ਪ੍ਰਿਥਵੀ ਵਿਗਿਆਨ ਮੰਤਰਾਲਾ
ਪ੍ਰਿਥਵੀ ਵਿਗਿਆਨ ਮੰਤਰਾਲੇ ਅਤੇ ਵਿਗਿਆਨਕ ਅਤੇ ਨਵੀਨਤਾਕਾਰੀ ਖੋਜ ਅਕਾਦਮੀ ਨੇ ਪ੍ਰਿਥਵੀ ਪ੍ਰਣਾਲੀ ਵਿਗਿਆਨ ਵਿੱਚ ਡੌਕਟਰੇਟ ਖੋਜ ਨੂੰ ਉਤਸ਼ਾਹਿਤ ਕਰਨ ਲਈ ਸਾਂਝੇਦਾਰੀ ਕੀਤੀ
Posted On:
19 OCT 2026 10:45AM by PIB Chandigarh
ਪ੍ਰਿਥਵੀ ਵਿਗਿਆਨ ਮੰਤਰਾਲੇ (ਐੱਮਓਈਐੱਸ) ਅਤੇ ਵਿਗਿਆਨਕ ਅਤੇ ਨਵੀਨਤਾਕਾਰੀ ਖੋਜ ਅਕਾਦਮੀ (ਏਸੀਐੱਸਆਈਆਰ) ਨੇ 13 ਅਕਤੂਬਰ, 2026 ਨੂੰ ਨਵੀਂ ਦਿੱਲੀ ਸਥਿਤ ਪ੍ਰਿਥਵੀ ਭਵਨ ਹੈੱਡਕੁਆਰਟਰ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਇੱਕ ਰਣਨੀਤਕ ਸਹਿਮਤੀ ਪੱਤਰ (ਐੱਮਓਯੂ) ਦਾ ਐਲਾਨ ਕੀਤਾ।
ਇਸ ਇਤਿਹਾਸਕ ਸਮਝੌਤੇ ਦੇ ਤਹਿਤ, ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਤਹਿਤ ਆਉਣ ਵਾਲੇ ਸਾਰੇ ਦਸ ਪ੍ਰਮੁੱਖ ਖੋਜ ਸੰਸਥਾਨਾਂ ਨੂੰ ਏਸੀਐੱਸਆਈਆਰ ਸਬੰਧਿਤ ਖੋਜ ਸੰਸਥਾਨ (ਏਸੀਐੱਸਆਈਆਰ-ਏਆਰਆਈ) ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ। ਇਹ ਸੰਸਥਾਗਤ ਸਹਿਯੋਗ ਪ੍ਰਿਥਵੀ ਵਿਗਿਆਨ ਮੰਤਰਾਲੇ ਦੀਆਂ ਅਤਿ-ਆਧੁਨਿਕ ਖੋਜ ਸੁਵਿਧਾਵਾਂ ਅਤੇ ਵਿਗਿਆਨਕ ਮੁਹਾਰਤ ਨੂੰ ਏਸੀਐੱਸਆਈਆਰ ਦੇ ਮਜ਼ਬੂਤ ਵਿਦਿਅਕ ਢਾਂਚੇ ਨਾਲ ਏਕੀਕ੍ਰਿਤ ਕਰਦਾ ਹੈ, ਤਾਂ ਜੋ ਵਾਯੂਮੰਡਲ, ਮਹਾਸਾਗਰ ਅਤੇ ਧਰੁਵੀ ਵਿਗਿਆਨ ਸਮੇਤ ਪ੍ਰਿਥਵੀ ਪ੍ਰਣਾਲੀ ਵਿਗਿਆਨ ਦੇ ਵਿਭਿੰਨ ਖੇਤਰਾਂ ਵਿੱਚ ਡੌਕਟਰੇਟ (ਪੀਐੱਚਡੀ) ਪ੍ਰੋਗਰਾਮ ਪੇਸ਼ ਕੀਤੇ ਜਾ ਸਕਣ।
21 ਅਗਸਤ, 2026 ਨੂੰ ਹਸਤਾਖਰ ਕੀਤੇ ਸਹਿਮਤੀ ਪੱਤਰ ‘ਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਵੱਲੋਂ ਵਿਗਿਆਨਕ-ਜੀ ਅਤੇ ਮਿਸ਼ਨ ਨਿਦੇਸ਼ਕ (ਮਿਸ਼ਨ ਮੌਸਮ) ਡਾ. ਪ੍ਰਵੀਨ ਕੁਮਾਰ ਡੀ. ਅਤੇ ਵਿਗਿਆਨਕ ਅਤੇ ਨਵੀਨਤਾਕਾਰੀ ਖੋਜ ਅਕਾਦਮੀ (ਏਸੀਐੱਸਆਈਆਰ) ਦੇ ਡਾਇਰੈਕਟਰ ਪ੍ਰੋ. ਮਨੋਜ ਕੁਮਾਰ ਧਰ ਨੇ ਹਸਤਾਖਰ ਕੀਤੇ। ਇਸ ਬਾਰੇ ਅਧਿਕਾਰਤ ਐਲਾਨ ਅਤੇ ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਅਤੇ ਦੋਵਾਂ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਡਾਇਰੈਕਟਰਾਂ ਦੀ ਮੌਜੂਦਗੀ ਵਿੱਚ ਸੰਪੰਨ ਹੋਇਆ।
ਪ੍ਰਿਥਵੀ ਵਿਗਿਆਨ ਮੰਤਰਾਲੇ ਵਿੱਚ ਸਕੱਤਰ ਡਾ. ਸ੍ਰੀਨਿਵਾਸ ਕੁਮਾਰ ਤੁਮਾਲਾ ਨੇ ਮੰਤਰਾਲੇ ਅਤੇ ਵਿਗਿਆਨਕ ਅਤੇ ਨਵੀਨਤਾਕਾਰੀ ਖੋਜ ਅਕਾਦਮੀ (ਏਸੀਐੱਸਆਈਆਰ) ਦਰਮਿਆਨ ਇੱਕ ਪ੍ਰਮੁੱਖ ਰਾਸ਼ਟਰੀ ਪਹਿਲ ਦੇ ਮੌਕੇ ਦਿੱਤੇ ਗਏ ਆਪਣੇ ਸੰਬੋਧਨ ਵਿੱਚ ਸਹਿਯੋਗਾਤਮਕ ਖੋਜ ਅਤੇ ਵਿਦਿਅਕ ਸਾਂਝੇਦਾਰੀ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ।
ਇਸ ਸਹਿਯੋਗਾਤਮਕ ਯਤਨ ਨਾਲ ਪ੍ਰਿਥਵੀ ਵਿਗਿਆਨ ਮੰਤਰਾਲੇ ਅਤੇ ਉਸ ਦੇ ਦਸ ਸੰਸਥਾਨ ਏਸੀਐੱਸਆਈਆਰ ਨਾਲ ਜੁੜ ਗਏ ਹਨ, ਜਿਸ ਨਾਲ ਸਮੁੰਦਰ ਵਿਗਿਆਨ, ਵਾਯੂਮੰਡਲ ਵਿਗਿਆਨ, ਜਲ ਵਿਗਿਆਨ ਅਤੇ ਗ੍ਰਹਿ ਪ੍ਰਣਾਲੀਆਂ ਦੇ ਖੇਤਰ ਵਿੱਚ ਉੱਨਤ ਵਿਗਿਆਨਕ ਖੋਜ ਅਤੇ ਵਿਦਿਅਕ ਸਮਰੱਥਾ ਵਿਕਾਸ ਲਈ ਇੱਕ ਏਕੀਕ੍ਰਿਤ ਈਕੋਸਿਸਟਮ ਸਥਾਪਿਤ ਹੋ ਜਾਵੇਗਾ।
ਪ੍ਰਿਥਵੀ ਵਿਗਿਆਨ ਮੰਤਰਾਲੇ ਵਿੱਚ ਸਕੱਤਰ ਨੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਨਾਲ ਅਸੀਂ, ਸਾਡੇ ਸੰਸਥਾਨ, ਸਾਡੇ ਵਿਗਿਆਨਕ ਅਤੇ ਪ੍ਰਿਥਵੀ ਵਿਗਿਆਨ ਨਾਲ ਜੁੜੇ ਵਿਦਿਆਰਥੀ-ਵਿਦਿਆਰਥਣਾਂ ਲਾਭਵੰਦ ਹੋਣਗੇ। ਅਸੀਂ ਸਾਰੇ ਸੰਸਥਾਨਾਂ ਅਤੇ ਉਨ੍ਹਾਂ ਦੇ ਹੈੱਡਕੁਆਰਟਰਾਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਉਤਸੁਕ ਹਾਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਹ ਸਹਿਯੋਗ ਅੱਗੇ ਚਲ ਕੇ ਪ੍ਰਿਥਵੀ ਵਿਗਿਆਨ ਫੈਕਲਟੀ, ਵਿਗਿਆਨ ਅਤੇ ਤਕਨਾਲੋਜੀ ਦੇ ਸਾਰੇ ਖੋਜਕਰਤਾਵਾਂ ਲਈ ਇੱਕ ਬਿਹਤਰੀਨ ਸਾਂਝੇਦਾਰੀ ਬਣੇ।”
ਇਸ ਸੰਯੁਕਤ ਢਾਂਚੇ ਦਾ ਉਦੇਸ਼ ਅੰਤਰ-ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕਰਨਾ, ਰਾਸ਼ਟਰੀ ਪ੍ਰਯੋਗਸ਼ਾਲਾਵਾਂ ਦਰਮਿਆਨ ਸੰਸਾਧਨਾਂ ਅਤੇ ਬੁਨਿਆਦੀ ਢਾਂਚੇ ਦੀ ਵੰਡ ਨੂੰ ਸੁਚਾਰੂ ਬਣਾਉਣਾ ਅਤੇ ਸ਼ੁਰੂਆਤੀ ਕਰੀਅਰ ਵਾਲੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਲਈ ਉੱਨਤ ਵਿਦਿਅਕ ਮੌਕੇ ਪ੍ਰਦਾਨ ਕਰਨਾ ਹੈ।
ਸਾਂਝੇਦਾਰੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ
-
ਮਾਨਤਾ ਪ੍ਰਾਪਤ ਸੰਸਥਾਨਾਂ ਦਾ ਰਾਸ਼ਟਰਵਿਆਪੀ ਨੈੱਟਵਰਕ: ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਾਰੇ 10 ਸੰਸਥਾਨਾਂ ਏਸੀਐੱਸਆਈਆਰ-ਏਆਰਆਈਜ਼ ਦੇ ਰੂਪ ਵਿੱਚ ਕਾਰਜਸ਼ੀਲ ਹਨ।
-
ਵਿਦਿਅਕ ਪ੍ਰਕਿਰਿਆ ਅਤੇ ਡਿਗਰੀ ਪ੍ਰਦਾਨ ਕਰਨਾ: ਏਸੀਐੱਸਆਈਆਰ ਦੇ ਪੀਐੱਚਡੀ ਪ੍ਰੋਗਰਾਮ ਦੇ ਤਹਿਤ ਚੁਣੇ ਹੋਏ ਵਿਦਿਆਰਥੀ ਏਸੀਐੱਸਆਈਆਰ ਫੈਕਲਟੀ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਵਿਗਿਆਨੀਆਂ ਦੇ ਮਾਰਗਦਰਸ਼ਨ ਹੇਠ ਮੰਤਰਾਲੇ ਦੇ ਸੰਸਥਾਨਾਂ ਵਿੱਚ ਖੋਜ ਕਰਨਗੇ। ਏਸੀਐੱਸਆਈਆਰ ਡੌਕਟਰੇਟ ਦੀ ਡਿਗਰੀ ਪ੍ਰਦਾਨ ਕਰੇਗਾ, ਜਿਸ ਵਿੱਚ ਡਿਗਰੀ ਪ੍ਰਮਾਣ ਪੱਤਰ ‘ਤੇ ਮੇਜ਼ਬਾਨ ਸੰਸਥਾਨ ਦਾ ਸਪਸ਼ਟ ਜ਼ਿਕਰ ਹੋਵੇਗਾ।
-
ਸੰਚਾਲਨ ਤਿਆਰੀ: ਸਾਰੇ 10 ਸੰਸਥਾਨ ਏਸੀਐੱਸਆਈਆਰ ਦੇ ਨਵੀਨਤਮ ਪੀਐੱਚਡੀ ਨਾਮਾਂਕਣ ਚੱਕਰ ਵਿੱਚ ਹਿੱਸਾ ਲੈ ਰਹੇ ਹਨ। ਵਿਦਿਅਕ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਹਰੇਕ ਸੰਸਥਾਨ ਵਿੱਚ ਨੋਡਲ ਏਸੀਐੱਸਆਈਆਰ ਕੋਆਰਡੀਨੇਟਰਾਂ ਦੇ ਨਾਲ-ਨਾਲ ਪ੍ਰਿਥਵੀ ਵਿਗਿਆਨ ਮੰਤਰਾਲੇ ਵਿੱਚ ਇੱਕ ਕੇਂਦਰੀ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।
-
ਖੋਜ ਖੇਤਰਾਂ ਦਾ ਵਿਆਪਕ ਦਾਇਰਾ: ਇਹ ਸਹਿਯੋਗ ਪ੍ਰਿਥਵੀ ਪ੍ਰਣਾਲੀ ਵਿਗਿਆਨ ਦੇ ਵਿਸ਼ੇਸ਼ ਖੇਤਰਾਂ ਵਿੱਚ ਡੌਕਟਰੇਟ ਦੇ ਮੌਕੇ ਖੋਲ੍ਹਦਾ ਹੈ, ਜਿਸ ਵਿੱਚ ਮੌਸਮ ਦੀ ਭਵਿੱਖਬਾਣੀ ਅਤੇ ਜਲਵਾਯੂ ਸੇਵਾਵਾਂ, ਸੰਖਿਆਤਮਕ ਮੌਸਮ ਦੀ ਭਵਿੱਖਬਾਣੀ, ਧਰੁਵੀ ਅਤੇ ਕ੍ਰਾਇਓਸਫੀਅਰ ਖੋਜ, ਮਹਾਸਾਗਾਰ ਨਿਰੀਖਣ ਅਤੇ ਸਮੁਦੰਰੀ ਰੋਬੋਟਿਕਸ, ਡੂੰਘੇ ਸਮੁੰਦਰ ਵਿੱਚ ਮਾਈਨਿੰਗ ਅਤੇ ਡੀਸੈਲੀਨੇਸ਼ਨ, ਭੂਚਾਲ ਵਿਗਿਆਨ ਅਤੇ ਭੂਚਾਲ ਦੇ ਖਤਰੇ ਦਾ ਮੁਲਾਂਕਣ, ਤੱਟਵਰਤੀ ਪ੍ਰਕਿਰਿਆਵਾਂ, ਸਮੁੰਦਰੀ ਜੀਵਿਤ ਸੰਸਾਧਨ ਅਤੇ ਪ੍ਰਿਥਵੀ ਵਿਗਿਆਨ ਵਿੱਚ ਏਆਈ/ਐੱਮਐੱਲ ਐਪਲੀਕੇਸ਼ਨਾਂ ਸ਼ਾਮਲ ਹਨ।
-
ਬੌਧਿਕ ਸੰਪਦਾ ਅਧਿਕਾਰ: ਖੋਜ ਤੋਂ ਪੈਦਾ ਬੌਧਿਕ ਸੰਪਦਾ ਅਧਿਕਾਰ ਇਹ ਯਕੀਨੀ ਬਣਾਏਗਾ ਕਿ ਵਿਦਿਆਰਥੀ ਨੂੰ ਖੋਜ ਕਰਨ ਵਜੋਂ ਕ੍ਰੈਡਿਟ ਦਿੱਤਾ ਜਾਵੇ, ਜਦਕਿ ਸੰਯੁਕਤ ਬੌਧਿਕ ਸੰਪਦਾ ਨੂੰ ਆਪਸੀ ਤੌਰ ‘ਤੇ ਸਾਂਝਾ ਕੀਤਾ ਜਾਵੇ।

ਤਸਵੀਰ: ਨਵੀਂ ਦਿੱਲੀ ਸਥਿਤ ਪ੍ਰਿਥਵੀ ਭਵਨ ਹੈੱਡਕੁਆਰਟਰ ਵਿੱਚ ਸਹਿਮਤੀ ਪੱਤਰ ‘ਤੇ ਹਸਤਾਖਰ ਸਮਾਰੋਹ ਦੌਰਾਨ ਪ੍ਰਿਥਵੀ ਵਿਗਿਆਨ ਮੰਤਰਾਲੇ ਅਤੇ ਏਸੀਐੱਸਆਈਆਰ ਦੇ ਅਧਿਕਾਰੀ।
*****
ਐੱਨਕੇਆਰ/ਰੇਕੇਪੀ/ਐੱਸਜੀ/ਏਕੇ
(Release ID: 2325171)
ਵਿਜ਼ੀਟਰ ਕਾਊਂਟਰ : 5