ਟੈਕਸਟਾਈਲ ਮੰਤਰਾਲਾ
azadi ka amrit mahotsav

ਟੈਕਸਟਾਈਲ ਮੰਤਰਾਲਾ ਨੇ ਛੇਵੀਂ ਵਿਸ਼ੇਸ਼ ਮੁਹਿੰਮ ਤਹਿਤ ਭਾਰਤੀ ਜੂਟ ਨਿਗਮ ਦੀ ਵਿਆਪਕ ਜਨਤਕ ਭਾਗੀਦਾਰੀ ਅਤੇ ਸਵੱਛਤਾ ਗਤੀਵਿਧੀਆਂ ਦੀ ਸ਼ਲਾਘਾ ਕੀਤੀ


Posted On: 29 OCT 2026 5:39PM by PIB Chandigarh

ਟੈਕਸਟਾਈਲ ਮੰਤਰਾਲਾ ਨੇ ਛੇਵੀਂ ਵਿਸ਼ੇਸ਼ ਮੁਹਿੰਮ ਵਿੱਚ ਭਾਰਤੀ ਜੂਟ ਨਿਗਮ-ਜੇਸੀਆਈ ਦੇ ਸਮਰਪਿਤ ਯੋਗਦਾਨ ਅਤੇ ਸਵੱਛਤਾ, ਬਿਹਤਰ ਦਫ਼ਤਰੀ ਪ੍ਰਬੰਧਨ ਅਤੇ ਨਿਰੰਤਰ ਸੁਸ਼ਾਸਨ ਦੇ ਮੁਹਿੰਮ ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਟੈਕਸਟਾਈਲ ਮੰਤਰਾਲਾ ਦੇ ਅਧੀਨ ਭਾਰਤੀ ਜੂਟ ਨਿਗਮ ਨੇ ਛੇਵੀਂ ਵਿਸ਼ੇਸ਼ ਮੁਹਿੰਮ ਦੇ ਸਫ਼ਲ ਸੰਚਾਲਨ ਵਿੱਚ ਮਹੱਤਵਪੂਰਨ ਯਤਨ ਕੀਤੇ ਹਨ। ਮੁਹਿੰਮ ਦਾ ਉਦੇਸ਼ ਸਵੱਛਤਾ ਨੂੰ ਉਤਸ਼ਾਹਿਤ ਕਰਨਾ, ਥਾਵਾਂ ਦਾ ਪ੍ਰਭਾਵਸ਼ਾਲੀ ਪ੍ਰਬੰਧਨ, ਅਣਵਰਤੀਆਂ ਸਮੱਗਰੀਆਂ ਅਤੇ ਈ-ਕੂੜੇ ਦਾ ਨਿਪਟਾਰਾ ਕਰਨਾ ਅਤੇ ਦਫ਼ਤਰਾਂ ਦੀ ਕਾਰਜ ਪ੍ਰਣਾਲੀ ਦੀ ਸਮੁੱਚੀ ਕੁਸ਼ਲਤਾ ਵਿੱਚ ਸੁਧਾਰ ਲਿਆਉਣਾ ਹੈ।

ਮੁਹਿੰਮ ਤਹਿਤ ਭਾਰਤੀ ਜੂਟ ਨਿਗਮ ਨੇ ਸਵੱਛਤਾ ਅਤੇ ਕਾਰਜਸਥਾਨ ਵਿੱਚ ਸੁਧਾਰ ਸਬੰਧੀ ਵੱਖ-ਵੱਖ ਗਤੀਵਿਧੀਆਂ ਚਲਾਈਆਂ। ਇਨ੍ਹਾਂ ਵਿੱਚ ਦਫ਼ਤਰ ਪਰਿਸਰ ਦਾ ਸੁਚੱਜਾ ਪ੍ਰਬੰਧਨ, ਪੁਰਾਣੀਆਂ ਅਤੇ ਅਣਚਾਹੀਆਂ ਸਮੱਗਰੀਆਂ ਨੂੰ ਹਟਾਉਣਾ ਅਤੇ ਸਾਫ਼, ਸੁਚਾਰੂ ਤੇ ਉਤਪਾਦਕ ਕੰਮਕਾਜੀ ਮਾਹੌਲ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਜੂਟ ਨਿਗਮ ਨੇ ਸਵੱਛਤਾ, ਵਾਤਾਵਰਣਕ ਸਥਿਰਤਾ ਅਤੇ ਕਚਰਾ ਪ੍ਰਬੰਧਨ ਪ੍ਰਤੀ ਜ਼ਿੰਮੇਵਾਰਾਨਾ ਵਤੀਰੇ ਬਾਰੇ ਜਾਗਰੂਕਤਾ ਵਧਾਉਣ ਦੀ ਵੀ ਪਹਿਲਕਦਮੀ ਕੀਤੀ। ਭਾਰਤੀ ਜੂਟ ਨਿਗਮ ਨੇ ਵੱਖ-ਵੱਖ ਗਤੀਵਿਧੀਆਂ ਅਤੇ ਸੋਸ਼ਲ ਮੀਡੀਆ ਰਾਹੀਂ ਮੁਹਿੰਮ ਵਿੱਚ ਸਰਗਰਮ ਯੋਗਦਾਨ ਦਿੱਤਾ ਅਤੇ ਛੇਵੀਂ ਵਿਸ਼ੇਸ਼ ਮੁਹਿੰਮ ਦੇ ਉਦੇਸ਼ ਹਾਸਲ ਕਰਨ ਦੀ ਵਚਨਬੱਧਤਾ ਦਰਸਾਈ। ਇਹ ਪਹਿਲਕਦਮੀਆਂ ਸਰੋਤਾਂ ਦੀ ਕੁਸ਼ਲ ਵਰਤੋਂ, ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਸੰਸਥਾਗਤ ਪੱਧਰ 'ਤੇ ਸਵੱਛਤਾ ਸਬੰਧੀ ਅਭਿਆਸਾਂ ਨੂੰ ਅਪਣਾਉਣ ਦੇ ਜੂਟ ਨਿਗਮ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀਆਂ ਹਨ।

2 ਤੋਂ 27 ਅਕਤੂਬਰ 2026 ਤੱਕ — 'ਇੱਕ ਪੇੜ ਮਾਂ ਦੇ ਨਾਂ', ਰਿਕਾਰਡ ਪ੍ਰਬੰਧਨ, ਥਾਂ ਦੇ ਪ੍ਰਬੰਧਨ ਦੀ ਯੋਜਨਾ, ਸਕ੍ਰੈਪ ਨਿਪਟਾਰਾ ਅਤੇ ਰਿਕਾਰਡ ਰੂਮਾਂ ਤੇ ਸਟੋਰੇਜ ਰੈਕਾ ਦੀ ਸਫ਼ਾਈ।

ਭਾਰਤੀ ਜੂਟ ਨਿਗਮ ਲਿਮਟਿਡ ਨੇ 'ਸਵੱਛ ਭਾਰਤ ਦਿਵਸ' ਵਿਸ਼ੇ ਅਧੀਨ 'ਇੱਕ ਪੇੜ ਮਾਂ ਦੇ ਨਾਂ' ਪੌਦਾ ਲਗਾਓ ਮੁਹਿੰਮ ਦਾ ਆਯੋਜਨ ਕੀਤਾ। ਇਸ ਦੇ ਨਾਲ ਹੀ ਦਫ਼ਤਰ ਪਰਿਸਰ ਵਿੱਚ ਸਵੱਛਤਾ ਮੁਹਿੰਮ ਵੀ ਚਲਾਈ।

.

ਮੁਹਿੰਮ ਵਿੱਚ ਦਫ਼ਤਰਾਂ ਦੀ ਸਫ਼ਾਈ, ਇਸ਼ਨਾਨਘਰਾਂ ਅਤੇ ਪਖ਼ਾਨਿਆਂ ਦੀ ਡੂੰਘੀ ਸਫ਼ਾਈ, ਦਫ਼ਤਰ ਪਰਿਸਰ ਦਾ ਸੁੰਦਰੀਕਰਨ, ਥਾਵਾਂ ਦਾ ਸੁਚੱਜਾ ਪ੍ਰਬੰਧਨ ਅਤੇ ਕਾਗਜ਼ਾਤਾਂ ਦਾ ਪ੍ਰਭਾਵਸ਼ਾਲੀ ਪ੍ਰਬੰਧਨ ਵਰਗੀਆਂ ਵੱਖ-ਵੱਖ ਗਤੀਵਿਧੀਆਂ ਚਲਾਈਆਂ ਗਈਆਂ।

 

.
 

ਰਿਕਾਰਡਾਂ ਦੇ ਪ੍ਰਬੰਧਨ ਅਤੇ ਦਫ਼ਤਰ ਦੀਆਂ ਮੇਜ਼ਾਂ ਦੀ ਸਫ਼ਾਈ ਨਾਲ ਸਬੰਧਤ ਗਤੀਵਿਧੀਆਂ ਦੀਆਂ ਝਲਕੀਆਂ:


.

ਭਾਰਤੀ ਜੂਟ ਨਿਗਮ ਨੇ ਇਸ ਦੌਰਾਨ ਦੇਸ਼ ਭਰ ਵਿੱਚ ਆਪਣੇ ਵੱਖ-ਵੱਖ ਦਫ਼ਤਰਾਂ ਵਿੱਚ ਵਿਆਪਕ ਸਫ਼ਾਈ ਮੁਹਿੰਮ ਚਲਾਈ। ਇਨ੍ਹਾਂ ਗਤੀਵਿਧੀਆਂ ਵਿੱਚ ਦਫ਼ਤਰ ਪਰਿਸਰਾਂ ਦਾ ਸੁੰਦਰੀਕਰਨ, ਜਨਤਕ ਖੇਤਰਾਂ ਦੀ ਸਫ਼ਾਈ ਅਤੇ ਰੇਟਿੰਗ ਟੈਂਕਾਂ (ਫਾਈਬਰ ਵੱਖ ਕਰਨ ਵਾਲੇ ਟੈਂਕਾਂ) ਦੀ ਸਫ਼ਾਈ ਸ਼ਾਮਲ ਰਹੀ। ਭਾਰਤੀ ਜੂਟ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਇਨ੍ਹਾਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲਿਆ ਅਤੇ ਸਵੱਛ, ਬਿਹਤਰ ਤੇ ਸੁਚਾਰੂ ਕਾਰਜਸਥਾਨ ਬਣਾਉਣ ਵਿੱਚ ਯੋਗਦਾਨ ਦਿੱਤਾ।

ਦਫ਼ਤਰ ਪਰਿਸਰਾਂ ਦੇ ਸੁੰਦਰੀਕਰਨ, ਜਨਤਕ ਖੇਤਰਾਂ ਦੀ ਸਫ਼ਾਈ ਅਤੇ ਭਦ੍ਰਕ ਵਿੱਚ ਸਕੂਲ ਵਿੱਚ ਆਯੋਜਿਤ ਗਤੀਵਿਧੀਆਂ ਦੀਆਂ ਕੁਝ ਝਲਕੀਆਂ:


.
 

ਸਵੱਛਤਾ ਅਤੇ ਸਫ਼ਾਈ ਮੁਹਿੰਮ, ਪੌਦਾ ਲਗਾਉਣ ਦਾ ਪ੍ਰੋਗਰਾਮ, ਜਾਗਰੂਕਤਾ ਪਹਿਲਕਦਮੀਆਂ, ਦਫ਼ਤਰ ਪਰਿਸਰਾਂ ਦਾ ਸੁੰਦਰੀਕਰਨ, ਮੁਰੰਮਤ ਅਤੇ ਰੱਖ-ਰਖਾਅ ਦੇ ਕੰਮ, ਕੂੜੇਦਾਨ ਸਥਾਪਤ ਕਰਨਾ, ਜਨਤਕ ਖੇਤਰਾਂ ਅਤੇ ਪਾਣੀ ਦੇ ਟੈਂਕਾਂ ਦੀ ਸਫ਼ਾਈ, ਕਾਗਜ਼ਾਤਾਂ ਦਾ ਸੁਚੱਜਾ ਪ੍ਰਬੰਧਨ, ਫ਼ਾਈਲਾਂ ਦਾ ਡਿਜੀਟਾਈਜ਼ੇਸ਼ਨ ਅਤੇ ਕਬਾੜ ਅਤੇ ਬੇਕਾਰ ਸਮੱਗਰੀਆਂ ਦੇ ਨਿਪਟਾਰੇ ਵਰਗੀਆਂ ਗਤੀਵਿਧੀਆਂ ਨੇ ਮੁਹਿੰਮ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਭਾਰਤੀ ਜੂਟ ਨਿਗਮ 31 ਅਕਤੂਬਰ 2026 ਤੱਕ ਮੁਹਿੰਮ ਦੇ ਬਾਕੀ ਸਮੇਂ ਦੌਰਾਨ ਇਨ੍ਹਾਂ ਪਹਿਲਕਦਮੀਆਂ ਨੂੰ ਜਾਰੀ ਰੱਖਣ ਅਤੇ ਆਪਣੇ ਸਾਰੇ ਦਫ਼ਤਰਾਂ ਵਿੱਚ ਸਵੱਛਤਾ, ਸਰੋਤਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ, ਵਾਤਾਵਰਣ ਸੁਰੱਖਿਆ ਅਤੇ ਸੁਸ਼ਾਸਨ ਦੀ ਦਿਸ਼ਾ ਵਿੱਚ ਨਿਰੰਤਰ ਯਤਨਾਂ ਰਾਹੀਂ ਇਨ੍ਹਾਂ ਪ੍ਰਾਪਤੀਆਂ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ।

ਟੈਕਸਟਾਈਲ ਮੰਤਰਾਲਾ ਨੇ ਛੇਵੀਂ ਵਿਸ਼ੇਸ਼ ਮੁਹਿੰਮ ਦੇ ਸਫ਼ਲ ਸੰਚਾਲਨ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਲਈ ਭਾਰਤੀ ਜੂਟ ਨਿਗਮ ਅਤੇ ਇਸ ਦੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਇਹ ਯੋਗਦਾਨ ਸਵੱਛਤਾ, ਨਿਰੰਤਰ ਵਿਕਾਸ, ਸਰੋਤਾਂ ਦੇ ਕੁਸ਼ਲ ਪ੍ਰਬੰਧਨ ਅਤੇ ਸੁਸ਼ਾਸਨ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ।

***********

 

ਐੱਮਏਐੱਮ/ਵੀਐੱਨ


(Release ID: 2330401) ਵਿਜ਼ੀਟਰ ਕਾਊਂਟਰ : 30