ਖੇਤੀਬਾੜੀ ਮੰਤਰਾਲਾ
azadi ka amrit mahotsav

ICAR-MGIFRI ਨੇ 'ਖੇਤ ਬਚਾਓ ਅਭਿਆਨ 2026' ਦੇ ਤਹਿਤ ਸੌਇਲ ਹੈਲਥ, ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਨਿਰੰਤਰ ਬਾਗਵਾਨੀ ਪ੍ਰਬੰਧਨ ਨੂੰ ਉਤਸ਼ਾਹਿਤ ਕੀਤਾ


ਪੂਰਬੀ ਚੰਪਾਰਣ ਵਿੱਚ ਆਯੋਜਿਤ ਕਿਸਾਨ ਜਾਗਰੂਕਤਾ ਪ੍ਰੋਗਰਾਮ ਦੌਰਾਨ ਪੌਸ਼ਟਿਕ ਤੱਤਾਂ ਦੀ ਮੁੜ ਵਰਤੋਂ (nutrient recycling), ਫਸਲੀ ਵਿਭਿੰਨਤਾ ਅਤੇ ਸਰੋਤਾਂ ਦੀ ਕੁਸ਼ਲ ਵਰਤੋਂ ਦੇ ਨਾਲ ਅੰਬ ਅਤੇ ਲੀਚੀ ਦੀ ਖੇਤੀ 'ਤੇ ਜ਼ੋਰ ਦਿੱਤਾ ਗਿਆ

Posted On: 27 OCT 2026 2:31PM by PIB Chandigarh

ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (DARE) ਦੇ ਅਧੀਨ, ਬਿਹਾਰ ਦੇ ਮੋਤੀਹਾਰੀ ਵਿੱਚ ਸਥਿਤ 'ICAR–ਮਹਾਤਮਾ ਗਾਂਧੀ ਏਕੀਕ੍ਰਿਤ ਖੇਤੀਬਾੜੀ ਖੋਜ ਸੰਸਥਾਨ' (ICAR-MGIFRI) ਨੇ 27 ਅਕਤੂਬਰ 2026 ਨੂੰ ਪੂਰਬੀ ਚੰਪਾਰਣ ਦੇ ਮੇਹਸੀ ਬਲਾਕ ਦੇ ਕੋਠੀਆ ਹਰੀਰਾਮ ਪਿੰਡ ਵਿਖੇ 'ਖੇਤ ਬਚਾਓ ਅਭਿਆਨ' 2026 ਦੇ ਤਹਿਤ ਕਿਸਾਨ ਜਾਗਰੂਕਤਾ ਅਤੇ ਖੇਤਰੀ ਸੰਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਖਾਦਾਂ ਦੀ ਸੰਤੁਲਿਤ ਵਰਤੋਂ, ਸੌਇਲ ਹੈਲਥ ਮੈਨੇਜਮੈਂਟ, ਪੌਸ਼ਟਿਕ ਤੱਤਾਂ ਦੀ ਮੁੜ ਵਰਤੋਂ, ਫਸਲੀ ਵਿਭਿੰਨਤਾ ਅਤੇ ਅੰਬ ਤੇ ਲੀਚੀ ਦੇ ਬਾਗਾਂ ਦੇ ਟਿਕਾਊ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ ਸੀ। ਸਮਾਗਮ ਵਿੱਚ ਕੁੱਲ 29 ਕਿਸਾਨਾਂ ਅਤੇ ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਬਾਗਾਂ ਦੀ ਉਤਪਾਦਕਤਾ ਵਧਾਉਣ ਅਤੇ ਸਰੋਤਾਂ ਦੀ ਵਰਤੋਂ ਦੀ ਕੁਸ਼ਲਤਾ ਵਧਾਉਣ ਦੇ ਵਿਵਹਾਰਕ ਉਪਾਵਾਂ ਬਾਰੇ ਵਿਗਿਆਨੀਆਂ ਨਾਲ ਚਰਚਾ ਕੀਤੀ।

ਸਮਾਗਮ ਦੀ ਅਗਵਾਈ ICAR-MGIFRI, ਦੇ ਵਿਗਿਆਨੀ ਡਾ. ਅਮੋਲ ਕੇ. ਜਾਧਵ ਨੇ ਕੀਤੀ। ਉਨ੍ਹਾਂ ਨੇ ਬਾਗਾਂ ਦੀ ਉਤਪਾਦਕਤਾ ਅਤੇ ਮਿੱਟੀ ਦੀ ਲੰਬੇ ਸਮੇਂ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਸੌਇਲ ਟੈਸਟਿੰਗ ਅਧਾਰਿਤ ਪੌਸ਼ਟਿਕ ਤੱਤਾਂ ਦੇ ਪ੍ਰਬੰਧਨ ਅਤੇ ਸੰਤੁਲਿਤ ਖਾਦਾਂ ਦੀ ਵਰਤੋਂ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਖੇਤੀ ਦੀ ਲਾਗਤ ਵਧਾ ਸਕਦੀ ਹੈ ਅਤੇ ਪੌਸ਼ਟਿਕ ਤੱਤਾਂ ਦਾ ਅਸੰਤੁਲਨ ਪੈਦਾ ਕਰ ਸਕਦੀ ਹੈ। ਇਸ ਦੇ ਉਲਟ, ਸੌਇਲ ਟੈਸਟਿੰਗ ਦੇ ਨਤੀਜਿਆਂ, ਫਸਲਾਂ ਦੀਆਂ ਜ਼ਰੂਰਤਾਂ ਅਤੇ ਬਾਗਾਂ ਦੀਆਂ ਸਥਿਤੀਆਂ ਦੇ ਅਧਾਰ ‘ਤੇ ਖਾਦਾਂ ਦੀ ਵਰਤੋਂ ਕਰਨ ਨਾਲ ਪੌਸ਼ਟਿਕ ਤੱਤਾਂ ਦੀ ਵਰਤੋਂ ਦੀ ਕੁਸ਼ਲਤਾ ਵਧ ਸਕਦੀ ਹੈ ਅਤੇ ਨਿਰੰਤਰ ਉਤਪਾਦਨ ਨੂੰ ਹੁਲਾਰਾ ਮਿਲ ਸਕਦਾ ਹੈ। 

 

ਸੰਵਾਦ ਦੌਰਾਨ ਕਿਸਾਨਾਂ ਨੂੰ ਪੌਸ਼ਟਿਕ ਤੱਤਾਂ ਦੀ ਮੁੜ ਵਰਤੋਂ ਅਤੇ ਸਥਾਨਕ ਪੱਧਰ ‘ਤੇ ਉਪਲਬਧ ਜੈਵਿਕ ਸੰਸਾਧਨਾਂ, ਜਿਵੇਂ ਕਿ ਫਸਲੀ ਰਹਿੰਦ-ਖੂੰਹਦ, ਡਿੱਗੀਆਂ ਹੋਈਆਂ ਪੱਤੀਆਂ, ਗੋਬਰ ਦੀ ਖਾਦ ਅਤੇ ਕੰਪੋਸਟ ਦੀ ਪ੍ਰਭਾਵਸ਼ਾਲੀ ਵਰਤੋਂ ਪ੍ਰਤੀ ਜਾਗਰੂਕ ਕੀਤਾ ਗਿਆ। ਡਾ. ਜਾਧਵ ਨੇ ਦੱਸਿਆ ਕਿ ਇਨ੍ਹਾਂ ਸਮੱਗਰੀਆਂ ਦੀ ਮੁੜ ਵਰਤੋਂ ਮਿੱਟੀ ਵਿੱਚ ਜੈਵਿਕ ਪਦਾਰਥਾਂ ਦੀ ਮਾਤਰਾ ਵਧਾਉਣ, ਮਿੱਟੀ ਦੀ ਢਾਂਚਾਗਤ ਅਤੇ ਪੌਸ਼ਟਿਕ ਤੱਤਾਂ ਦੀ ਉਪਲਬਧਤਾ ਵਿੱਚ ਸੁਧਾਰ ਕਰਨ ਅਤੇ ਬਾਹਰੀ ਸੰਸਾਧਨਾਂ ‘ਤੇ ਨਿਰਭਰਤਾ ਘਟਾਉਣ ਵਿੱਚ ਸਹਾਇਕ ਹੋ ਸਕਦੀ ਹੈ।  ਉਨ੍ਹਾਂ ਨੇ ਅੰਬ ਅਤੇ ਲੀਚੀ ਦੀ ਟਿਕਾਊ ਖੇਤੀ ਲਈ ਜੈਵਿਕ ਸੰਸਾਧਨਾਂ ਦੀ ਸੰਤੁਲਿਤ ਖਣਿਜ ਖਾਦਾਂ ਨਾਲ ਵਰਤੋਂ ਕਰਨ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ। 

 

ਸਮਾਗਮ ਵਿੱਚ ਜ਼ਮੀਨ ਦੀ ਵਰਤੋਂ ਦੀ ਕੁਸ਼ਲਤਾ ਵਧਾਉਣ ਅਤੇ ਕਿਸਾਨਾਂ ਲਈ ਆਮਦਨ ਦੇ ਵਾਧੂ ਮੌਕੇ ਪੈਦਾ ਕਰਨ ਲਈ ਫਲਦਾਰ ਬਾਗਾਂ ਵਿੱਚ ਅੰਤਰ-ਫਸਲੀ ਖੇਤੀਬਾੜੀ ਅਤੇ ਫਸਲ ਵਿਭਿੰਨਤਾ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਗਿਆ। ਕਿਸਾਨਾਂ ਨੂੰ ਬਾਗਾਂ ਦੀ ਉਮਰ, ਰੁੱਖਾਂ ਦੇ ਘੇਰੇ ਦਾ ਵਿਸਥਾਰ, ਮੌਸਮੀ ਨਮੀ ਦੀ ਉਪਲਬਧਤਾ ਅਤੇ ਫਸਲਾਂ ਦੀ ਅਨੁਕੂਲਤਾ ਦੇ ਅਧਾਰ ‘ਤੇ ਢੁਕਵੀਆਂ ਅੰਤਰ-ਫਸਲਾਂ, ਵਿਸ਼ੇਸ਼ ਤੌਰ ‘ਤੇ ਦਾਲਾਂ-ਅਧਾਰਿਤ ਫਸਲਾਂ ਅਤੇ ਸਥਾਨਕ ਸਥਿਤੀਆਂ ਦੇ ਅਨੁਕੂਲ ਹੋਰ ਫਸਲਾਂ ਨੂੰ ਉਗਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਨ੍ਹਾਂ ਅਭਿਆਸਾਂ ਤੋਂ ਉਪਲਬਧ ਸੰਸਾਧਨਾਂ ਦੀ ਵਧੇਰੇ ਕੁਸ਼ਲਤਾ ਨਾਲ ਵਰਤੋਂ ਕਰਨ ਦੇ ਨਾਲ-ਨਾਲ ਖੇਤੀਬਾੜੀ ਆਮਦਨ ਦੇ ਸਰੋਤਾਂ ਵਿੱਚ ਵਿਭਿੰਨਤਾ ਲਿਆਉਣ ਵਿੱਚ ਮਦਦ ਮਿਲ ਸਕਦੀ ਹੈ।

ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਨੇ ਖਾਦਾਂ ਦੀ ਵਰਤੋਂ, ਬਾਗਾਂ ਦੀ ਸੌਇਲ ਹੈਲਥ, ਜੈਵਿਕ ਸੰਸਾਧਨਾਂ ਦੇ ਪ੍ਰਬੰਧਨ ਅਤੇ ਅੰਤਰ-ਖੇਤੀਬਾੜੀ ਨਾਲ ਸਬੰਧਿਤ ਆਪਣੇ ਤਜ਼ਰਬਿਆਂ ਅਤੇ ਚੁਣੌਤੀਆਂ ਨੂੰ ਸਾਂਝਾ ਕੀਤਾ। ਸੰਵਾਦਾਤਮਕ ਚਰਚਾਵਾਂ ਦੁਆਰਾ ਫਲ ਅਧਾਰਿਤ ਖੇਤੀਬਾੜੀ ਪ੍ਰਣਾਲੀਆਂ ਦੀ ਉਤਪਾਦਕਤਾ ਅਤੇ ਮੁਨਾਫੇ ਨੂੰ ਵਧਾਉਣ ਲਈ ਵਿਵਹਾਰਕ, ਆਰਥਿਕ ਪੱਖੋਂ ਵਿਵਹਾਰਕ ਅਤੇ ਵਾਤਾਵਰਣ ਦੀ ਦ੍ਰਿਸ਼ਟੀ ਪੱਖੋਂ ਟਿਕਾਊ ਦ੍ਰਿਸ਼ਟੀਕੋਣ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਮਦਦ ਮਿਲੀ। 

ਖੇਤ ਬਚਾਓ ਅਭਿਆਨ 2026 ਰਾਹੀਂ ਆਈਸੀਏਆਰ-ਐੱਮਜੀਆਈਐੱਫਆਰਆਈ ਵਿਗਿਆਨੀਆਂ ਅਤੇ ਕਿਸਾਨ ਭਾਈਚਾਰਿਆਂ ਦਰਮਿਆਨ ਪ੍ਰਤੱਖ ਸੰਵਾਦ ਰਾਹੀਂ ਸੰਤੁਲਿਤ ਖਾਦਾਂ ਦੀ ਵਰਤੋਂ, ਸੌਇਲ ਹੈਲਥ ਵਿੱਚ ਸੁਧਾਰ, ਟਿਕਾਊ ਬਾਗਵਾਨੀ ਅਭਿਆਸਾਂ ਅਤੇ ਕੁਦਰਤੀ ਸੰਸਾਧਨਾਂ ਦੇ ਕੁਸ਼ਲ ਪ੍ਰਬੰਧਨ ਨੂੰ ਹੁਲਾਰਾ ਦੇਣਾ ਜਾਰੀ ਰੱਖਿਆ ਹੋਇਆ ਹੈ। ਇਹ ਪਹਿਲ ਬਿਹਾਰ ਦੇ ਪੂਰਬੀ ਚੰਪਾਰਣ ਦੇ ਅੰਬ ਅਤੇ ਲੀਚੀ ਉਤਪਾਦਕ ਖੇਤਰਾਂ ਵਿੱਚ ਕਿਸਾਨਾਂ ਦੀ ਆਤਮਨਿਰਭਰਤਾ ਨੂੰ ਮਜ਼ਬੂਤ ਕਰਨ ਅਤੇ ਜਲਵਾਯੂ-ਅਨੁਕੂਲ ਖੇਤੀਬਾੜੀ ਰੋਜ਼ੀ-ਰੋਟੀ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰਦੀ ਹੈ।

*****

ਐੱਸਐੱਸ/ਐੱਮਐੱਸ/ਏਕੇ


(Release ID: 2329454) ਵਿਜ਼ੀਟਰ ਕਾਊਂਟਰ : 8