂੰ ਕੌਸ਼ਲ ਭਵਨ, ਨਵੀਂ ਦਿੱਲੀ ਵਿੱਚ ਹੋਏ ਇੱਕ ਸਮਾਰੋਹ ਵਿੱਚ ਮੰਤਰਾਲੇ ਵੱਲੋਂ ਸਰਟੀਫਿਕੇਟ ਆਫ਼ ਰਿਕਗਨੀਸ਼ਨ ਰਾਹੀਂ ਦਿੱਤੀ ਗਈ ਹੈ। ਇਹ ਸਰਟੀਫਿਕੇਟ ਮੈਨੇਜ (MANAGE) ਨੂੰ ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (MSDE) ਦੀ ਸਕੱਤਰ ਸ਼੍ਰੀਮਤੀ ਦੇਬਾਸ਼੍ਰੀ ਮੁਖਰਜੀ ਨੇ ਦਿੱਤਾ। ਇਹ ਪਛਾਣ ਤਿੰਨ ਵਰ੍ਹਿਆਂ ਲਈ ਵੈਧ ਹੈ।

ਇਸ ਪੈਨਲ ਵਿੱਚ ਸ਼ਾਮਲ ਹੋਣ ਨਾਲ ਇੰਸਟੀਟਿਊਟ ਨੂੰ ਸਕਿਲਿੰਗ ਵਿੱਚ ਵਿਭਿੰਨਤਾ ਲਿਆਉਣ ਦਾ ਮੌਕਾ ਮਿਲੇਗਾ, ਜੋ ਖੇਤੀ ਅਤੇ ਦੇਸ਼ ਦੀ ਗ੍ਰੋਥ ਲਈ ਬਹੁਤ ਜ਼ਰੂਰੀ ਹੈ। ਇਹ ਭਾਰਤ ਸਰਕਾਰ ਦੇ ਹੁਨਰਮੰਦ, ਕਾਬਿਲ ਅਤੇ ਉੱਦਮੀ ਵਰਕਫੋਰਸ ਬਣਾਉਣ ਦੇ ਵਿਜ਼ਨ ਨਾਲ ਤਾਲਮੇਲ ਬਿਠਾਉਂਦੇ ਹੋਏ ਖੇਤੀਬਾੜੀ ਹੁਨਰ ਵਿਕਾਸ ਅਤੇ ਉੱਦਮਤਾ ਵਿੱਚ ਮੈਨੇਜ ਦੇ ਜੁੜਾਅ ਨੂੰ ਹੋਰ ਮਜ਼ਬੂਤ ਕਰੇਗਾ।

ਇਹ ਪਛਾਣ ਐਗਰੀਕਲਚਰਲ ਐਕਸਟੈਂਸ਼ਨ ਨੂੰ ਅੱਗੇ ਵਧਾਉਣ, ਇੰਸਟੀਟਿਊਸ਼ਨਲ ਕੈਪੇਸਿਟੀ ਨੂੰ ਮਜ਼ਬੂਤ ਕਰਨ, ਉੱਦਮਤਾ ਨੂੰ ਹੁਲਾਰਾ ਦੇਣ ਅਤੇ ਦੇਸ਼ ਵਿੱਚ ਇੱਕ ਸਕਿੱਲਡ ਅਤੇ ਡਾਇਨਾਮਿਕ ਐਗਰੀਕਲਚਰਲ ਵਰਕਫੋਰਸ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ MANAGE ਦੇ ਲਗਾਤਾਰ ਕਮਿਟਮੈਂਟ (commitment) ਨੂੰ ਹੋਰ ਪੱਕਾ ਕਰਦੀ ਹੈ।

ਦੇਸ਼ ਦੇ ਹੁਨਰ ਵਿਕਾਸ ਮਿਸ਼ਨ ਵਿੱਚ ਯੋਗਦਾਨ ਪਾਉਣ ਦਾ ਵਿਜ਼ਨ, ਜਿਸ ਵਿੱਚ ਐਂਪੈਨਲਮੈਂਟ ਇਸ ਪਹਿਲ ਦਾ ਇੱਕ ਮੁੱਖ ਹਿੱਸਾ ਹੈ, ਸ਼੍ਰੀ ਸੰਜੇ ਕੁਮਾਰ ਅਗਰਵਾਲ, IAS, ਡਾਇਰੈਕਟਰ ਜਨਰਲ (ਮੈਨੇਜ) ਅਤੇ ਜੁਆਇੰਟ ਸਕੱਤਰ (Ext) ਦੀ ਅਗਵਾਈ ਹੇਠ ਡਾ. ਕੇ.ਸੀ. ਗੁੰਮਾਗੋਲਮਥ, ਡਾ. ਵਿਨੀਤਾ ਕੁਮਾਰੀ ਅਤੇ ਡਾ. ਸ਼ੈਲੇਂਦਰ ਦੀ ਟੀਮ ਨੇ ਬਣਾਇਆ ਸੀ।

ਸ਼੍ਰੀ ਸੰਜੈ ਕੁਮਾਰ ਅਗਰਵਾਲ, IAS, ਡਾਇਰੈਕਟਰ ਜਨਰਲ (ਮੈਨੇਜ) ਅਤੇ ਜੁਆਇੰਟ ਸਕੱਤਰ (Ext) ਨੇ ਇਸ ਐਂਪੈਨਲਮੈਂਟ ਨੂੰ ਇੱਕ ਅਹਿਮ ਮੀਲ ਪੱਥਰ ਦੱਸਿਆ, ਜੋ ਕੈਪੇਸਿਟੀ ਬਿਲਡਿੰਗ ਦੇ ਖੇਤਰ ਵਿੱਚ ਇੰਸਟੀਟਿਊਟ ਦੀ ਲਗਨ, ਸਖ਼ਤ ਮਿਹਨਤ ਅਤੇ ਉੱਚੇ ਸਟੈਂਡਰਡ ਨੂੰ ਦਿਖਾਉਂਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਹ ਪਛਾਣ ਪ੍ਰੋਗਰਾਮ ਨੂੰ ਲਾगू ਕਰਨ ਦੇ ਸਟੈਂਡਰਡ ਨੂੰ ਹੋਰ ਮਜ਼ਬੂਤ ਕਰਨ ਅਤੇ ਦੇਸ਼ ਦੇ ਸਕਿੱਲਿੰਗ ਮਿਸ਼ਨ ਵਿੱਚ ਇੰਸਟੀਟਿਊਟ ਦੇ ਯੋਗਦਾਨ ਨੂੰ ਵਧਾਉਣ ਦੀ ਵੱਡੀ ਜ਼ਿੰਮੇਵਾਰੀ ਲਿਆਉਂਦੀ ਹੈ।

 

1987 ਵਿੱਚ ਬਣਿਆ ਇਹ ਇੰਸਟੀਟਿਊਟ ਦੇਸ਼ ਵਿੱਚ ਐਗਰੀਕਲਚਰਲ ਐਕਸਟੈਂਸ਼ਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਉਦੇਸ਼ ਰੱਖਦਾ ਹੈ। ਇਹ ਇੰਸਟੀਟਿਊਟ ਐਗਰੀਕਲਚਰਲ ਐਕਸਟੈਂਸ਼ਨ ਦੇ ਫੀਲਡ ਵਿੱਚ ਟ੍ਰੇਨਿੰਗ, ਕੰਸਲਟੈਂਸੀ, ਰਿਸਰਚ ਅਤੇ ਪਾਲਿਸੀ ਸਪੋਰਟ ਦਿੰਦਾ ਹੈ। ਮੈਨੇਜ (MANAGE) ਪੋਸਟ ਗ੍ਰੈਜੂਏਟ ਡਿਪਲੋਮਾ ਇਨ ਐਗਰੀ-ਵੇਅਰਹਾਊਸਿੰਗ ਮੈਨੇਜਮੈਂਟ (PGDAWM) ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਐਗਰੀਕਲਚਰਲ ਐਕਸਟੈਂਸ਼ਨ ਮੈਨੇਜਮੈਂਟ (PGDAEM) ਵਰਗੇ ਐਜੂਕੇਸ਼ਨਲ ਪ੍ਰੋਗਰਾਮ ਵੀ ਦਿੰਦਾ ਹੈ। ਇਹ ਇੰਸਟੀਟਿਊਟ ਪੋਸਟ-ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ (ਐਗਰੀ-ਬਿਜ਼ਨਸ ਮੈਨੇਜਮੈਂਟ) ਨਾਮ ਦਾ ਦੋ ਵਰ੍ਹਿਆਂ ਦਾ ਰੈਗੂਲਰ ਪ੍ਰੋਗਰਾਮ ਵੀ ਦਿੰਦਾ ਹੈ। ਮੈਨੇਜ ਐਗਰੀਕਲਚਰਲ ਐਕਸਟੈਂਸ਼ਨ ਅਧਿਕਾਰੀਆਂ ਦੀ ਸਮਰੱਥਾ ਨੂੰ ਮਜ਼ਬੂਤ ਕਰਨ, ਐਗਰੀਕਲਚਰਲ ਐਕਸਟੈਂਸ਼ਨ ਵਿੱਚ ਨਵੇਂ ਤਰੀਕਿਆਂ ਨੂੰ ਹੁਲਾਰਾ ਦੇਣ ਅਤੇ ਖੇਤੀਬਾੜੀ ਖੇਤਰ ਵਿੱਚ ਉੱਦਮਤਾ ਵਿਕਾਸ  ਨੂੰ ਅਸਾਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਆਪਣੇ ਟ੍ਰੇਨਿੰਗ ਪ੍ਰੋਗਰਾਮ, ਗਿਆਨ ਸਾਂਝਾ ਕਰਨ ਦੀਆਂ ਪਹਿਲਕਦਮੀਆਂ  ਅਤੇ ਇੰਸਟੀਟਿਊਸ਼ਨਲ ਗਤੀਵਿਧੀਆਂ ਰਾਹੀਂ, ਇਹ ਇੰਸਟੀਟਿਊਟ ਐਗਰੀਕਲਚਰਲ ਪੇਸ਼ੇਵਰਾਂ  ਅਤੇ ਉਭਰਦੇ ਉੱਦਮੀਆਂ ਨੂੰ ਜ਼ਰੂਰੀ ਗਿਆਨ ਅਤੇ ਕਾਬਲੀਅਤ ਨਾਲ ਲੈਸ ਕਰਨ ਦੀ ਦਿਸ਼ਾ ਵਿੱਚ ਕੰਮ ਕਰਦਾ ਹੈ।

H20261102219330

*****

ਐੱਸਐੱਸ/ਡੀਕੇ/ਸ਼ੀਨਮ


(Release ID: 2333099) ਵਿਜ਼ੀਟਰ ਕਾਊਂਟਰ : 8