ਰੱਖਿਆ ਮੰਤਰਾਲਾ
azadi ka amrit mahotsav

ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਪੀਵੀਐੱਸਐੱਮ, ਏਵੀਐੱਸਐੱਮ, ਵੀਐੱਮ, ਵੀਐੱਸਐੱਮ ਨੇ ਅਧਿਕਾਰਤ ਤੌਰ 'ਤੇ ਭਾਰਤੀ ਹਵਾਈ ਸੈਨਾ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ

Posted On: 31 OCT 2026 3:33PM by PIB Chandigarh

ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਪੀਵੀ , ਏਵੀਐੱਸਐੱਮ, ਵੀਐੱਮ, ਵੀਐੱਸਐੱਮ ਨੇ 31 ਅਕਤੂਬਰ 2026 ਤੋਂ ਭਾਰਤੀ ਹਵਾਈ ਸੈਨਾ ਦੇ 29ਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਪੀਵੀਐੱਸਐੱਮ, ਏਵੀਐੱਸਐੱਮ ਦੀ ਜਗ੍ਹਾ ਲੈਣਗੇ, ਜੋ ਦੇਸ਼ ਪ੍ਰਤੀ 42 ਵਰ੍ਹਿਆਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਸੇਵਾਮੁਕਤ ਹੋਏ ਸਨ।

ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ, ਏਅਰ ਚੀਫ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ 6 ਦਸੰਬਰ, 1986 ਨੂੰ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਸਾਖ਼ਾ ਵਿੱਚ ਕਮਿਸ਼ਨ ਦਿੱਤਾ ਗਿਆ ਸੀ।

ਆਪਣੀ ਚਾਰ ਦਹਾਕੇ ਲੰਬੀ ਸੇਵਾ ਦੌਰਾਨ, ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਫੌਜੀ ਕਾਰਵਾਈਆਂ, ਉਡਾਣ ਟੈਸਟਿੰਗ, ਰੱਖਿਆ ਸਮਰੱਥਾ ਵਿਕਾਸ ਅਤੇ ਸੰਯੁਕਤ ਫੌਜੀ ਸਟਾਫ ਨਾਲ ਸਬੰਧਿਤ ਵੱਖ-ਵੱਖ ਮਹੱਤਵਪੂਰਨ ਖੇਤਰਾਂ ਵਿੱਚ ਵਿਆਪਕ ਤਜਰਬਾ ਹਾਸਲ ਕੀਤਾ ਹੈ। ਇੱਕ ਨਿਪੁੰਨ ਲੜਾਕੂ ਪਾਇਲਟ, ਯੋਗ ਫਲਾਇੰਗ ਇੰਸਟ੍ਰਕਟਰ ਅਤੇ ਪ੍ਰਯੋਗਾਤਮਕ ਟੈਸਟ ਪਾਇਲਟ ਦੇ ਰੂਪ ਵਿੱਚ, ਉਨ੍ਹਾਂ ਕੋਲ ਮਿਰਾਜ-2000, ਮਿਗ, ਜੈਗੁਆਰ ਦੇ ਵੱਖ-ਵੱਖ ਏਅਰਕ੍ਰਾਫਟ ਅਤੇ ਕਈ ਟ੍ਰਾਂਸਪੋਰਟ ਜਹਾਜ਼ਾਂ ਸਮੇਤ ਕਈ ਤਰ੍ਹਾਂ ਦੇ ਜਹਾਜ਼ਾਂ 'ਤੇ 3,300 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਹੈ।

ਭਾਰਤੀ ਹਵਾਈ ਸੈਨਾ ਦੇ ਆਧੁਨਿਕੀਕਰਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵਿਆਪਕ ਤੌਰ 'ਤੇ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਨੇ ਜੈਗੁਆਰ ਅਤੇ ਮਿਗ-27 ਜਹਾਜ਼ਾਂ ਦੇ ਅਪਗ੍ਰੇਡ ਨਾਲ ਸਬੰਧਿਤ ਪ੍ਰੋਜੈਕਟਾਂ ਨੂੰ ਅੰਤਿਮ ਰੂਪ ਦੇਣ ਦੇ ਨਾਲ-ਨਾਲ ਹਲਕੇ ਲੜਾਕੂ ਜਹਾਜ਼ (LCA) Mk-1 ਤੇਜਸ ਲਈ ਸ਼ੁਰੂਆਤੀ ਸੰਚਾਲਨ ਕਲੀਅਰੈਂਸ (IOC) ਅਤੇ ਅੰਤਿਮ ਸੰਚਾਲਨ ਕਲੀਅਰੈਂਸ (FOC) ਪ੍ਰਕਿਰਿਆਵਾਂ ਨੂੰ ਪੂਰਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਦੇ ਮੁੱਖ ਫੌਜੀ ਕਾਰਜਾਂ ਵਿੱਚ ਮਿਰਾਜ-2000 ਲੜਾਕੂ ਜਹਾਜ਼ ਸਕੁਐਡਰਨ, ਪੱਛਮ ਸੈਕਟਰ ਵਿੱਚ ਇੱਕ ਫਾਰਵਰਡ ਏਅਰ ਬੇਸ ਸਪੋਰਟ ਯੂਨਿਟ ਅਤੇ ਭਾਰਤੀ ਹਵਾਈ ਸੈਨਾ ਦੇ ਪ੍ਰਮੁੱਖ ਲੜਾਕੂ ਜਹਾਜ਼ ਸਿਖਲਾਈ ਕੇਂਦਰ, ਏਅਰ ਫੋਰਸ ਸਟੇਸ਼ਨ ਬਿਦਰ ਦੀ ਕਮਾਂਡ ਸ਼ਾਮਲ ਹੈ।

ਏਅਰ ਅਫਸਰ ਆਸ਼ੂਤੋਸ਼ ਦੀਕਸ਼ਿਤ ਨੇ ਦੱਖਣੀ ਏਅਰ ਕਮਾਂਡ ਵਿੱਚ ਏਅਰ ਡਿਫੈਂਸ ਕਮਾਂਡਰ, ਦੱਖਣ-ਪੱਛਮ ਏਅਰ ਕਮਾਂਡ ਵਿੱਚ ਸੀਨੀਅਰ ਏਅਰ ਸਟਾਫ ਅਫਸਰ ਅਤੇ ਏਅਰ ਸਟਾਫ ਦੇ ਵਾਈਸ ਚੀਫ਼ ਵਜੋਂ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ। ਇਨ੍ਹਾਂ ਨਿਯੁਕਤੀਆਂ ਦੌਰਾਨ, ਉਨ੍ਹਾਂ ਨੇ ਰੱਖਿਆ ਸਮਰੱਥਾ ਵਿਕਾਸ ਅਤੇ ਫੌਜੀ ਉਪਕਰਣਾਂ ਦੀ ਖਰੀਦ ਨਾਲ ਸਬੰਧਿਤ ਕਈ ਮੁੱਖ ਪਹਿਲਕਦਮੀਆਂ ਦੀ ਅਗਵਾਈ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਸੈਂਟਰਲ ਏਅਰ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ਼ ਵਜੋਂ ਕਮਾਂਡ ਸੰਭਾਲੀ। ਬਾਅਦ ਵਿੱਚ, ਆਪ੍ਰੇਸ਼ਨ ਸਿੰਦੂਰ ਦੌਰਾਨ, ਏਅਰ ਅਫਸਰ ਆਸ਼ੂਤੋਸ਼ ਦੀਕਸ਼ਿਤ ਨੇ ਚੀਫ਼ ਆਫ਼ ਡਿਫੈਂਸ ਸਟਾਫ ਦੀ ਅਗਵਾਈ ਵਾਲੀ ਕਮੇਟੀ ਆਫ਼ ਚੀਫ਼ਜ਼ ਆਫ਼ ਸਟਾਫ ਦੇ ਅਧੀਨ ਏਕੀਕ੍ਰਿਤ ਰੱਖਿਆ ਸਟਾਫ ਦੇ ਮੁਖੀ ਵਜੋਂ ਸੇਵਾ ਨਿਭਾਈ। ਏਅਰ ਸਟਾਫ ਦਾ ਚਾਰਜ ਸੰਭਾਲਣ ਤੋਂ ਪਹਿਲਾਂ, ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਵਿੱਚ ਏਅਰ ਸਟਾਫ ਦੇ ਵਾਈਸ ਚੀਫ਼ ਦਾ ਅਹੁਦਾ ਸੰਭਾਲਿਆ।

ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਡਿਫੈਂਸ ਸਰਵਿਸਿਜ਼ ਕਮਾਂਡ ਐਂਡ ਸਟਾਫ ਕਾਲਜ, ਬੰਗਲਾਦੇਸ਼ ਅਤੇ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਤੋਂ ਉੱਨਤ ਫੌਜੀ ਸਿਖਲਾਈ ਪ੍ਰਾਪਤ ਕੀਤੀ ਹੈ। ਰਾਸ਼ਟਰ ਪ੍ਰਤੀ ਉਨ੍ਹਾਂ ਦੀ ਵਿਲੱਖਣ ਸੇਵਾ ਦੇ ਸਨਮਾਨ ਵਿੱਚ, ਉਨ੍ਹਾਂ ਨੂੰ ਵਾਯੂ (Vayu) ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

***********

ਜੇਐੱਸ/ਵੀਕੇ /ਏਕੇ


(Release ID: 2331405) ਵਿਜ਼ੀਟਰ ਕਾਊਂਟਰ : 8