ਬਿਜਲੀ ਮੰਤਰਾਲਾ
ਭਾਰਤ ਅਤੇ ਸਾਊਦੀ ਅਰਬ ਨੇ ਦੁਵੱਲੇ ਬਿਜਲੀ ਇੰਟਰਕਨੈਕਸ਼ਨ ਪਹਿਲਕਦਮੀ ’ਤੇ ਚਰਚਾ ਕੀਤੀ
Posted On:
19 OCT 2026 7:56PM by PIB Chandigarh
ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਪੰਕਜ ਅਗਰਵਾਲ ਨੇ ਸਾਊਦੀ ਅਰਬ ਦੇ ਊਰਜਾ ਮੰਤਰਾਲੇ ਦੇ ਬਿਜਲੀ ਮਾਮਲਿਆਂ ਦੇ ਸਹਾਇਕ ਮੰਤਰੀ, ਮਹਾਮਹਿਮ ਇੰਜੀਨੀਅਰ ਨਾਸਿਰ ਅਲ- ਕਹਿਤਾਨੀ ਨਾਲ ਇੱਕ ਵਰਚੁਅਲ ਦੁਵੱਲੀ ਮੀਟਿੰਗ ਕੀਤੀ। ਮੀਟਿੰਗ ਦਾ ਉਦੇਸ਼ ‘ਭਾਰਤ-ਸਾਊਦੀ ਅਰਬ ਇਲੈਕਟ੍ਰੀਕਲ ਇੰਟਰਕਨੈਕਸ਼ਨ’ ਪਹਿਲਕਦਮੀ ਦੀ ਪ੍ਰਗਤੀ ਦੀ ਸਮੀਖਿਆ ਕਰਨਾ ਅਤੇ ਊਰਜਾ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਉਪਾਵਾਂ ’ਤੇ ਚਰਚਾ ਕਰਨਾ ਸੀ।

ਮੀਟਿੰਗ ਵਿੱਚ ਮੁੱਖ ਤੌਰ ’ਤੇ ਭਾਰਤ ਅਤੇ ਸਾਊਦੀ ਅਰਬ ਵਿਚਕਾਰ ਪ੍ਰਸਤਾਵਿਤ ਬਿਜਲੀ ਇੰਟਰਕਨੈਕਸ਼ਨ ਦੀ ਪ੍ਰਗਤੀ ’ਤੇ ਚਰਚਾ ਕੀਤੀ ਗਈ, ਜਿਸ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਊਰਜਾ ਸਹਿਯੋਗ ਨੂੰ ਹੋਰ ਵਧਾਉਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ । ਦੋਵਾਂ ਧਿਰਾਂ ਨੇ ਅੱਗੇ ਦੀ ਰਣਨੀਤੀ ’ਤੇ ਵਿਚਾਰ ਸਾਂਝੇ ਕੀਤੇ ਅਤੇ ਇਸ ਪਹਿਲਕਦਮੀ ਨੂੰ ਅੱਗੇ ਵਧਾਉਣ ਲਈ ਨਿਰੰਤਰ ਗੱਲਬਾਤ ਜਾਰੀ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ ।
ਦੋਵਾਂ ਧਿਰਾਂ ਨੇ ਬਿਜਲੀ ਖੇਤਰ ਵਿੱਚ ਆਪਸੀ ਹਿੱਤਾਂ ਦੇ ਹੋਰ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਮੌਕਿਆਂ ’ਤੇ ਵੀ ਚਰਚਾ ਕੀਤੀ, ਜਿਸ ਵਿੱਚ ਤਕਨੀਕੀ ਸਹਿਯੋਗ, ਗਿਆਨ ਸਾਂਝਾ ਕਰਨ ਅਤੇ ਵਧੀਆ ਕਾਰਜ-ਪ੍ਰਣਾਲੀਆਂ ਦੇ ਆਦਾਨ-ਪ੍ਰਦਾਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਸਾਊਦੀ ਅਰਬ ਨੇ ਹੋਰ ਵੀ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਵਿੱਚ ਦਿਲਚਸਪੀ ਦਿਖਾਈ, ਜਿਸ ਵਿੱਚ ਵਾਧੂ ਉੱਚ ਵੋਲਟੇਜ (EHV) ਟ੍ਰਾਂਸਮਿਸ਼ਨ ਸਿਸਟਮ ; ਗਰਿੱਡ ਵਿੱਚ ਵਧ ਰਹੇ ਨਵਿਆਉਣਯੋਗ ਊਰਜਾ ਯੋਗਦਾਨ ਨਾਲ ਜੁੜੀਆਂ ਤਕਨੀਕੀ ਅਤੇ ਸੰਚਾਲਨ ਸੰਬੰਧੀ ਚੁਣੌਤੀਆਂ ਦਾ ਹੱਲ ਕਰਨਾ; ਉੱਭਰ ਰਹੇ ਡੇਟਾ ਸੈਂਟਰਾਂ ਦੀਆਂ ਵਧਦੀਆਂ ਬਿਜਲੀ ਲੋੜਾਂ ਨੂੰ ਪੂਰਾ ਕਰਨ ਲਈ ਰਣਨੀਤੀਆਂ ਬਣਾਉਣਾ ਅਤੇ ਬਿਜਲੀ ਪ੍ਰਣਾਲੀ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਗਰਿੱਡ ਕੋਡਾਂ ਨੂੰ ਅਪਡੇਟ ਕਰਨਾ ਸ਼ਾਮਲ ਹੈ।
ਦੋਵਾਂ ਧਿਰਾਂ ਨੇ ਬਿਜਲੀ ਖੇਤਰ ਵਿੱਚ ਭਾਰਤ-ਸਾਊਦੀ ਅਰਬ ਦੀ ਭਾਈਵਾਲੀ ਨੂੰ ਹੋਰ ਵਧਾਉਣ ਲਈ ਰਚਨਾਤਮਕ ਗੱਲਬਾਤ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ।
*****
ਐੱਨਆਰ/ਐੱਮਡੀ
(Release ID: 2325844)
ਵਿਜ਼ੀਟਰ ਕਾਊਂਟਰ : 5