ਵਿੱਤ ਮੰਤਰਾਲਾ
azadi ka amrit mahotsav

ਐੱਨਐੱਲਐੱਮਸੀ ਨੇ ਨਵੀਂ ਦਿੱਲੀ ਵਿੱਚ ਐੱਚਆਈਐੱਲ (ਇੰਡੀਆ) ਲਿਮਿਟੇਡ ਦੀ 5.119 ਏਕੜ ਜ਼ਮੀਨ ਦੀ ਈ-ਨਿਲਾਮੀ ਲਈ ਪ੍ਰੀ-ਬਿਡ ਮੀਟਿੰਗ ਦਾ ਆਯੋਜਨ ਕੀਤਾ


ਬੀਤੇ ਦੋ ਮਹੀਨਿਆਂ ਵਿੱਚ ਐੱਨਐੱਲਐੱਮਸੀ ਵੱਲੋਂ ਜਨਤਕ ਤੌਰ ‘ਤੇ ਇਸ਼ਤਿਹਾਰ ਦਿੱਤੀ ਗਈ ਤੀਜੀ ਈ-ਨਿਲਾਮੀ, ਜਨਤਕ ਖੇਤਰ ਦੀ ਵਾਧੂ ਜ਼ਮੀਨ ਸੰਪਤੀਆਂ ਦੇ ਮੁਦਰੀਕਰਣ ‘ਤੇ ਸਰਕਾਰ ਦੇ ਨਿਰੰਤਰ ਜ਼ੋਰ ਨੂੰ ਦਰਸਾਉਂਦੀ ਹੈ

ਰੋਹਤਕ ਰੋਡ ‘ਤੇ ਰਣਨੀਤਕ ਤੌਰ ‘ਤੇ ਸਥਿਤ ਇਸ ਲੈਂਡ ਪਾਰਸਲ ਦੀ ਰਿਜ਼ਰਵ ਕੀਮਤ 829.69 ਕਰੋੜ ਰੁਪਏ ਹੈ ਅਤੇ ਲਾਗੂ ਟੀਓਡੀ ਪ੍ਰਾਵਧਾਨਾਂ ਦੇ ਤਹਿਤ ਇਸ ਵਿੱਚ 400 ਐੱਫਐੱਸਆਈ ਦੇ ਵਿਕਾਸ ਦੀ ਸਮਰੱਥਾ ਹੈ

Posted On: 03 NOV 2026 5:11PM by PIB Chandigarh

ਰਾਸ਼ਟਰੀ ਭੂਮੀ ਮੁਦਰੀਕਰਣ ਨਿਗਮ (ਐੱਨਐੱਲਐੱਮਸੀ) ਭਾਰਤ ਸਰਕਾਰ ਦੀ ਪੂਰੀ ਮਲਕੀਅਤ ਵਾਲੀ ਕੰਪਨੀ, ਜੋ ਵਿੱਤ ਮੰਤਰਾਲੇ ਦੇ ਜਨਤਕ ਉੱਦਮ ਵਿਭਾਗ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਆਉਂਦੀ ਹੈ, ਨੇ ਅੱਜ ਨਵੀਂ ਦਿੱਲੀ ਵਿੱਚ ਐੱਚਆਈਐੱਲ (ਇੰਡੀਆ) ਲਿਮਿਟੇਡ ਦੀ ਮਲਕੀਅਤ ਵਾਲੀ ਰਣਨੀਤਕ ਤੌਰ ‘ਤੇ ਮਹੱਤਵਪੂਰਨ ਜ਼ਮੀਨ ‘ਤੇ ਪ੍ਰਸਤਾਵਿਤ ਈ-ਨਿਲਾਮੀ ਦੇ ਸਬੰਧ ਵਿੱਚ ਇੱਕ ਪ੍ਰੀ-ਬਿਡ ਮੀਟਿੰਗ ਦਾ ਆਯੋਜਨ ਕੀਤਾ।

ਇਹ ਮੀਟਿੰਗ ਸੰਭਾਵਿਤ ਬੋਲੀਕਾਰਾਂ ਨੂੰ ਸੰਪਤੀ ਦੇ ਸਥਾਨ, ਪ੍ਰਮੁੱਖ ਵਿਸ਼ੇਸ਼ਤਾਵਾਂ, ਵਿਕਾਸ ਦੀਆਂ ਸੰਭਾਵਨਾਵਾਂ, ਲਾਗੂ ਜ਼ਮੀਨ ਦੇ ਇਸਤੇਮਾਲ ਦੇ ਪ੍ਰਾਵਧਾਨਾਂ, ਯੋਗਤਾ ਸਬੰਧੀ ਜ਼ਰੂਰਤਾਂ ਅਤੇ ਈ-ਨੀਲਾਮੀ ਨੂੰ ਨਿਯੰਤਰਿਤ ਕਰਨ ਵਾਲੇ ਨਿਗਮਾਂ ਅਤੇ ਸ਼ਰਤਾਂ ਤੋਂ ਜਾਣੂ ਕਰਵਾਉਣ ਲਈ ਆਯੋਜਿਤ ਕੀਤੀ ਗਈ ਸੀ। ਮੀਟਿੰਗ ਵਿੱਚ ਐੱਨਐੱਲਐੱਮਸੀ, ਐੱਚਆਈਐੱਲ (ਇੰਡੀਆ) ਲਿਮਿਟੇਡ ਅਤੇ ਲੈਣ-ਦੇਣ ਸਲਾਹਕਾਰ ਸੀਬੀਆਰਈ ਇੰਡੀਆ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਸੰਭਾਵਿਤ ਬੋਲੀਕਾਰਾਂ ਨੂੰ ਸੰਪਤੀ ਅਤੇ ਬੋਲੀ ਪ੍ਰਕਿਰਿਆ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ।

ਬੋਲੀ ਤੋਂ ਪਹਿਲਾਂ ਇਸ ਮੀਟਿੰਗ ਨੇ ਸੰਭਾਵੀ ਭਾਗੀਦਾਰਾਂ ਨੂੰ ਸਬੰਧਿਤ ਅਧਿਕਾਰੀਆਂ ਦੇ ਨਾਲ ਚਰਚਾ ਕਰਨ, ਪ੍ਰਸਤਾਵ ਲਈ ਬੇਨਤੀ (ਆਰਐੱਫਪੀ) ‘ਤੇ ਸਪਸ਼ਟੀਕਰਣ ਪ੍ਰਾਪਤ ਕਰਨ, ਤਕਨੀਕੀ ਅਤੇ ਵਿੱਤੀ ਬੋਲੀ ਜਮ੍ਹਾਂ ਕਰਨ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਈ-ਨਿਲਾਮੀ ਵਿੱਚ ਸੂਚਿਤ ਭਾਗੀਦਾਰੀ ਲਈ ਜ਼ਰੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ।

ਐੱਨਐੱਲਐੱਮਸੀ ਵੱਲੋਂ ਦੋ ਮਹੀਨਿਆਂ ਵਿੱਚ ਤੀਜੀ-ਈ-ਨਿਲਾਮੀ: ਸਰਕਾਰ ਦੇ ਭੂਮੀ ਮੁਦਰੀਕਰਣ ਏਜੰਡੇ ਨੂੰ ਅੱਗੇ ਵਧਾਉਣਾ

ਐੱਚਆਈਐੱਲ (ਇੰਡੀਆ) ਲਿਮਿਟੇਡ ਦੀ ਪ੍ਰਸਤਾਵਿਤ ਜ਼ਮੀਨ ਦੀ ਨਿਲਾਮੀ, ਐੱਨਐੱਲਐੱਮਸੀ ਵੱਲੋਂ ਬੀਤੇ ਦੋ ਮਹੀਨਿਆਂ ਵਿੱਚ ਜਨਤਕ ਤੌਰ ‘ਤੇ ਇਸ਼ਤਿਹਾਰ ਦਿੱਤਾ ਗਈ ਤੀਜੀ ਈ-ਨਿਲਾਮੀ ਹੈ। ਇਹ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਦੀ ਵਾਧੂ ਅਤੇ ਘੱਟ ਵਰਤੋਂ ਵਾਲੀ ਜ਼ਮੀਨ ਅਤੇ ਹੋਰ ਗੈਰ-ਮੁੱਖ ਸੰਪਤੀਆਂ ਦੀ ਨਿਲਾਮੀ ਵਿੱਚ ਤੇਜ਼ੀ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ।

ਇਨ੍ਹਾਂ ਨਿਰੰਤਰ ਈ-ਨਿਲਾਮੀਆਂ ਰਾਹੀਂ, ਐੱਨਐੱਲਐੱਮਸੀ ਜਨਤਕ ਖੇਤਰ ਦੀ ਜ਼ਮੀਨ ਸੰਪਤੀਆਂ ਦੀ ਪਛਾਣ, ਬਣਤਰ ਅਤੇ ਮੁਦਰੀਕਰਣ ਨੂੰ ਸੁਵਿਧਾਜਨਕ ਬਣਾ ਰਿਹਾ ਹੈ, ਜਿਸ ਦਾ ਉਦੇਸ਼ ਉਨ੍ਹਾਂ ਦੇ ਆਰਥਿਕ ਮੁੱਲ ਨੂੰ ਉਜਾਗਰ ਕਰਨਾ ਅਤੇ ਪਾਰਦਰਸ਼ੀ ਅਤੇ ਪ੍ਰਤੀਯੋਗੀ ਪ੍ਰਕਿਰਿਆਵਾਂ ਰਾਹੀਂ ਉਨ੍ਹਾਂ ਦੇ ਉਤਪਾਦਨ ਸਬੰਧੀ ਇਸਤੇਮਾਲ ਨੂੰ ਸਮਰੱਥ ਬਣਾਉਣਾ ਹੈ।

ਇਹ ਪਹਿਲ ਸਰਕਾਰ ਦੇ ਵਿਆਪਕ ਸੰਪਤੀ ਮੁਦਰੀਕਰਣ ਪ੍ਰੋਗਰਾਮ ਦੇ ਅਨੁਰੂਪ ਹੈ, ਜਿਸ ਦਾ ਉਦੇਸ਼ ਮੌਜੂਦਾ ਜਨਤਕ ਸੰਪਤੀਆਂ ਦੇ ਮੁੱਲ ਨੂੰ ਉਜਾਗਰ ਕਰਨਾ, ਨਿਜੀ ਖੇਤਰ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ ਅਤੇ ਅੱਗੇ ਦੇ ਆਰਥਿਕ ਵਿਕਾਸ ਲਈ ਸੰਸਾਧਨਾਂ ਦੇ ਨਿਰਮਾਣ ਨੂੰ ਅਸਾਨ ਬਣਾਉਣਾ ਹੈ।

ਇਸ ਮੌਕੇ ‘ਤੇ ਬੋਲਦੇ ਹੋਏ, ਰਾਸ਼ਟਰੀ ਭੂਮੀ ਮੁਦਰੀਕਰਣ ਨਿਗਮ (ਐੱਨਐੱਲਐੱਮਸੀ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਰੋਹਨ ਚੰਦ ਠਾਕੁਰ (ਆਈਏਐੱਸ) ਨੇ ਕਿਹਾ, “ਭਾਰਤ ਸਰਕਾਰ ਨੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਦੀ ਵਾਧੂ ਅਤੇ ਘੱਟ ਵਰਤੋਂ ਵਾਲੀ ਜ਼ਮੀਨੀ ਸੰਪਤੀਆਂ ਦੇ ਮੁਦਰੀਕਰਣ ਨੂੰ ਮਹੱਤਵਪੂਰਨ ਪ੍ਰਾਥਮਿਕਤਾ ਦਿੱਤੀ ਹੈ। ਬੀਤੇ ਦੋ ਮਹੀਨਿਆਂ ਵਿੱਚ ਐੱਨਐੱਲਐੱਮਸੀ ਵੱਲੋਂ ਜਨਤਕ ਤੌਰ ‘ਤੇ ਇਸ਼ਤਿਹਾਰ ਦਿੱਤੀ ਗਈ ਤੀਜੀ ਈ-ਨਿਲਾਮੀ ਇਸ ਪ੍ਰਾਥਮਿਕਤਾ ਨੂੰ ਠੋਸ ਨਤੀਜਿਆਂ ਵਿੱਚ ਬਦਲਣ ਦੇ ਸਾਡੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ। ਸਾਡਾ ਯਤਨ ਪਾਰਦਰਸ਼ੀ, ਸੁਚਾਰੂ ਅਤੇ ਪ੍ਰਤੀਯੋਗੀ ਪ੍ਰਕਿਰਿਆਵਾਂ ਰਾਹੀਂ ਜਨਤਕ ਸੰਪਤੀਆਂ ਦੇ ਆਰਥਿਕ ਮੁੱਲ ਨੂੰ ਉਜਾਗਰ ਕਰਨਾ ਅਤੇ ਨਾਲ ਹੀ ਉਨ੍ਹਾਂ ਦੇ ਉਤਪਾਦਨ ਸਬੰਧੀ ਇਸਤੇਮਾਲ ਨੂੰ ਅਸਾਨ ਬਣਾਉਣਾ ਹੈ। ਐੱਲਆਈਐੱਲ ਦੀ ਭੂਮੀ, ਆਪਣੇ ਰਣਨੀਤਕ ਸਥਾਨ ਅਤੇ ਵਿਕਾਸ ਸਮਰੱਥਾ ਨੂੰ ਦੇਖਦੇ ਹੋਏ, ਯੋਗ ਭਾਗੀਦਾਰਾਂ ਨੂੰ ਇਸ ਦੇ ਭਵਿੱਖ ਦੇ ਇਸਤੇਮਾਲ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਮੌਕਾ ਪ੍ਰਦਾਨ ਕਰਦੀ ਹੈ। ਪ੍ਰੀ-ਬਿਡ ਮੀਟਿੰਗ ਬਿਡ ਪ੍ਰਕਿਰਿਆ ਵਿੱਚ ਸਪਸ਼ਟਤਾ, ਪਾਰਦਰਸ਼ਿਤਾ ਅਤੇ ਸੂਚਿਤ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।”

ਐੱਚਆਈਐੱਲ (ਇੰਡੀਆ) ਲਿਮਿਟੇਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਕੁਲਦੀਪ ਸਿੰਘ ਨੇ ਕਿਹਾ,

“ਨਵੀਂ ਦਿੱਲੀ ਦੇ ਸ਼ਿਵਾਜੀ ਮਾਰਗ ਸਥਿਤ ਰੋਹਤਕ ਰੋਡ ‘ਤੇ ਰਣਨੀਤਕ ਤੌਰ ‘ਤੇ ਸਥਿਤ ਇਹ ਭੂਮੀ ਸੰਪਤੀ ਸਿੱਧੇ ਵਿਕਰੀ ਲਈ ਪੇਸ਼ ਕੀਤੀ ਜਾ ਰਹੀ ਹੈ ਅਤੇ ਇਹ ਐੱਚਆਈਐੱਲ (ਇੰਡੀਆ) ਦੀ ਇੱਕ ਮਹੱਤਵਪੂਰਨ ਸੰਪਤੀ ਹੈ। ਲਗਭਗ 5.119 ਏਕੜ ਵਿੱਚ ਫੈਲੀ ਇਹ ਸੰਪਤੀ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਪ੍ਰਦਾਨ ਕਰਦੀ ਹੈ, ਜਿਸ ਵਿੱਚ 400 ਦਾ ਐੱਫਐੱਸਆਈ (ਕੁਸ਼ਲ ਨਿਵੇਸ਼ ਖੇਤਰ) ਅਤੇ ਨਿਰਧਾਰਿਤ ਕਾਨੂੰਨੀ ਸ਼ਰਤਾਂ ਅਤੇ ਪ੍ਰਵਾਨਗੀਆਂ ਦੇ ਅਧੀਨ ਟੀਓਡੀ ਪ੍ਰਾਵਧਾਨਾਂ ਦੇ ਅਧਾਰ ‘ਤੇ ਲਾਗੂ ਐੱਫਐੱਸਆਈ ਸ਼ਾਮਲ ਹੈ। ਇਸ ਮੁਦਰੀਕਰਣ ਪਹਿਲ ਰਾਹੀਂ, ਅਸੀਂ ਸੰਪਤੀ ਦੇ ਉਤਪਾਦਨ ਸਬੰਧੀ ਇਸਤੇਮਾਲ ਨੂੰ ਅਸਾਨ ਬਣਾਉਣਾ ਚਾਹੁੰਦੇ ਹਾਂ, ਨਾਲ ਹੀ ਸੰਭਾਵਿਤ ਡਿਵੈਲਪਰਸ ਅਤੇ ਯੋਗ ਬੋਲੀਕਾਰਾਂ ਨੂੰ ਇਸ ਦੇ ਭਵਿੱਖ ਦੇ ਵਿਕਾਸ ਵਿੱਚ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕਰਨਾ ਚਾਹੁੰਦੇ ਹਨ। ਅਸੀਂ ਇਛੁੱਕ ਭਾਗੀਦਾਰਾਂ ਨੂੰ ਨਿਲਾਮੀ ਦਸਤਾਵੇਜ਼ਾਂ ਦਾ ਅਧਿਐਨ ਕਰਨ ਅਤੇ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਣ ਲਈ ਪ੍ਰੋਤਸਾਹਿਤ ਕਰਦੇ ਹਨ।”

ਰਣਨੀਤਕ ਜ਼ਮੀਨ ਅਤੇ ਵਿਕਾਸ ਦੀਆਂ ਸੰਭਾਵਨਾਵਾਂ

ਨਵੀਂ ਦਿੱਲੀ ਦੇ ਸ਼ਿਵਾਜੀ ਮਾਰਗ ਸਥਿਤ ਰੋਹਤਕ ਰੋਡ ‘ਤੇ ਨਜਫਗੜ੍ਹ ਉਦਯੋਗਿਕ ਖੇਤਰ ਵਿੱਚ ਲਗਭਗ 5.119 ਏਕੜ ਦਾ ਭੂਖੰਡ ਵਿਕਰੀ ਲਈ ਪੇਸ਼ ਕੀਤਾ ਜਾ ਰਿਹਾ ਹੈ। ਇਹ ਸੰਪਤੀ ਪ੍ਰਮੁੱਖ ਸਥਾਨ ‘ਤੇ ਸਥਿਤ ਹੈ ਅਤ ਰੋਹਤਕ ਰੋਡ ‘ਤੇ ਲਗਭਗ 140 ਮੀਟਰ ਦਾ ਫਰੰਟੇਜ ਹੈ, ਜਿਸ ਨਾਲ ਰਾਸ਼ਟਰੀ ਰਾਜਧਾਨੀ ਦੇ ਪ੍ਰਮੁੱਖ ਹਿੱਸਿਆਂ ਤੋਂ ਵਿਜ਼ਿਬਿਲਿਟੀ ਅਤੇ ਕਨੈਕਟੀਵਿਟੀ ਬਿਹਤਰ ਹੁੰਦੀ ਹੈ।

ਇਹ ਸਾਈਟ ਦਿੱਲੀ ਮੈਟਰੋ ਦੀ ਗ੍ਰੀਨ ਲਾਈਨ ਨਾਲ ਵੀ ਜੁੜੀ ਹੋਈ ਹੈ, ਜਿਸ ਨਾਲ ਜਨਤਕ ਆਵਾਜਾਈ ਦੀ ਸੁਵਿਧਾ ਅਸਾਨੀ ਨਾਲ ਉਪਲਬਧ ਹੈ। ਇਸ ਦੀ ਸਥਿਤੀ, ਸੁਗਮ ਪਹੁੰਚ ਅਤੇ ਨਜ਼ਦੀਕੀ ਸ਼ਹਿਰੀ ਇਨਫ੍ਰਾਸਟ੍ਰਕਚਰ ਦੇ ਕਾਰਨ ਇਹ ਇੱਕ ਮਹੱਤਵਪੂਰਨ ਸੰਪਤੀ ਹੈ, ਜਿਸ ਵਿੱਚ ਉਪਯੁਕਤ ਪੁਨਰਵਿਕਾਸ ਅਤੇ ਭਵਿੱਖ ਵਿੱਚ ਉਪਯੋਗ ਦੀਆਂ ਅਪਾਰ ਸੰਭਾਵਨਾਵਾਂ ਹਨ, ਬਸ਼ਰਤੇ ਕਿ ਲਾਗੂ ਨਿਯਮਾਂ ਅਤੇ ਕਾਨੂੰਨੀ ਸਵੀਕ੍ਰਿਤੀਆਂ ਦੀ ਪਾਲਣਾ ਕੀਤੀ ਜਾਵੇ।

ਇਸ ਸੰਪਤੀ ਵਿੱਚ ਟੀਓਡੀ ਪ੍ਰਾਵਧਾਨਾਂ ਦੇ ਅਧਾਰ ‘ਤੇ ਲਾਗੂ ਐੱਫਐੱਸਆਈ ਦੇ ਨਾਲ-ਨਾਲ 400 ਤੱਕ ਐੱਫਐੱਸਆਈ ਦੇ ਵਿਕਾਸ ਦੀ ਸੰਭਾਵਨਾ ਹੈ, ਜੋ ਦਿੱਲੀ ਮਾਸਟਰ ਪਲਾਨ 2021 ਦੇ ਲਾਗੂ ਪ੍ਰਾਵਧਾਨਾਂ, ਸਬੰਧਿਤ ਪੁਨਰ ਵਿਕਾਸ ਨੀਤੀਆਂ, ਕਾਨੂੰਨੀ ਜ਼ਰੂਰਤਾਂ ਅਤੇ ਸਮਰੱਥ ਅਧਿਕਾਰੀਆਂ ਤੋਂ ਪ੍ਰਾਪਤ ਸਵੀਕ੍ਰਿਤੀਆਂ ਦੇ ਅਧੀਨ ਹੈ। ਲੈਂਡ ਪਾਰਸਲ ਦੀ ਰਿਜ਼ਰਵ ਕੀਮਤ 829.69 ਕਰੋੜ ਰੁਪਏ ਨਿਰਧਾਰਿਤ ਕੀਤੀ ਗਈ ਹੈ।

ਮੁੱਖ ਵਿਸ਼ੇਸ਼ਤਾਵਾਂ ਅਤੇ ਨਿਲਾਮੀ ਦੇ ਮਾਪਦੰਡ

ਮੀਟਿੰਗ ਦੌਰਾਨ, ਸੰਭਾਵਿਤ ਬੋਲੀਕਾਰਾਂ ਨੂੰ ਪ੍ਰਸਤਾਵਿਤ ਈ-ਨਿਲਾਮੀ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਅਤੇ ਭਾਗੀਦਾਰੀ ਦੀਆਂ ਸ਼ਰਤਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਵਿੱਚ ਹੇਠ ਲਿਖੇ ਸ਼ਾਮਲ ਹਨ:

  • ਸੰਪਤੀ ਦਾ ਖੇਤਰਫਲ: ਲਗਭਗ 5.119 ਏਕੜ।
  • ਸਥਾਨ: ਨਜਫਗੜ੍ਹ ਉਦਯੋਗਿਕ ਖੇਤਰ, ਰੋਹਤਕ ਰੋਡ, ਸ਼ਿਵਾਜੀ ਮਾਰਗ, ਨਵੀਂ ਦਿੱਲੀ।
  • ਸੜਕ ਦੇ ਅੱਗੇ ਦਾ ਹਿੱਸਾ: ਰੋਹਤਕ ਰੋਡ ‘ਤੇ ਲਗਭਗ 140 ਮੀਟਰ
  • ਵਿਕਾਸ ਸਮਰੱਥਾ: ਲਾਗੂ ਟੀਓਡੀ ਪ੍ਰਾਵਧਾਨਾਂ ਦੇ ਤਹਿਤ 400 ਐੱਫਐੱਸਆਈ (ਕਾਰਜਸ਼ੀਲ ਉਦਯੋਗਿਕ ਇਕਾਈ) ਦੀ ਸਮਰੱਥਾ, ਕਾਨੂੰਨੀ ਸ਼ਰਤਾਂ ਅਤੇ ਸਵੀਕ੍ਰਿਤੀਆਂ ਦੇ ਅਧੀਨ।
  • ਰਿਜ਼ਰਵ ਕੀਮਤ: 829.69 ਕਰੋੜ ਰੁਪਏ।
  • ਵਿਕਰੀ ਦਾ ਤਰੀਕਾ: ਔਨਲਾਈਨ ਈ-ਨਿਲਾਮੀ ਰਾਹੀਂ ਇੱਕਮੁਸ਼ਤ ਵਿਕਰੀ।
  • ਬੋਲੀ ਲਗਾਉਣ ਦਾ ਮਾਪਦੰਡ: ਉੱਚਤਮ ਨਿਲਾਮੀ ਮੁੱਲ, ਪ੍ਰਤੀ ਏਕੜ 1 ਕਰੋੜ ਰੁਪਏ ਦੇ ਗੁਣਕਾਂ ਵਿੱਚ ਬੋਲੀ।
  • ਕੰਸੋਰਟੀਅਮ ਦੀ ਭਾਗੀਦਾਰੀ: ਜ਼ਿਆਦਾਤਰ ਤਿੰਨ ਮੈਂਬਰਾਂ ਦੇ ਨਾਲ ਆਗਿਆ।
  • ਈਐੱਮਡੀ ਭੁਗਤਾਨ: ਆਰਐੱਫਪੀ ਵਿੱਚ ਨਿਰਧਾਰਿਤ ਅਨੁਸਾਰ ਬੈਂਕ ਗਰੰਟੀ ਜਾਂ ਐੱਨਈਐੱਫਟੀ/ਆਰਟੀਜੀਐੱਸ ਰਾਹੀਂ।
  • ਭੂਮੀ ਉਪਯੋਗ: ਉਦਯੋਗਿਕ ਇਸਤੇਮਾਲ, ਲਾਗੂ ਮਾਪਦੰਡਾਂ ਅਤੇ ਸਵੀਕ੍ਰਿਤੀਆਂ ਦੇ ਅਧੀਨ ਪਰਿਵਰਤਨ ਦੀ ਆਗਿਆ ਹੈ।
  • ਲਾਗੂ ਨੀਤੀ: ਲਾਗੂ ਹੋਣ ‘ਤੇ ਟ੍ਰਾਂਜ਼ਿਟ-ਓਰੀਐਂਟਿਡ ਡਿਵੈਲਪਮੈਂਟ (ਟੀਓਡੀ) ਨੀਤੀ।

ਭਾਗੀਦਾਰਾਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ, ਤਕਨੀਕੀ ਬੋਲੀਆਂ ਜਮ੍ਹਾਂ ਕਰਨ, ਯੋਗਤਾ ਮਾਪਦੰਡਾਂ ਦੀ ਪਾਲਣਾ, ਅਰਨੈਸਟ ਮਨੀ ਡਿਪਾਜ਼ਿਟ (ਈਐੱਮਡੀ) ਦਾ ਭੁਗਤਾਨ ਅਤੇ ਔਨਲਾਈਨ ਨਿਲਾਮੀ ਵਿੱਚ ਹਿੱਸਾ ਲੈਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੀਟਿੰਗ ਨੇ ਲੈਣ-ਦੇਣ ਦੇ ਪ੍ਰਕਿਰਿਆਤਮਕ ਅਤੇ ਤਕਨੀਕੀ ਪਹਿਲੂਆਂ ਨੂੰ ਸਪਸ਼ਟ ਕਰਨ ਅਤੇ ਸੰਭਾਵਿਤ ਬੋਲੀਕਾਰਾਂ ਨੂੰ ਨਿਰਧਾਰਿਤ ਬੋਲੀ ਦੇ ਫ੍ਰੇਮਵਰਕ ਤੋਂ ਜਾਣੂ ਕਰਵਾਉਣ ਦਾ ਮੌਕਾ ਪ੍ਰਦਾਨ ਕੀਤਾ।

ਜਨਤਕ ਸੰਪਤੀਆਂ ਦੇ ਮੁਦਰੀਕਰਣ ਨੂੰ ਅੱਗੇ ਵਧਾਉਣ ਵਿੱਚ ਐੱਨਐੱਲਐੱਮਸੀ ਦੀ ਭੂਮਿਕਾ

ਰਾਸ਼ਟਰੀ ਜ਼ਮੀਨ ਮੁਦਰੀਕਰਣ ਨਿਗਮ (ਐੱਨਐੱਲਐੱਮਸੀ) ਭਾਰਤ ਸਰਕਾਰ ਦੀ ਪੂਰੀ ਮਲਕੀਅਤ ਵਾਲੀ ਕੰਪਨੀ ਹੈ, ਜੋ ਵਿੱਤ ਮੰਤਰਾਲੇ ਦੇ ਜਨਤਕ ਉੱਦਮ ਵਿਭਾਗ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਕੰਮ ਕਰਦੀ ਹੈ। ਇਸ ਦੀ ਸਥਾਪਨਾ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਅਤੇ ਹੋਰ ਸਰਕਾਰੀ ਏਜੰਸੀਆਂ ਦੀ ਵਾਧੂ ਭੂਮੀ ਅਤੇ ਭਵਨ ਸੰਪਤੀਆਂ ਦੇ ਮੁਦਰੀਕਰਣ ਨੂੰ ਕਰਨ ਅਤੇ ਅਸਾਨ ਬਣਾਉਣ ਲਈ ਕੀਤੀ ਗਈ ਹੈ।

ਐੱਨਐੱਲਐੱਮਸੀ ਸਬੰਧਿਤ ਸੀਪੀਐੱਸਈ ਅਤੇ ਹੋਰ ਹਿਤਧਾਰਕਾਂ ਦੇ ਨਾਲ ਤਾਲਮੇਲ ਵਿੱਚ ਕੰਮ ਕਰਦਾ ਹੈ, ਜਿਸ ਦੇ ਬਕਾਇਆ ਅਤੇ ਘੱਟ ਇਸਤੇਮਾਲ ਵਾਲੀਆਂ ਸੰਪਤੀਆਂ ਦੀ ਪਛਾਣ ਕੀਤੀ ਜਾ ਸਕੇ, ਜ਼ਰੂਰੀ ਲੈਣ-ਦੇਣ ਬਣਤਰ ਤਿਆਰ ਕੀਤੀ ਜਾ ਸਕੇ ਅਤੇ ਪਾਰਦਰਸ਼ੀ ਅਤੇ ਪ੍ਰਤੀਯੋਗੀ ਵਿਧੀਆਂ ਰਾਹੀਂ ਉਨ੍ਹਾਂ ਦੇ ਮੁਦਰੀਕਰਣ ਨੂੰ ਅਸਾਨ ਬਣਾਇਆ ਜਾ ਸਕੇ।

ਪ੍ਰਸਤਾਵਿਤ ਐੱਚਆਈਐੱਲ (ਇੰਡੀਆ) ਲਿਮਿਟੇਡ ਦੀ ਭੂਮੀ ਵਿਕਰੀ ਸਮੇਤ ਚੱਲ ਰਹੀਆਂ ਈ-ਨਿਲਾਮੀਆਂ ਦੀ ਲੜੀ, ਸਰਕਾਰ ਦੇ ਸੰਪਤੀ ਮੁਦਰੀਕਰਣ ਏਜੰਡੇ ਦੇ ਨਿਰੰਤਰ ਸੰਚਾਲਨ ਨੂੰ ਦਰਸਾਉਂਦੀ ਹੈ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਜਨਤਕ ਸੰਪਤੀਆਂ ਦੇ ਮੁੱਲ ਨੂੰ ਉਜਾਗਰ ਕਰਨਾ, ਕੁਸ਼ਲ ਸੰਪਤੀ ਪ੍ਰਬੰਧਨ ਨੂੰ ਪ੍ਰੋਤਸਾਹਨ ਦੇਣਾ ਅਤੇ ਉਨ੍ਹਾਂ ਦੇ ਉਤਪਾਦਨ ਉਪਯੋਗ ਵਿੱਚ ਨਿਜੀ ਖੇਤਰ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ ਹੈ।

ਈ-ਨਿਲਾਮੀ ਅਤੇ ਬੋਲੀ ਜ੍ਹਮਾਂ ਕਰਨ ਦਾ ਵੇਰਵਾ

ਈ-ਨਿਲਾਮੀ ਦਾ ਸੰਚਾਲਨ ਐੱਨਐੱਲਐੱਮਸੀ ਦੇ ਨਿਰਧਾਰਿਤ ਈ-ਨਿਲਾਮੀ ਪੋਰਟਲ ਰਾਹੀਂ ਕੀਤਾ ਜਾ ਰਿਹਾ ਹੈ।

ਇੱਛੁਕ ਅਤੇ ਯੋਗ ਬੋਲੀਕਾਰ ਵਿਸਤ੍ਰਿਤ ਪ੍ਰਸਤਾਵ ਬੇਨਤੀ (ਆਰਐੱਫਪੀ), ਸੰਪਤੀ ਦਾ ਵੇਰਵਾ, ਯੋਗਤਾ ਸ਼ਰਤਾਂ, ਨਿਲਾਮੀ ਦੇ ਨਿਯਮ ਅਤੇ ਹੋਰ ਪ੍ਰਾਸੰਗਿਕ ਦਸਤਾਵੇਜ਼ ਹੇਠ ਲਿਖੇ ਪੋਰਟਲ ਰਾਹੀਂ ਪ੍ਰਾਪਤ ਕਰ ਸਕਦੇ ਹਨ:

  • ਈ-ਨਿਲਾਮੀ ਪੋਰਟਲ: : https://nlmc.enivida.com
  • ਤਕਨੀਕੀ ਬੋਲੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀ: 19 ਨਵੰਬਰ 2026
  • ਸਮਾਂ: 1400 ਵਜੇ

ਇਛੁੱਕ ਬੋਲੀਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਟੈਂਡਰ ਪ੍ਰਸਤਾਵ ਅਤੇ ਸਾਰੇ ਸਬੰਧਿਤ ਦਸਤਾਵੇਜ਼ਾਂ ਦੀ ਸਾਵਧਾਨੀਪੂਰਵਕ ਸਮੀਖਿਆ ਕਰਨ ਅਤੇ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਰਜਿਸਟ੍ਰੇਸ਼ਨ ਅਤੇ ਬੋਲੀ ਜਮ੍ਹਾਂ ਕਰਨ ਦੀ ਕਾਰਵਾਈਆਂ ਨੂੰ ਪੂਰਾ ਕਰਨ।

ਪ੍ਰਸਤਾਵਿਤ ਮੁਦਰੀਕਰਣ ਰਾਹੀਂ, ਐੱਨਐੱਲਐੱਮਸੀ ਅਤੇ ਐੱਚਆਈਐੱਲ (ਇੰਡੀਆ) ਲਿਮਿਟੇਡ ਦਾ ਉਦੇਸ਼ ਰਣਨੀਤਕ ਤੌਰ ‘ਤੇ ਸਥਿਤ ਜਨਤਕ ਖੇਤਰ ਦੀ ਭੂਮੀ ਸੰਪਤੀ ਦੀ ਸਰਵੋਤਮ ਵਰਤੋਂ ਨੂੰ ਸੁਵਿਧਾਜਨਕ ਬਣਾਉਣਾ ਹੈ, ਨਾਲ ਹੀ ਯੋਗ ਭਾਗੀਦਾਰਾਂ ਨੂੰ ਇਸ ਦੇ ਭਵਿੱਖ ਦੇ ਵਿਕਾਸ ਵਿੱਚ ਹਿੱਸਾ ਲੈਣ ਦਾ ਮੌਕਾ ਪ੍ਰਦਾਨ ਕਰਨਾ ਹੈ।

ਰਾਸ਼ਟਰੀ ਭੂਮੀ ਮੁਦਰੀਕਰਣ ਨਿਗਮ (ਐੱਨਐੱਲਐੱਮਸੀ) ਬਾਰੇ

ਰਾਸ਼ਟਰੀ ਭੂਮੀ ਮੁਦਰੀਕਰਣ ਨਿਗਮ (ਐੱਨਐੱਲਐੱਮਸੀ) ਭਾਰਤ ਸਰਕਾਰ ਦੀ ਇੱਕ ਸੰਸਥਾ ਹੈ ਜੋ ਵਿੱਤ ਮੰਤਰਾਲੇ ਦੇ ਜਨਤਕ ਉੱਦਮ ਵਿਭਾਗ ਦੇ ਪ੍ਰਸ਼ਾਸਨਿਕ ਨਿਯੰਤਰਣ ਵਿੱਚ ਆਉਂਦੀ ਹੈ। ਐੱਨਐੱਲਐੱਮਸੀ ਦੀ ਸਥਾਪਨਾ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਅਤੇ ਹੋਰ ਸਰਕਾਰੀ ਏਜੰਸੀਆਂ ਦੀ ਵਾਧੂ ਜ਼ਮੀਨ ਅਤੇ ਭਵਨ ਸੰਪਤੀਆਂ ਦੇ ਮੁਦਰੀਕਰਣ ਲਈ ਕੀਤੀ ਗਈ ਹੈ। ਇਹ ਬਕਾਇਆ ਅਤੇ ਘੱਟ ਇਸਤੇਮਾਲ ਵਾਲੀ ਜਨਤਕ ਸੰਪਤੀਆਂ ਦੀ ਪਛਾਣ, ਇਕੱਤਰਤਾ ਅਤੇ ਮੁਦਰੀਕਰਣ ਨੂੰ ਅਸਾਨ ਬਣਾ ਕੇ ਸਰਕਾਰ ਦੇ ਸੰਪਤੀ ਮੁਦਰੀਕਰਣ ਪ੍ਰੋਗਰਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਵਧੇਰੇ ਜਾਣਕਾਰੀ ਲਈ:

ਰਾਸ਼ਟਰੀ ਭੂਮੀ ਮੁਦਰੀਕਰਣ ਨਿਗਮ (ਐੱਨਐੱਲਐੱਮਸੀ)

ਜਨਤਕ ਉੱਦਮ ਵਿਭਾਗ

ਵਿੱਤ ਮੰਤਰਾਲਾ, ਭਾਰਤ ਸਰਕਾਰ

ਵੈੱਬਸਾਈਟ: https://nlmc.dpe.gov.in

ਈ-ਨਿਲਾਮੀ ਪੋਰਟਲ : https://nlmc.enivida.com

 

****

ਕੇਟੀ/ਏਡੀ/ਏਕੇ


(Release ID: 2332620) ਵਿਜ਼ੀਟਰ ਕਾਊਂਟਰ : 9