Posted On:
29 OCT 2026 5:58PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ (AIIMS), ਨਵੀਂ ਦਿੱਲੀ ਦਾ ਦੌਰਾ ਕੀਤਾ। ਉਨ੍ਹਾਂ ਨੇ ਸੰਸਥਾਨ ਵਿੱਚ ਵਿਸ਼ੇਸ਼ ਅਭਿਆਨ 6 ਦੇ ਤਹਿਤ ਚਲਾਈਆਂ ਗਈਆਂ ਸਵੱਛ, ਸਾਫ-ਸੁਥਰੀਆਂ ਅਤੇ ਕਚਰਾ ਪ੍ਰਬੰਧਨ ਪਹਿਲਕਦਮੀਆਂ ਦੀ ਸਮੀਖਿਆ ਕੀਤੀ। ਕੇਂਦਰੀ ਸਿਹਤ ਮੰਤਰੀ ਨੇ ਆਪਣੇ ਇਸ ਦੌਰੇ ਵਿੱਚ ਏਮਸ ਟ੍ਰੌਮਾ ਸੈਂਟਰ ਐਕਸਟੈਂਸ਼ਨ ਕੈਂਪਸ ਵਿੱਚ ਨਵੇਂ ਬਣੇ ਮਰੀਜ਼ਾਂ ਲਈ ਵੇਟਿੰਗ ਲਾਉਂਜ ਦਾ ਨਿਰੀਖਣ ਵੀ ਕੀਤਾ। ਇਸ ਲਾਉਂਜ ਨੂੰ ਭਾਰਤ ਇਲੈਕਟ੍ਰੌਨਿਕਸ ਲਿਮਿਟੇਡ (BEL), ਗਾਜ਼ੀਆਬਾਦ ਨੇ ਆਪਣੀ ਕਾਰਪੋਰੇਟ ਸਮਾਜਿਕ ਜਵਾਬਦੇਹੀ (CSR) ਪਹਿਲਕਦਮੀਆਂ ਦੇ ਤਹਿਤ ਵਿਕਸਿਤ ਕੀਤਾ ਹੈ। ਇਸ ਨੂੰ ਮਰੀਜ਼ਾਂ ਅਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲਿਆਂ ਲਈ ਆਸ਼ਰਯ ਸ਼ੈਲਟਰ ਵਜੋਂ ਵਰਤਿਆ ਜਾਵੇਗਾ। ਸ਼੍ਰੀ ਨੱਡਾ ਨੇ ਸੰਸਥਾਨ ਵਿੱਚ ਸਵੱਛਤਾ ਕਰਮੀਆਂ ਨਾਲ ਗੱਲਬਾਤ ਕੀਤੀ।
ਕੇਂਦਰੀ ਸਿਹਤ ਮੰਤਰੀ ਨੂੰ ‘ਸਵੱਛਤਾ ਅਭਿਆਨ’ ਦੇ ਤਹਿਤ ‘ਏਮਸ’ ਦੁਆਰਾ ਕੀਤੀਆਂ ਗਈਆਂ ਪਹਿਲਕਦੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਿੱਚ ਮੁੱਖ ਤੌਰ ‘ਤੇ ਸਾਫ-ਸਫਾਈ, ਸਵੱਛਤਾ, ਕਚਰਾ ਪ੍ਰਬੰਧਨ ਅਤੇ ਸੰਸਥਾਨ ਪਰਿਸਰ ਦੇ ਰੱਖ-ਰਖਾਅ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਵਿਸ਼ੇਸ਼ ਅਭਿਆਨ 6 ਅਧੀਨ ਸਵੱਛਤਾ ਅਤੇ ਟਿਕਾਊ ਅਭਿਆਸਾਂ ਨੂੰ ਮਜ਼ਬੂਤ ਕਰਨਾ
ਨਵੀਂ ਦਿੱਲੀ ਦੇ ‘ਏਮਸ’ ਨੇ ਸਵੱਛਤਾ ਅਤੇ ਸਾਫ-ਸਫਾਈ ਨੂੰ ਬਿਹਤਰ ਬਣਾਉਣ ਲਈ ਕਈ ਬਿਹਤਰੀਨ ਤਰੀਕੇ ਅਪਣਾਏ ਹਨ। ਇਨ੍ਹਾਂ ਵਿੱਚ ‘ਗੈਂਗ ਵਾਸ਼ਿੰਗ’, ਐਮਰਜੈਂਸੀ ਅਤੇ ਓਪੀਡੀ ਟੌਇਲਟਸ ਲਈ ਸਮਰਪਿਤ ਸਫਾਈ ਕਰਮਚਾਰੀ, ਦਿਨ ਦੇ ਅੰਤ ਵਿੱਚ ਓਪੀਡੀ ਦੀ ਸਫਾਈ, ਸਫਾਈ ਕਰਮਚਾਰੀਆਂ ਲਈ ਨਿਯਮਿਤ ਸਿਖਲਾਈ, ਸਮੇਂ ਸਿਰ ਵੇਤਨ ਦਾ ਭੁਗਤਾਨ ਅਤੇ ਸਫਾਈ ਸਮੱਗਰੀ ਅਤੇ ਮਸ਼ੀਨੀ ਸਫਾਈ ਉਪਕਰਣਾਂ ਦੀ ਨਿਗਰਾਨੀ ਸ਼ਾਮਲ ਹੈ।
ਸੰਸਥਾਨ ਨੇ ਜਲ ਅਤੇ ਊਰਜਾ ਸੰਭਾਲ ਲਈ ਵੀ ਮਹੱਤਵਪੂਰਨ ਕਦਮ ਚੁੱਕੇ ਹਨ। ਇੱਥੇ 11 ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਹਨ, ਜਿਨ੍ਹਾਂ ਵਿੱਚ ਔਨਲਾਈਨ ਨਿਗਰਾਨੀ ਅਤੇ ਸਮਾਰਟ ਮੀਟਰਿੰਗ ਦੀ ਸਹੂਲਤ ਹੈ। ਇੱਥੇ ਟ੍ਰੀਟਿਡ ਵੇਸਟ ਵਾਟਰ ਦਾ ਲਗਭਗ 19.6 ਲੱਖ ਲੀਟਰ ਹਿੱਸਾ ਰੋਜ਼ਾਨਾ ਬਾਗਵਾਨੀ ਲਈ ਮੁੜ ਤੋਂ ਵਰਤਿਆ ਜਾਂਦਾ ਹੈ। ਊਰਜਾ ਸੰਭਾਲ ਦੇ ਉਪਾਵਾਂ, ਜਿਨ੍ਹਾਂ ਵਿੱਚ ਏਅਰ ਕੰਡੀਸ਼ਨਿੰਗ ਦੀ ਸਭ ਤੋਂ ਵੱਧ ਵਰਤੋਂ ਅਤੇ ਲੋੜ ਨਾ ਪੈਣ ‘ਤੇ ਉਪਕਰਣਾਂ ਨੂੰ ਬੰਦ ਕਰਨਾ ਸ਼ਾਮਲ ਹੈ, ਇਸ ਦੇ ਸਿੱਟੇ ਵਜੋਂ ਬਿਜਲੀ ਦੀ ਖਪਤ ਵਿੱਚ 7.68 ਲੱਖ ਕਿਲੋਵਾਟ ਘੰਟਾ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ 10.5 ਪ੍ਰਤੀਸ਼ਤ ਦੀ ਗਿਰਾਵਟ ਦਰਸਾਉਂਦਾ ਹੈ। 2024 ਦੀ ਇਸੇ ਮਿਆਦ ਦੇ ਮੁਕਾਬਲੇ ਵਿੱਚ, ਜਨਵਰੀ-ਅਕਤੂਬਰ 2025 ਦੌਰਾਨ ਬਿਜਲੀ ਦੇ ਖਰਚ ਵਿੱਚ ਲਗਭਗ 1.98 ਕਰੋੜ ਰੁਪਏ ਦੀ ਕਮੀ ਆਈ ਹੈ।

ਟਿਕਾਊ ਗਤੀਸ਼ੀਲਤਾ ਨੂੰ ਹੁਲਾਰਾ ਦੇਣ ਲਈ ‘ਏਮਸ’ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਕੈਂਪਸ ਅੰਦਰ 40 ਮੁਫ਼ਤ ਇਲੈਕਟ੍ਰਿਕ ਵ੍ਹੀਕਲ ਸ਼ਟਲ ਸੇਵਾਵਾਂ ਚਲਾਉਂਦਾ ਹੈ। ਕੈਂਪਸ ਵਿੱਚ ਸਮਾਰਟ ਮੌਨੀਟਰਿੰਗ ਸਿਸਟਮ ਦੁਆਰਾ ਸੰਚਾਲਿਤ 30 ਈਵੀ ਚਾਰਜਰ ਅਤੇ ਚਾਰ ਥਾਵਾਂ ‘ਤੇ 114 ਸਮਰਪਿਤ ਪਾਵਰ ਪੁਆਇੰਟ ਵੀ ਉਪਲਬਧ ਹਨ।
ਇਹ ਪਹਿਲਕਦਮੀਆਂ ‘ਵਿਸ਼ੇਸ਼ ਅਭਿਆਨ 6’ ਦੇ ਤਹਿਤ ਸਵੱਛਤਾ ਨੂੰ ਸੰਸਥਾਗਤ ਬਣਾਉਣ, ਸੰਸਾਧਨਾਂ ਦੀ ਕਾਰਜ ਸਮਰੱਥਾ ਵਿੱਚ ਸੁਧਾਰ ਕਰਨ ਅਤੇ ਇੱਕ ਸਵੱਛ, ਟਿਕਾਊ ਅਤੇ ਮਰੀਜ਼ਾਂ ਦੇ ਅਨੁਕੂਲ ਸਿਹਤ ਸੰਭਾਲ ਵਾਤਾਵਰਣ ਬਣਾਈ ਰੱਖਣ ਪ੍ਰਤੀ ‘ਏਮਸ’ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
‘ਆਸ਼ਰਯ’ ਸੁਵਿਧਾ ਦਾ ਨਿਰੀਖਣ
ਬ੍ਰੀਫਿੰਗ ਤੋਂ ਬਾਅਦ, ਸ਼੍ਰੀ ਨੱਡਾ ਨੇ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਤਿਆਰ ਕੀਤੇ ਗਏ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦਾ ਨਿਰੀਖਣ ਕਰਨ ਲਈ ‘ਏਮਸ ਟ੍ਰੌਮਾ ਸੈਂਟਰ ਐਕਸਟੈਂਸ਼ਨ ਕੈਂਪਸ’ ਵਿੱਚ ਨਵੇਂ ਤਿਆਰ ਕੀਤੇ ਮਰੀਜ਼ ਵੇਟਿੰਗ ਲਾਉਂਜ ਦਾ ਦੌਰਾ ਕੀਤਾ। ਭਾਰਤ ਇਲੈਕਟ੍ਰੌਨਿਕਸ ਲਿਮਿਟੇਡ (BEL), ਗਾਜ਼ੀਆਬਾਦ ਨੇ ਆਪਣੀ ਸੀਐੱਸਆਰ ਪਹਿਲਕਦਮੀ ਦੇ ਤਹਿਤ ਇਸ ਸਹੂਲਤ ਦਾ ਨਿਰਮਾਣ ਕੀਤਾ ਹੈ। ਇਸ ਦਾ ਕੁੱਲ ਤਿਆਰ ਕੀਤਾ ਖੇਤਰ 2,970 ਵਰਗ ਮੀਟਰ ਹੈ ਅਤੇ ਇਸ ਵਿੱਚ 897 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ। ਇਸ ਇਮਾਰਤ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਵੇਟਿੰਗ ਏਰੀਆ, ਪ੍ਰਵੇਸ਼ ਅਤੇ ਨਿਕਾਸ ਦੁਆਰ, ਰੈਂਪ, ਟੌਇਲਟਸ ਅਤੇ ਹੋਰ ਸਹਾਇਕ ਸਹੂਲਤਾਂ ਮੌਜੂਦ ਹਨ।

ਇਸ ਤਿਆਰ ਸੁਵਿਧਾ ਨੂੰ ‘ਆਸ਼ਰਯ ਸ਼ੈਲਟਰ’ ਵਜੋਂ ਵਰਤੋਂ ਕਰਨ ਦਾ ਪ੍ਰਸਤਾਵ ਹੈ, ਤਾਂ ਜੋ ਇਲਾਜ ਲਈ ਏਮਸ ਆਉਣ ਵਾਲੇ ਆਰਥਿਕ ਪੱਖੋਂ ਕਮਜ਼ੋਰ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਸੁਰੱਖਿਅਤ, ਮਾਣਮੱਤੇ ਅਤੇ ਮੌਸਮ ਨਾਲ ਸੁਰੱਖਿਅਤ ਅਸਥਾਈ ਆਵਾਸ ਪ੍ਰਦਾਨ ਕੀਤਾ ਜਾ ਸਕੇ। ਇਸ ਦੇ ਪ੍ਰਸਤਾਵਿਤ ਵਰਤੋਂ ਨਾਲ ਅਸਥਾਈ ਤੰਬੂ ਵਾਲੇ ਸ਼ੈਲਟਰਾਂ ਦੇ ਸਥਾਨ ‘ਤੇ ਇੱਕ ਸਥਾਈ ਅਤੇ ਢਕਿਆ ਹੋਇਆ ਵਿਕਲਪ ਮਿਲੇਗਾ। ਇਸ ਨਾਲ ਅਰਾਮ ਅਤੇ ਸਵੱਛਤਾ ਵਿੱਚ ਸੁਧਾਰ ਹੋਵੇਗਾ। ਨਾਲ ਹੀ, ਇਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲਿਆਂ ਨੂੰ ਹਸਪਤਾਲ ਦੇ ਆਲੇ-ਦੁਆਲੇ ਖੁੱਲ੍ਹੀਆਂ ਥਾਵਾਂ ‘ਤੇ ਰੁਕਣ ਦੀ ਜ਼ਰੂਰਤ ਵੀ ਘਟੇਗੀ।
ਏਮਸ ਮੌਜੂਦਾ ਸਮੇਂ ‘ਆਸ਼ਰਯ’ ਨੂੰ 24 ਘੰਟੇ ਚੱਲਣ ਵਾਲੀ ਇੱਕ ਮਨੁੱਖੀ ਆਸ਼ਰਯ ਸਹੂਲਤ ਵਜੋਂ ਸੰਚਾਲਿਤ ਕਰਦਾ ਹੈ, ਜੋ ਮੁੱਖ ਤੌਰ ‘ਤੇ ਦਿੱਲੀ ਦੇ ਬਾਹਰ ਤੋਂ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਦੀ ਮਦਦ ਕਰਦੀ ਹੈ।

ਕੇਂਦਰੀ ਸਿਹਤ ਮੰਤਰੀ ਨੇ ਨਵੀਂ ਦਿੱਲੀ ਸਥਿਤ ‘ਏਮਸ’ ਵਿੱਚ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਹਸਪਤਾਲ ਕੈਂਪਸ ਵਿੱਚ ਸਾਫ-ਸਫਾਈ ਅਤੇ ਸਵੱਛਤਾ ਬਣਾਈ ਰੱਖਣ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਗੱਲਬਾਤ ਨੇ ਫਰੰਟਲਾਈਨ ਸਫਾਈ ਕਰਮਚਾਰੀਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਦੇ ਮਹੱਤਵ ਨੂੰ ਉਜਾਗਰ ਕੀਤਾ, ਜਿਸ ਦੇ ਯਤਨ ਇੱਕ ਸਵੱਛ, ਸੁਰੱਖਿਅਤ ਅਤੇ ਸਵੱਛ ਸਿਹਤ ਸੰਭਾਲ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਬਹੁਤ ਮਹੱਤਵਪੂਰਨ ਹਨ।

ਇਸ ਦੌਰੇ ਨੇ ਜਨਤਕ ਸਿਹਤ ਸੰਸਥਾਨਾਂ ਵਿੱਚ ਨਿਰੰਤਰ ਸਵੱਛਤਾ ਯਤਨਾਂ, ਪ੍ਰਭਾਵਸ਼ਾਲੀ ਕਚਰਾ ਪ੍ਰਬੰਧਨ ਅਤੇ ਮਰੀਜ਼ਾਂ ਲਈ ਬਿਹਤਰ ਸਹੂਲਤਾਂ ਦੇ ਮਹੱਤਵ ਨੂੰ ਮੁੜ ਤੋਂ ਰੇਖਾਂਕਿਤ ਕੀਤਾ। ‘ਵਿਸ਼ੇਸ਼ ਅਭਿਆਨ 6’ ਦੇ ਜ਼ਰੀਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਸਵੱਛਤਾ ਨੂੰ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਦੇ ਰੂਪ ਵਿੱਚ ਸੰਸਥਾਗਤ ਵਜੋਂ ਦਿੱਤਾ ਜਾਣਾ ਚਾਹੀਦਾ ਹੈ। ਇਸ ਵਿੱਚ ਕੁਸ਼ਲ ਪ੍ਰਬੰਧਨ, ਸਮੂਹਿਕ ਜ਼ਿੰਮੇਵਾਰੀ ਅਤੇ ਸਿਹਤ ਸੰਭਾਲ ਪ੍ਰਦਾਨ ਕਰਨ ਵਿੱਚ ਮਰੀਜ਼ਾਂ ਦੀਆਂ ਜ਼ਰੂਰਤਾਂ ਨੂੰ ਕੇਂਦਰ ਵਿੱਚ ਰੱਖਣ ਵਾਲਾ ਦ੍ਰਿਸ਼ਟੀਕੋਣ ਸ਼ਾਮਲ ਹੈ।
************
ਐੱਸਆਰ/ਐੱਸਜੇ/ਏਕੇ
HFW/HFM visits AIIMS New Delhi /29 October 2026/2