Posted On:
19 OCT 2026 5:31PM by PIB Chandigarh
ਭਾਰਤੀ ਜਲ ਸੈਨਾ ਦੀ ਪ੍ਰਮੁੱਖ ਜਲ ਸੈਨਾ ਨਵੀਨਤਾ ਅਤੇ ਸਵਦੇਸ਼ੀਕਰਣ ਸੈਮੀਨਾਰ, ਸਵਾਵਲੰਬਨ 2026 ਦੇ ਪੰਜਵੇਂ ਸੰਸਕਰਣ ਲਈ ਕਰਟੇਨ ਰੇਜ਼ਰ ਪ੍ਰੈੱਸ ਕਾਨਫਰੰਸ 19 ਅਕਤੂਬਰ, 2026 ਨੂੰ ਨਵੀਂ ਦਿੱਲੀ ਵਿਖੇ ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ ਅਜੈ ਕੋਚਰ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।
ਜਲ ਸੈਨਾ ਨਵੀਨਤਾ ਅਤੇ ਸਵਦੇਸ਼ੀਕਰਣ ਸੈਮੀਨਾਰ ਸਵਾਵਲੰਬਨ 2026, 26 ਅਤੇ 27 ਅਕਤੂਬਰ, 2026 ਨੂੰ ਨਵੀਂ ਦਿੱਲੀ ਸਥਿਤ ਮਾਣੇਕਸ਼ਾ ਸੈਂਟਰ ਵਿਖੇ ਆਯੋਜਿਤ ਕੀਤੀ ਜਾਵੇਗੀ। ਸਵਾਵਲੰਬਨ 2026, ਸਵਦੇਸ਼ੀ ਤਕਨੀਕੀ ਨਵੀਨਤਾ ਨੂੰ ਸੰਚਾਲਨ ਸਮਰੱਥਾਵਾਂ ਵਿੱਚ ਬਦਲਣ ਅਤੇ ਆਤਮਨਿਰਭਰਤਾ ਦੀ ਨੀਂਹ ਨੂੰ ਮਜ਼ਬੂਤ ਕਰਨ ਲਈ ਭਾਰਤੀ ਜਲ ਸੈਨਾ ਦੇ ਨਿਰੰਤਰ ਯਤਨਾਂ 'ਤੇ ਆਧਾਰਿਤ ਹੋਵੇਗੀ। ਨਵੀਨਤਾਕਾਰ, ਉਦਯੋਗਿਕ ਭਾਈਵਾਲ, ਸਟਾਰਟਅੱਪ, ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ), ਅਕਾਦਮਿਕ ਜਗਤ ਨਾਲ ਜੁੜੇ ਵਿਅਕਤੀ, ਨਿਵੇਸ਼ਕ ਅਤੇ ਰੱਖਿਆ ਬਲ, ਸਮੁੰਦਰੀ ਸੁਰੱਖਿਆ ਦੀਆਂ ਉੱਭਰ ਰਹੀਆਂ ਚੁਣੌਤੀਆਂ ਲਈ ਸਹਿਯੋਗੀ ਹੱਲ ਲੱਭਣ ਵਾਸਤੇ ਇਸ ਸੈਮੀਨਾਰ ਵਿੱਚ ਸ਼ਾਮਲ ਹੋਣਗੇ।
ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ ਅਜੈ ਕੋਚਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਲ 2022 ਤੋਂ ਸਵਾਵਲੰਬਨ ਦੇ ਵਿਕਾਸ ਨੇ ਭਾਰਤੀ ਜਲ ਸੈਨਾ ਦੀਆਂ ਸੰਚਾਲਨ ਸਬੰਧੀ ਲੋੜਾਂ ਨੂੰ ਭਾਰਤੀ ਉਦਯੋਗ ਅਤੇ ਅਕਾਦਮਿਕ ਜਗਤ ਦੀਆਂ ਤਕਨੀਕੀ ਸਮਰੱਥਾਵਾਂ ਨਾਲ ਜੋੜਿਆ ਹੈ। ਉਨ੍ਹਾਂ ਨੇ ਆਧੁਨਿਕ ਯੁੱਧ ਦੇ ਬਦਲਦੇ ਸਰੂਪ 'ਤੇ ਜ਼ੋਰ ਦਿੰਦਿਆਂ, ਸਮੁੰਦਰ ਵਿੱਚ ਤਾਇਨਾਤ ਕੀਤੇ ਜਾ ਸਕਣ ਵਾਲੇ ਸਿਸਟਮਾਂ ਵਿੱਚ ਵਿਸ਼ੇਸ਼ ਤਕਨਾਲੋਜੀਆਂ ਵਿਕਸਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਲੰਬੀ ਦੂਰੀ ਤੱਕ ਕੰਮ ਕਰਨ ਅਤੇ ਲੰਬੇ ਸਮੇਂ ਲਈ ਤਾਇਨਾਤ ਰਹਿਣ ਵਾਲੀ ਜਲ ਸੈਨਾ ਲਈ ਯੁੱਧ ਦੀ ਤਤਪਰਤਾ, ਸੰਚਾਲਨ ਸਬੰਧੀ ਲਚਕੀਲੇਪਣ ਅਤੇ ਸਮਰੱਥਾਵਾਂ ਦੇ ਨਿਰੰਤਰ ਵਿਕਾਸ ਲਈ ਟਿਕਾਊ ਸਵਦੇਸ਼ੀ ਤਕਨਾਲੋਜੀਆਂ ਦੀ ਮਹੱਤਤਾ ਦਾ ਜ਼ਿਕਰ ਕੀਤਾ।
ਸਵਾਵਲੰਬਨ 2026 ਦੀ ਪ੍ਰਦਰਸ਼ਨੀ ਵਿੱਚ ਸ਼ਾਮਲ ਵਿਸ਼ੇਗਤ ਖੇਤਰ ਉਨ੍ਹਾਂ ਸਵਦੇਸ਼ੀ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕਰਨਗੇ, ਜੋ ਸਫਲਤਾ ਦੀਆਂ ਕਹਾਣੀਆਂ ਵਜੋਂ ਉਭਰੀਆਂ ਹਨ। ਇਨ੍ਹਾਂ ਵਿੱਚ ਸਮੁੰਦਰੀ ਨਿਗਰਾਨੀ, ਕਾਊਂਟਰ-ਯੂਏਐੱਸ ,ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਕੁਆਂਟਮ, ਐੱਨਬੀਸੀਡੀ ਅਤੇ ਸੁਰੱਖਿਆ ਤੇ ਕਾਰਜਕੁਸ਼ਲਤਾ ਵਧਾਉਣ ਵਾਲੀਆਂ ਵਿਸ਼ੇਸ਼ ਤਕਨਾਲੋਜੀਆਂ ਸ਼ਾਮਲ ਕੀਤਾ ਜਾਵੇਗਾ । ਉੱਦਮ ਪੂੰਜੀਪਤੀਆਂ ਅਤੇ ਨਿਵੇਸ਼ਕਾਂ ਨਾਲ ਸੰਪਰਕ ਅਤੇ ਸਹਿਯੋਗ ਸੈਮੀਨਾਰ ਦਾ ਇੱਕ ਪ੍ਰਮੁੱਖ ਹਿੱਸਾ ਹੋਵੇਗਾ। ਇਹ ਵਿੱਤੀ ਸਹਾਇਤਾ ਦੇ ਮੌਕਿਆਂ, ਸੰਭਾਵਨਾਵਾਂ ਵਾਲੇ ਉੱਦਮਾਂ ਦਾ ਵਿਸਤਾਰ ਕਰਨ ਅਤੇ ਸਵਦੇਸ਼ੀ ਤਕਨਾਲੋਜੀਆਂ ਦੇ ਵਪਾਰੀਕਰਣ ਬਾਰੇ ਵਿਚਾਰ-ਵਟਾਂਦਰੇ ਦਾ ਮੌਕਾ ਪ੍ਰਦਾਨ ਕਰੇਗਾ।
ਇਸ ਸਾਲ ਦੇ ਸੈਮੀਨਾਰ, ਜਲ ਸੈਨਾ ਦੇ ਸੰਚਾਲਨਾਂ ਨੂੰ ਬਿਹਤਰ ਬਣਾਉਣ ਅਤੇ ਭਾਰਤ ਦੀਆਂ ਸਮੁੰਦਰੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਪਰਿਵਰਤਨਕਾਰੀ ਸੰਭਾਵਨਾਵਾਂ ਵਾਲੀਆਂ ਭਵਿੱਖਮੁਖੀ ਅਤੇ ਉੱਭਰ ਰਹੀਆਂ ਤਕਨਾਲੋਜੀਆਂ 'ਤੇ ਵਿਚਾਰ-ਵਟਾਂਦਰੇ ਲਈ ਇੱਕ ਗਤੀਸ਼ੀਲ ਮੰਚ ਪ੍ਰਦਾਨ ਕਰੇਗੀ। ਇਸ ਵਿੱਚ ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਸਐੱਮਈਜ਼) ਨਾਲ ਪੈਨਲ ਵਿੱਚ ਲਚਕੀਲੀਆਂ ਸਪਲਾਈ ਚੇਨਾਂ ਬਣਾਉਣ, ਅਕਾਦਮਿਕ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਅਤੇ ਸਟਾਰਟਅੱਪਸ ਦੇ ਸਫ਼ਰ ਨੂੰ ਉਜਾਗਰ ਕਰਨ ਲਈ ਆਤਮਨਿਰਭਰਤਾ ਅਤੇ ਆਈਡੀਈਐਕਸ (iDEX) ਈਕੋਸਿਸਟਮ ਨੂੰ ਮਜ਼ਬੂਤ ਕਰਨ 'ਤੇ ਸੈਸ਼ਨਾਂ ਦਾ ਆਯੋਜਨ ਵੀ ਸ਼ਾਮਲ ਹੈ।
ਸਵਾਵਲੰਬਨ 2026 ਦੌਰਾਨ ਸਵਾਵਲੰਬਨ 5.0 ਦਸਤਾਵੇਜ਼, ਤਕਨਾਲੋਜੀ ਸਬੰਧੀ ਲਾਜ਼ਮੀ ਜ਼ਰੂਰਤਾਂ ਦੇ ਸੰਕਲਨ ਅਤੇ ਐੱਨਏਯੂਐੱਸਈਟੀਯੂ (NAUSETU) ਇੰਟਰਫੇਸ ਮਿਆਰਾਂ ਦਾ ਵੀ ਵਿਮੋਚਨ ਕੀਤਾ ਜਾਵੇਗਾ।
ਇਹ ਆਯੋਜਨ ਆਧੁਨਿਕ ਯੁੱਧ ਦੀਆਂ ਵਧਦੀਆਂ ਲੋੜਾਂ ਦੇ ਅਨੁਸਾਰ ਤਕਨੀਕੀ ਟੀਚਿਆਂ ਨੂੰ ਢਾਲਦਿਆਂ, ਭਵਿੱਖ ਲਈ ਤਿਆਰ ਫ਼ੌਜੀ ਬਲ ਅਤੇ ਇਨੋਵੇਸ਼ਨ ਈਕੋਸਿਸਟਮ ਦੇ ਨਾਲ ਭਾਰਤੀ ਜਲ ਸੈਨਾ ਦੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਯਤਨ ਹੈ।
_20261019173246_c6dd45.jpeg)
_20261019173301_f1f103.jpeg)
***********
ਵੀਐੱਮ/ਐੱਸਪੀਐੱਸ/ਏਕੇ