Posted On:
01 NOV 2026 9:46PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਅਖਿਲ ਵਿਸ਼ਵ ਗਾਇਤਰੀ ਪਰਿਵਾਰ ਦੁਆਰਾ ਆਯੋਜਿਤ ‘ਸ਼ਤਾਬਦੀ ਸਮਾਰੋਹ 2026’ ਨੂੰ ਸੰਬੋਧਨ ਕੀਤਾ। ਅਖਿਲ ਵਿਸ਼ਵ ਗਾਇਤਰੀ ਪਰਿਵਾਰ ਦੀ ਪਰਮ ਵੰਦਨੀਆ ਮਾਤਾਜੀ ਅਤੇ ਅਖੰਡ ਜਯੋਤੀ ਦੇ ਪ੍ਰਗਟ ਹੋਣ ਦੇ 100 ਵਰ੍ਹੇ ਪੂਰੇ ਹੋਣ ‘ਤੇ ਸ਼ਤਾਬਦੀ ਸਮਾਰੋਹ 2026’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਕੇਂਦਰੀ ਮੰਤਰੀ ਸ਼੍ਰੀ ਦੁਰਗਾਦਾਸ ਉਈਕੇ ਅਤੇ ਗਾਇਤਰੀ ਪਰਿਵਾਰ ਦੇ ਦਲਨਾਇਕ ਡਾ. ਚਿਨਮਯ ਪੰਡਯਾ ਸਮੇਤ ਕਈ ਪਤਵੰਤੇ ਮੌਜੂਦ ਸਨ।
ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦਾ ਦਿਨ ਸ਼ਰਧਾ, ਸੇਵਾ ਅਤੇ ਸੰਕਲਪ ਦਾ ਦਿਨ ਹੈ। ਅਸੀਂ ਵੰਦਨੀਆ ਮਾਤਾ ਭਗਵਤੀ ਦੇਵੀ ਸ਼ਰਮਾ ਜੀ ਦੇ ਪ੍ਰਤੀ ਸ਼ਰਧਾ ਦੇ ਨਾਲ, ਗਾਇਤਰੀ ਪਰਿਵਾਰ ਦੀ ਮੂਲ ਭਾਵਨਾ ਦੇ ਅਨੁਸਾਰ ਸੇਵਾ ਕਰਨ ਲਈ ਅਤੇ ਮਹਾਰਿਸ਼ੀ ਅਰਵਿੰਦ ਅਤੇ ਸਵਾਮੀ ਵਿਵੇਕਾਨੰਦ ਜੀ ਦੇ ਸੁਪਨਿਆਂ ਦੇ ਭਾਰਤ ਦੇ ਨਿਰਮਾਣ ਦੇ ਸੰਕਲਪ ਦੇ ਨਾਲ ਇਕੱਠੇ ਹੋਏ ਹਾਂ। ਸ਼੍ਰੀ ਸ਼ਾਹ ਨੇ ਕਿਹਾ ਕਿ ਅਖੰਡ ਜਯੋਤੀ ਦੇ ਪ੍ਰਗਟ ਹੋਣ ਦੇ 100 ਵਰ੍ਹੇ, ਪਰਮ ਵੰਦਨੀਆ ਮਾਤਾ ਜੀ ਦੇ ਜਨਮ ਦੇ 100 ਵਰ੍ਹੇ ਅਤੇ ਪੂਜਯ ਗੁਰੂਦੇਵ ਪੰਡਿਤ ਸ਼੍ਰੀਰਾਮ ਸ਼ਰਮਾ ਆਚਾਰੀਆ ਜੀ ਦੀ ਸਾਧਨਾ ਦੇ 100 ਵਰ੍ਹੇ, ਇਨ੍ਹਾਂ ਤਿੰਨਾਂ ਪੁਨੀਤ ਤ੍ਰਿਵੇਣੀ ਦਾ ਸੰਗਮ ਇਸੇ ਸਾਲ ਵਿੱਚ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 100 ਦਾ ਅੰਕ ਸੰਪੂਰਨਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਵਰ੍ਹਾ ਵੀ ਭਾਰਤੀ ਸੱਭਿਆਚਾਰ ਅਤੇ ਭਾਰਤੀ ਅਧਿਆਤਮਕ ਯਾਤਰਾ ਦੇ ਲਈ ਇੱਕ ਤਰਾਂ ਨਾਲ ਪੂਰਨਤਾ ਦਾ ਵਰ੍ਹਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵੰਦਨੀਆ ਮਾਤਾ ਜੀ ਨੇ ਖੁਦ ਤੱਪਸਿਆ ਕਰਕੇ ਦੂਜਿਆਂ ਨੂੰ ਚਾਨਣਾ ਦਿੱਤਾ। 100 ਵਰ੍ਹੇ ਪਹਿਲਾਂ ਜਗਾਈ ਗਈ ਇਹ ਜਯੋਤੀ ਅੱਜ 100 ਤੋਂ ਵੱਧ ਦੇਸ਼ਾਂ ਵਿੱਚ, 15 ਕਰੋੜ ਤੋਂ ਵੱਧ ਪਰਿਵਾਰਾਂ ਵਿੱਚ ਅਤੇ ਅਣਗਿਣਤ ਮਨੁੱਖਾਂ ਦੀ ਭਲਾਈ ਦਾ ਪ੍ਰਤੀਕ ਬਣ ਚੁੱਕੀ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਾਲ ਜਨਵਰੀ ਵਿੱਚ ਹਰਿਦੁਆਰ ਵਿੱਚ ਆਯੋਜਿਤ ਚਾਰ ਦਿਨਾਂ ਸੰਮੇਲਨ ਵਿੱਚ ਇਕਜੁੱਟ ਹੋ ਕੇ ਪੂਰਾ ਗਾਇਤਰੀ ਪਰਿਵਾਰ ਇਸ ਜਯੋਤੀ ਦੇ ਸੰਕਲਪ ਦੇ ਨਾਲ ਆਪਣੇ ਆਪ ਨੂੰ ਜੋੜ ਰਿਹਾ ਹੈ। ਅੱਜ ਇਸੇ ਯਾਤਰਾ ਦੇ ਅਗਲੇ ਪੜਾਅ ਵਿੱਚ ਦੋ ਮਹੱਤਵਪੂਰਨ ਆਯੋਜਨ ਹੋ ਰਹੇ ਹਨ। ਪਹਿਲਾਂ ਦੀਪ ਮਹਾਯੱਗ ਹੈ, ਜੋ ਤਿਆਗ, ਸਹਿਯੋਗ ਅਤੇ ਸਮਰਪਣ ਦਾ ਪ੍ਰਤੀਕ ਹੈ। ਜਗਣ ਵਾਲਾ ਹਰ ਦੀਵਾ ਇੱਕ ਸੰਕਲਪ ਹੈ ਕਿ ਅਸੀਂ ਆਪਣੀ ਸਮਰੱਥਾ ਦੀ ਵਰਤੋਂ ਸਮਾਜ, ਅਧਿਆਤਮ ਅਤੇ ਰਾਸ਼ਟਰ ਲਈ ਕਰਾਂਗੇ।
ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉਹ ਆਪਣੇ ਅਨੁਭਵ ਦੇ ਅਧਾਰ ‘ਤੇ ਮੰਨਦੇ ਹਨ ਕਿ ਗਾਇਤਰੀ ਮੰਤਰ ਸੰਪੂਰਨ ਪਰਿਵਰਤਨ ਦਾ ਮਾਰਗ ਹੈ। ਇਹ ਸਿਰਫ਼ ਧਾਰਮਿਕ ਅਤੇ ਅਧਿਆਤਮਕ ਅਨੁਸ਼ਠਾਨ ਨਹੀਂ ਹੈ। ਇਹ ਮੰਤਰ ਦੇ ਅੰਦਰ ਸ਼ਾਮਲ ਸਕਾਰਾਤਮਕ ਊਰਜਾ ਨੂੰ ਅਨੁਭਵ ਕਰਕੇ, ਮਨ, ਸਰੀਰੀ ਅਤੇ ਆਤਮਾ ਨੂੰ ਉਸ ਦੀ ਅਨੁਭੂਤੀ ਕਰਵਾ ਕੇ ਸਾਡੇ ਅੰਦਰ ਦੇ ਸੱਤਵ ਨੂੰ 100 ਫੀਸਦੀ ਬਾਹਰ ਨਿਕਾਲਣ ਦਾ ਵੱਡਾ ਮਾਰਗ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਗਾਇਤਰੀ ਮੰਤਰ ਦੇ 24 ਅੱਖਰ ਸਾਡੀ 24 ਸ਼ੁਭ ਗ੍ਰੰਥਾਂ ਦੇ ਨਾਲ ਸਿੱਧਾ ਸਬੰਧ ਰੱਖਦੇ ਹਨ। ਗਾਇਤਰੀ ਮੰਤਰੀ ਦੇ 24 ਅੱਖਰਾਂ ਨੂੰ ਅਧਾਰ ਮੰਨ ਕੇ, ਆਪਣੇ ਗੁਰੂ ਨਾਲ ਇਸ ਦੇ ਸ਼ੁੱਧ ਉਚਾਰਨ ਦਾ ਸੰਸਕਾਰ ਲੈ ਕੇ ਜੇਕਰ ਅਸੀਂ 24 ਸ਼ੁਭ ਸ਼ਕਤੀਆਂ ਨੂੰ ਜਾਗ੍ਰਿਤ ਕਰਦੇ ਹਾਂ, ਤਾਂ ਸਾਡੇ ਅੰਦਰ ਪਈਆਂ ਸ਼ਕਤੀਆਂ ਦਾ ਦਮਨ ਹੁੰਦਾ ਹੈ ਅਤੇ ਸ਼ੁਭ ਸ਼ਕਤੀਆਂ ਉਭਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ 24 ਸ਼ੁਭ ਸ਼ਕਤੀਆਂ ਕਈ ਤਰ੍ਹਾਂ ਦੇ 24 ਲੱਛਣਾਂ ਦੇ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਦੂਰਦਰਸ਼ਿਤਾ, ਸੰਜਮ, ਤੱਪਸਿਆ, ਸਾਹਸ, ਵਿਵੇਕ, ਬੁੱਧੀ, ਰੱਖਿਆ, ਉਤਪਾਦਨ, ਸੇਵਾ, ਜੀਵਨਸ਼ਕਤੀ, ਪਿਆਰ, ਬਹਾਦਰੀ, ਧਾਰਨਾ ਆਦਿ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਵਿਅਕਤੀ ਵਿੱਚ 24 ਸ਼ੁਭ ਗੁਣਾਂ ਦਾ ਉਦੈ ਹੁੰਦਾ ਹੈ, ਉਸ ਦੇ ਮੋਕਸ਼ ਦਾ ਮਾਰਗ ਆਪਣੇ ਆਪ ਪੱਧਰਾ ਹੋ ਜਾਂਦਾ ਹੈ ਅਤੇ ਈਸ਼ਵਰ ਉਸ ਨੂੰ ਉਸ ਦਿਸ਼ਾ ਵਿੱਚ ਲੈ ਜਾਂਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੇ ਕਈ ਰਿਸ਼ੀਆਂ-ਮੁਨੀਆਂ ਅਤੇ ਅਨੇਕ ਸਾਧਕਾਂ ਅਤੇ ਯੁੱਗ ਪੁਰਸ਼ਾਂ ਨੇ ਭਾਰਤੀ ਸੱਭਿਆਚਾਰ, ਸਾਡੀ ਅਧਿਆਤਮਕ ਚੇਤਨਾ ਅਤੇ ਵਿਸ਼ਵ ਦੇ ਸੱਤਵ ‘ਤੇ ਜੋ ਉਪਕਾਰ ਕੀਤਾ ਹੈ, ਓਨਾ ਹੀ ਡੂੰਘਾ ਉਪਕਾਰ ਪੰਡਿਤ ਜੀ ਨੇ ਗਾਇਤਰੀ ਮੰਤਰ ਨੂੰ ਜਨ-ਜਨ ਤੱਕ ਪਹੁੰਚਾ ਕੇ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਡਿਤ ਸ਼੍ਰੀਰਾਮ ਸ਼ਰਮਾ ਆਚਾਰੀਆ ਜੀ ਸਾਡੇ ਅਧਿਆਤਮ ਦੇ ਡਾਕਟਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗਾਇਤਰੀ ਮੰਤਰੀ ਦੇ ਉਚਾਰਨ ਨਾਲ 24 ਤਰ੍ਹਾਂ ਦੇ ਗ੍ਰੰਥ ਜਾਗ੍ਰਿਤ ਹੁੰਦੇ ਹਨ। ਜਦੋਂ ਤੁਸੀਂ ਨਾਭੀ ਤੋਂ ਮੂੰਹ ਤੱਕ ਦਾ ਸ਼ੁੱਧ ਉਚਾਰਨ ਕਰਦੇ ਹੋ, ਤਦ ਇਹ 24 ਗ੍ਰੰਥ ਜਾਗ੍ਰਿਤ ਹੁੰਦੇ ਹਨ ਅਤੇ ਇਨ੍ਹਾਂ ਤੋਂ ਨਿਕਲਿਆ ਅੰਦਰੂਨੀ ਰਿਸਾਅ 24 ਸ਼ੁਭ ਸ਼ਕਤੀਆਂ ਦਾ ਵਿਕਾਸ ਕਰਦਾ ਹੈ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਈ ਨੌਜਵਾਨਾਂ ਨੂੰ ਗਾਇਤਰੀ ਮੰਤਰ ਨਾਲ ਲਾਭ ਹੋਇਆ ਹੈ। ਉਨ੍ਹਾਂ ਦੀ ਸਕਾਰਾਤਮਕ ਸੋਚ, ਹਿੰਮਤ ਅਤੇ ਯਾਦਦਾਸ਼ਤ ਸ਼ਕਤੀ ਵਧੀ ਹੈ, ਵਿਆਖਿਆ ਦੀ ਸਮਰੱਥਾ ਤੇਜ਼ ਹੋਈ ਹੈ ਅਤੇ ਫੈਸਲਾ ਲੈਣ ਦੀ ਸਮਰੱਥਾ ਵੀ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂਦੇਵ ਨੇ ਇਹ ਗੱਲਾਂ 15 ਕਰੋੜ ਪਰਿਵਾਰਾਂ ਤੱਕ ਪਹੁੰਚਾਈਆਂ ਹਨ ਅਤੇ ਵਿਸ਼ਵ ਭਰ ਵਿੱਚ 15 ਕਰੋੜ ਪਰਿਵਾਰ ਕੋਈ ਘੱਟ ਗਿਣਤੀ ਨਹੀਂ ਹੁੰਦੇ। ਉਨ੍ਹਾਂ ਨੇ ਗਾਇਤਰੀ ਮੰਤਰ ਦੇ ਪ੍ਰਤੀ ਸ਼ਰਧਾ ਪੈਦਾ ਕਰਕੇ, ਉਸ ਦੇ ਸ਼ੁੱਧ ਉਚਾਰਨ ਦੀ ਪਰੰਪਰਾ ਸਥਾਪਿਤ ਕਰਕੇ ਨਾ ਸਿਰਫ਼ ਵਿਅਕਤੀਆਂ ਦੇ ਜੀਵਨ ਦਾ ਉਧਾਰ ਕੀਤਾ ਹੈ, ਸਗੋਂ ਭਾਰਤੀ ਅਧਿਆਤਮਕਤਾ ਅਤੇ ਅਧਿਆਤਮਕ ਸ਼ਕਤੀ ਨੂੰ ਆਗਾਮੀ 100 ਵਰ੍ਹਿਆਂ ਦਾ ਨਵਾਂ ਜੀਵਨ ਵੀ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਦੇਵ ਸੰਸਕ੍ਰਿਤੀ ਦਾ, ਉਨ੍ਹਾਂ ਦੁਆਰਾ ਕੀਤੇ ਗਏ ਦਿਗਵਿਜੇ (ਸਾਰੀਆਂ ਦਿਸ਼ਾਵਾਂ ਵਿੱਚ ਜਿੱਤ) ਦੇ ਸ਼ੰਖਨਾਦ ਨੂੰ ਲੰਬੇ ਸਮੇਂ ਤੱਕ ਦੁਹਰਾਉਣਾ ਚਾਹੀਦਾ ਹੈ, ਇਸ ਦਾ ਪ੍ਰਸਾਰ ਕਰਨਾ ਚਾਹੀਦਾ ਹੈ, ਅਤੇ ਯੁਵਾ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗਾਇਤਰੀ ਪਰਿਵਾਰ ਰਾਹੀਂ ਇੱਕ ਅੰਦੋਲਨ ਖੜ੍ਹਾ ਹੋ ਰਿਹਾ ਹੈ, ਉਸ ਨੂੰ ਅੱਗੇ ਵਧਾਉਣਾ ਸਾਡੇ ਸਾਰਿਆਂ ਦੀ ਪਵਿੱਤਰ ਜ਼ਿੰਮੇਵੀਰੀ ਹੈ। ਇਹ ਜ਼ਿੰਮੇਵਾਰੀ ਪੂਰੇ ਸੰਸਾਰ ਦੀਆਂ ਸ਼ੁਭ ਸ਼ਕਤੀਆਂ ਨੂੰ ਇਕੱਠਾ ਕਰਕੇ ਦੁਨੀਆ ਨੂੰ ਧਾਰਮਿਕ ਮਾਰਗ ‘ਤੇ ਪੁਹੁੰਚਾਉਣ ਦੀ ਹੈ। ਸਾਨੂੰ ਜੀਵਨ ਦੇ ਅੰਤਿਮ ਪਲ ਤੱਕ ਇਹ ਕੰਮ ਕਰਦੇ ਰਹਿਣਾ ਚਾਹੀਦਾ ਹੈ।
****
ਆਰਕੇ/ਆਰਆਰ/ਪੀਆਰ/ਪੀਐੱਸ/ਸ਼ੀਨਮ